ਪੰਨਾ:Alochana Magazine April, May, June 1982.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੈਰੋਲਤਾਰੀ ਕਦਰਾਂ ਕੀਮਤਾ ਅੱਗੇ ਹਥਿਆਰ ਸੁੱਟਣੇ ਪੈਣਗੇ । ਇਹ ਗੱਲ ਅੱਡਰੀ ਹੈ ਕਿ ਅਜਿਹਾ ਕਰਨ ਲਈ ਉਨ੍ਹਾਂ ਨੇ ਭੇਤ ਕਹਾਣੀ (ਕਾਕਾ), ਪ੍ਰਾਕ੍ਰਿਤਕਚਿਣੇ (ਫਰੇਜ਼ੀਅਰ, ਉਪਟੋਨ ਜਿਨਕਲੇਅਰ) ਅਤੇ ਮਿੱਥ (ਓਰਵੱਲ) ਆਦਿ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ । ਜਦੋਂ ਉਹ ਇਨ੍ਹਾਂ ਲੇਖਕਾਂ ਦੀ ਸ਼ਲਾਘਾ ਕਰਦੇ ਹਨ ਤਾਂ ਉਹ ਏਂਗਲਜ਼ ਦੇ ਇਸ ਕਥਨ ਦੀ ਹਾਮੀ ਭਰਦੇ ਹਨ ਕਿ “ਲੇਖਕ ਆਪਣੀ ਗੱਲ ਨੂੰ ਕਲਾਤਮਿਕ ਉਹਲੇ ਦੇ ਸਹਾਰੇ ਨਾਲ ਆਖੇ ਤਾਂ ਇਹ ਉਸ ਦੇ ਲਾਭ ਹਿਤ ਹੋਵੇਗਾ। ਇਸ ਸੰਬੰਧ ਵਿਚ ਸਾਨੂੰ ਫਰਾਂਸੀਸੀ ਰੂਪਵਾਦੀ ਲੂਅਨ ਗੋਲਡਮਾਨ ਦੇ ਇਸ ਕਥਨ ਨੂੰ ਯਾਦ ਰਖਣਾ ਪਏਗਾ ਕਿ ਉਚਾ ਸਿਰਜਨਾਤਮਕ ਸਾਹਿਤ ਉਸ ਵਿਰੋਧਾਭਾਵ ਅਤੇ ਦੂਦ ਤੋਂ ਉਪਜਦਾ ਹੈ ਜਿਹੜਾ ਕਿ ਸਾਹਿਤਕਾਰ ਦੇ ਵਿਚਾਰਾਂ ਅਤੇ ਉਸ ਦੇ ਰੂਪਗਤ ਸੰਕਲਪ ਵਿਚਾਲੇ ਹਮੇਸ਼ਾ ਹੀ ਵਿਦਮਾਨ ਹੁੰਦਾ ਹੈ । ਇਹ ਹੀ ਨਿਆਦੀ ਗੱਲ ਹੈ ਜਿਸ ਦੇ ਕਾਰਨ ਪੱਛਮ ਦੇ ਬਹੁਤੇ ਮਾਰਕਸਵਾਦੀ ਆਲੋਚਕ ਅੱਡ ਅੱਡ ਧੜਿਆਂ ਵਿਚ ਵੰਡੇ ਗਏ ਹਨ । ਏਂਗਲਜ਼ ਅਤੇ ਲੈਨਿਨ ਦੇ ਸੁਹਜਭਾਵੀ ਪ੍ਰਕ੍ਰਿਆ ਅਤੇ ਇਸ ਦੇ ਸਾਹਿਤ ਰਚਨਾ ਵਿਚ ਸਮੋਏ ਜਾਣ ਬਾਰੇ ਅੱਡ ਅੱਡ ਦਿਸ਼ਣੀਕੋਣ ਹਨ ਅਤੇ ਰੱਟਾ ਉਸ ਸਮੇਂ ਪੈਂਦਾ ਹੈ ਜਦੋਂ ਕਿ ਮਾਰਕਸਵਾਦੀ ਇਸ ਅੰਤਰ ਨੂੰ ਮਾਨਤਾ ਦੇਣ ਦੀ ਥਾਂ ਦੋਹਾਂ ਨੂੰ ਇਕ ਰਾਇ ਰਖਣ ਵਾਲੇ ਦਸਦੇ ਹਨ । ਲੂਕਾਚ ਵਰਗੇ ਮਾਰਕਸਵਾਦੀ ਆਲੋਚਕ ਉਤੇ ਵੀ Irvai ਵਲੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਉਹ ਜਾਣ ਬੁਝ ਕੇ ਲੈਨਿਨਵਾਦੀ ਦ੍ਰਿਸ਼ਟੀਕੋਣ ਨੂੰ ਵਿਗਾੜ ਕੇ ਪੇਸ਼ ਕਰ ਰਿਹਾ ਹੈ । ਖੁਸ਼ਚੋਵ ਦੇ ਸਮੇਂ ਜਦੋਂ ਕੱਟੜਪੰਥੀ ਮਾਰਕਸਮਾਦੀਆਂ ਦਾ ਜ਼ੋਰ ਘਟ ਹੋਇਆ ਤਾਂ Yerm;lovਨੇ ਦੋਹਾਂ ਦ੍ਰਿਸ਼ਟੀਕੋਣਾਂ ਦਾ ਸੁਮੇਲ ਕਰਨ ਦਾ ਯਤਨ ਕੀਤਾ ਸੀ ਅਤੇ ਉਸ ਦੀਆਂ ਕੋਸ਼ਿਸ਼ਾਂ ਸਦਕਾ ਦੋਸਤੋਵਸਕੀ ਨੂੰ ਰੂਸੀ ਸਾਹਿਤ ਵਿਚ ਮੁੜਕੇ ਆਦਰਯੋਗ ਥਾਂ ਮਿਲੀ । ਹੱਕੀ ਗੱਲ ਇਹ ਹੈ ਕਿ ਮਾਰਕਸਵਾਦੀਆਂ ਨੂੰ ਪ੍ਰਤੀਵਾਦ, ਯਥਾਰਥਵਾਦ (ਪੱਛਮੀ ਪਰੰਪਰਾ ਵਾਲੇ) ਅਤੇ ਸਮਾਜਿਕ ਯਥਾਰਥਵਾਦ ਦੇ ਸੰਦਰਭ ਵਿਚ ਸਮਾਜ ਵਿਚ ਵਿਚਰਦੀਆਂ ਵਿਅਕਤੀਗਤ ਅਤੇ ਸਮਸ਼ਟੀਗਤੇ ਭਾਵਨਾਵਾਂ ਦੇ ਹਜਭਾਵੀ ਸਰੂਪ ਨੂੰ ਸੱਤਾਧਾਰੀ ਅੰਕੁਸ਼ ਤੋਂ ਮੁਕਤ ਰਖਣ ਲਈ ਖੁਲ ਦਿਲੀ ਅਤੇ ਉਦਾਰਤਾ ਅਪਣਾਉਣ ਦੀ ਲੋੜ ਹੈ ।