ਪੰਨਾ:Alochana Magazine April, May, June 1982.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਨਯ ਪੁਰਖ ਜਗਤ ਪ੍ਰਤਿ ਮਨੁੱਖ ਦਾ ਮਾਨਸਿਕ ਪ੍ਰਤਿਕਰਮ ਹੈ । ਪ੍ਰੰਤੂ ਇਸ ਸੱਚ ਨੂੰ ਹੀ ਅੰਤਮ ਸੱਚ ਨਹੀਂ ਮੰਨਿਆਂ ਜਾ ਸਕਦਾ । ਜੇ ਕਰ ਮਾਰਸਵਾਦੀਆਂ ਦੇ ਇਸ ਨਿਰਣੇ ਨੂੰ ਅੰਤਮ ਸੱਚ ਵਜੋਂ ਪ੍ਰਵਾਨ ਕਰ ਲਿਆ ਜਾਏ ਤਾਂ ਸਾਹਿਤ ਤੇ ਕਲਾ ਨਿਸਚਿਤ ਸਮਾਜਿਕ ਮਨੋਰਥਾਂ ਦੀ ਪ੍ਰਾਪਤੀ ਦਾ ਸਾਧਨ ਬਣ ਕੇ ਰਹਿ ਜਾਣਗੇ । ਐਡਮੰਡ ਵਿਲਸਨ ਨੇ ਆਪਣੀ ਪੁਸਤਕ “The Triple Thinker" ਵਿਚ ਦੱਸਿਆ ਹੈ ਕਿ ਮਾਰਕੇਸਵਾਦੀ ਕਿਸ ਢੰਗ ਨਾਲ ਸਾਹਿਤਕਾਰਾਂ ਲਈ ਪੂਰਵ ਨਿਸਚਿਤ ਢੰਗ ਨਾਲ ਵਿਸ਼ਾ ਵਸਤੂ ਦੀ ਚੋਣ ਕਰਦੇ ਹਨ ਪਰ ਏਗਲਜ਼ ਸਾਫ਼ ਸਾਫ਼ ਸ਼ਬਦਾਂ ਵਿਚ ਕਹਿੰਦਾ ਹੈ ਕਿ ਇਕ ਵਿਸ਼ਿਸ਼ਟ ਬੁੱਧੀਮਾਨ (Genius) ਨੂੰ ਇਸ ਗੱਲ ਦਾ ਹੱਕ ਹੈ ਕਿ ਉਹ ਸਮਾਜ ਵਿਚ ਸ਼੍ਰੇਣੀ ਵੰਡ ਦੁਆਰਾ ਪਾਤਰਾਂ ਦੀ ਪੇਸ਼ਕਾਰੀ ਦੀ ਥਾਂ ਉਨ੍ਹਾਂ ਨੂੰ ਸੁਭਾਵਕ ਢੰਗ ਨਾਲ ਪੇਸ਼ ਕਰ ਸਕਦਾ ਹੈ । ਇਸ ਸੰਬੰਧ ਵਿਚ ਏਂਗਲਜ਼ ਨੇ ਸ਼ੈਕਸਪੀਅਰ ਦੀ ਪਾਤਰ ਉਸਾਰੀ ਦੀ ਪ੍ਰਸੰਸਾ ਕਰਦਿਆਂ ਉਸ ਦੀ ਕਾਲਪਨਿਕ ਜ਼ਿੰਦਾ ਦਿਲੀ (Vivacity) ਨੂੰ ਸਲਾਹਿਆ ਹੈ । ਉਸ ਨੇ ਮੁੱਨਾ ਕਾਟਸਕੀ (Minna Kautsky) ਦੇ ਨਾਂ ਆਪਣੀ ਚਿੱਠੀ ਵਿਚ ਸਾਫ਼ ਤੌਰ ਤੇ ਲਿਖਿਆ ਹੈ ਕਿ ਸਾਹਿਤ ਸਿਰ ਜਨਾਂ ਦਾ ਸੰਤ, ਮੌਕਾ ਮਾਹੌਲ ਅਤੇ ਕਾਰਜਸ਼ੀਲਤਾ ਹੋਣੀ ਚਾਹੀਦੀ ਹੈ ਅਤੇ ਕਿਸੇ ਵਿਸ਼ੇਸ਼ ਆਦੇਸ਼ ਜਾਂ ਹੁਕਮਨਾਮੇ ਤੋਂ ਪ੍ਰੇਰਣਾ ਨਹੀਂ ਲੈਣੀ ਚਾਹੀਦੀ। ਏਸ ਤਰਾਂ ਹੀ ਉਹ ਫਰਡੀਨੰਡ ਲਾਲ (Ferdinand Lassalle) ਦੇ ਨਾਵਲ sickengen ਬਾਰੇ ਕਹਿੰਦਾ ਹੈ ਕਿ ਮਾਤਰਾਂ ਨੂੰ ਕੁਝ ਨਾ ਕੁਝ ਖਰੀ ਨੁਹਾਰੇ ਵਾਲਾ ਦਰਸਾ ਕੇ ਉਨ੍ਹਾਂ ਦੇ ਜਮਾਤੀ ਕਿਰਦਾਰ ਨੂੰ ਵਧੇਰੇ ਉਘਾੜਿਆ ਜਾ ਸਕਦਾ ਹੈ । ਇਸ ਸਭ ਕੁਝ ਦਾ ਭਾਵ ਇਹ ਹੈ ਕਿ ਸਾਹਿਤਕਾਰ ਜਿਹੜਾ ਸਾਂਵਾਂਪਨ ਬਾਹਰੀ ਜਗਤ ਦੇ ਦਸਦੇ ਯਥਾਰਥ ਬਾਰੇ ਆਪਣੇ ਅੰਦਰਲੇ ਗੁਹਜ ਵਿਚ ਕਾਇਮ ਕਰਦਾ ਹੈ, ਉਸ ਨੂੰ ਕੇਵਲ ਬੌਧਿਕਤਾ ਦੇ ਸਰਲੀਕਰਨ ਦੁਆਰਾ ਨਹੀਂ ਦਰਸਾਇਆ ਜਾ ਸਕਦਾ । ਕੀ ਇਸ ਦਾ ਭਾਵ ਇਹ ਨਹੀਂ ਕਿ ਸਾਹਿਤਕਾਰ ਦੀ ਕਲਪਨਾ ਸ਼ਕਤੀ ਆਪਣੇ ਆਪ ਵਿਚ ਸੁਤੰਤਰ ਇਕਾਈ ਹੈ ਅਤੇ ਇਹ ਸਮਾਜਿਕ ਵਾਤਾਵਰਨ ਦੀ ਉਪਜ ਹੁੰਦੀ ਹੋਈ ਨਾ ਤਾਂ ਪੂਰਨ ਰੂਪ fਚ ਉਸ ਉਤੇ ਨਿਰਭਰ ਹੈ ਅਤੇ ਨਾ ਹੈ ਇਸ ਵੇਗਮਈ ਉੱਥਾਨ ਕੇਵਲ ਕਿਸੇ ਨਿਸਚਿਤ ਆਦਰਸ਼ ਦੇ ਚੰਨ ਤੋਂ ਉਪਜਦਾ ਹੈ । ਪਦਾਰਥਵਾਦੀ ਦਵੰਦਵਾਦ ਅਨੇਕ ਵਿਰੋਧਤਾਵਾਂ ਦਾ ਧਾਰਨੀ ਹੈ ਅਤੇ ਇਨਾ ਕਾਰਨ ਹੀ ਸਾਹਿਤ ਤੇ ਕਲਾ ਦੇ ਸੰਦਰਭ ਵਿਚ ਇਸ ਨੂੰ ਸਭ ਕੁਝ ਹੀ ਨਹੀਂ ਸਮਝ 5ਣਾ ਚਾਹੀਦਾ। ਇਸ ਕਾਰਨ ਮਾਰਕਸਵਾਦੀਆਂ ਵਲੋਂ ਸ਼੍ਰੇਣੀ ਯੁੱਧ, ਕਾਂਤੀਕਾਰੀ ਪਰਚਾਰਦਾਦ ਅਤੇ ਆਦੇਸ਼ ਅਨੁਸਾਰ ਸਾਹਿਤ ਸਿਰਜਨਾ ਉਤੇ ਜਿਹੜਾ ਜ਼ੋਰ ਦਿੱਤਾ ਜਾਂਦਾ ਹੈ ਉਹ ਸੁਹਜਭਾਵੀ ਪਾਠਕ ਨੂੰ ਅਖਰਦਾ ਹੈ । ਮਾਰਕਸਵਾਦੀਆਂ ਨੇ ਸਾਹਿਤ ਤੇ ਕਲਾ ਦੇ ਵਿਕਾਸ ਬਾਰੇ ਜਿਹੜਾ ਆਰਥਕ ਦਿਸ਼ਦੀਕੋਣ ਅਪਣਾਇਆ ਹੈ ਅਤੇ ਸਾਹਿਤ ਦੀਆਂ ਤਿਨਿੱਧ ਥਾਪ ਅੱਡ ਅੱਡ ਵੰਨਗੀਆਂ ਨੂੰ ਸਮਾਜ ਦੇ ਵਿਕਾਸ ਪੜਾਵਾਂ ਦਾ ਜਿਹੜਾ