ਪੰਨਾ:Alochana Magazine April, May, June 1982.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਮਾਰਕਸੀ ਸਾਹਿਤਕਾਰਾਂ ਨੇ ਆਪਣੇ ਬੇੜੇ ਅਣਜਾਣੇ ਸਮੁੰਦਰਾਂ ਦੀਆਂ ਤੂਫਾਣੀ ਲਹਿਰਾਂ ਦੇ ਹਵਾਲੇ ਕਰ ਦਿੱਤੇ ਹਨ ਅਤੇ ਉਹ ਅਜਿਹੇ ਟਾਪੂਆਂ ਦੀ ਤਲਾਸ਼ ਵਿਚ ਹਨ ਜਿਥੇ ਉਹ ਇਕਲਾਪੇ ਦੀ ਹਾਲਤ ਵਿਚ ਆਪਣੇ ਨਿੱਜੀ ਰਣਿਆਂ ਵਿਚ ਪਸ਼ੂ ਬਿਰਤੀਆਂ ਦਾ ਰਸ ਮਾਣ ਸਕਣ । ਜਦੋਂ 1934 ਵਿਚ ਰੂਸੀ ਸਾਹਿਤਕਾਰਾਂ ਦੀ ਕਾਨਫਰੰਸ ਵਿਚ ਜੈਮਜ਼ ਜੌਇਸ ਦੇ ਨਾਵਲ ਦੀ ਨਿੰਦਿਆ ਕੀਤੀ ਗਈ ਤਾਂ ਇਸ ਨਾਵਲ ਨੂੰ ਕੂੜੇ ਦੇ ਢੇਰ ਦੱਸਿਆ ਗਿਆ ਜਿਸ ਵਿਚ ਕਿ ਕੀੜੇ ਸਰਕ ਰਹੇ ਹਨ ਅਤੇ ਇਹ ਵੀ ਆਖਿਆ ਗਿਆ ਕਿ ਲੇਖਕ ਨੇ ਖੁਰਦਬੀਨੇ ,ਲੱਗੇ ਕੈਮਰੇ ਨਾਲ ਇਸ ਦੀ ਫੋਟੋ ਖਿੱਚੀ ਹੈ । ਇਹ ਸਪਸ਼ਟ ਹੈ ਕਿ ਜੋ ਇਸ ਦੇ ਨਾਵਲ ਦਾ ਇਹ ਮੁਲੰਕਣ ਇਕ ਪੱਖ ਸੀ ਕਿਉਂਕਿ ਸਾਨੂੰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਜੋ ਇਸ ਆਦਿ ਬੁਰਆਈ ਦੇ ਸੜਾਂਦ ਮਾਰੇ ਜੀਵਨ ਦੇ ਚਤੇਰੇ ਸਨ ਅਤੇ ਉਨ੍ਹਾਂ ਦੇ ਸਮਾਜਿਕ ਚੌਗਿਰਦੇ ਨੂੰ ਮੁਖ ਰੱਖ ਕੇ ਅਸੀਂ ਉਨਾਂ ਤੋਂ ਇਹ ਆਸ ਨਹੀਂ ਰੱਖ ਸਕਦੇ ਕਿ ਉਹ ਰੂਸੀ ਸਾਹਿਤਕਾਰਾਂ ਦੇ ਹਾਂ ਪੱਖੀ ਨਾਇਕ ਦੀ ਸਿਰਜਣਾ ਕਰਦੇ । ਇਸ ਦ੍ਰਿਸ਼ਟੀ ਤੋਂ ਦੋਸਤੋਵਸਕੀ ਦੀਆਂ ਰਚਨਾਵਾਂ ਵੀ ਨਿੰਦਣ ਯੋਗ ਬਣ ਜਾਣਗੀਆਂ । ਲੁਕਾਚ ਨੂੰ ਇਸੇ ਕਾਰਨ ਦੋਸਤੋਵਸਕੀ ਦੀਆਂ ਰਚਨਾਵਾਂ ਦਾ ਮੁਲੰਕਣ ਕਰਨ ਲੱਗਿਆ ਸਟਾਲਨਵਾਦੀ ਮੁਲੰਕਣ ਨੂੰ ਕਿ ਪਾਸੇ ਰਖਣਾ ਪਿਆ । “ਰਮਾਜ਼ਵ ਭਰਾਵਾਂ ਵਿਚ ਦੋਸਤੋਵਸਕੀ ਨੇ ਅਰਧ-ਚੇਤਨ ਮਾਨਸਿਕ ਅਵਸਥਾ ਦਾ ਜਿਸ ਢੰਗ ਨਾਲ ਬਿਆਨ ਕੀਤਾ ਹੈ ਅਤੇ ਜਿਸ ਢੰਗ ਨਾਲ ਉਹ ਰੋਮਾਂਸਵਾਦ ਦਾ ਅਜਿਹਾ ਪੱਖ ਪੇਸ਼ ਕਰਦਾ ਹੈ ਉਸ ਵਿਚ ਰਚਨਾਕਾਰ ਯਥਾਰਥ ਵਲੋਂ ਕਲਪਨਾ ਦਾ ਸਫਰ ਮੁਕਾਉਂਦਾ ਇੰਨਾਂ ਕਲਪਨਾਸ਼ੀਲ ਹੋ ਜਾਂਦਾ ਹੈ ਕਿ ਉਹ ਅਸਲ ਵਿਚ ਸਿੱਧਾਂਤਿਕ ਨੈਤਿਕਤਾ ਦਾ ਹੀ ਆਸਰਾ ਲੈਂਦਾ ਹੈ । ਇਸ ਦੇ ਟਾਕਰੇ ਵਿਚ ਫਰਾਂਸੀਸੀ ਲੇਖਕ ਆਰਾਗੋਨ (Aragon) ਜਦੋਂ ਯਥਾਰਥ ਤੋਂ ਕਲਪਨਾ ਦੇ ਮੰਡਲ ਵਿਚ ਵਿਚਰਦੇ ਹੈ ਤਾਂ ਉਹ ਅਜਿਹੇ ਆਦਰਸ਼ ਦੀ ਭਾਲ ਕਰਦਾ ਹੈ ਜਿਹੜਾ ਕਿ ਯਥਾਰਥ ਨਾਲ ਜੁੜਿਆ ਹੋਇਆ ਹੈ । ਇਸੇ ਕਾਰਨ ਉਸ ਦੇ ਰੋਮਾਂਚਵਾਦ ਨੂੰ ਹਾਂ ਪੱਖੀ ਆਖਿਆ ਜਾ ਸਕਦਾ ਹੈ। ਉਪਰੋਕਤ ਵਿਚਾਰ ਤੋਂ ਇਹ ਗੱਲ ਸਪਸ਼ਟ ਹੈ ਕਿ ਉਨਾਂ ਮਾਰਕਸਵਾਦੀ ਆਲੋਚਕਾਂ ਜਿਨ੍ਹਾਂ ਨੇ ਕਿ ਪਾਰਟੀ ਲਾਈਨ ਨੂੰ ਨਹੀਂ ਕਬੂਲਿਆ ਹੈ, ਅਜਿਹੀ ਆਲੋਚਨਾ ਕੀਤੀ ਹੈ ਜਿਸ ਨੂੰ ਕਿ ਮਾਰਕਸਵਾਦ ਦੇ ਮੁਲ ਸਿੱਧਾਂਤਾਂ ਦੀ ਰੋਸ਼ਨੀ ਵਿਚ ਵੀ ਮਹੱਤਾ ਪੂਰਨ ਆfਖਿਆ ਜਾ ਸਕਦਾ ਹੈ । ਇਸੇ ਕਾਰਨ ਅਮਾਰਕਸਵਾਦੀ ਆਲੋਚਕਾਂ ਨੂੰ ਇਸ ਗਲ ਦਾ ਮੌਕਾ ਮਿਲ ਗਿਆ ਹੈ ਕਿ ਉਹ ਸਾਹਿਤ ਬਾਰੇ ਏਗਲਜ਼ ਦੇ ਵਿਚਾਰਾਂ ਦੀ ਰੌਸ਼ਨ ਵਚ ਮਾਰਕਸਵਾਦੀ ਸਿੱਧਾਂਤਾਂ ਦਾ ਪੁਨਰਮੁਲੰਕਣ ਕਰਨ । ਇਸ ਤਰ੍ਹਾਂ ਹੀ ਇਨ੍ਹਾਂ ਨਵਮਾਰਕਸਵਾਦੀਆਂ ਨੇ ਇਹ ਸਫ਼ਲਤਾ ਪੂਰਨੇ ਦੱਸਿਆ ਹੈ ਕਿ ਬੁਰਜ਼ੂਆਈ ਲੇਖਕਾਂ ਨੇ ਬੁਰਜੂਆਈ ਸਮਾਜ ਦੇ ਕੁਹਜ ਨੂੰ ਪ੍ਰਤੀਵਾਦੀ ਢੰਗ ਨਾਲ ਨੰਗਿਆਂ ਕਰਕੇ ਇਸ ਗੱਲ ਦਾ ਭਵਿਖ ਬਾਣੀ ਕੀਤੀ ਹੈ ਕਿ ਬਰਜ਼ ਆਈ ਮੁੱਲਾਂ ਅਤੇ ਕਦਰਾਂ ਕੀਮਤਾਂ ਨੂੰ ਅੰਤ ਵਿਚ 83