ਪੰਨਾ:Alochana Magazine April, May, June 1982.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਜੋਂ ਵਰਤਦਾ ਹੋਇਆ ਆਰਥਿਕਤਾ ਦੀਆਂ ਪਦਾਰਥਵਾਦੀ ਰੂੜੀਆਂ ਬਾਰੇ ਆਪਣੇ ਵਲੋਂ ਕੱਢੇ ਗਏ ਸਿੱਟਿਆਂ ਦੀ ਪੁਸ਼ਟੀ ਕਰਨ ਦੀ ਕੋਸ਼ਿਸ ਕਰਦਾ ਹੈ । ਜਦੋਂ ਉਸ ਦਾ ਸਮਾਜਿਕ ਅਧਿਐਨ ਵਿਸਥਾਰ ਪਕੜਦਾ ਹੈ ਤਾਂ ਉਹ ਇਸ ਗੱਲ ਤੇ ਮਜਬੂਰ ਹੋ ਜਾਂਦਾ ਹੈ ਕਿ ਪ੍ਰਤੀਕਾਤਮਿਕ ਵਿਅਕਤੀ ਨੂੰ ਸਮਾਜ ਵਿਚ ਵਿਚਰਦੇ ਜਿਉਂਦੇ ਜਾਗਦੇ ਵਿਅਕਤੀਆਂ ਵਜੋਂ ਪੇਸ਼ ਕਰੇ । ਇਸ ਵਜੋਂ ਉਹ ਮਨੁੱਖੀ ਅਨਯ ਪੁਰਖੀ ਹੋਂਦ :Objective Existence) ਅਤੇ ਮਨੁੱਖ ਦੀ ਚੇਤਨਾਤਮਿਕ ਹੱਦ (Subjective Existence) ਵਿਚਾਲੇ ਦੰਦਾਤਮਿਕ ਟਕਰਾਉ ਉਪਰੰਤ ਸਮਨਵੈ (synthesis) ਸਥਾਪਤ ਕਰ ਸਕਿਆ ਹੈ । ਮਾਰਕਸਵਾਦ ਦੀ ਇਸੇ ਸਮਨਵੈਮਈ ਵਿਸ਼ੇਸ਼ਤਾ ਦੇ ਕਾਰਨ, ਕੁਝ ਸਾਹਿਤਕਾਰਾਂ ਵਲੋਂ ਇਸ ਨੂੰ ਇਕ ਸੰਪੂਰਨ ਦਰਸ਼ਨ ਵਜੋਂ ਕਬੂਲਿਆ ਗਿਆ ਹੈ । ਭਾਵੇਂ ਆਰਥਿਕਤਾ, ਮਾਰਕਸਵਾਦ ਦਾ ਮੂਲ ਧੁਰਾ ਹੈ ਪਰ ਜਿਹੜਾ ਚੁੱਕਾ ਸਮਾਜ ਦੇ ਅੱਡ ਅੱਡ ਪਹਿਲੂਆਂ ਨੂੰ ਦ ਰਸਦਾ, ਜਿਸ ਚੁੱਕੇ ਉਤੇ ਘੁੰਮਦਾ ਹੈ, ਉਸ ਵਿਚ ਸਿਰਜਨਾਤਮਿਕ ਸਾਹਿਤ ਦੀ ਇਕ ਵਿਸ਼ੇਸ਼ ਥਾਂ ਹੈ । ਸਿਰਜਨਾਤਮਕ ਕਿਰਿਆ ਲਈ ਜਿਸ ਆਰਥਕ ਸੁਤੰਤਰਤਾ ਦੀ ਲੋੜ ਹੈ, ਉਹ ਸਾਹਿਤਕਾਰ ਨੂੰ ਕੇਵਲ ਮਾਰਕਸਵਾਦੀ ਸਮਾਜ ਵਿਚ ਹੀ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਪੂੰਜੀ ਉਤੇ ਆਧਾਰਤ ਹਰ ਇਕ ਸਮਾਜਿਕ ਪ੍ਰਬੰਧ ਦੀ ਸੁਤੰਤਰਤਾ ਕੇਵਲ ਸ਼ੋਸ਼ਨ ਕਰ ਰਹੀ ਸ਼੍ਰੇਣੀ ਦਾ ਅਧਿਕਾਰ ਬਣ ਕੇ ਰਹਿ ਜਾਂਦੀ ਹੈ । ਇਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਪੱਛਮੀ ਲੋਕਤਾਂਤਰਿਕ ਪ੍ਰਣਾਲੀ ਨੂੰ ਅਪਣਾਉਣ ਵੇਲੇ ਲੋਕ ਮਾਰਕਸਵਾਦ ਅਧੀਨ ਚਲਾਏ ਜਾ ਰਹੇ ਰਾਜ਼ ਪ੍ਰਬੰਧ ਨੂੰ ਸੁਤੰਤਰਤਾ ਵਿਰੋਧੀ ਦਰਸਾਂਦੇ ਹਨ । ਉਨ੍ਹਾਂ ਦਾ ਇਹ ਦਾਵਾ ਹੈ ਕਿ ਪੁਲਤਾਰ ਏਕਾਧੀਰਵਾਦ ਸ਼ਖ਼ਸੀ ਸੁਤੰਤਰਤਾ ਦਾ ਸ਼ਤਰੂ ਸਿੱਧ ਹੁੰਦਾ ਹੈ ਅਤੇ ਅਜਿਹੇ ਪ੍ਰਬੰਧ ਵਿਚ ਸਾਹਿਤਕਾਰ ਕੇਵਲ ਸਥਾਪਿਤ ਹਾਕਮ ਸ਼੍ਰੇਣੀ ਦਾ ਢੰਡੇ ਰਚੀ ਬਣ ਕੇ ਰਹਿ ਜਾਂਦਾ ਹੈ । ਇਸ ਤਰ੍ਹਾਂ ਇਹ ਗੱਲ ਪ੍ਰਤੱਖ ਹੈ ਕਿ ਮਾਰਕਸਵਾਦੀ ਸਮਾਜਿਕ ਪ੍ਰਬੰਧ ਵਿਚ ਬੁਰਜ਼ੂਆਈ ਪ੍ਰਬੰਧ ਦੀ ਅਖਾਉਤੀ ਸੁਤੰਤਰਤਾ ਦੀ ਥਾਂ ਅਸਲੀ ਤੇ ਪੂਰੀ ਸੁਤੰਰਤਾ ਪ੍ਰਾਪਤ ਹੋ ਸਕਦੀ ਹੋ | ਜੇ ਕਰ ਅਜ ਕਲ ਸਮਾਜਵਾਦੀ ਦੇਸ਼ ਇਸ ਟੀਚੇ ਨੂੰ ਪ੍ਰਾਪਤ ਨਹੀਂ ਕਰ ਸਕੇ ਤਾਂ ਇਸ ਦਾ ਕਾਰਨ ਇਕ ਤਾਂ ਇਹ ਹੋ ਸਕਦਾ ਹੈ ਕਿ ਇਹ ਦੇਸ਼ ਮਾਰਕਸ ਦੇ ਅਸਲੀ ਰਾਹ ਤੋਂ ਪਰਾਂ ਹਟ ਗਏ ਹਨ ਜਾਂ ਇਹ ਕਿ ਜਦੋਂ ਤਕ ਸਾਰੀ ਦੁਨੀਆਂ ਵਿਚ ਮਾਰਕਸਵਾਦੀ ਰਾਜ ਪ੍ਰਬੰਧ ਕਾਇਮ ਨਹੀਂ ਹੋ ਜਾਂਦਾ, ਮਾਰਕਸਵਾਦੀ ਸੁਤੰਤਰਤਾ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ । . | ਮਾਰਕਸਵਾਦ ਦੀ ਇਹ ਤਰਟੀ ਬੁਰਜ਼ੂਆਈ ਦਾਰਸ਼ਨਿਕਾਂ ਦੀ ਦ੍ਰਿਸ਼ਟੀ ਵਿਚ ਇਸ ਦਾ ਸਾਰਿਆਂ ਤੋਂ ਵੱਡਾ ਘਾਟਾ ਹੈ । ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਬੁਰਜ਼ੂਆਈ ਦਾਰਸ਼ਨਿਕ ਅਧਿਆਤਮਿਕਤਾ ਅਤੇ ਪਦਾਰਥਵਾਦ ਨੂੰ ਅੱਡ ਅੱਡ ਇਕਾਈਆਂ ਮੰਨ ਕੇ ਬਲਦੇ ਹਨ ਅਤੇ ਦੋਹਾਂ ਨੂੰ ਇਕ ਦੂਸਰੇ ਦਾ ਵਿਰੋਧੀ ਸਮਝਦੇ ਹਨ । ਮਾਰਕਸਵਾਦੀ