ਪੰਨਾ:Alochana Magazine April, May, June 1982.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਪਤਨਮੁਖੀ ਦਸ਼ਾ ਦਾ ਹੀ ਵਰਣਨ ਨਹੀਂ ਕਰਦਾ ਸਗੋਂ ਉਸ ਮਨੁੱਖ ਦੇ ਅੰਦਰਲੇ ਦਰਦ ਅਤੇ ਨਿਰਾਸ਼ਮਈ ਭਾਵਨਾ ਨੂੰ ਵੀ ਸੁੰਦਰ ਢੰਗ ਨਾਲ ਬਿਆਨਿਆ ਹੈ । ਬਾਲਜ਼ਾਕ ਦੇ ਨਾਵਲ ‘ਬੁੱਢਾ ਗੋਰੀਓ' ਦੇ ਇਸ ਪੱਖ ਨੂੰ ਨਾ ਵਿਚਾਰਨ ਚੰਗੀ ਆਲੋਚਨਾਂ ਨਹੀਂ ਅਖਵਾ ਸਕਦਾ । ਪ੍ਰਸਿੱਧ ਮਾਰਕਸਵਾਦੀ ਆਲੋਚਕ ਗਰੇਗਿਉਰੀ ਕਚ ਨੇ ਬਾਲਜ਼ਾਕ ਦੇ ਨਾਵਲ 'ਗੁਆਚੇ ਭੁਲੇਖੇ' (Lost Illusion) ਦੀ ਪ੍ਰਸੰਸਾ ਕਰਦਿਆਂ ਇਹ ਲਿਖਿਆ ਹੈ ਕਿ ਇਸ ਨਾਵਲ ਤੋਂ ਸਾਫ਼ ਦਿਸ ਆਉਂਦਾ ਹੈ ਕਿ ਸਰਮਾਏਦਾਰੀ ਦੇ ਵਿਕਾਸ ਨਾਲ ਫਰਾਂਸ ਦੇ ਮੱਧ ਵਰਗੀ ਲੋਕਾਂ ਦੇ ਸਦਾਚਾਰ ਦਾ ਵੀ ਪਤਨ ਹੋ ਰਿਹਾ ਹੈ ਅਤੇ ਸਭਿਆਚਾਰ ਵੀ ਤਬਾਦਲੇ ਦੀ ਜਿਨਸ ਬਣ ਕੇ ਰਹਿ ਗਿਆ ਹੈ । ਭਾਵੇਂ ਨਾਵਲ ਦੇ ਮੁਖ ਨਾਇਕ ਲੁਸੀਂ (Lucien) ਦੇ ਸਾਰੇ ਆਦਰਸ਼ ਇਕ ਇਕ ਕਰਕੇ ਗੁਆਚ ਜਾਂਦੇ ਹਨ ਅਤੇ ਬਾਲਜ਼ਾਕ ਨੇ ਵੱਡੇ ਪ੍ਰਭਾਸ਼ਨ ਘਰਾਂ ਦੁਆਰਾ ਵਿਅਤੀਗਤ ਲੁੱਟ ਘਸੁੱਟ ਦਾ ਚੰਗਾ ਚਿਤਰ fਖਿਚ ਆ ਹੈ ਪਰ ਨਾਵਲ ਦੀ ਮਹਾਨਤਾ ਤਾਂ ਮਨੁੱਖ ਦੀਆਂ ਮਾਨਸਿਕ ਉਲਝਣਾਂ ਦੀ ਜਟਲਤਾਂ ਦੀ ਪੇਸ਼ਕਾਰੀ ਵਿਚ ਹੈ । ਨਾਵਲ ਵਿਚਲਾ ਪਾਤਰ Camusolt ਮਹਾਜਨ ਸੁਭਾ ਵਾਲਾ ਪਾਤਰ ਹੈ । ਉਹ ਬੜੇ ਉਤਸ਼ਾਹ ਨਾਲ ਆਪਣੀ ਬੀਵੀ ਦਾ ਜਨਮ ਦਿਨ ਮਨਾਉਂਦਾ ਹੈ ਪਰ ਇਸ ਦੇ ਨਾਲ ਹੀ ਨਾਟਸ਼ਾਲਾ ਦੀ ਸੁੰਦਰੀ ਨਾਲ ਇਸ਼ਕ ਲੜਾਉਂਦਾ ਵਫ਼ਾਦਾਰੀ ਪ੍ਰਗਟਾਉਂਦਾ ਹੈ ਪਰ ਨਟਸ਼ਾਲਾ ਵਾਲੀ ਉਸ ਦੀ ਪ੍ਰੇਮਿਕਾ ਨੌਜਵਾਨ ਕਵੀ (Lucien) ਲੂਸੀ ਦੀ ਦਿਲਦਾਦਾ ਹੈ ਅਤੇ ਜਦੋਂ ਉਹ Camusoli ਨੂੰ ਸਪੰਜ ਵਾਂਗ ਚੂਸ ਚੁਕਦੀ ਹੈ ਤਾਂ ਕਵੀ ਲਈ ਆਪਣੇ ਪਿਆਰ ਦਾ ਖੁਲਾ ਇਤਰਾਫ਼ ਕਰਦੀ ਹੈ । ਇਸ ਨਾਵਲ ਵਿਚ ਅਨੇਕਾਂ ਪ੍ਰਤੀਕਾਤਮਕ ਘਟਨਾਵਾਂ ਦੁਆਰਾ ਸਿਰਜਨਾਤਮਿਕ ਢੰਗ ਨਾਲ ਵਿਉਪਾਰ ਕੇ ਕੀਮਤਾਂ ਦਾ ਖੰਡਨ ਕੀਤਾ ਗਿਆ ਹੈ ਪਰ ਇਹ ਸਭ ਕੁਝ ਭਾਵਕਤਾ ਦੇ ਪੱਧਰ ਉਤੇ ਹੁੰਦਾ ਹੈ, ਆਰਥਕਤਾ ਦੇ ਪੱਧਰ ਉਤੇ ਨਹੀਂ ਅਤੇ ਅਜਿਹਾ ਕਰਨ ਵਿਚ ਹੀ ਬਾਲਜ਼ਕ ਦੀ ਪੀਰੀ ਹੈ । ਗਰੇfਗਉਰੀ ਲੂਕਾਚ ਨੇ Lucien ਦੇ ਪਾਤਰ ਬਾਰੇ ਜਿਹੜੀ ਟਿਪਣੀ ਕੀਤੀ ਹੈ, ਉਸ ਤੋਂ ਸਾਫ਼ ਦਿਸ ਆਉਂਦਾ ਹੈ ਕਿ ਉਹ Lucien ਦੇ ਪਾਤਰ ਦੇ ਭਾਵਕ ਪੱਧਰ ਨੂੰ ਪ੍ਰਥਮਿਕਤਾ ਦੇਂਦਾ ਹੈ ਪਰ ਮਾਰਕਵਾਦੀਆਂ ਨੇ ਸਾਹਿਤ ਵਿਚ ਅਜਿਹੀ ਸਿਰਜਨਾਤਮਕ ਭਾਵਕਤਾ ਨੂੰ ਹੀ ਅਣਗਹੁਲਿਆਂ ਰੱਖਿਆ ਹੈ । ਕਾਚ ਨੇ ਤਾਲਸਤਾਇ ਦੇ ਨਾਵਲ ਐਨਾ ਕੈ ਰੇਨੀਨਾ ਬਾਰੇ ਇਹ ਦਸਣ ਦਾ ਯਤਨ ਕੀਤਾ ਹੈ ਕਿ ਮੁਖ ਪਾਤਰਾਂ ਦਾ ਆਂਕ ਦੀ ਦ ਅਸਲ ਵਿਚ ਉਨ੍ਹਾਂ ਦੀਆਂ ਸਮਾਜਿਕ ਉਲਝਨਾਂ ਦਾ ਆਂਕ ਰੂਪ ਹੈ ਅਤੇ ਇਸ ਸੰਬੰਧ ਵਿਚ ਉਸ ਨੇ ਜ਼ਾਰਸ਼ਾਹੀ ਰੂਸ ਦੇ ਸਮੇਂ ਸਾਮੰਤਸ਼ਾਹੀ ਉਤੇ ਵਿਸਤ੍ਰਿਤ ਸਰਮਾਏਦਾਰੀ ਦੇ ਪ੍ਰਭਾਵ ਦਾ ਵਿਸਥਾਰ ਪੂਰਨ ਵਰਣਨ ਕੀਤਾ ਹੈ । ਉਸ ਲਈ ਸਾਰੇ ਮੁਖ ਪਾਤਰ-ਐਬਲੈਨਸਕੀ, ਵਰੋ ਨਸਕੀ ਆਦਿ ਅਜਿਹੇ ਪਾਤਰ ਹਨ ਜਿਹੜੇ ਕਿ ਜ਼ਾਰਸ਼ਾਹੀ ਦੇ ਪਤਨਮੁਖੀ ਹੋਣ ਕਾਰਨ ਆਪਣੀ ਕੋਮਲ ਭਾਵਨਾ ਗਵਾ ਕੇ ਅਮਨੁੱਖੀ ਪਾਤਰ ਹੋ ਨਿਬੜੇ ਹਨ। ਇਹ ਤਾਂ ਬਸ ਸਮੱਸਿਆਂ ਦਾ ਫਾਰਮੂਲਾਬੱਧ ਸਰਲੀਕਰਨ ਹੈ । ਐਨਾ ਕੈਰੇਨੀਨਾ ਦੇ ਪੁੱਤਰ ਦਾ ਦੁਖਾਂਤ ਲੂਕਾਚ ਦੀ ਦ੍ਰਿਸ਼ਟੀ ਵਿਚ 75