ਪੰਨਾ:Alochana Magazine April, May, June 1982.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਪ ਨੂੰ ਸ਼ਿੰਗਾਰਨ ਲਈ ਸੋਨੇ ਚਾਂਦੀ ਦੇ ਗਹਿਣੇ ਮੰਗਦਾ ਸੀ ਤੇ ਇੰਆਂ ਖਾਣ ਪੀਣ ਤੇ ਭੋਗਣ ਦੇ ਪਦਾਰਥ । ਦੂਜੇ ਪਾਸੇ, ਜੀਵਾਤਮਾ ਇਹਨਾਂ ਸਾਰਿਆਂ ਨੂੰ ਖੁਸ਼ ਕਰਨ ਲਈ ਪਾਪ ਕਰਮ ਕਰਦੀ ਰਹੀ ਤੇ ਅਖੀਰ ਦੇ ਵੇਲੇ ਸਰੀਰ, ਸਰੀਰ ਦੇ ਵਿਸ਼ੇ, ਸਰੀਰ ਦੀਆਂ ਇੰਦਆਂ ਸਭ ਦੇ ਸਭ ਜੀਵਾਤਮਾ ਨੂੰ ਛੱਡ ਕੇ ਤੁਰ ਗਏ ਤੇ ਉਸ ਇਕੱਲੀ ਨੂੰ ਹੀ ਜਮ ਪੁਰੀ ਨੂੰ ਬੰਨ੍ਹ ਕੇ ਲਿਜਾਇਆ ਗਿਆ । ਜ਼ਾਹਿਰ ਹੈ, ਇਹ ਬਾਣੀ-ਪਦਾ ਨਾਂਅ ਅਤੇ ਹਾਂਅ ਵਾਚਕ ਕਾਰਜਾਂ ਨੂੰ ਕਮਵਾਰ ਪੇਸ਼ ਕਰਦਾ ਹੋਇਆ ਟਕਰਾਉ ਦੀ ਸਥਿਤੀ ਤੋਂ ਬਚਣ ਦਾ ਉਪਦੇਸ਼ ਦੇਂਦਾ ਹੈ । ਇਹ ਉਪਦੇਸ਼ ਅਸਲ ਵਿਚ ਅਨੁਭਵ ਦੀ ਵਾਸਤਵਿਕਤਾ ਵਿਚੋਂ ਉਪਜਿਆ ਹੈ । ਇਹ ਬਾਣੀ-ਪਦਾ ਇਕ ਅਨੁਭਵੀ ਸਥਿਤੀ ਨੂੰ ਪੇਸ਼ ਕਰਦਾ ਹੈ ਜਿਸ ਦਾ ਸੰਬੰਧ ਉਸ ਮਾਨਸਿਕ ਘਟਨਾ ਨਾਲ ਹੈ ਜੋ ਇਕ ਦਿਨ ਵਾਸਤਵਿਕਤਾ ਵਿਚ ਘਟੇਗੀ । ਵਿਚਾਰਵਾਨੇ ਪੁਰਖ ਜੀਵਨ ਦੀਆਂ ਕੁਝ ਅਟਲ ਸਚਾਈਆਂ ਦਾ ਪ੍ਰਤੱਖੀਕਰਣ ਕਰ ਲੈਂਦੇ ਹਨ । ਅਨੁਭਵ ਆਪਣੇ ਆਪ ਵਿਚ ਮਾਨਸਿਕ ਵਿਚਾਰ ਕਤਾ ਨਾ ਹੋ ਕੇ, ਮਾਨਸਿਕ ਘਟਨਾ ਹੈ । ਇਹ ਰਚਨਾ ਜੀਵਨ ਦੀ ਅੰਤਿਮ ਹਕੀਕਤ ਨੂੰ ਆਪਣੇ ਅਨੁਭਵ ਰਾਹੀਂ ਮੂਰਤੀਮਾਨ ਕਰਦੀ ਹੈ । ਗੁਰਬਾਣੀ ਦਾ ਬਹੁਤਾ ਬਲ ਜਿਥੇ ਸੰਕਲਪਕ ਅਨੁਭਵ ਨੂੰ ਪੇਸ਼ੇ ਕਰਨ ਉਪਰ ਹੈ ਉਥੇ ਅਨੁਭਵ ਦੀ ਵਾਸਤਵਿਕਤਾਂ ਵੀ ਬੜੀ ਸ਼ਿੱਦਤ ਨਾਲ ਪੇਸ਼ ਹੋਈ ਹੈ । ਖੂਬਸੂਰਤੀ ਇਹ ਹੈ ਕਿ ਅਨੁਭਵ ਦੀ ਵਾਸਤਵਿਕਤਾ ਨੂੰ ਅਲੰਕਾਰ-ਯੁਕਤ ਨਹੀਂ ਹੋਣਾ fਪਿਆ । ਅਲੰਕਾਰ-ਰਚਨਾ ਤਾਂ ਰਚੈਤਾ ਉਦੋਂ ਕਰਦਾ ਹੈ ਜਦੋਂ ਉਸ ਦੇ ਅਨੁਭਵ ਵਿੱਚ ਵਾਸਤਵਿਕਤਾ ਦੀ ਘਾਟ ਹੋਵੇ । ਇਹ ਬਾਣੀ-ਪਦਾ ਤਾਂ ਸ਼ੁਧ ਅਨੁਭਵ ਸਥਿਤੀ ਨੂੰ ਸੈਮਰਪਿਤ ਹੈ । ਹਾਲਾਂਕਿ ਇਸ ਦੀ ਪੇਸ਼ਕਾਰੀ ਵਿਚ ਭਾਸ਼ਾ-ਬੁਣਤੀ ਸੰਕਲਪਕੇ ਹੈ । ਸੰਕਲਪ ਆਪਣੇ ਚਰਿੱਤਰ ਵਿਚ ਅਮੂਰਤ ਹੁੰਦਾ ਹੈ । ਅਚਰਜ ਇਹ ਹੈ ਕਿ ਅਤੇ ਸੰਕਲਪ ਰਾਹੀਂ ਅਮੂਰਤ ਹੱਦ (ਜੀਵਾਤਮਾ) ਦੀ ਨਿਹਾਇਤ ਲਾਚਾਰ ਸਥਿਤੀ ਨੂੰ ਪੇਸ਼ ਕੀਤਾ ਗਿਆ ਹੈ । ਅਵਰ (ਪੰਚ) (ਹਮ) ਏਕ ਨਾ, ਘਰ ਬਾਰ ਮਨਾ, (ਉਸਾਰ) ਮੜੋਲੀ (ਰਾਖੀ) ਦੁਆਰਾ, (ਭੀਰ ਬੈਨੀ) ਸਾਧਨਾ, ਕਾਮਣਿ, ਪੰਚ ਜਨਾ, ਜਮਡੋਡਾ, ਜਮਪੁਰਿ ਆਦਿ ਸੰਕਲਪਾਂ ਦੇ ਸੰਜੋਗ ਤੋਂ ਇਕ ਰੂਪਕ ਉਦੈ ਹੁੰਦਾ ਹੈ । ਜੀਵਾਤਮਾ ਅਤੇ ਸਰੀਰ ਇਕ ਹੱਦ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਵੀ ਵਖਰੀ ਵਖਰੀ ਤਰ੍ਹਾਂ ਦੇ ਦੁਖ ਸੁਖ ਨੂੰ ਸਹਿੰਦੇ ਹਨ । ਇਹੀ ਉਹ ਅਨੁਭਵ ਬਿੰਦੁ ਹੈ ਜਿਥੇ ਜੀਵਾਤਮਾ ਆਪਣੀ ਅਤੇ ਦੀ ਲਾਚਾਰੀ ਵਿਚ ਆਪਣੀ ਅੰਤਿਮ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ । ਇਹ ਬਾਣੀ ਕਿਰਤੇ ਅਲੰਕਾਰ-ਸਰਜਨ ਤੋਂ ਵਿਰਵੀ ਹੈ ਪਰ ਜੀਵਾਤਮਾ ਦੀ ਬੇਬਸੀ ਨੂੰ ਬੜੇ ਹੀ ਬਲਵਾਨ ਰੂਪਕ ਰਾਹੀਂ ਪੇਸ਼ ਕਰਨ ਦੇ ਸਮਰੱਥ ਹੈ । ਅੰਤ ਵਿਚ ਇਹ ਕਹਿਣਾ ਉਚਿਤ ਹੈ, ਇਸ ਬਾਣੀ-ਕਿਰਤ ਦੀ ਥੀਮ ਆਪਣੀ 92