ਪੰਨਾ:Alochana Magazine April, May, June 1982.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰੂ ਨਾਨਕ ਬਾਣੀ ਵਿਚ ਜੀਵਾਤਮਾ ਅਤੇ ਸਰੀਰ ਦਾ ਸੰਬਾਦ -ਡਾ. ਮਹਿੰਦਰ ਕੌਰ ਗਿਲ 1. ਅਵਰਿ ਪੰਚ ਹਮ ਏਕ ਜਨਾ, ਕਿਉ ਰਾਖਉ ਘਰ ਬਾਰੁ ਮਨਾ ॥ 2. ਮਾਰਹਿ ਲੂਟਹਿ ਨੀਤ ਨੀਤ, ਕਿਸੁ ਆਗੈ ਕਰੀ ਪੁਕਾਰ ਜਨਾ ॥ 3. ਸੀ ਰਾਮ ਨਾਮਾ ਉਚਰੁ ਮਨਾ, ਆਗੇ ਜਮਹਲੁ ਬਿਖਮੁ ਘਨਾ ॥ ਰਹਾਉ ॥ 4. ਉਸਾਰਿ ਮੜੋਲੀ ਰਾਖੇ ਦੁਆਰਾ, ਭੀਤਰਿ ਬੈਠੀ ਸਾਧਨਾ। 5. ਅਮਿਤ ਕੇਲ ਕਰੈ ਨਿਤ ਕਾਮਣਿ, ਅਵਰ ਲੁਟੇਨਿ ਸੁ ਪੰਚ ਜਨਾ । 6. ਢਾਹਿ ਮੜੋਲੀ ਲੁਟਿਆ ਦੇਹੁਰਾ, ਸਾਧਨ ਪਕੜੀ ਏਕ ਜਨਾ । 7. ਜਮ ਡੰਡਾ ਗਲਿ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ । • ਕਾਮਣਿ ਲੜੇ ਸੁਇਨਾ ਰੁਪਾ, ਮ ਲੜਨਿ ਸੁ ਖਾਧਤਾ। 9, ਨਾਨਕ ਪਾਪ ਕਰੇ ਤਿਨ ਕਾਰਣਿ, ਜਾਸੀ ਜਮਪੁਰਿ ਬਾਧਾਤਾ ॥ ਗਉੜੀ ਚੇਤੀ ਮਹਲਾ 9(ਆਦਿ ਗ੍ਰੰਥ, ਪੰਨਾ 135) ਕਾਵਿ-ਸ਼ਾਸਤਰੀਆਂ ਨੇ ਕਵਿਤਾ ਦਾ ਮੂਲ ਤੱਤ ਮਾਨਵੀ ਤਣਾਉ ਮੰਨਿਆ ਹੈ । ਇਸ ਨੁਕਤੇ ਤੋਂ ਜੇ ਬਾਣੀ-ਅਧਿਐਨ ਕੀਤਾ ਜਾਏ ਤਾਂ ਪਤਾ ਲਗਦਾ ਹੈ ਬਾਣੀ-ਸੰਸਾਰ "ਮੂਲ ਤੱਤ ਵੀ ਮਾਨਵੀ ਤਣਾਉ ਹੀ ਹੈ । ਇਹ ਤਣਾਉ ਦੂਧਿਰਾਂ ਹੈ । ਇਹ ਮਨੁੱਖ ਰਬ ਦੇ ਵਿਚਕਾਰ ਹੈ । ਦਿਸ਼ਟ ਅਤੇ ਅਦ੍ਰਿਸ਼ਟ ਦੇ ਦਰਮਿਆਨ, ਲੌਕਿਕ ਅਤੇ 'ਕੋਕ ਦੇ ਵਿਚਾਲੇ, ਪ੩ਚਾਰ ਤੇ ਪਤੀ ਰਹਿਤ ਦੇ ਵਿਚਕਾਰ ਕਾਵਿ ਅਤੇ ਅਤੇ 85