ਪੰਨਾ:Alochana Magazine April, May, June 1982.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਬਾਰੇ ਬਿਲਕੁਲ ਸਪਸ਼ਟ ਸ਼ਬਦਾਂ ਵਿਚ ਨਿਰਣਾ ਕਰਦੇ ਹੋਏ ਕਹਿੰਦੇ ਹਨ ਕਿ ਅਧਿਆਤਮਿਕਤਾ ਅਤੇ ਪਦਾਰਥਵਾਦ ਦਾ ਆਪਸੀ ਵਿਰੋਧ ਕੇਵਲ ਇਸ ਆਧਾਰ ਤੇ fਟ ਸਕਦਾ ਹੈ ਕਿ ਆਤਮਾ ਨੂੰ ਸਰੀਰ ਤੋਂ ਕੋਈ ਵਿਲੱਖਣ ਅਸਤਿਤ ਪ੍ਰਦਾਨ ਨਾ ਕੀਤਾ ਜਾਏ, ਸਗੋਂ ਉਸ ਨੂੰ ਮਾਨਸਿਕ ਪ੍ਰਕਿਆਂ ਦੁਆਰਾ ਹੋਂਦ ਵਿਚ ਆਇਆ ਹੋਇਆ ਪਦਾਰਥਵਾਦੀ ਜਗਤ ਦਾ ਇਕ ਤਿਰੂਪ ਮੰਨਿਆ ਜਾਏ । ਇਸ ਤਰ੍ਹਾਂ ਮਾਰਕਸਵਾਦੀਆਂ ਦਾ ਇਹ ਵਿਚਾਰ ਹੈ ਕਿ ਸੋਚ ਵਿਚਾਰ ਤਾਂ ਕੇਵਲ ਦਿਮਾਗੀ ਪ੍ਰਕ੍ਰਿਆ ਹੈ ਅਤੇ ਸਾਡੀ ਸਾਰੀ ਸੋਚ ਵਿਚਾਰ ਦਿਸਦੇ ਹੋਏ ਬਾਹਰੀ ਜਗਤ ਦਾ ਤਿ ਰੂਪ ਹੈ । ਦੇਖਣ ਵਾਲੀ ਤਾਂ ਗੱਲ ਇਹ ਹੈ ਕਿ ਸੋਚ ਵਿਚਾਰ ਦੁਆਰਾ ਜਿਹੜਾ ਨਵਾਂ ਸੱਚ ਹੋਂਦ ਵਿਚ ਆਉਂਦਾ ਹੈ। ਉਸ ਦਾ ਮੂਰਤ ਰੂਪ ਦਿਸਦੇ ਸੰਸਾਰ ਦੇ ਸੱਚ ਦੇ ਮੂਰਤ ਰੂਪ ਤੋਂ ਭਿੰਨ ਕਿਉਂ ਹੁੰਦਾ ਹੈ । ਜੇ ਕਰ ਸੋਚ ਵਿਚਾਰ ਦੁਆਰਾ ਸੁਝਾਇਆਂ ਬਾਹਰੀ ਜਗਤ ਦੇ ਸੱਚ ਦਾ ਸਰੂਪ ਕੇਵਲ ਦਰਪਨ ਦਾ ਤਿਰੂਪ ਹੀ ਹੁੰਦਾ ਤਾਂ ਕੀ ਕਦੇ ਮਨੁੱਖ ਨੇ ਵਿਕਾਸ ਦੇ ਪੰਧ ਉਤੇ ਇਕ ਪੈਰ ਵੀ ਪੁੱਟਣਾ ਸੀ ? ਜੇਕਰ ਇਹ ਗੱਲ ਤਰਕਸੰਗਤ ਹੈ ਤਾਂ ਇਹ ਸਿੱਧ ਹੁੰਦਾ ਹੈ ਕਿ ਪਦਾਰਥ ਜਗਤ ਤੋਂ ਪ੍ਰੇਰਿਤ ਸੋਚ ਵਿਚਾਰ ਕੇਵਲ ਧੰਤ ਨਹੀਂ ਸਗੋਂ ਇਸ ਦਾ ਵਿਕਾਸ ਕਿਸੇ ਅਜਿਹੇ ਕਰਮ ਦੀ ਉਪਜ ਹੈ ਜਿਸ ਦੇ ਭੇਤ ਨੂੰ ਕੇਵਲ ਪਦਾਰਥਵਾਦੀ ਦਿਸ਼ਟੀ ਤੋਂ ਨਹੀਂ ਪਰਖਿਆ ਜਾ ਸਕਦਾ । | ਇਸ ਤਰ੍ਹਾਂ ਮਾਰਕਸਵਾਦ ਦੇ ਪਦਾਰਥਵਾਦੀ ਸਰੂਪ ਬਾਰੇ ਅਤੇ ਇਸ ਦੇ ਮਨੁੱਖੀ ਮਨ ਨਾਲ ਸੰਬੰਧ ਬਾਰੇ ਨਵੇਂ ਸਿਰਿਉਂ ਵਿਚਾਰ ਕਰਨੀ ਪਏਗੀ । ਸਾਹਿਤ ਅਤੇ ਕਲਾ ਦੇ ਪਿੜ ਵਿਚ ਏਸੇ ਉਲਝਣੇ ਦਾ ਸਦਕਾ ਬਹੁਤੀ ਮਾਰਕਸਵਾਦੀ ਆਲੋਚਨਾ ਅਨੇਕ ਭੁਲੇਖਿਆਂ ਦਾ ਸ਼ਿਕਾਰ ਹੋਈ ਹੈ । | ਪੰਜਾਬੀ ਸਾਹਿਤ ਆਲੋਚਨਾ ਦੇ ਪਿੜ ਵਿਚ ਕਿਸ਼ਨ ਸਿੰਘ ਨੇ ਨਵੇਂ ਤੇ ਪੁਰਾਣੇ ਪੰਜਾਬੀ ਸਾਹਿਤ ਦੀ ਜਿਹੜੀ ਆਲੋਚਨਾ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਕੀਤੀ ਹੈ ਉਹ ਯੰਤਵ ਤ ਹੋਣ ਦੇ ਕਾਰਨ ਅਤੇ ਆਪਣੇ ਪੂਰਵ ਨਿਸਚਿਤ ਨਿਰਣਿਆਂ ਦੇ ਕਾਰਨ ਨਕਾਰਾਤਮਿਕ ਹੋ ਨਿਬੜੀ ਹੈ । ਇਸ ਦੇ ਟਾਕਰੇ ਉਤੇ ਸੰਤ ਸਿੰਘ ਸੇਖਾਂ ਦੁਆਰਾ ਮਾਰਕਸਵਾਦੀ ਆਲੋਚਨਾ ਵਿਕਾਸਮੁਖੀ ਹੈ ਅਤੇ ਉਸ ਨੇ ਹਜਭਾਵੀ ਪ੍ਰਯੋਜਨ ਨੂੰ ਨਹੀਂ ਤਿਆਗਿਆ । ਸ਼ਾਇਦ ਇਸੇ ਕਾਰਨ ਸੰਤ ਸਿੰਘ ਸੇਖੋਂ ਮਾਰਕਸਵਾਦੀ ਸਾਹਿਤ ਦਾ ਠੀਕ ਮੁੱਲ ਪਾ ਸਕਿਆ ਹੈ ਪਰ ਅਜਿਹਾ ਕਰਦਿਆਂ ਉਸ ਮਾਰਕਸਵਾਦ ਤੋਂ ਮੂੰਹ ਨਹੀਂ ਮੋੜਿਆ। ਕਿਸ਼ਨ ਸਿੰਘ ਨੇ ਪੁਰਾਤਨ ਪੰਥੀ ਮਾਰਸਵਾਦੀਆਂ ਵਾਂਗ ਮਾਰਕਸ ਦੇ ਸਿੱਧਾਂਤਾਂ ਨੂੰ ਮਕੈਨਕੀ ਢੰਗ ਨਾਲ ਅਪਣਾਇਆ । ਇਸ ਵਿਚ ਕੁਝ ਸੰਦੇਹ ਨਹੀਂ ਕਿ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਉਸ ਨੇ ਮਾਰਕਸਵਾਦ ਦੇ ਮੌਲਿਕ ਥਾਂ ਦੀਆਂ ਅਨੇਕਾਂ ਟੂਕਾਂ