ਪੰਨਾ:Alochana Magazine April, May, June 1982.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਸੁਹਜ ਸ਼ਾਸਤੀ ਦਿਸ਼ਟੀਕੋਣ ਅਤੇ ਲੈਨਿਨ ਦੇ ਪਾਰਟੀ ਲਾਈਨ ਦੇ ਸਿੱਧਾਤ ਦੇ ਅਨੁਯਾਈ ਮਾਰਕਸਵਾਦ ਦਾ ਦਮ ਭਰਦੇ ਹੋਏ ਵੀ ਦੋ ਅੱਡ ਅੱਡ ਧੜਿਆਂ ਵਿਚ ਵੰਡੇ ਰਹੇ ਹਨ । ਏਗੱਲਜ਼ ਦੇ ਪੂਰਨਿਆਂ ਤੇ ਚਲਣ ਵਾਲਿਆਂ ਨੂੰ “ਪੈਰਾ ਮਾਰਕਸਿਸਟ' ਆਖਿਆ ਗਿਆ ਹੈ ਪਰ ਮਜ਼ੇਦਾਰ ਗੱਲ ਇਹ ਹੈ ਕਿ ਸਾਫ਼ ਤੇ ਸਪਸ਼ਟ ਅੰਤਰ ਹੁੰਦਿਆਂ ਵੀ 1934 ਵਿਚ ਰੂਸੀ ਸਾਹਿਤਕਾਰਾਂ ਦੀ ਕਾਂਨਫਰੰਸ ਵਿਚ ਜ਼ਡਾਨਵ (Zhadanov) ਨੇ ਇਹ ਆਖਿਆ ਹੈ ਕਿ ਲੈਨਿਨ ਦੇ ਵਿਚਾਰ ਏਂਗਲਜ਼ ਦੇ ਦ੍ਰਿਸ਼ਟੀਕੋਣ ਦਾ ਖੰਡਨ ਨਹੀਂ ਕਰਦੇ ਭਾਵੇਂ ਉਸ ਨੇ ਇਹ ਗੱਲ ਜ਼ੋਰ ਦੇ ਕੇ ਦੁਹਰਾਈ ਕਿ ਸ਼੍ਰੇਣੀਗਤ ਸਮਾਜ ਵਿਚ ਇਕ ਸ਼੍ਰੇਣੀ ਦੂਸਰੀ ਵਿਰੁੱਧ ਖੁੱਲਮਖੁਲਾ ਪਰਚਾਰ ਕਰਕੇ ਹੀ ਆਪਣੇ ਮਨੋਰਥ ਪ੍ਰਾਪਤ ਕਰ ਸਕਦੀ ਹੈ । ਬੁਖਾਰਿਨ ਨੇ ਇਸ ਦਾ ਸਮਰਥਨ ਕੀਤਾ ਸੀ ਅਤੇ ਸ਼੍ਰੇਣੀਆਂ ਵਿਚ ਵੰਡੇ ਹੋਏ ਯੂਰਪ ਦੇ ਅਨੇਕ ਮੁਲਕਾਂ ਦੇ ਸਾਹਿਤਕਾਰਾਂ ਦਾ ਬਿਉਰਾ ਜਿਹਾ ਦੇ ਕੇ ਉਸ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਸੀ ਕਿ ਅਤਰ ਵਿਚ ਦੇਖਿ ਮਾਂ ਏਂਗਲਜ਼ ਵੀ ਖੁਲੇ ਪਰਚਾਰ ਦਾ ਵਿਰੋਧ ਨਹੀਂ ਸੀ । fuਛੋਂ ਇਕ ਪ੍ਰਕਾਰ ਨਾਲ ਇਹ ਧਾਰਨਾ ਸੰਸਾਰ ਭਰ ਦੇ ਪ੍ਰਗਤੀਸ਼ੀਲ ਸਹਿਤਕਾਰਾਂ ਲਈ ਨਿਰਦੇਸ਼ਾਤਮਿਕ ਮਨੌਤ ਜਿਹੀ ਬਣ ਗਈ । ਰੂਸ ਵਿਖੇ ਸੋਵੀਅਤ ਲਿਟਰੇਚਰ ਅਤੇ ਫਰਾਂਸ ਵਿਖੇ Lanoelia critique ਨਾਂ ਦੇ ਰਸਾਲਿਆਂ ਵਿਚ ਇਸ ਧਾਰਨਾ ਦਾ ਬੜੇ ਜ਼ੋਰ ਨਾਲ ਪਰਚਾਰ ਕੀਤਾ ਗਿਆ। ਫਰਾਂਸੀਸੀ ਸਾਹਿਤਕਾਰ Andre Stil ਅਤੇ Aragon ਨੇ ਵਿਸਥਾਰ ਪੂਰਨ ਢੰਗ ਨਾਲ ਇਸ ਧਾਰਨਾ ਬਾਰੇ ਸਿੱਧਾਂਤਕ ਚਰਚਾ ਕੀਤਾ । ਇਸ ਪਿਛੋਂ ਰੂਸ ਤੋਂ ਬਾਹਰਲੇ ਦੇਸ਼ਾਂ ਦੇ ਅਨੇਕ ਪ੍ਰਸਿੱਧ ਆਲੋਚਕਾਂ ਨੇ ਇਹ ਹੀ ਧਾਰਨਾ ਅਪਣਾ ਲਈ । Andre Stil ਦੀ ਪੁਸਤਕ Vers le Realisme Socialiste, ਹਾਰਡ ਫਾਸਟ ਦੀ ਪੁਸਤਕ Literature and Reality (ਸਾਹਿਤ ਤੇ ਯਥਾਰਥ) ਅਤੇ Aragon ਨੇ ਆਪਣੇ ਅਨੇਕ ਲੇਖਾਂ ਵਿਚ ਇਸੇ ਗੱਲ ਦਾ ਸਮਰਥਨ ਕੀਤਾ । ਇੰਗਲਿਸਤਾਨ ਵਿਚ ਜੈਕਲਿੰਡਸੇ ਨੇ ਅਤੇ ਕਿਸੇ ਹੱਦ ਤਕ ਐਰਨਲਡ ਕੇਟਲ ਨੇ ਇਹ ਹੀ ਧਾਰਨਾ ਅਪਣਾਈ । ਪ੍ਰਸਿੱਧ ਜਰਮਨ ਆਲੋਚਕ Johannes Becher ਨੇ ਮਾਰਕਸਵਾਦੀ ਆਲੋਚਨਾ ਦੇ ਸੰਬੰਧ ਵਿਚ ਆਖਿਆ, “ਇਹ ਲੈਨਿਨ ਦੀ ਕ੍ਰਿਪਾ ਸਦਕਾ ਹੈ ਕਿ ਮੈਂ ਵਾਸਤਵਿਕ ਜਗਤ ਦੇ ਯਥਾਰਥ ਨੂੰ ਭਲੀ ਪ੍ਰਕਾਰ ਸਮਝ ਸਕਿਆ ਹਾਂ । ਇਸ ਤਰ੍ਹਾਂ ਕੱਟੜ ਪੰਥੀ ਮਾਰਕਸਵਾਦ ਆਲੋਚਕ ਨਨੇ ਦੇ ਵਿਚਾਰਾਂ ਨੂੰ ਆਪਣੇ ਮੂਲ ਮੰਤਰ ਵਾਂਗ ਵਰਤਦੇ ਰਹੇ ਹਨ । ਰੂਸ ਵਿਚ ਤਾਂ Chadanoy ਦੇ ਪ੍ਰਭਾਵ ਅਧੀਨ ਅਤੇ ਸਟਾਲਨ ਦੇ ਨਿਰਣੇ ਅਨੁਸਾਰ ਇਕ ਸਟਾਲਨਵਾਦੀ ਸਹਜਵਾਦ ਹੋਂਦ ਵਿਚ ਆ ਗਿਆ । ਇਸ ਦਾ ਸਦਕਾ ਰੂਸੀ ਸਰਕ ਰੇ ਆਪਣੇ ਪ੍ਰਚਾਰ ਸਾਧਨਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਕਿ ਸਾਰੇ ਰੂਸੀ ਬੁੱਧੀ ਜੀਵ 13 ਸਾਹਿਤਕਾਰ ਸੱਤਾਧਾਰੀ ਰਾਜਸੀ ਆਗੂਆਂ ਅੱਗੇ ਗੋਡੇ ਟੇਕਣ ਤੇ ਮਜਬੂਰ ਹੋ ਗਏ । ਸਣ ਵਾਲਾ ਨਿਮਾਣਾ ਜਿਹਾ ਪੁਰਜ਼ਾਂ ਵਸੇ ਸਾਹਿਤ ਇਕ ਵੱਡ ਆਕਾਰੀ ਪਟੇ ਹੇਠਾਂ 19