ਪੰਨਾ:Alochana Magazine April, May, June 1982.pdf/8

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੈਦਾ ਹੋਈ ਭਾਵਨਾ, ਆਵੇਗੀ ਜਾਂ ਦ੍ਰਿਸ਼ਟੀ ਕਵੀ ਦੇ ਮਨ ਵਿਚ ਪੈਦਾ ਹੋਈ ਭਾਵਨਾ, ਆਵੇਗ ਜਾਂ ਦ੍ਰਿਸ਼ਟੀ ਨਾਲੋਂ ਵੱਖਰੀ ਕਿਸਮ ਦੀ ਹੁੰਦੀ ਹੈ । ਇਸ ਤੋਂ ਇਲਾਵਾ, ਇਲੀਅਟ ਇਹ ਵੀ ਲਿਖਦਾ ਹੈ ਕਿ ਕਿਉਕਿ ਹਰ ਕਲਾ-ਕਿਰਤ ਅਦੁੱਤੀ ਹੁੰਦੀ ਹੈ, ਇਸ ਲਈ ਉਸ ਦੀ ਪ੍ਰੇਸ਼ਠਤਾ ਨੂੰ ਸਿੱਧ ਕਰਨ ਲਈ ਤੁਲਨਾਤਮਿਕ ਆਲੋਚਨਾ-ਵਿਧੀ ਸਹਾਇਕ ਹੋ ਸਕਦੀ ਹੈ । ਪਾਠ ਦਾ ਵਿਸ਼ਲੇਸ਼ਣ, ਜਿਸ ਵਿਚ ਤੁਲਨਾਤਮਿਕ ਵਿਧੀ ਵੀ ਸ਼ਾਮਿਲ ਹੈ, ਨਵ-ਆਲੋਚਕਾਂ ਦੀ ਆਲੋਚਨਾ-ਵਿਧੀ ਬਣੀ ਅਤੇ ਕਾਵਿ ਸੰਬੰਧੀ ਇਲੀਅਟ ਦੀ ਧਾਰਣਾਂ ਅਤੇ ਨਵ-ਆਲੋਚਕਾਂ ਦੀ ਧਾਰਣਾ ਵਿਚ ਸਮਰੂਪਤਾ ਵੀ ਵੇਖੀ ਜਾ ਸਕਦੀ ਹੈ । ਆਈ. ਏ. ਰਿਚਰਡਜ਼ ਦਾ ਨਵ-ਆਲੋਚਨਾ ਉਤੇ ਪ੍ਰਭਾਵ ਨਿਰਵਿਵਾਦ ਹੈ । ਇਸ ਸੰਬੰਧ ਵਿਚ ਉਸ ਦੀਆਂ ਪੁਸਤਕਾਂ|ਨਿਬੰਧ, 'ਸੌਂਦਰਯ-ਸ਼ਾਸਤ ਦੀਆਂ ਬੁਨਿਆਦਾਂ, ਅਰਥ ਦਾ ਅਰਥ', 'ਸਾਹਿਤ ਸਮੀਖਿਆ ਦੇ ਨਿਯਮ’, ‘ਵਿਗਿਆਨ ਅਤੇ ਕਵਿਤਾ, ‘ਵਿਹਾਰਿਕ ਆਲੋਚਨਾ' ਆਦਿ ਵਿਸ਼ੇਸ਼ ਤੌਰ ਤੇ ਉਲੇਖ ਯੋਗ ਹਨ। ਰਿਚਰਡਜ਼ ਅਨੁਸਾਰ ਭਾਸ਼ਾ ਦੇ ਦੋ ਪ੍ਰਕਾਰਜ ਹਨ-fਚੰਨਾਤਮਿਕ ਅਤੇ ਭਾਵ-ਬੋਧਕੀ (emotive) । ਇਨ੍ਹਾਂ ਵਿਚੋਂ ਪਹਿਲਾ ਪ੍ਰਕਾਰਜ ਵਿਗਿਆਨਿਕ ਰਚਨਾਵਾਂ ਨੂੰ ਅਤੇ ਦੂਜਾ ਪ੍ਰਕਾਰਜ ਕਵਿਤਾ ਨੂੰ ਜਨਮ ਦਿੰਦਾ ਹੈ । ਰਿਚਰਡਜ਼ ਦੀ ਸਥਾਪਨਾ ਹੈ ਕਿ ਕਾਵਿ-ਅਨੁਭੂਤੀ ਵਿਚ ਕੁਝ ਵੀ ‘ਰਹੱਸਮਈ, ਪਰਾਭੌਤਿਕੀ' ਜਾਂ 'ਸਨਕੀ, frenzied) ਨਹੀਂ ਹੁੰਦਾ, ਇਸ ਲਈ ਕਾਵਿ ਸੰਬੰਧੀ ਚਰਚਾ ਨੂੰ ਮਿਥਿਆ ਦਰਸ਼ਨ ਜਾਂ ਰਹੱਸਵਾਦ ਆਦਿ ਨਾਲ ਮਿਲਾਵਟ ਤੋਂ ਬਚਾ ਕੇ ਰੱਖਣਾ ਲਾਜ਼ਮੀ ਹੈ । ਕਵਿਤਾ ਇਕ ਅਜਿਹੀ ਹੋਂਦ ਹੈ, ਜਿਸ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਅਤੇ ਉਸ ਸੰਬੰਧੀ ਲੱਭਤਾਂ ਨੂੰ ਸੰਚਾਰਿਤ ਕੀਤਾ ਜਾ ਸਕਦਾ ਹੈ । ਦੂਜੀ ਗੱਲ, ਕਵਿਤਾ ਜਦੋਂ ਆਪਣੇ ਸਿਰਜਣਹਾਰ ਦੀ ਸੰਵੇਦਨਾ ਤੋਂ ਮੁਕਤ ਹੋ ਕੇ ਆਪਣਾ ਰੂਪ ਗ੍ਰਹਿਣ ਕਰ ਲੈਂਦੀ ਹੈ, ਤਾਂ ਇਹ ਆਪਣੇ ਆਪ ਵਿਚ ਇਕ ਸੁਤੰਤਰ ਖੁਦਮੁਖ਼ਤਾਰ ਹੋਂਦ ਹੋ ਨਿੱਬੜਦੀ ਹੈ, ਇਸ ਲਈ ਇਸ ਨੂੰ ਵਿਚਾਰਨ ਸਮੇਂ ਕਵੀ ਦੇ ਵਿਅਕਤਿਤੂ ਨੂੰ ਇਸ ਨਾਲ ਜੋੜਨਾ ਵਾਜਿਬ ਹੈ । ਤੀਜੀ ਗੱਲ, ਕਾਵਿ ਸੰਬੰਧੀ ਚਰਚਾ ਕੇਵਲ ਸੰਚਾਰ ਜੁਗਤਾਂ ਤਕ ਹੀ ਸੀਮਿਤ ਰਹਿਣੀ ਚਾਹੀਦੀ ਹੈ, ਜਿਸ ਵਿਚ ਰੂਪਾਤਮਿਕ ਪੱਖ ਦੇ ਸਾਰੇ ਅੰਸ਼-ਸ਼ਬਦ-ਚੋਣ, ਵਾਕਾਂਸ਼-ਵੰਡ, ਬਿੰਬਾਵਲੀ, ਛੰਦ, ਕਾਵਿ-ਕਿਰਤ ਇਕ ਸਮੁੱਚ ਦੇ ਰੂਪ ਵਿਚ -- ਸ਼ਾਮਿਲ ਹਨ । ਚੌਥੀ ਗੱਲ, ਹਰ ਬਿੰਬ ਵਿਚ ਯਥਾਰਥ-ਬੋਧ (cognition) ਦਾ ਇਕ ਅੰਸ਼ ਦਾ ਹੁੰਦਾ ਹੈ, ਇਸ ਲਈ ਕਵਿ ਵਿਚਲੇ ਗਿਆਨ ਤਕ ਬਿੰਬਾਵਲੀ ਦੁਆਰਾ ਪਹੁੰਚ ਆਲਚਨਾ ਦਾ ਕਰਤੱਵ ਹੈ ਰਿਚਰਡਜ਼ ਦੇ ਇਨ੍ਹਾਂ ਵਿਚਾਰਾਂ ਦਾ ਨਵ-ਆਲੋਚਕਾਂ ਉਤੇ ਪ੍ਰਭਾਵ ਪ੍ਰਤੱਖ ਰੂਪ ਵਿਚ ਦੇਖਿਆ ਜਾ ਸਕਦਾ ਹੈ । ਵਿਲੀਅਮ ਐਂਪਸਨ ਦੀ ਪੁਸਤਕ 'ਅਸਪਸ਼ਟਤਾ ਦੀਆਂ ਸੱਤ ਕਿਸਮਾਂ ਵਿਚੋਂ ਹਨ ਦੇ ਮੁੱਢਲੇ ਪਛਾਣ-ਚਿੰਨ ਦ੍ਰਿਸ਼ਟੀਗੋਚਰ ਹੁੰਦੇ ਹਨ । ਐੱਪਸ਼ਨ ਅਨੁਸਾਰ ਵਿੱਚ ਸੱਤ ਪ੍ਰਕਾਰ ਦੀਆਂ ਅਸਪਸ਼ਟਤਾਵਾਂ ਹੁੰਦੀਆਂ ਹਨ, ਜਿਨ੍ਹਾਂ ਦੇ ਸਪਸ਼ਟ ਕਾਵਿ-ਭਾਸ਼ਾ ਵਿਚ ਸੰਤ