ਸਮੱਗਰੀ 'ਤੇ ਜਾਓ

ਪੰਨਾ:Alochana Magazine April, May, June 1982.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਮੀਰ ਵਿਰਸੇ ਦੀ ਇਹ ਸਥਿਤੀ ਇਕ ਪਾਸੇ ਸੁਵਿਧਾਜਨਕ ਹੈ, ਦੂਜੇ ਪਾਸੇ ਵਿਵਾਦਗਸ਼ਤ ਵੀ ਹੈ । ਤਕਨੀਕੀ ਸ਼ਬਦ-ਸਿਰਜਣ ਸਮੇਂ ਇਹ ਔਕੜ ਸਾਡੇ ਸਾਮਣੇ ਆਉਂਦੀ ਹੈ ਕਿ ਸਾਨੂੰ ਕਿਸ ਭਾਸ਼ਾ ਨਾਲ ਸੰਬੰਧ ਰੱਖਣ ਵਾਲਾ ਸ਼ਬਦ ਅਪਣਾਉਣਾ ਚਾਹੀਦਾ ਹੈਉਰਦੂ, ਫ਼ਾਰਸੀ, ਅਰਬੀ ਜਾਂ ਸੰਸਕ੍ਰਿਤ । . ਸੰਤ ਸਿੰਘ ਸੇਖੋਂ ਦਾ ਵਿਚਾਰ ਹੈ ਕਿ ਅੰਗ੍ਰੇਜ਼ੀ ਤੇ ਅਰਬੀ-ਫ਼ਾਰਸੀ ਦੇ ਸ਼ਬਦਾਂ ਅਤੇ ਵਾਕਾਂਸ਼ਾਂ ਨਾਲ ਆਪਣੀ ਭਾਸ਼ਾ ਨੂੰ ਭਰਨ ਨਾਲ ਨੁਕਸਾਨ ਪਹੁੰਚਦਾ ਹੈ । ਇਸ ਵਿਚਾਰ ਦੀ ਪੁਸ਼ਟੀ ਵਿਚ ਉਨ੍ਹਾਂ ਦੀ ਦਲੀਲ ਇਹ ਹੈ ਕਿ ਅਰਬੀ ਜਾਂ ਅੰਗਰਜ਼ੀ ਦਾ ਕੋਈ ਸ਼ਬਦ ਭਾਰਤੀ ਭਾਸ਼ਾ ਵਿਚ ਆਪਣੇ ਨਾਲ ਸਮੁੱਚਾ ਪਰਿਵਾਰ ਲੈ ਕੇ ਨਹੀਂ ਆਉਂਦਾ। ਇਸ ਲਈ ਸੰਸਕ੍ਰਿਤ ਆਧਾਰਿਤ ਸ਼ਬਦਾਵਲੀ ਦੇ ਮੁਕਾਬਲੇ ਵਿਚ ਨਿਤ ਵਰਤੋਂ ਵਿਚ ਆਉਣ ਵਾਲੀਆਂ ਧਾਰਨਾਵਾਂ ਅਤੇ ਸੰਕਲਪਾਂ ਲਈ ਅੰਗ੍ਰੇਜ਼ੀ ਜਾਂ ਅਰਬੀ ਸ਼ਬਦਾਵਲੀ ਦੀ ਵਰਤੋਂ ਕਰੀ ਜਾਣਾ ਭਾਰਤੀ ਭਾਸ਼ਾਵਾਂ ਨਾਲ ਨਿਆਇ ਨਹੀਂ ਹੋਵੇਗਾ । ਪ੍ਰੋ. ਸੇਖੋਂ ਦਾ ਇਹ ਸੁਝਾ ਕਿਸੇ ਸੀਮਿਤ ਹਦ ਤੀਕ ਹੀ ਪਰਵਾਨ ਕੀਤਾ ਜਾ ਸਕਦਾ ਹੈ । ਉਹ ਆਪ ਮੰਨਦੇ ਹਨ, “ਭਾਰਤੀ ਭਾਸ਼ਾਵਾਂ ਨੂੰ ਅਮੀਰ ਬਣਾਉਣ ਦੇ ਦੋਸ਼ ਵਿਚ ਸਾਡੇ ਲੇਖਕ ਸੰਸਕ੍ਰਿਤ ਉਤੇ ਬਹੁਤਾ ਹੀ ਨਿਰਭਰ ਕਰਦੇ ਹਨ । ਉਹ ਅਭਿਵਿਅਕਤੀ ਵਿਚ ਇੰਨੀ ਤੇਜ਼ੀ ਨਾਲ ਅੱਗੇ ਵਧ ਜਾਂਦੇ ਹਨ ਕਿ ਸੰਚਾਰ ਪਿਛਾਹ ਰਹਿ ਜਾਂਦਾ ਹੈ......, ਪਰ ਆਸ ਰਖੀ ਜਾ ਸਕਦੀ ਹੈ ਕਿ ਛੇਤੀ ਹੀ ਸੰਸਤੇ ਗੁਸਤ ਹਿੰਦੀ ਜਾਂ ਹੋਰ ਭਾਸ਼ਾਵਾਂ ਦੇ ਲਿਖਾਰ ਸੰਸਕ੍ਰਿਤੀਕਰਣ ਵਲੋਂ ਰੁਚੀ ਘਟਾ ਕੇ ਨਾਲ ਹੀ ਪਾਠਕਾਂ ਦੇ ਸੰਸਕ੍ਰਿਤ ਦਾ ਗਿਆਨ ਵਧਣ ਕਰਕੇ, ਪਾਠਕਾਂ ਨਾਲ ਕਿਸੇ ਸਮ? ਤੇ ਉਤੇ ਪੁਜ ਜਾਣਗ ! ਇਹ ਆਸ ਆਮ ਭਾਸ਼ਾ ਦੇ ਸੰਬੰਧ ਵਿਚ ਤਾਂ ਰਖੀ ਜਾ ਸਕਦੀ ਹੈ, ਪਰ ਕੀ ਪੰਜਾਬੀ ਤਕਨੀਕੀ ਸ਼ਬਦਾਵਲੀ ਵਿਚ ਅਜਿਹੀ ਆਸ ਦੀ ਕੋਈ ਗੁੰਜਾਇਸ਼ ਵੀ ਹੈ ? ਇਸ ਪ੍ਰਸ਼ਨ ਦਾ ਉੱਤਰ ਜਾਣਨ ਲਈ ਜ਼ਰੂਰੀ ਹੈ ਕਿ ਪੰਜਾਬੀ ਵਿਚ ਤਕਨੀਕੀ ਸ਼ਬਦਾਵਲੀ ਤਿਆਰ ਕਰਨ ਦੇ ਹੁਣ ਤੀਕ ਕੀਤੇ ਗਏ ਜਤਨਾਂ ਦਾ ਸਰਵੇਖਣ ਤੇ ਮੁਲੰਕਣ ਕੀਤਾ ਜਾਏ । | ਸੁਤੰਤਰਤਾ ਪ੍ਰਾਪਤੀ ਤੋਂ ਮਗਰੋਂ ਪੈਪਸੂ ਸਰਕਾਰ ਨੇ ਸਕੂਲਾਂ ਵਿਚ ਪੰਜਾਬੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦੇ ਜਤਨ ਅਰੰਭੇ । ਇਸ ਸੰਬੰਧ ਵਿਚ ਪੰਜਾਬੀ ਸੈਕਸ਼ਨ ਦਾ ਵਿਸਤਾਰ ਕਰ ਕੇ ਪੰਜਾਬੀ ਵਿਭਾਗ ਦੀ ਸਥਾਪਨਾ ਕੀਤੀ ਗਈ ਅਤੇ ਇਸ ਨੂੰ ਸਕੂਲੀ ਵਿਸ਼ਿਆਂ ਲਈ ਤਕਨੀਕੀ ਸ਼ਬਦਾਵਲੀ ਤਿਆਰ ਕਰਨ ਦਾ ਕਾਰਜ ਸੌਂਪਿਆ ਗਿਆ । ਪੰਜਾਬੀ ਵਿਭਾਗ ਨੇ ਸਕੂਲਾਂ ਦੇ ਪੱਧਰ ਤੀਕ ਪੜ੍ਹਾਏ ਜਾਂਦੇ ਵਿਸ਼ਿਆਂ ਲਈ ਕੁਝ ਕੁ ਸ਼ਬਦਾਵਲੀਆਂ ਤਿਆਰ ਕਰਕੇ ਪੰਜਾਬੀ ਨੂੰ ਮਿਡਲ ਕਲਾਸਾਂ ਤੀਕ ਸਿੱ41 ਦਾ ਮਾਧਿਅਮ ਬਣਾਉਣ ਵਲ ਪਹਿਲ-ਕਦਮੀ ਕੀਤੀ । 93