ਪੰਨਾ:Alochana Magazine April, May, June 1982.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਕਦਾ ਹੈ । ਪਾਉਂਡ ਨੇ ਆਪਣੇ ਨਿਬੰਧਾਂ 'ਬੰਬਵਾਦ ਉਤੇ ਪਰਤਵੀਂ ਨਜ਼ਰ’ ( 191 8) ਅਤੇ 'ਕਵਿਤਾ ਵਿਚ ਗੱਦ-ਪਰੰਪਰਾਂ ਵਿਚ ਜੋ ਆਲੋਚਨਾਤਮਿਕ ਪ੍ਰਕਾਰਜ ਸੰਬੰਧੀ ਧਾਰਨਾਵਾਂ ਪੇਸ਼ ਕੀਤੀਆਂ, ਉਨ੍ਹਾਂ ਵਿਚ ਨਵ-ਆਲੋਚਨਾ ਦੇ ਬੀਜ ਦ੍ਰਿਸ਼ਟੀਗਤ ਹੁੰਦੇ ਹਨ । 1913 ਈ. ਵਿਚ ਹੈਰੀਟ ਮੁਨਰੋ ਨੂੰ ਲਿਖੇ ਇਕ ਖ਼ਤ ਵਿਚ ਪਾਉਡ ਕਵਿਤਾ ਦੀ ਪਰਿਭਾਸ਼ਾ ਇਨ੍ਹਾਂ ਸ਼ਬਦਾਂ ਦੁਆਰਾ ਕਰਦਾ ਹੈ : "ਕਵਿਤਾ ਵੀ ਉਤਨੀ ਹੀ ਕੁਸ਼ਲਤਾ ਨਾਲ ਲਿਖੀ ਜਾਣੀ ਚਾਹੀਦੀ ਹੈ ਜਿਵੇਂ ਕਿ ਵਾਰਤਕ । ਉਸ ਵਿਚ ਫ਼ਾਲਤੂ ਸ਼ਬਦ, ਪੈਰੇ ਘਸੇ-ਪਿਟੇ ਵਿਸ਼ੇਸ਼ਣ ਨਹੀਂ ਹੋਣੇ ਚਾਹੀਦੇ । ਵਧੇਰੇ ਮਹੱਤਾ ਵਸਤੁਪਕਤਾ ਅਤੇ ਅਭਿਵਿਅੰਜਨ ਨੂੰ ਮਿਲਣੀ ਚਾਹੀਦੀ ਹੈ । ਇਉਂ ਪਾਉਡ ਦੀ ਦ੍ਰਿਸ਼ਟੀ ਵਿਚ ਵਿਸ਼ੇ-ਵਸਤੂ ਅਤੇ ਅਭਿਵਅੰਜਨ ਇਕ ਉਦੇਸ਼ ਦੀ ਦਿਸ਼ਾ ਵਲ ਸੰਕੇਤ ਕਰਦੇ ਹਨ । ਕਿਸੇ ਅਜਿਹੀ ਚੰਗੀ ਕਵਿਤਾ ਵਿਚ, ਜਿਥੇ ਹਰ ਸ਼ਬਦ ਆਪਣਾ ਕਰਤੱਵ ਨਿਭਾ ਰਿਹਾ ਹੈ, ਫਜ਼ੂਲ ਜਿਹੇ ਬਣਾਉ-ਸ਼ਿੰਗਾਰ, ਅਸੀਮਿਤ ਅਭਿਵਿਅੰਜਨ ਜਾਂ ਮਕਾਨਕੀ ਤੇ ਬੇਲੋੜੀ ਸ਼ੈਅ ਲਈ ਕੋਈ ਸਥਾਨ ਨਹੀਂ। ਕਾਵਿ-ਰੂਪ ਹੀ ਅਰਥਾਂ ਨੂੰ ਅਭਿਵਿਅਕਤ ਕਰਦਾ ਹੈ । ਆਦਰਸ਼ਕ ਤੌਰ ਤੇ ਕਾਵਿ-ਰੂਪ ਹੀ ਅਰਥ ਹੈ । ਪਾਊਂਡ ਅਨੁਸਾਰ ਮਹਾਨ ਕਵਿਤਾ ਵਿਚ ਭਾਸ਼ਾ ਅਰਥਾਂ ਨਾਲ ਹੱਦੋਂ ਵੱਧ ਭਰ-ਭਕੁੰਨੀ ਹੁੰਦੀ ਹੈ; ਅਤੇ ਭਾਸ਼ਾ, ਇਸ ਦੇ ਵਿਵਿਧ (ਮੈਲਈਆ, ਫਨੋਈਆ ਲੋਗ ਪਈਆ ਪ੍ਰਯੋਗ, ਇਸ ਦਾ ਨਿਰਮਾਣਾਤਮਿਕ (architectonic) ਗੁਣ, ਰੂਪ, ਕਾਵਿਸੰਰਚਨਾ ਆਦਿ ਹੀ ਕਵਿਤਾ ਦੇ ਅਤਿਅੰਤ ਮਹੱਤਵਪੂਰਣ ਅੰਸ਼ ਅਤੇ ਪੱਖ ਹਨ ! ਇਲੀਅਟ ਨੇ ਆਪਣੇ ਪ੍ਰਸਿੱਧ ਨਿਬੰਧਾਂ ‘ਪਰੰਪਰਾ ਅਤੇ ਵਿਅਕਤੀਗਤ ਪ੍ਰਤਿਭਾ ਅਤੇ ਆਲੋਚਨਾ ਦੀ ਮਰਯਾਦਾ' ਵਿਚ ਨਵ-ਆਲੋਚਨਾ ਦੀ ਲੋੜ ਵਲ ਕਈ ਸੰਕੇਤ ਦਿੱਤੇ ਹਨ । ਪਹਿਲੇ ਨਿਬੰਧ ਵਿਚ ਇਲੀਅਟ ਨੇ ਅਵਿਅਕਤਿਕਤਾ ਵਲ ਆਪਣੀ ਪੀੜ੍ਹੀ ਦਾ ਧਿਆਨ ਆਕਰਸ਼ਿਤ ਕਰਦਿਆਂ ਹੋਇਆਂ ਲਿਖਿਆ ਕਿ ਕਵੀ ਦੇ ਅਭਿਵਿਅੰਜਨ ਦਾ ਕੇਂਦਰ-ਬਿੰਦ ਵਿਅਕਤਿਤੇ ਨਹੀਂ, ਸਗੋਂ ਮਾਧਿਅਮ ਹੈ, ਜੋ ਸਿਰਫ ਮਾਧਿਅਮ ਹੀ ਹੈ, ਵਿਅਕਤਿਤ ਨਹੀਂ, ਜਿਸ ਵਿਚ ਪ੍ਰਭਾਵ ਤੇ ਅਨੁਭਵ ਬੜੇ ਨਿਰਾਲੇ ਅਤੇ ਆਸਾਂ ਉਲਟ ਤਰੀਕਿਆਂ ਨਾਲ ਪਰਸਪਰ ਘੁਲ-ਮਿਲ ਜਾਂਦੇ ਹਨ । ਮਨੁੱਖ ਲਈ ਭਾਵੇਂ ਇਨ੍ਹਾਂ ਦਾ ਮਹੱਤਵ ਕਿੰਨਾ ਵੀ ਹੋਵੇ, ਕਵਿਤਾ ਵਿਚ ਇਨ੍ਹਾਂ ਦੀ ਕੋਈ ਮਹੱਤਾ ਨਹੀਂ; ਅਤੇ ਜਿਨ੍ਹਾਂ ਪ੍ਰਭਾਵਾਂ ਅਤੇ ਅਨੁਭਵਾਂ ਦੀ ਕਵਿਤਾ ਵਿਚ ਮਹੱਤਾ ਹੈ, ਹੋ ਸਕਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਜਾਂ ਸ਼ਖਸੀਅਤ ਵਿਚ ਉਨ੍ਹਾਂ ਦਾ ਮਹੱਤੂ ਬੜਾ ਨਿਗੂਣਾ ਹੋਵੇ । ਇਸ ਸੰਕਲਪ ਅਨੁਸਾਰ ਧਿਆਨ ਦਾ ਕੇਂਦਰ ਕੇਵਲ ਕਵਤਾ ਬਣਦੀ ਹੈ, ਨਾ ਕਿ ਕਵੀ । ਇਲੀਅਟ ਅਨੁਸਾਰ ਕਿਸੇ ਕਿਰਤ ਨੂੰ ਕਲਾ-ਕਿਰਤ ਬਣਾਉਣ ਵਾਲੇ ਵਿਭਿੰਨ ਅੰਗਾਂ ਦਾ ਸੰਬੰਧ ਵੀ ਆਲੋਚਨਾਤਮਿਕ ਛਾਣ-ਬੀਣ ਲਈ ਮਹੱਤਪੂਰਣ ਵਿਸ਼ੈ ਹੋ ਸਕਦਾ ਹੈ । ਉਹ ਤਾਂ ਆਪਣੀ ਪੁਸਤਕ ‘ਦੀ ਸੈਕਰੇਡ ਵੱਡ' ਦੀ ਭੂਮਿਕਾ ਵਿਚ ਇਹ ਸੁਝਾਉ ਵੀ ਦਿੰਦਾ ਹੈ ਕਿ ਕਾਵਿ-ਕਿਰਤ ਇਕ ਜੀਵੰਤ ਇਕਾਈ ਹੁੰਦੀ ਹੈ, ਜਿਸ ਵਿਚ ਨਿਰੋਲ ਆਪਣੀ ਕਿਸਮ ਦੀ ਜ਼ਿੰਦਗੀ ਧੜਕਦੀ ਹੈ । ਕਵਿਤਾ ਵਿਚੋਂ