ਪੰਨਾ:Alochana Magazine April, May, June 1982.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੈਂਜਾਮਨ ਦੀਆਂ ਰਚਨਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਅਮਰੀਕੀ ਆਲੋਚਕ ਬਲੈਕਮਰ ਵਾਂਗ ਉਹ ਹਰ ਗੱਲ ਨੂੰ ਸਪਸ਼ਟ ਕਰਕੇ ਦਰਸਾਣ ਲਈ ਬੁੱਧ ਦਾ ਆਸਰਾ ਲੈਣ ਦੀ ਥਾਂ ਭਾਸ਼ਾਗਤ ਵਿਆਖਿਆਂ ਦੇ ਆਧਾਰ ਤੇ ਸਾਰੀ ਗੱਲ ਸਪਸ਼ਟ ਕਰਕੇ ਦਸਦਾ ਹੈ । ਇਸ ਦਾ ਇਕ ਕਾਰਨ ਇਹ ਹੋ ਸਕਦਾ ਹੈ ਕਿ ਸਮਾਜ ਵਿਚ ਵਿਚਰ ਰਹੀ ਅਰ: ਜੈਤਾ ਤੋਂ ਨਿਰਾਸ ਹੋ ਕੇ ਅਨੇਕ ਵਿਸ਼ਿਸ਼ਟ ਬੁੱਧੀਮਾਨ ਆਪਣਾ ਨਵਾਂ ਸੰਸਾਰ ਉਸਾਰਨ ਲਈ ਭਾਸ਼ਾਈ ਤਜ਼ਰਬਿਆਂ (ਬਿੰਬਾਵਲੀ, ਚਿੰਨ੍ਹਾਂਵਲੀ, ਭਾਸ਼ਾਗਤ ਇਤਹਾਸਕਤਾ ਆਦਿ) ਦਾ ਸਹਾਰਾ ਲੈਂਦੇ ਹਨ । ਸਾਨੂੰ ਰਿਲਕੇ, ਭਾਫਕਾ, ਜਇਸ ਅਤੇ ਵਿਰਜੀਨੀਆ ਵਲਫ਼ ਜਹੇ ਪੱਛਮੀ ਸਾਹਿਤਕਾਰਾਂ ਵਿਚ ਇਸ ਦੇ ਅਨੇਕ ਉਦਾਹਰਣ ਮਿਲਦੇ ਹਨ । ਬੈਂਜਾਮੰਨ ਨੇ ਇਸ ਅਰਾਜਕਤਾ ਅਤੇ ਮਾਨਸਿਕ ਨਿਰਾਸ਼ਾਵਾਦ ਦਾ ਸੰਬੰਧ ਮਾਰਕਸ ਦੇ ਅਮਾਨਵੀਕਰਨ (Dehumanisation) ਅਤੇ ਏਂਗਲਜ਼ ਦੁਆਰਾ ਕਿਰਤੀ ਕਾਮਿਆਂ ਦੀ ਦੁਰਦਸ਼ਾ ਨਾਲ ਜੋੜ ਕੇ ਪੱਛਮ ਦੇ ਬੁਰਜੂਆਈ ਲੇਖਕਾਂ ਦੀਆਂ ਰਚਨਾਵਾਂ ਉਤੇ ਨਵਾਂ ਚਾਨਣ ਪਾਇਆ ਹੈ। ਫਰਾਂਸੀਸੀ ਕਵੀ ਬਾਦੇ ਲੇਅਰ ਬਾਰੇ ਬੈਂਜਾਮਿਨ ਨੇ ਦੱਸਿਆ ਕਿ ਬਾਦੇਲੇਅਰ ਉਨ੍ਹੀਵੀਂ ਸ਼ਤਾਬਦੀ ਦੇ ਫਰਾਂਸ ਪ੍ਰਤੀ ਉਪਰਾਮ ਸੀ ਅਤੇ ਇਹ ਉਪਰਾਮਤਾ ਹੀ ਉਸ ਦੀਆਂ ਰਚਨਾਵਾਂ ਵਿਚਲੇ ਵਿਸ਼ਾਦ ਦਾ ਮੁੱਖ ਕਾਰਨ ਸੀ । ਇਸ ਵਿਉਂਤ ਦੁਆਰਾ ਹੀ ਉਸ ਨੇ ਗੈਟੋ ਅਤੇ ਜਰਮਨ ਦੁਖਾਂਤ ਦੇ ਰਹੱਸ ਨੂੰ ਦੰਦਾਤਮਿਕ ਪ੍ਰਕ੍ਰਿਆ ਦੁਆਰਾ ਜਾਨਣ ਦੀ ਕੋਸ਼ਿਸ਼ ਕੀਤੀ। ਇਹ ਦੁੱਖ ਵਾਲੀ ਗੱਲ ਹੈ ਕਿ ਕਿਸਟੈਫਰ ਕਾਡਵੈਲ ਵਾਂਗ ਬੈਂਜਾਮੰਨ ਵੀ ਫਾਸਿਸਟ ਤਾਕਤਾਂ ਦਾ ਸ਼ਿਕਾਰ ਬਣ ਗਿਆ ਅਤੇ ਆਪਣੀ ਆਲੋਚਨਾਤਿਮਕ ਪ੍ਰਤਿਭਾ ਨੂੰ ਅੰਤਮ ਪੜਾ ਤੇ ਪਹੁੰਚਾ ਨਾ ਸਕਿਆ । ਅਮਰੀਕੀ ਆਲੋਚਕ ਫੰਨਕਲਸਟੀਨ (Finkelstein) ਨੇ ਰਾਗ ਦੇ ਸੰਬੰਧ ਵਿਚ ਇਹ ਹੀ ਸਿੱਟੇ ਆਪਣੀ ਪੁਸਤਕ Art and Society (ਕਲਾ ਤੇ ਸਮਾਜ) ਵਿਚ ਕਢੇ ਹਨ । ਕਲਾ ਤੇ ਸਮਾਜ ਵਿਚ ਇਸ ਗੱਲ ਨੂੰ ਸਿੱਧ ਕੀਤਾ ਗਿਆ ਹੈ ਕਿ ਉਤਕ੍ਰਿਸ਼ਟ ਕਵਿਤਾ ਲਈ ਜ਼ਰੂਰੀ ਹੈ ਕਿ ਉਸ ਦਾ ਰਚਨਹਾਰਾ ਲੋਕ ਧੁਨੀਆਂ ਅਤੇ ਕਵਿਤਾ ਦੀ ਪੰਗਲ ਵਿਉਂਤ ਦੀ ਵਰਤੋਂ ਕਰੇ । ਮਾਰਕ ਟਵੇਨ, ਵਾਲਟ ਵਿਟਮੈਨ, ਸੈਂਡਬਰਗ, ਫਰੋਸਟ ਆਦਿ ਨੇ ਆਪਣੀਆਂ ਉੱਤਮ ਰਚਨਾਵਾਂ ਵਿਚ ਲੋਕ ਧਾਰਨਾਵਾਂ ਦਾ ਪ੍ਰਯੋਗ ਕੀਤਾ ਹੈ । ਆਧੁਨਿਕ ਸਾਹਿਤ ਅਤੇ ਕਲਾ ਵਿਚ ਜਿਹੜਾ ਧੁੰਧਲਾਪਣ ਪਾਇਆ ਜਾਂਦਾ ਹੈ, ਇਸ ਦਾ ਇਕ ਮੁੱਖ ਕਾਰਨ ਇਹ ਹੈ ਕਿ ਬੁਰਜ਼ੂਆਈ ਤਬਕੇ ਦੇ ਕੁਝ ਉਘੇ ਸਾਹਿਤਕਾਰ ਅਤੇ ਕਲਾਕਾਰ ਆਪਣੇ ਆਪਣੇ ਦੰਦ ਖੰਡੀ ਕੰਗਰੇ ਵਿਚ ਬੈਠ ਕੇ ਰਚਨਾ ਕਰਦੇ ਹਨ । ਉਨ੍ਹਾਂ ਦੀ ਇਸ ਬਿਰਤੀ ਨੂੰ ਆਪਣਾਉਣ ਨਾਲ ਜਨਸਾਧਾਰਨੇ ਮਾਰ ਧਾੜ ਦਰਸਾਣ ਵਾਲੇ ਫਿਲਮ ਨਿਰਮਾਤਾਵਾਂ ਦੇ ਰਹਿਮ ਤੇ ਰਹਿ ਗਏ ਹਨ ਜਾਂ ਅਜਿਹੇ ਸਸਤੇ ਸਾਹਿਤ ਦੇ ਚਾਟੜੇ ਬਣ ਗਏ ਹਨ ਜਿਸ ਦਾ ਮੂਲ ਵਿਸ਼ਾ ਵਸਤੂੰ ਮਾਰ ਧਾੜ ਤੇ ਜ਼ਨਾਕਾਰੀ ਹੈ । ਮਾਰਕਸਵਾਦੀ ਸਾਹਿਤ ਮਨੋਰਥਪਰਕ ਹੈ । ਇਸ ਕਾਰਨ ਇਹ ਪਾਠਕਾਂ ਅਤੇ ਲੇਖਕਾਂ ਦੋਹਾਂ ਨੂੰ ਕੁਰਾਹੇ ਜਾਣ ਤੋਂ ਬਚਾਉਂਦਾ ਹੈ । 82