ਪੰਨਾ:Alochana Magazine April, May, June 1982.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਣ ਨਾਲ ਅਰਥਾਂ ਦੀਆਂ ਅਨੇਕ ਪਰਤਾਂ ਪ੍ਰਕਾਸ਼ਮਾਨ ਹੁੰਦੀਆਂ ਹਨ । ਪਰ ਇਹ ਕਾਵਿਪਾਠ ਦੇ ਗੰਭੀਰ ਅਧਿਐਨ (close-reading ਦਾਰਾ ਹੀ ਸੰਭਵ ਹੋ ਸਕਦਾ ਹੈ । ਰੈਨਸਮ ਦੇ ਨਾਲ ਜੁੜੇ ਹੋਏ ਨਵ-ਆਲੋਚਕਾਂ ਨੇ ਵੀ ਕਵਿਤਾ ਦੇ ਗੰਭੀਰ ਅਧਿਐਨ ਉਤੇ ਹੀ ਚੋਰ ਦਿੱਤਾ ਹੈ । | ਨਵ-ਆਲੋਚਨਾ ਬਾਰੇ ਹੋਏ ਪੂਰਵ-ਚਿੰਤਨ ਦੀ ਗੱਲ ਕਰਦਿਆਂ ਟੀ. ਈ. ਹਿਉਮ ਦਾ ਜ਼ਿਕਰ ਕਰਨਾ ਵੀ ਬਣਦਾ ਹੈ । ਇਰਵਿੰਗ ਬਿਟ ਅਤੇ ਆਰਨਲਡ ਵਾਂਗ ਹਿਊਮ ਸ਼ਿਸ਼ਟਾਚਾਰਕ ਜਾਂ ਧਾਰਮਿਕ ਵਿਚਾਰਾਂ ਨੂੰ ਸਾਹਿਤ ਦੇ ਉਪਦੇਸ਼ਾਮਿਕ ਸਿੱਧਾਂਤ ਘੜਨ ਲਈ ਨਹੀਂ ਸੀ ਵਰਤਣਾ ਚਾਹੁੰਦਾ, ਸਗੋਂ ਉਹ ਸ਼ਿਸ਼ਟਾਚਾਰਕ ਜਾਂ ਧਾਰਮਿਕ ਸਿੱਧਾਤ ਅਤੇ ਕਾਵਿ-ਰਚਨਾ ਵਿਚਕਾਰ ਸਪੱਸ਼ਟ ਭੇਦਕ ਰੇਖਾ ਖਿੱਚਣ ਲਈ ਤਾਂਘਵਾਨ ਸੀ । ਹਿਊਮ ਦੇ ਵਿਚਾਰ ਅਨੁਸਾਰ ਕਵਿਤਾ ਨੂੰ ਆਪਣੀਆਂ ਸੀਮਾਵਾਂ ਪਛਾਣ ਲੈਣੀਆਂ ਚਾਹੀਦੀਆਂ ਹਨ । ਧਰਮ ਨਾਲ ਮੁਕਾਬਲਾ ਕਰਨ ਲਈ ਕਵਿਤਾ ਨੂੰ ਲਾਜ਼ਮੀ ਤੌਰ ਤੇ ਆਪਣੇ ਆਪ ਨੂੰ ਅਨੰਤਤਾ (infinite) ਨਾਲ ਜੋੜਨਾ ਪਏਗਾ ਅਤੇ ਕਾਵਿ-ਰੂਪ ਵਿਚ ਅਨੰਤਤਾ ਦੀ ਪੇਸ਼ਕਾਰੀ ਸ਼ਾਇਦ ਪੂਰੀ ਤਰ੍ਹਾਂ ਤਸੱਲੀਬਖਸ਼ ਨਾ ਹੋ ਸਕੇ । ਮੁੱਖ ਤੌਰ ਤੇ ਇਥੇ ਸਾਡਾ ਵਾਹ ਉਨ੍ਹਾਂ ਆਵੇਗਾਂ ਨਾਲ ਪੈਂਦਾ ਹੈ, ਜਿਹੜੇ ਅਨੰਤ ਸ਼ਬਦ ਦੁਆਲੇ ਜੁੜੇ ਹੋਏ ਹਨ । ਅਸੀਂ ਇਕ ਖੰਡੇ ਹੋਏ ਧਰਮ (split religion) ਦੇ ਖੇਤਰ ਵਿਚ ਪ੍ਰਵੇਸ਼ ਕਰਦੇ ਹਾਂ, ਜਿਥੇ ਨਿਸ਼ਚਿਤ ਤੌਰ ਤੇ ਰੋਮਾਂਟਿਕ ਸਿੱਲ੍ਹ (damp) ਹੈ । ਇਥੇ ਹਿਊਮ ਇਹ ਸਪਸ਼ੱਟ ਕਰਨਾ ਚਾਹੁੰਦਾ ਹੈ ਕਿ ਜੇ ਸ਼ਿਸ਼ਟਾਚਾਰ ਅਤੇ ਧਰਮ ਵਿਚ ਦਿਤਾ ਹੈ, ਤਾਂ ਕਲਾਂ ਵੀ ਆਪਣੇ ਕਿਸਮ ਦੀ ਖੁਸ਼ਕ ਦਿਤਾ ਦੀ ਮਾਲਕਣ ਬਣ ਜਾਏਗੀ- ਸ਼ਿਸ਼ਟਾਚਾਰ ਤੇ ਧਰਮ ਦੇ ਮਾਧਿਅਮ ਜਾਂ ਸਾਧਾਰਣ ਉਕਤੀ ਦੇ ਤੌਰ ਤੇ ਨਹੀਂ, ਸਗੋਂ ਉਸ ਮਨੁੱਖੀ ਕਸ਼ਮੇ ਦੇ ਤੌਰ ਤੇ, ਜਿਹੜਾ ਉਸੇ ਹਿਮੰਡ ਵਿਚ ਪਨਪ ਰਿਹਾ ਹੈ, ਜਿਥੇ ਸ਼ਿਸ਼ਟਾਚਾਰ ਅਤੇ ਧਰਮ ਜਿਉਂਦੇ ਰਹਿਣ ਵਾਲੇ ਸਿੱਧਾਂਤ ਹਨ । ਕਾਵਿ ਸੰਬੰਧੀ ਸਿੱਧਾਂਤਿਕ ਚਰਚਾ ਕਰਦਿਆਂ ਹਿਊਮ ਨੇ ਇਹ ਮਤ ਪੇਸ਼ ਕੀਤਾ ਕਿ ਕਾਵਿਮਈ ਵਿਸ਼ੇ-ਵਸਤੁ ਨਾਮ ਦੀ ਕੋਈ ਚੀਜ਼ ਨਹੀਂ। ਕਵੀ ਦਾ ਮੰਤਵ ਸਹੀ, ਸੰਖਪਤ ਤੇ ਨਿਸਚਿਤ ਵਿਵਰਣ ਦੇਣਾ ਹੁੰਦਾ ਹੈ । ਕਵੀ ਦਾ ਕਰਤੱਵ ਆਤਮ-ਅਭਿਵਿਅਕਤੀ ਨਹੀਂ, ਸਗੋਂ ਸ਼ਿਲਪ ਹੈ । ਦਿਮਾਗ਼ ਵਿਚ ਆਈ ਵਸਤੂ ਜਾਂ ਵਿਚਾਰ ਨੂੰ ਹੂ-ਬ-ਹੂ ਕਲਾ-ਕੌਸ਼ਲ ਦੁਆਰਾ ਪੇਸ਼ ਕਰਨਾ ਕਵੀ ਦਾ ਅਸਲ ਮਨੋਰਥ ਹੈ । ਕਵਿਤਾ ਬਿੰਬਾਂ ਅਤੇ ਰੂਪਕਾਂ ਨਾਲ ਸਿਰਜੀ ਜਾਂਦੀ ਹੈ । ਬੰਬ ਕਵਿਤਾ ਵਿਚ , ਕੇ ਵੇਲ ਸ਼ਿੰਗਾਰ ਦਾ ਸਾਧਨ ਹੀ ਨਹੀਂ ਹੁੰਦੇ, ਸਗੋਂ ਅੰਤਰ-ਬੋਧਾਤਮਿਕ (intuitive) ਭਾਸ਼ਾ ਦਾ ਮਹੱਤਵਪੂਰਣ ਅੰਗ ਹੁੰਦੇ ਹਨ । ਕਵਿਤਾ ਜਿਸ ਜਟਿਲਤਾ ਨੂੰ ਅੰਗੀਕਾਰ ਕਰਦੀ ਹੈ, ਉਹ ਮਕਾਨ ਨਹੀਂ, ਸਗੋਂ ਪ੍ਰਣਧਾਰੀ ਹੈ । ਕਵਿਤਾ ਦਾ ਹਰ ਭਾਗ ਕਿਸੇ ਹੱਦ ਤਕ ਆਪਣੇ ਆਪ ਵਿਚ ਇਕ ਪੂਰਣ ਇਕਾਈ ਹੁੰਦਾ ਹੈ । ਹਿਊਮ ਦੀਆਂ ਕਾਵਿ ਸੰਬੰਧੀ ਇਨ੍ਹਾਂ ਧਾਰਣਾਵਾਂ ਨੇ ਕਿਸੇ ਹੱਦ ਤਕ ਨਵ-ਆਲੋਚਕਾਂ ਨੂੰ ਪ੍ਰਭਾਵਿਤ ਕੀਤਾ ।