ਪੰਨਾ:Alochana Magazine April, May, June 1982.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬੀ ਤਕਨੀਕੀ ਸ਼ਬਦਾਵਲੀ -ਪ੍ਰੋ. ਸਰਨ ਸਿੰਘ ਕਿਸੇ ਵੀ ਧਾਰਣਾ ਨੂੰ ਪੂਰਨ ਰੂਪ ਵਿਚ ਅਤੇ ਸਹੀ ਤੌਰ ਤੇ ਪ੍ਰਗਟਾਉਣਾ ਤਕਨੀਕੀ ਸ਼ਬਦਾਂ ਦਾ ਉਦੇਸ਼ ਹੈ । ਗਿਆਨ-ਵਿਗਿਆਨ ਦਾ ਵਰਤਮਾਨ ਭੰਡਾਰ ਅਤੇ ਤੇਜ਼ੀ ਨਾਲ ਗਿਆਨ ਵਿਚ ਹੋ ਰਿਹਾ ਵਾਧਾ ਅਤੇ ਵਿਗਿਆਨ ਦੀਆਂ ਕਾਢਾਂ ਨਿੱਤ ਨਵੇਂ ਸ਼ਬਦਾਂ ਦੀ ਸਿਰਜਣਾਂ ਦੀ ਮੰਗ ਕਰਦੀਆਂ ਹਨ : ਇਹ ਸਮਸਿਆ ਅੰਤਰ-ਰਾਸ਼ਟਰੀ, ਰਸ਼ਾਟਰੀ ਅਤੇ ਪ੍ਰਦੇਸ਼ਿਕ, ਤਿੰਨਾਂ ਹੀ ਪੱਧਰਾਂ ਤੇ ਮੌਜੂਦ ਹੈ । ਅੰਗ੍ਰੇਜ਼ੀ ਬੋਲਣ ਵਾਲਿਆਂ ਨੂੰ ਜਦੋਂ ਨਵੇਂ ਸ਼ਬਦ ਘੜਨ ਦੀ ਲੋੜ ਪਵੇ, ਉਹ ਯੂਨਾਨੀ ਅਤੇ ਲਾਤੀਨੀ ਵਰਗੀਆਂ ਪ੍ਰਾਚੀਨ ਭਾਸ਼ਾਵਾਂ ਦੀ ਸਹਾਇਤਾ ਲੈ ਲੈਂਦੇ ਹਨ ਕਿਉਂਕਿ ਉਨ੍ਹਾਂ ਭਾਸ਼ਾਵਾਂ ਵਿਚ ਧਾਤੂ ਤੋਂ ਸ਼ਬਦ-ਪਰਿਵਾਰਾਂ ਦੇ ਬਣਨ ਦੀ ਸਮਰਥਾ ਮੌਜੂਦ ਹੈ । ਇਹੋ ਹੀ ਅਵਸਥਾ ਤੇ ਸਮਰਥਾ ਅਰਬੀ ਅਤੇ ਸੰਸਕ੍ਰਿਤ ਵਿਚ ਵੀ ਹੈ । ਪੰਜਾਬੀ ਦੀ ਸਥਿਤੀ ਇਸ ਪਖੋਂ ਬੜੀ ਵਚਿੱਤਰ ਹੈ । ਦੇਸ਼ ਦੀਆਂ ਸਰਹੱਦਾਂ ਤੇ ਸਥਿਤ ਹੋਣ ਕਰਕੇ ਪੰਜਾਬ ਦੀ ਹਾਲਤ ਇਕ ਬੱਫਰ ਸਟੇਟ (buffer state) ਵਾਲੀ ਹੈ । ਇਥੇ ਸਮੇਂ ਦੇ ਬੀਤਣ ਨਾਲ ਭਿੰਨ ਭਿੰਨ ਸਭਿਅਤਾਵਾਂ ਦਾ ਮੇਲ ਹੁੰਦਾ ਰਿਹਾ ਹੈ । ਮੁਸਲਿਮ ਰਾਜ ਤੋਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਅਦਾਲਤਾਂ ਭਾਸ਼ਾ ਫਾਰਸੀ ਰਹੀ । ਅੰਗ੍ਰੇਜ਼ਾਂ ਦੇ ਆਉਣ ਨਾਲ ਅੱਗੇਜ਼ੀ ਤੇ ਉਰਦੂ ਦਾ ਬੋਲ-ਬਾਲਾ ਰਿਹਾ। ਪੰਜਾਬੀ ਦੀਆਂ ਆਪਣੀਆਂ ਪੁਰਾਣੀਆਂ ਜੜਾਂ ਸੰਸਕ੍ਰਿਤ ਵਿਚ ਹਨ । ਕੁਲ ਮਿਲਾ ਕੇ ਸਥਿਤੀ ਇਹ ਬਣਦੀ ਹੈ ਕਿ ਸਾਡੇ ਕੋਲ ਪੰਜਾਬੀ ਦੇ ਸ਼ਬਦ ਭੰਡਾਰ ਨੂੰ ਅਮੀਰ ਬਣਾਉਣ ਵਾਲੇ ਸਾਧਨ ਤੇ ਸੋਮੇ ਅਨੇਕ ਹਨ । ਇਸ ਦੇ ਨਾਲ ਨਾਲ ਅਨੇਕੇ ਸ਼ਬਦ-ਪਰਿਵਾਰ ਅਤੇ ਉਨ੍ਹਾਂ ਦੀਆਂ ਘਾੜਤ-ਵਿਧੀਆਂ ਵੀ ਸਾਨੂੰ ਉਪਲਬਧ ਹਨ । ਜਿਥੇ 94