ਪੰਨਾ:Alochana Magazine April, May, June 1982.pdf/95

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੰਤ ਦੇ ਜੀਵਨ ਵਿਚ ਨਿਸਚਤ ਤੌਰ ਤੇ ਆਏਗਾ ਪਰ ਇਹ ਕਦੇ ? ਕਿਸ ਮਿਤੀ ਨੂੰ, ਜੀਵਨ ਦੇ ਕਿਸ ਬਿੰਦੂ ਉਪਰ ਵਾਪਰੇਗਾ ਇਹ ਨਿਸ਼ਚਿਤ ਨਹੀਂ। ਇਸ ਲਈ ਇਹ ਸਮਾਂ ਸੰਭਾਵਿਤ ਹੈ । ਮਨੁੱਖੀ ਜ਼ਿੰਦਗੀ ਵਿਚ ਇਹ ਤ੍ਰਾਸਦੀ ਵਾਪਰਦੀ ਜ਼ਰੂਰ ਹੈ ਪਰ ਇਸ ਦਾ ਨਿਸਚਿਤ ਸਮਾਂ ਮਨੁੱਖ ਨੂੰ ਪਤਾ ਨਹੀਂ। ਕੁਲ ਮਿਲਾਕੇ, ਇਸ ਬਾਣੀ ਦੇ ਵਿਚ ਪੇਸ਼ ਹੋਏ ਸਮੇਂ ਬਿੰਦੂ ਦੀ ਯਾਤਰਾ ਵਰਤਮਾਨ ਤੋਂ ਭਵਿੱਖ ਵਲ ਹੈ । ਮੌਤ ਦੀ ਘਟਨਾ ਨਿਸ਼ਚਿਤ ਹੈ, ਪਰ ਵਾਪਰਨ ਦਾ ਸਮਾਂ ਸੰਭਾਵਿਤ । ਇਸ ਕਾਵਿ-ਕਿਰਤ ਵਿਚੋਂ ਉਜਾਗਰ ਹੋਇਆ ਦ੍ਰਿਸ਼ਟੀਕੋਣ ਦਾਰਸ਼ਨਿਕ ਹੈ । ਜੀਵਾਤਮਾ ਸਵੈ ਨਾਲ ਸੰਬਾਦ ਰਚਾਉਂਦੀ ਹੈ । ਪਰ ਸਮਝਣ ਪਰਖਣ ਦਾ ਦ੍ਰਿਸ਼ਟੀਕੋਣ ਸੰਕਲਪਕ ਹੈ । ਅਵਰ ਪੰਚ ਇਕ ਸੰਕਲਪ ਹੈ । ਇਸੇ ਤਰ੍ਹਾਂ “ਹਮ ਏਕ ਜਨਾ' ਵੀ ਸੰਕਲਪਕ ਹੈ । ਪਹਿਲੇ ਦਾ ਸੰਬੰਧ ਜਿਥੇ ਵਿਸ਼ਿਆਂ ਨਾਲ ਹੈ ਉਥੇ ਦੂਜੇ ਦਾ ਜੀਵਾਤਮਾ ਨਾਲ । ਇਸ ਪੂਰੀ ਕਿਰਤ ਵਿਚ ਇਕ ਦਾਰਸ਼ਨਿਕ ਪੁੱਛਣਾ ਬਾਰੰਬਾਰ ਉਦੈ ਹੁੰਦੀ ਹੈ ਤੇ ਉਸ ਦਾ ਸੰਬੰਧ ਹਰ ਵਾਰ ਸਰ-ਇੰਦੀਆਂ ਤੇ ਵਿਸ਼ਿਆਂ ਦੀ ਕਾਰਜ-ਮਤਾ ਨਾਲ ਜੋੜਕੇ ਜੀਵਾਤਮਾ ਦੀ ਬੇਬਸੀ ਨੂੰ ਸਫਲਤਾ ਪੂਰਬਕ ਉਭਾਰਿਆ ਜਾਂਦਾ ਹੈ । ਜੀਵਨ ਦੀ ਅਰ ਅੰਤਿਮ ਸਥਿਤੀ ਤੇ ਸਚਾਈ ਨੂੰ ਪੇਸ਼ ਕਰਕੇ ਜੀਵਾਤਮਾ ਨੂੰ ਵਿਹਾਰਕ ਸੁਖਵਾਦੀ ਦ੍ਰਿਸ਼ਟੀ ਦੇਣ ਦੀ ਬਜਾਇ ਜਗਤ ਤੋਂ ਇਕ ਤਰ੍ਹਾਂ ਉਦਾਸੀਨ ਜਾਂ ਨਿਰਲਿਪਤ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ । ਇਹ ਬਾਣੀ-ਰਚਨਾਂ ਵਿਸ਼ਿਆਂ ਨਾਲ ਟਕਰਾਉਣ ਦੀ ਬਜਾਇ ਇਹਨਾਂ ਤੋਂ ਬਚਣ ਦਾ ਸੁਨੇਹਾ ਦਿੰਦੀ ਹੈ । ਇਸ ਦਾ ਮੂਲ ਕਾਰਣ, ਸ਼ਾਇਦ ਜੀਵਾਤਮਾ ਆਪਣੇ ਅੰਤਿਮ ਰੂਪ ਵਿਚ ਇਕੱਲੀ ਹੈ ਤੇ ਉਸ ਦੇ ਮੁਕਾਬਲੇ ਵਿੱਚ ਪੰਜਾਂ ਵਿਸ਼ਿਆਂ ਦੀ ਪਕੜ ਦਿੰਦੀਆਂ ਉਪਰ ਖਾਸੀ ਤਗੜੀ ਹੈ । ਇਸ ਤੋਂ ਬਚਣ ਦਾ ਇਕੋ ਇਕ ਉਪਾ ਹੈ ਸ੍ਰੀ ਰਾਮਨਾਮਾ ਉਚਰੁ ਮਨਾ। ਰਾਮਨਾਮ ਦਾ ਉਚਾਰ ਇਥੇ ਪੰਜ ਵਿਸ਼ਿਆਂ ਦੇ ਵਿਰੋਧ ਵਿਚ ਬਚਾਵ (Defence) ਦੇ ਅਰਥਾਂ ਵਿਚ ਸਾਹਮਣੇ ਆਉਂਦਾ ਹੈ । ਇਸ ਦੇ ਜਪਣ ਨਾਲ ਹੀ ਜੀਵਾਤਮਾ ਅੰਤਮ ਸੰਕਟ ਤੋਂ ਮੁਕਤ ਹੋ ਸਕਦੀ ਹੈ । ਮੋਟੇ ਸ਼ਬਦਾਂ ਵਿਚ ਇਹ ਬਾਣੀਪੈਦਾ ਇਕ ਪਾਸੇ, ਜੀਵਾਤਮਾ ਦੇ ਸੰਕਟ ਨੂੰ ਪੇਸ਼ ਕਰਦਾ, ਦੂਜੇ ਪਾਸੇ ਪੰਜ ਵਿਸ਼ਿਆਂ ਦੀ ਪਕੜ ਨੂੰ । ਇਕ ਪਾਸੇ, ਇਹਨਾਂ ਦੀ ਮਾਰ ਤੋਂ ਬਚਣਾ ਜ਼ਰੂਰੀ ਹੈ, ਦੂਜੇ ਪਾਸੇ, ਨਾ ਬਚਣ ਦੀ ਹਾਲਤ ਵਿਚ ਉਹ ਲੋਕ ਵਿਚ ਜਮਦੂਤਾਂ ਦੇ ਬਹੁਤ ਡਾਢੇ ਦਲ ਦਾ ਸਾਹਮਣਾ ਕਰਨਾ ਪਵੇਗਾ। ਇਕ ਪਾਸੇ, ਸਥੂਲ ਸਰੀਰ ਹੈ, ਦੂਜੇ ਪਾਸੇ, ਅਤਿ ਸੂਖਮ ੧ਤਮਾ। ਇਕ ਪਾਸੇ ਇਹ ਸਰੀਰ ਸੁਖ ਦਾ ਅਨੁਭਵ ਕਰਦਾ ਹੈ, ਦੂਜੇ ਪਾਸੇ ਪੰਜ ਦੋਸ਼ ਇਸ ਸਰੀਰ ਨੂੰ ਬੁਰੀ ਤਰਾਂ ਲੁਟ ਰਹੇ ਹਨ । ਇਕ ਪਾਸੇ, ਦੇਹਾਂਤ ਹੋ ਜਾਏਗਾ, ਵਾਤਮਾ ਦੇ ਗਲ ਵਿਚ ਜਮਦਤਾਂ ਦਾ ਸੰਗਲ ਹੋਏਗਾ, ਦੂਜੇ ਪਾਸੇ ਸਰੀਰ ਨੂੰ ਲੁਟਣ ਪੰਜ ਵਿਸ਼ੇ ਸਰੀਰ ਨੂੰ ਛੱਡ ਕੇ ਦੌੜ ਗਏ ਹੋਣਗੇ । ਇਕ ਪਾਸੇ ਸਰੀਰ ਆਪਣੇ