________________
ਉਤੇ ਹੀ ਰਹਿ ਗਈ ਹੈ । ਇਸ ਕਾਰਨ ਉਨ੍ਹਾਂ ਵਲੋਂ ਰਚੇ ਗਏ ਸਾਹਿਤ ਵਿਚ ਤਰਕਸੰਗਤਾ ਅਤੇ ਬੌਧਿਕਤਾ ਦਾ ਅੰਸ਼ ਤਾਂ ਵਿਦਮਾਨ ਹੈ ਪ੍ਰੰਤੂ ਉਨ੍ਹਾਂ ਵਿਚ ਉਹ ਜੀਵਨ ਦਰਸ਼ਨ ਨਹੀਂ ਦਿਸ ਆਉਂਦਾ ਜਿਹੜਾ ਕਿ ਸਿੱਧਾਤਾਂ ਨੂੰ ਅਨੁਭਗ ਦਾ ਭਾਗ ਬਣਾਉਣ ਨਾਲ ਹੀ ਉਪਜ ਸਕਦਾ ਹੈ । ਪ੍ਰੋਫੈਸਰ ਕਿਸ਼ਨ ਸਿੰਘ ਨੇ ਪੰਜਾਬੀ ਸਾਹਿੱਤਕਾਰਾਂ ਦੀ ਮਾਰਕਸਵਾਦੀ ਦਿਸ਼ਟੀ ਤੋਂ ਜਿਹੜੀ ਆਲੋਚਨਾ ਕੀਤੀ ਹੈ ਉਹ ਉਪਰੋਕਤ ਵਿਵੇਚਨ ਨੂੰ ਭਲੀ ਪ੍ਰਕਾਰ ਪ੍ਰਗਟਾਉਂਦੀ ਹੈ। ਪੰਜਾਬੀ ਸਾਹਿੱਤਕਾਰਾਂ ਦੀ ਭਾਵਨਾ ਕੋਈ ਵਿਉਂਤਬੱਧ ਕਾਂਤੀਕਾਰੀ ਭਾਵਨਾਂ ਨਹੀਂ। ਇਹ ਰੋਮਾਂਚਿਕ ਉਪਭਾਵਕ ਮੁਹਿੰਮਬਾਜ਼ੀ ਤੇ ਪਰਚਾਰਵਾਦ ਹੋ ਨਿਬੜੀ ਹੈ | ਮਾਰਕਸਵਾਦੀ ਆਲੋਚਕ ਇਸ ਗੱਲ ਦਾ ਅਕਸਰ ਜ਼ਿਕਰ ਕਰਦੇ ਹਨ ਕਿ ਅਜੋਕੇ ਜੁਗ ਵਿਚ ਜਦੋਂ ਸਰਮਾਏਦਾਰੀ ਪਤਨਮੁਖੀ ਹੋ ਕੇ ਰਸਾਤਲ ਵਲ ਜਾ ਰਹੀ ਹੈ, ਬਹੁਤੇ ਪੱਛਮੀ ਸਾਹਿਤਕਾਰ ਸਮਾਜਿਕ ਸਥਿਤੀ ਤੋਂ ਅਣਗਹਿਲੀ ਕਰਕੇ ਆਪਣੇ ਆਪਣੇ ਦੰਦ ਖੰਡੀ ਕਿੰਗਰਿਆਂ ਵਿਚ ਜਾ ਬੈਠੇ ਹਨ ਅਤੇ ਉਨ੍ਹਾਂ ਕੋਲਾ ਕਲਾ ਲਈ ਦੇ ਸਿੱਧਾਂਤ ਨੂੰ ਅਪਣਾ ਕੇ ਸਮਾਜਿਕ ਯਥਾਰਥ ਤੋਂ ਮੂੰਹ ਮੱੜ ਲਿਆ ਹੈ । ਆਧੁਨਿਕ ਸਹਿੱਤਕਾਰ ਕਿਸ ਪ੍ਰਕਾਰ ਸਮਾਜਿਕ ਯਥਾਰਥ ਤੋਂ ਮੂੰਹ ਮੋੜ ਰਹੇ ਹਨ, ਇਸ ਬਾਰੇ ਸਾਨੂੰ ਪਲੈਨੋਫ਼ ਦੀ ਪੁਸਤਕ ‘ਕਲਾ ਤੇ ਸਮਾਜ ਅਤੇ ਸਕੀ ਦੀ ਪੁਸਤਕ 'ਸਾਹਿੱਤ ਅਤੇ ਕਾਂਤੀ ਵਿਚ ਭਰਪੂਰ ਚਰਚਾ ਮਿਲਦੀ ਹੈ । ਲੈਨਿਨ ਨੂੰ ਇਸ ਗੱਲ ਤੇ ਜ਼ੋਰ ਦੇਣਾ ਪਿਆ ਹੈ ਕਿ ਸਾਹਿਤ ਦੇ ਪਿੜ ਵਿਚ ਵਿਸ਼ਿਸ਼ਟ ਬੁੱਧੀਮਾਨ ਜਿਹਾ ਕੋਈ ਜੀਵ ਨਹੀਂ ਹੁੰਦਾ ਅਤੇ ਸਾਹਿਤਕਾਰ ਦਾ ਕਰਤੱਵ ਬਸ ਇਹ ਹੈ ਕਿ ਉਹ ਈਮਾਨਦਾਰੀ ਨਾਲ ਅਤੇ ਪੂਰਵ ਨਿਸਚਿਤ ਵਿਉਂਤੇ ਅਨੁਸਾਰ ਸਮਾਜਵਾਦੀ ਸਮਾਜ ਨੂੰ ਹੋਂਦ ਵਿਚ ਲਿਆਣ ਅਤੇ ਪੱਕੇ ਪੈਰ ਖੜਾ ਕਰਨ ਲਈ ਯਤਨ ਕਰੇ । ਉਪਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਮਾਰਕਸਵਾਦੀ ਆਲੋਚਨਾ ਆਪਣੇ ਸਮਾਜ ਹੇਤੁ ਖਾਸੇ ਕਾਰਨ ਅਤੇ ਸਮਾਜਿਕ ਤੱਤਾਂ ਉਤੇ ਆਧਾਰਤ ਹੋਣ ਕਾਰਨ ਫਰਾਂਸੀਸੀ ਆਲੋਚਕੇ ਤਾਇਨ ਦੀ ਯਾਦ ਤਾਜ਼ਾ ਕਰਾਉਂਦੀ ਹੈ । ਜੇਕਰ ਮਾਰਕਸਵਾਦੀ ਆਲੋਚਨਾ ਨੇ ਸਾਹਿਤ ਸਿਰਜਨਾ ਨੂੰ ਨਵੀਂ ਦਿਸ਼ਾ ਪਰਦਾਨ ਕੀਤੀ ਹੈ ਤਾਂ ਹੀ ਸਾਹਿਤ ਨੂੰ ਵਿਸਤ੍ਰਿਤ ਸਮਾਜਿਕ ਯਥਾਰਥ ਦੇ ਸੰਦਰਭ ਵਿਚ ਦੇਖਿਆ ਜਾ ਸਕਿਆ ਹੈ, ਨਾਵਲ ਦੇ ਸਮਾਜ ਹੋਤੁ ਕਰਤੱਵ ਨੂੰ ਸਮਝਿਆ ਜਾ ਸਕਿਆ ਹੈ ਅਤੇ ਸਾਹਿਤਕਾਰ ਦੇ ਆਦਰਸ਼ ਨੂੰ ਗਗਨਮਈ ਹੋਣ ਦੀ ਥਾਂ ਧਰਤੀ ਦੀ ਛੋਹ ਲੱਗੀ ਹੈ । ਇਹ ਸਭੋ ਕੁਝ ਕਲਿਆਣਕਾਰੀ ਸਿੱਧ ਹੋਇਆ ਹੈ ਪਰ ਮਾਰਕਸਵਾਦੀ ਆਲੋਚਨਾ ਦੇ ਅਤਰਕ ਸੰਗਤ ਅਣੂਕਰਨ ਕਾਰਨ ਕਾਵਿ ਵਿਚ ਗੀਤਾਤਮਿਕ ਨਿੱਜਤਵ ਦੇ ਪ੍ਰਗਟਾਵੇ, ਸੰਕੇ ਤਾਵਲੀ ਦੀ ਰਾਂਗਲੀ ਫੁਰੇਰੀ ਅਤੇ ਕਾਵਿ ਕਲਪਨਾਂ ਦੇ ਸੌਂਦਰਯ ਦੇ ਜਾਦੂ ਨੂੰ ਭਲੀ ਭਾਂਤ ਨਹੀਂ ਸਮਝਿਆ ਗਿਆ । ਜੇਕਰ ਨਿਰਪਖਤਾ ਨਾਲ ਦੇਖਿਆ ਜਾਏ ਅਤੇ ਕੁਝ ਮਾਰਕਸਵਾਦੀ ਸਾਹਿਤਕਾਰਾਂ 13