ਪੰਨਾ:Alochana Magazine April, May, June 1982.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋ ਤੇ ਨਾਲ ਹੀ ਸਰੀਰ ਦੇ ਵਿਚਾਰੇਪਨ ਨੂੰ ਉਭਾਰਿਆ ਗਿਆ ਹੈ । ਵਿਸ਼ਿਆਂ ਦਾ ਵਾਸ ਸਰੀਰ ਵਿਚ ਹੀ ਹੈ ਤੇ ਸਰੀਰ ਹਰ ਵੇਲੇ ਹੀ ਵਿਸ਼ਿਆਂ ਦਾ ਸ਼ਿਕਾਰ ਹੁੰਦਾ ਹੋਇਆ ਕਿਸ ਅਗੇ ਪੁਕਾਰ ਕਰੇ ? ਚੌਥੀ ਪੰਕਤੀ ਸਰੀਰ ਦੀ ਬਣਤਰ ਨਾਲ ਸੰਬਧਿਤ ਹੈ ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰ ਬੈਠੀ ਸਾਧਨਾ ਸਰੀਰ ਰੂਪੀ ਮਠ ਅਥਵਾਂ ਮੜੋਲੀ ਉਸਾਰ ਕੇ ਉਸ ਦੇ ਨੌ ਦਰਵਾਜੇ : ਦੋ ਅੱਖਾਂ, ਦੋ ਕੰਨ, ਦੋ ਨਾਸਕਾ, ਇਕ ਮੂੰਹ, ਲਿੰਗ ਅਤੇ ਗੁਦਾ ਰੱਖੇ ਗਏ ਹਨ ਤੇ ਇਸ ਮਠ ਦੇ ਅੰਦਰ ਜੀਵ ਰੂਪੀ ਸਾਧਨਾਂ ਬੈਠੀ ਹੈ। ਪੰਜਵੀਂ ਪੰਕਤੀ ਜੀਵਾਤਮਾ ਦੇ ਵਰਤ-ਵਿਹਾਰ ਨੂੰ ਪੇਸ਼ ਕਰਦੀ ਹੈ । ਇਹ ਜੀਵਾਤਮਾ ਆਪਣੇ ਆਪ ਨੂੰ ਨਿੱਤ ਖੇਡਾਂ ਤਮਾਸ਼ਿਆਂ ਵਿਚ ਭੁਲਾਈ ਰੱਖਦੀ ਹੈ “ਅੰਮ੍ਰਿਤ ਕੇਲ ਕਰੋ ਨਿਤ ਕਾਮਣਿ ਪਰ ਦੂਜੇ ਪਾਸੇ, ਪੰਜ ਵਿਸ਼ੇ ਹਰ ਵੇਲੇ ਇਸ ਨੂੰ ਲੁੱਟਦੇ ਰਹਿੰਦੇ ਹਨ ਅਵਰ ਲੁਟੇਨਿ ਸੁ ਪੰਚ ਜਨਾ। ਛੇਵੀਂ ਪੰਕਤੀ ਸਰੀਰ ਤੇ ਜੀਵਾਤਮਾਂ ਦੇ ਅੰਤਿਮ ਹਸ਼ੇਰੇ ਨੂੰ ਪੇਸ਼ ਕਰਦੀ ਹੈ । ਸਰੀਰ ਰੂਪੀ ਮਠ ਢਾਹ ਕੇ ਇਕੱਲੀ ਜੀਵਾਤਮਾ ਨੂੰ ਫੜ ਲਿਆ ਜਾਂਦਾ ਹੈ । ਸਤਵੀਂ ਪੰਕਤੀ ਅੰਤਿਮ ਹਸ਼ਰ ਤੋਂ ਬਾਅਦ ਵਾਪਰਣ ਵਾਲੇ ਵੇਰਵਿਆਂ ਨੂੰ ਪੇਸ਼ ਕਰਦੀ ਹੈ ਅਥਵਾ ਸਰੀਰ ਦੇ ਮੁਕ ਜਾਣ ਤੋਂ ਬਾਅਦ ਜੀਵਾਤਮਾ ਦੇ ਗਲ ਵਿਚ ਜਮਦੂਤਾਂ ਦਾ ਸੰਗਲ ਪਾ ਦਿੱਤਾ ਜਾਂਦਾ ਹੈ । ਸਦੀ ਤਾਂ ਇਹ ਹੈ ਕਿ ਉਸ ਵੇਲੇ ਜੀਵਾਤਮਾ ਨੂੰ ਗ਼ਲਤ ਰਾਹ ਉਤੇ ਪਾਉਣ ਵਾਲੇ ਉਹ ਵਿਸ਼ੇ ਵੀ ਜਿਨ੍ਹਾਂ ਦੀ ਹੋਂਦ ਸਰੇ ਵਿਚ ਹੁੰਦੀ ਹੈ, ਸਮਾਪਤ ਹੋ ਜਾਂਦੇ ਹਨ | ਅਠਵੀਂ ਪੰਕਤੀ ਜੀਵਾਤਮਾ ਜਦੋਂ ਸਰੀਰ ਵਿਚ ਸੀ ਤਾਂ ਲਾਚਾਰ ਸੀ ਉਸ ਵੇਲੇ ਸਰੀਰ ਤਾ ਕੀਮਤੀ ਪਦਾਰਥਾਂ ਨਾਲ ਆਪਣੇ ਆਪ ਨੂੰ ਸ਼ਿੰਗਾਰਨਾ ਚਾਹੁੰਦਾ ਸੀ, ਇੰਦੀਆਂ ਚੰਗਾ ਚੱਖਾ ਭੋਗਣਾ ਤੇ ਖਾਣਾ ਚਾਹੁੰਦੀਆਂ ਸਨ ਆਦਿ ਦੇ ਵੇਰਵੇ ਸਨਮੁਖ ਕਰਦੀ ਹੈ । ਨੌਵੀਂ ਪੰਕਤੀ ਜੀਵਾਤਮਾ ਨਾਲ ਸੰਬੰਧਿਤ ਫੈਸਲਾਕੁਨ ਸਥਿਤੀ ਨੂੰ ਪੇਸ਼ ਕਰਦੀ ਹੈ ਅਥਵਾ ਉਦੋਂ ਜੀਵਾਤਮਾ ਸਰੀਰ ਦੇ ਸੁਖ ਲਈ ਵਿਸ਼ੇ ਭੋਗ ਭੋਗਦੀ ਰਹੀ ਹੁਣ ਉਸ ਨੂੰ ਕੋਈ ਛੁਡਾ ਨਹੀਂ ਸਕਦਾ ਸਗੋਂ ਉਸ ਨੂੰ ਬਨ ਕੇ ਜਮਪੁਰੀ ਨੂੰ ਲਜਾਇਆ ਜਾਂਦਾ ਹੈ । ਸਾਫ਼ ਹੈ, ਇਹ ਬਾਣੀ ਕਿਰਤ ਸ਼ਰੀਰ ਤੇ ਜੀਵਾਤਮਾ ਦੇ ਨਿੱਤ ਕਰਮ-ਵਿਹਾਰ ਨੂੰ ਇਕ ਕੰਮ ਵਿਚ ਬੰਨ ਕੇ ਪੇਸ਼ ਕਰਦੀ ਹੈ । ਸਰੀਰ ਤੇ ਜੀਵਾਤਮਾ ਦਾ ਪਰਸਪਰ ਤਣਾਉ ਇਕ ਪਾਸ ਪਾਕਿਤਿਕ ਕਿਰਿਆ ਵਪਾਰ ਹੈ । ਦੂਜੇ ਪਾਸੇ, ਭੱਗਣ ਦੀ ਸਹਿਜ-ਲੋਚਾ ਤਤਪਰ ਹੈ । ਕਿਤਕ ਕਿਰਿਆ ਵਪਾਰ ਤੇ ਇਸ ਦੀ ਭੱਗ-ਲੰਚਾ ਦਾ ਤਣਾਉ ਇਸ ਬਾਣੀ-ਪਦੇ ਦੇ ਆਰਪਾਰ ਫੈਲਿਆ ਹੋਇਆ ਹੈ । ਅਸਲ ਵਿਚ ਜੋ ਸੁਹਣਾ ਲਗਦਾ ਹੈ (ਅੱਖ ਤੇ ਰੂਪ) ਬੰਦਾ ਉਸ ਨੂੰ ਵੇਖਣਾ ਚਾਹੁੰਦਾ ਹੈ। ਜੇ ਰਸੀਲਾ ਲਗਦਾ ਹੈ (ਕੰਨ ਤੇ ਸ਼ਬਦ) ਬੰਦਾ ਉਸ ਨੂੰ ਸੁਣਨਾ ਚਾਹੁੰਦਾ ਹੈ । ਜੋ ਭਾਉਂਦਾ ਹੈ (ਤੁੱਚਾ ਤੇ ਸਪਰਸ਼) ਬੰਦਾ ਉਸ ਨੂੰ ਛੂਹਣਾ ਚਾਹੁੰਦਾ ਹੈ । ਜੋ ਸਵਾਦੀ ਲਗਦਾ ਹੈ (ਜੀਭ ਤੇ ਰਸ) ਬੰਦਾ ਉਸ ਨੂੰ ਖਾਣਾ ਚਾਹੁੰਦਾ ਹੈ । ਜੋ ਸਰੀਧਤ ਕਰਦਾ ਹੈ (ਨਕੇ ਤੇ ਗੰਧ) ਬੰਦਾ ਉਸ ਨੂੰ ਸੰਘਣਾਂ ਚਾਹੁੰਦਾ ਹੈ । 88