ਪੰਨਾ:Alochana Magazine April, May, June 1982.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਣੀ ਵਿਚਲੇ ਤਣਾਉ ਦਾ ਅੰਤਰ ਇਹ ਹੈ, ਕਾਵਿ-ਸੰਸਾਰ ਵਿਚ ਪੇਸ਼ ਹੁੰਦੀਆਂ ਦੋਵੇਂ ਧਿਰਾਂ ਮਾਨਵੀ ਹੀ ਹੁੰਦੀਆਂ ਹਨ ਪਰ ਬਾਣੀ-ਸੰਸਾਰ ਵਿਚਲੀ ਇਕ ਧਿਰ ਮਾਨਵੀ ਹੁੰਦੀ ਹੈ ਤੇ ਦੂਸਰੀ ਸੰਕਲਪਕ (ਬ) , ਉਵ ਬਾਣੀ-ਸੰਸਾਰ ਵਿਚ ਪੇਸ਼ ਹੋਇਆ ਮਾਨਵ ਵੀ ਆਪਣੇ ਅਸਲ ਰੂਪ ਵਿਚ ਸੰਕਲਪ ਹੀ ਹੈ । ਪਰ ਇਸ ਦੇ ਮੂਲ ਜੀਵਨਗਤ ਨੇਮ, ਪ੍ਰਾਕ੍ਰਿਤ ਗੁਣ-ਲੱਛਣ, ਸਮਾਜਿਕ ਵਰਤ-ਵਿਹਾਰ ਆਦਿ ਵਸਤੁ ਸੰਸਾਰੀ ਮਨੁੱਖ ਨਾਲ ਸਾਝੀ ਰੱਖਦੇ ਹਨ । ਇਸ ਕਰਕੇ ਇਹ ਭੁਲੇਖਾ ਲਗਦਾ ਹੈ ਕਿ ਬਾਣੀ ਸੰਸਾਰ ਦੀ ਇਕ ਧਿਰ ਮਨੁੱਖ ਹੈ ਪਰ ਅਸਲ ਵਿਚ ਇਹ ਪ੍ਰਮਾਣਿਕ ਇਤਿਹਾਸਿਕ ਮਾਨਵੀ ਤਣਾਉ ਨਾਲੋਂ ਮਿਥਿਕ ਸੰਕਲਪਕ ਮਾਨਵੀ ਤਣਾਉ ਨੂੰ ਪੇਸ਼ ਕਰਦੀ ਹੈ । ਇਹ ਵੀ ਉਹ ਜੋ ਸਰਬ ਮਾਨਵਜਾਤੇ ਵਿਚ ਵਿਆਪਕ ਹੈ । ਹੁਣ ਗੱਲ ਉਪਰ ਅੰਕਿਤ ਬਾਣੀ-ਰਚਨਾ ਦੀ ਛੇੜਨੀ ਉਚਿਤ ਹੈ । ਇਸ ਬਾਣੀਕਿਰਤ ਵਿਚ ਮਾਨਵੀ ਤਣਾਉ ਭਰਪੂਰ ਰੂਪ ਵਿਚ ਪੇਸ਼ ਹੋਇਆ ਹੈ । ਨਿਰ ਵਿਸ਼ੇਸ਼ ਮਾਨਵ ਅਥਵਾ ਮੂਲ ਮਾਨਵ ਇਸ ਤਣਾਉ ਦਾ ਸ਼ਿਕਾਰ ਹੈ। ਇਹ ਤਣਾਉ ਮਨੁੱਖ ਦੀ ਮੂਲ ਕਿਰਤੀ ਤੇ ਮੂਲ ਇਕਾਗਰਤਾ ਦੇ ਦਰਮਿਆਨ ਹੈ ਜਾਂ ਇਉਂ ਕਹੋ ਪਰ-ਪਰਾਥਮਿਕ ਟਿਕਾਉ ਅਤੇ ਮੂਲ ਭਟਕਣਾ ਦੇ ਦਰਮਿਆਨ ਹੈ ਅਥਵਾ ਮੂਲ ਬੁਨਿਆਦੀ ਨਿਸ਼ਕ੍ਰਿਅਤਾ ਅਤੇ ਸਹਿਜ ਕ੍ਰਿਆਸ਼ੀਲਤਾ ਦੇ ਵਿਚਕਾਰ ਹੈ । ਇਸ ਬਾਣੀ ਪਦੇ ਦਾ ਵਿਚਾਰ-ਪ੍ਰਬੰਧ ਸੰਕਲਪਕ ਹੈ : ਵਿਸ਼ੇ-ਗ੍ਰਸਤ ਮਨੁੱਖ ਤੇ ਉਸ ਦੀ ਨਿਤਾਂਤ ਮਜਬੂਰੀ । ਸਾਰੀ ਬਾਣੀ-ਕਿਰਤ ਜੀਵਾਤਮਾ ਅਤੇ ਉਸ ਦੇ ਸੰਸਾਰਿਕ ਵਿਹਾਰ ਨੂੰ ਇਕ ਨਿਯਮਿਤ ਕਾਰਜ-ਪ੍ਰਬੰਧ ਰਾਹੀਂ ਪੇਸ਼ ਕਰਨ ਪ੍ਰਤੀ ਉਦਮਸ਼ੀਲ ਹੈ । ਇਹ ਕਿਰਤੀ ਅਤੇ ਸੰਸਕ੍ਰਿਤੀ ਵਿਚ ਤਣਾਉ ਹੈ । ਪ੍ਰਕਿਰਤੀ ਦਾ ਕੰਮ ਹੈ ਹੋਣਾ, ਜਾਂ ਭੋਗਣਾ ਤੇ ਸੰਸਕ੍ਰਿਤੀ ਦਾ ਕਾਰਜ ਹੈ ਪ੍ਰਤਿਕ ਭੋਗ ਉਪਰ ਦਮਨ ਜਾਂ ਕੁੰਡਾ ਲਗਾਉਣਾ । ਵਿਸ਼ਿਆਂ ਦਾ ਕਾਰਜ 'ਅਵਰ ਪੰਚ ਹਮ ਏਕ ਜਨਾ, ਕਿਉ ਰਾਖਉ ਘਰ ਬਾਰੁ ਮਨਾ ॥ ਮਾਰਹਿ ਲੂਟਹਿ ਨਰ ਨੀ ਕਿਸ ਆਗੈ ਕਰੀ ਪੁਕਾਰ ਜਨਾ, ਡਕ ਪ੍ਰਬੰਧ ਪੇਸ਼ ਹੋਇਆ ਹੈ । ਆਤਮਾ ਇਕ ਹੈ ਪਰ ਉਸ ਦੇ ਵਿਚ ਖਿੰਡਾਉ ਪੈਦਾ ਕਰਨ ਵਾਲੇ ਵਿਸ਼ੇ ਆਪਣੀ ਮਾਤਰਾ ਵਿਚ ਪੰਜ ਹਨ : ਕਾਮ, ਕ੍ਰੋਧ, ਲੋਭ ਮੋਹ, ਹੰਕਾਰ, । ਇਹਨਾਂ ਸਾਰਿਆ ਦਾ ਮਨੁੱਖ ਵਿਚ ਇਸ ਤਰਾਂ ਨਿਵਾਸ ਹੈ ਜਿਸ ਤਰ੍ਹਾਂ ਸਰੀਰ ਵਿਚ ਵਿਆਪਕ ਰੱਤ ਦਾ । ਮਨੁੱਖੀ ਸਰੀਰ ਵਿਚ ਇਹ ਸਾਰੇ ਆਪੋ ਆਪਣਾ ਕਾਰਜ ਸਹਿਜ-ਰੂਪ ਵਿਚ ਕਰਦੇ ਰਹਿੰਦੇ ਹਨ । ਇਹਨਾਂ ਦੀ ਹੋਂਦ ਦਾ ਅਨੁਭਵੀ ਪੁਰਖਾਂ ਨੂੰ ਅਹਿਸਾਸ ਹੈ ਪਰ ਇਹਨਾਂ ਤੋਂ ਨਿਜਾਤ ਪਾਉਣੀ ਨਿਹਾਇਤ ਕਠਿਨ ਹੈ । ਦਰਅਸਲ, ਮਨ ਦੇ ਟਿਕਾਉ ਨੂੰ ਤੋੜਨ ਵਾਲੇ ਮੁਖ ਪ੍ਰੇਰਕ ਤੱਤ ਗਿਆਨ ਇੰਦਰੇ ਹਨ । ਇਹਨਾਂ ਨੂੰ ਗਿਆਨ ਇੰਦੀਆਂ ਵੀ ਕਿਹਾ ਜਾਦਾ ਹੈ। ਗਿਆਨ ਇੰਦੀਆ ਦੀ ਮੂਲ ਪ੍ਰਕਿਰਤੀ ਹੀ ਚੰਚਲਤਾਮੁਲਕ ਹੈ । ਅੱਖ ਦੀ ਕਰਤੀ ਹੀ ਰੂਪ ਨੂੰ ਨਿਹਾਰਨਾ ਹੈ । ਕੰਨ ਦੀ ਪ੍ਰਕਿਰਤੀ ਸ਼ਬਦ ਨੂੰ ਸੁਣਨਾ ਹੈ । ਨਕ ਦੀ 86