ਪੰਨਾ:Alochana Magazine April, May, June 1982.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿਉਂ ਨਾ ਹੋਵੇ) ਅੰਨ੍ਹੇ ਵਾਹ ਲਾਗੂ ਕਰਨ ਨਾਲ ਫਾਰਮੂਲੇ ਦੀ ਸਾਰਥਕਤਾ ਨੂੰ ਹਾਨੀ ਨਹੀਂ ਪਹੁੰਚਦੀ ? ਮਾਰਕਸਵਾਦ ਦੀ ਆਲੋਚਨਾ ਦੇ ਪਿੜ ਵਿਚ ਵੱਡੀ ਦੇਣ ਇਹ ਹੈ ਕਿ ਇਸ ਦਾ ਸਦਕਾ ਸਾਹਿਤਕ ਰਚਨਾ ਦੇ ਵਿਸ਼ਾ ਵਸਤੂ ਨੂੰ ਸਾਹਿਤ ਰਚਨਾ ਦੇ ਰੂਪਕ ਪੱਖ ਤੋਂ ਵਧੇਰੇ ਮਹੱਤਾ ਦਿੱਤੀ ਗਈ ਹੈ ਅਤੇ ਅਜਿਹਾ ਕਰਨ ਯੋਗ ਵੀ ਹੈ । ਜਦੋਂ ਕੋਈ ਆਲੋਚਕ ਇਸ ਮੂਲ ਸਚਾਈ ਨੂੰ ਅੱਖੋਂ ਓਹਲੇ ਕਰ ਦੇਂਦਾ ਹੈ ਤਾਂ ਉਹ ਅਮਰੀਕੀ ਸੰਰਚਨਾਵਾਦੀਆਂ ਵਾਂਗ ਹਥਲੇ ਪੰਛੀ ਨੂੰ ਛੱਡ ਕੇ ਉਡਦਿਆਂ ਪਿਛੇ ਦੌੜਨਾ ਸ਼ੁਰੂ ਕਰ ਦੇਦਾ ਹੈ । ਮਾਰਕਸਵਾਦੀ ਦਵੰਦਵਾਦੀ ਪਦਾਰਥਵਾਦ ਦੇ ਅਨੁਯਾਈ ਹਨ ਅਤੇ ਉਹ ਜਾਣਦੇ ਹਨ ਕਿ ਉਪਜਾਊ ਸਨਅਤੀ ਤਾਕਤਾਂ, ਸਮਾਜ ਦੀ ਰਾਜ ਸੱਤਾ ਅਤੇ ਮਨੁੱਖੀ ਸੋਚਣੀ ਦੀਆ ਆਪਸੀ ਵਿਰੋਧਤਾਵਾਂ ਤੋਂ ਹੀ ਉਹ ਸਮਜਿਕ ਕਰਮ ਹੋਂਦ ਵਿਚ ਆਉਂਦਾ ਹੈ ਜਿਹੜਾ ਕਿ ਸਾਹਿਤ ਦਾ ਵਿਸ਼ਾ ਵਸਤੂ ਹੋ ਸਕਦਾ ਹੈ ਅਤੇ ਸਾਹਿਤ ਦਾ ਯਥਾਰਥਵਾਦੀ ਹੋਣਾ ਇਸ ਗੱਲ ਉਤੇ ਨਿਰਭਰ ਕਰਦਾ ਹੈ ਕਿ ਉਹ ਸਮਾਜ ਵਿਚ ਵਿਚਰ ਰਹੇ ਇਨ੍ਹਾਂ ਤੱਤਾਂ ਦੇ ਆਪਸੀ ਵਿਰੋਧ ਨੂੰ ਦਰਸਾਏ । ਇਸੇ ਕਰਕੇ ਅਗਾਂਹ ਵਧੂ ਸਾਹਿਤ ਦਾ ਮੀਰੀ ਗੁਣ ਇਹ ਹੈ ਕਿ ਉਹ ਵਿਸ਼ਿਸ਼ਟ ਪਾਤਰਾਂ ਦੇ ਕਰਮ ਨੂੰ ਵਿਸ਼ੇਸ਼ ਘਟਨਾਵਲੀ ਦੁਆਰਾ ਦਰਸਾਂਦਾ ਹੈ । ਮਾਰਕਸਵਾਦੀਆਂ ਦੀ ਇਹ ਗੱਲ ਹੱਕੀ ਤੇ ਸੱਚੀ ਹੈ ਕਿ ਹਰ ਸਾਹਿਤਕ ਰਚਨਾ ਵਿਚ ਡੂੰਘੀ ਬੌਧਿਕ ਤੇ ਵਿਦਮਾਨ ਹੋਣੀ ਚਾਹੀਦੀ ਹੈ । ਇਸ ਵਿਚ ਦਰਸਾਇਆ ਗਿਆ ਮਨੁੱਖੀ ਕਰਮ, ਸਮਕਾਲੀਨ ਇਤਿਹਾਸਿਕ ਸਥਿਤੀ ਦਾ ਹਾਣੀ ਹੋਣਾ ਚਾਹੀਦਾ ਹੈ ਅਤੇ ਰੂਪਗਤ ਸੁੰਦਰਤਾ ਨਾਲੋਂ ਵਿਸ਼ਾ ਵਸਤੂ ਦੀ ਤਥਾਤਮਿਕਤਾ ਵਧੇਰੇ ਮਹੱਤਾ ਰੱਖਦੀ ਹੈ । ਜੇਕਰ ਅਸੀਂ ਇਸ ਸਭ ਕੁਝ ਨੂੰ ਸਵੀਕਾਰ ਕਰ ਲਈਏ ਤਾਂ ਰੂਪਗਤ ਸੁੰਦਰਤਾ ਆਪਣੀ ਅੱਡਰੀ ਹੋਂਦ ਗਵਾ ਕੇ ਸੰਪੂਰਨ ਰਚਨਾ ਦੇ ਵਿਕਾਸ ਤੋਂ ਉਪਜੀ ਸੁੰਦਰਤਾ ਹੋ ਨਿਬੜਦੀ ਹੈ । ਇਸਦਾ ਮਾਰਕਸਵਾਦੀਆਂ ਦੀ ਦ੍ਰਿਸ਼ਟੀ ਵਿਚ ਭਾਵ ਇਹ ਹੈ ਕਿ ਅੰਤਹਕਰਨ ਵਿਚ ਵਿਦਮਾਨ ਸੌਂਦਰਯ ਅਨੁਭੂਤ ਕੇਵਲ ਬਾਹਰਮੁਖੀ ਅਨੁਭਵ ਦਾ ਪ੍ਰਤਿ ਰੂਪ ਹੀ ਹੈ । ਇਸੇ ਕਾਰਨ ਮਾਰਕਸਵਾਦੀ ਇਹ ਵਿਚਾਰ ਰਖਦੇ ਹਨ ਕਿ ਮਨੁੱਖੀ ਸੁਹਜ ਭਾਵੀ ਬਿਰਤੀਆਂ ਨੂੰ ਸੇਧ ਪਰਦਾਨ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਸਮਾਜ ਹੇਤੂ ਬਣਾ ਕੇ ਸਮਾਜ ਕਲਿਆਣ ਦੇ ਯੋਗ ਬਣਾਇਆ ਜਾ ਸਕਦਾ ਹੈ । ਏਂਗਲਜ਼ ਨੇ ਆਪਣੀ ਪੁਸਤਕ Dialectic of Nature (ਕੁਦਰਤ ਵਿਚ ਵਿਦਮਾਨ ਦਵੰਦ) ਵਿਚ ਲਿਖਿਆ ਹੈ ਕਿ ਜਿਹੜਾ ਹੱਥ ਚਿਤਰ ਬਣਾਉਂਦਾ ਹੈ, ਜੋ ਕਿਸੇ ਸਾਜ਼ ਵਿਚੋਂ ਰਾਗ ਉਪਜਾਉਂਦਾ ਹੈ, ਉਹ ਕੋਈ ਕਰਤਾਰੀ ਕ੍ਰਿਸ਼ਮਾ ਹੋਣ ਦੀ ਥਾਂ ਇਕ ਅਜਿਹਾ ਸੰਦ ਹੈ ਜਿਸ ਨੂੰ ਮਨੁੱਖੀ ਮਿਹਨਤ ਨੇ ਹੋਂਦ ਵਿਚ ਲਿਆਂਦਾ ਹੈ । ਮਾਰਕਸਵਾਦੀਆਂ ਦਾ ਇਹ ਦਾਅਵਾ ਬਿਲਕੁਲ ਬਜਾ ਹੈ ਕਿ ਸਾਹਿਤ ਤੇ ਕਲਾ ਸਮਾਜਿਕ ਯਥਾਰਥ ਦਾ ਤਿਰੂਪ ਹੁੰਦੇ ਹਨ ਅਤੇ ਸੁਹਜਾਤਮਿਕਤਾ ਲੈ ਫੁਰਨੇ ਦਾ ਸਿੱਟਾ ਨਹੀਂ ਸਗੋਂ ਇਹ 70