ਪੰਨਾ:Alochana Magazine April, May, June 1982.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਕਮਾਲ ਗੱਲ ਇਹ ਹੈ, ਇਹ ਸਾਰਾ ਕੁਝ ਆਪਣੇ ਕੁਦਰਤੀ ਰੂਪ ਵਿਚ ਹੀ ਗਿਆਨ ਇੰਦੀਆਂ ਰਾਹੀਂ ਵਾਪਰ ਰਿਹਾ ਹੈ । ਸਰੀਰ ਤੇ ਜੀਵਾਤਮਾਂ ਆਪਣੇ ਸਹਿਜ ਰੂਪ ਵਿਚ ਹੀ ਇਸ ਵਲ ਆਕਰਸ਼ਤ ਹਨ ਤੇ ਇਸ ਨੂੰ ਭੋਗਣਾ ਚਾਹੁੰਦੇ ਹਨ । ਤੇ ਹੈਰਾਨੀ ਇਹ ਹੈ ਇਸੇ ਧਾਤਿਕ ਲੰਚ ਉਪਰ ਹੀ ਧਰਮ-ਸੰਸਾਰ ਨੇ ਦਮਨ (Repression) ਜਾਂ ਕੁੰਡਾ (Censor) ਲਗਾ ਰਖਿਆ ਹੈ । ਇਹ ਤਣਾਉ ਸਹਿਜ ਦਾ ਸਹਿਜ ਨਾਲ ਹੈ । ਕਿਰਤੀ ਦਾ ਪ੍ਰਕਿਰਤੀ ਨਾਲ । ਕਿਰਿਆ ਦਾ ਕਿਰਿਆਂ ਨਾਲ । ਇਸ ਬਾਣੀ-ਕਿਰਤ ਦੀ ਡੂੰਆਈ ਦਾ ਰਾਜ਼ ਵੀ ਇਸ ਵਿਚਲੇ ਤਣਾਉ ਹੀ ਹੈ । ਇਹ ਤਣਾਉ ਸ਼ਾਬਦਿਕ ਨਹੀਂ। ਇਹ ਤਣਾਉ ਚਿੰਤਨ ਤੇ ਚੇਤਨਾ ਦਾ ਵੀ ਨਹੀਂ। ਇਹ ਵਰਤ-ਵਿਹਾਰ ਦਾ ਤਣਾਉ ਹੈ । ਕੁਝ ਵਰਤ ਰਿਹਾ ਹੈ, ਉਸ ਨੂੰ ਵਿਹਾਰ ਵਿਚ ਨਹੀਂ ਲਿਆਉਣਾ। ਉਸ ਨੂੰ ਵਰਤਣਾ ਨਹੀਂ। ਇਸ ਬਾਣੀ-ਕਿਰਤ ਦਾ ਪ੍ਰੇਰਕ ਭਾਵ ਨਾ ਭਾਸ਼ਕ ਹੈ ਨਾ ਮਾਨਸੀ ਇਹ ਤਾਂ ਸੰਕਲਪ ਹੈ । ਸੰਕਲਪ ਇਸ ਦੀ ਕੰਗਰੋੜ ਹੈ । ਪਰ ਅਚਰਜ ਤਾਂ ਇਹ ਹੈ, ਇਹ ਸੰਕਲਪ ਆਪਣੀ ਪੇਸ਼ਕਾਰੀ ਵਿਚ ਮਾਨਵੀ ਹੈ । ਜੋ ਵਸਤੂ ਇਸ ਨੂੰ ਮਾਨਵੀ ਚਰਿੱਤਰ ਪ੍ਰਦਾਨ ਕਰਦੀ ਹੈ, ਉਹ ਹੈ ਇਸ ਦੀ ਸੰਬਾਦ-ਜੁਗਤ । ਰਚਨਾ ਦੀ ਪਹਿਲੀ ਪੰਕਤੀ ਇਕ ਤਰ੍ਹਾਂ ਦਾ ਸਵੈ ਅਲਾਪ ਹੈ “ਅਵਰ ਪੰਚ ਹਮ ਏਕ ਜਨਾ ਕਿਉ ਰਖਹਿ ਘਰ ਬਾਰ ਮਨਾ'। ਨਿਤਾਂਤ ਲਾਚਾਰ ਜੀਵਾਤਮਾ ਆਂਪਣੀ ਬੇਬਸੀ ਨੂੰ ਸਰੀਰ ਅਤੇ ਵਿਸ਼ਿਆਂ ਦੇ ਪ੍ਰਤਿਕ ਕਾਰਜ-ਪ੍ਰਬੰਧ ਰਾਹ ਪੇਸ਼ ਕਰਦੀ ਹੈ । ਜੀਵਾਤਮਾ ਜਿਸ ਨੂੰ ਇਸ ਤੋਂ ਪਹਿਲਾਂ ਸੰਕਲਪ ਹੋਂਦ ਮੰਨ ਕੇ ਪੇਸ਼ ਕੀਤਾ ਗਿਆ ਹੈ, ਉਹ ਇਥੇ ਮਾਨਵੀ ਰੂਪ ਧਾਰਣ ਕਰਦੀ ਹੋਈ ਪ੍ਰਤੀਤ ਹੁੰਦੀ ਹੈ । ਉਸ ਦਾ ਸਵੈ ਆਪ ਹੀ ਉਸ ਨੂੰ ਮਾਨਵੀ ਧਿਰ ਵਰਗਾ ਚਰਿੱਤਰ ਪ੍ਰਦਾਨ ਕਰਦਾ ਹੈ । ਕੁਲ ਮਿਲਾ ਕੇ, ਇਸ ਬਾਣੀ ਕਿਰਤ ਵਿਚ ਪੇਸ਼ ਹੋਈ ਮਾਨਵੀ ਧਿਰ ਆਪਣੇ ਅੰਤਿਮ ਰੂਪ ਵਿਚ ਸੰਕਲਪਕ ਬਣ ਨਿੱਬੜੀ ਹੈ । ਜੀਵਾਤਮਾ ਅਸਲ ਵਿਚ ਇਤਿਹਾਸਿਕ ਮਾਨਵੀ ਹੋਂਦ ਨਹੀਂ ਸਗੋਂ ਨਿਰਵਿਸ਼ੇਸ਼ ਹੱਦ ਹੈ ਤੇ ਇਸ ਦਾ ਸੰਬੰਧ ਕੁਲ ਕਾਇਨਾਤ ਦੇ ਜੀਵਾਂ ਨਾਲ ਹੈ । ਕੁੱਲ ਕਾਇਨਾਤ ਦੀਆਂ ਆਤਮਾਵਾਂ ਇਸੇ ਮੂਲ ਸੰਕਟ ਵਿਚੋਂ ਗੁਜ਼ਰਦੀਆਂ ਹਨ । ਕੌੜਾਂ 'ਚ ਕੋਈ ਇਕੇ ਆਤਮਾ ਅਜੇਹੀ ਹੋਵੇਗਾ ਜੋ ਆਪਣੀ ਮਲ ਇਕਾਗਰਤਾ ਨੂੰ ਪ੍ਰਾਪਤ ਹੁੰਦੀ ਦੀ ਸਖਪ ਵਿਚ ਇਸ ਬਾਣੀ ਕਿਰਤ ਵਿਚ ਪੇਸ਼ ਹੋਈ fਧਰ ਮਾਨਵੀ ਨਾ ਹੋ ਕੇ ਸੰਕਲਪਕੇ ਰਾਹ, ਪਰ ਹੈ--ਮਾਨਵ ਵਰਗੀ । ਜੇ ਇਹ ਧਿਰ ਮਨੁੱਖੀ ਹੁੰਦੀ ਤਾਂ ਇਸ ਵਿਚ ਟਕਰਾਉ ਦੀ ਸਥਿਤੀ ਦੀ ਸੰਭਾਵਨਾ ਹੋ ਸਕਦੀ ਸੀ । ਇਹ ਧਿਰ ਨਿਰਵਿਸ਼ੇਸ਼ ਹੋਂਦ ਨੂੰ ਸੰਬੋਧਿਤ ਹੈ ਪਰ ਖੁਦ ਆਪ ਆਪਣੀ ਪੇਸ਼ਕਾਰੀ ਵਿਚ ਮਨੁੱਖੀ ਭਾਸਦੀ ਹੈ ਜਦ ਕਿ ਹਰ ਜੀਵਾਤਮਾ ਦੀ ਹੋਦ ਮਨੁੱਖੀ ਹੋਣ ਦੇ ਬਾਵਜੂਦ ਵੀ ਸੰਕਲਪਕ ਹੀ ਮੰਨੀ ਜਾਂਦੀ ਹੈ । “ਅਵਰ ਪੰਚ ਹਮ ਏਕ ਜਨਾ ਕਉ ਰਾਖਉ ਘਰ ਬਾਰ ਮਨਾ। ਮਾਰਹਿ ਲੂਟਹਿ ਨੀਤ ਨੀਤ " ਆਰੀ ਕਰੀ ਪ੍ਰਕਾਰ ਜਨਾ ਵਿਚ ਕਿਰਦਾਰ ਮਨੁੱਖੀ ਚਰਿੱਤਰ ਦਾ ਸੁਆਮੀ ਹੈ । ਕਿਸਮ