ਪੰਨਾ:Alochana Magazine April, May and June 1967.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਪੂਲਿਆਂਕਣ ਵਿੱਚ ਸਮਾਜ-ਚਿੰਨਾਰਥੀ ਵਿਚਾਰ ਸਾਹਿਤਾਰਥ ਦੇ ਮੂਲ ਲੱਛਣ ਵਲੋਂ ਸ਼ਾਮਿਲ ਹਨ । ਇਹ ਵਿਧੀ ਪਿੱਛੋਂ ਹੋਈ ਸਮਾਜਵਾਦੀ ਵਿਆਖਿਆ ਨਾਲੋਂ ਭਿੰਨ ਹੈ । ਇਹੀ ਕਾਰਨ ਹਨ ਕਿ ਹੀਰ ਸਾਹਿਤ ਦਾ ਸੇਖ ਵਲੋਂ ਕੀਤਾ ਗਿਆ ਮੁਲਿਆਂਕਣ ਨਜ਼ਮ ਹੁਸੈਨ ਸਯੱਦ ਦੇ ਕੀਤੇ ਮੂਲਿਆਂਕਣ ਵਲੋਂ ਵੱਖਰਾ ਹੈ । ਕਿਉ ਕਿ ਸੂਫੀਆਂ ਦੀ ਸਮਾਜਕ ਧਾਰਨਾ ਇਸ਼ਕ ਦੇ ਚਿੰਨੇ ਰਾਹੀਂ ਸਾਹਿਤਾਬ ਪ੍ਰਾਪਤ ਕਰਦੀ ਹੈ ਇਸ ਲਈ ਉਨ੍ਹਾਂ ਦੀ ਕਿੱਸਾਕਾਰਾਂ ਨਾਲ ਸਾਂਝ ਨਾ ਸਿਰਫ ਸਿਧਾਂਤਕਾਰੀ ਬਣਦੀ ਹੈ ਸਗੋਂ ਸਾਹਿਤ ਮਨੋਰਥ ਪਖੋਂ ਉਨ੍ਹਾਂ ਨੂੰ ਇਕ ਸਮਾਨ ਮਹੱਤਵ ਵੀ ਪਰਦਾਨ ਕਰਦੀ ਹੈ । ਸਥੋਂ ਨੇ ਉਨ੍ਹਾਂ ਦੀ ਇਸ ਮਨੋਰਥ-ਸਮਾਨਤਾ ਨੂੰ ਆਪਣੇ ਹੀਰ-ਸਾਹਿਤ ਦੇ ਮੂਲਿਆਂਕਣ ਵਿੱਚ ਵਸ਼ੇਸ਼ ਮਹਤੱਵ ਦਿੱਤਾ ਹੈ । ਸੂਫੀ ਭਗਤੀ ਅਤੇ ਕਿੱਸਾਕਾਰੀ ਉਸ ਲਈ ਇਕੋ ਪਰਕਾਰ ਦੀ ਮਾਨਸਕ ਬਿਰਤੀ ਦੇ ਪ੍ਰਗਟਾਵੇ ਹਨ । ਅਤੇ ਇਹ ਬਿਰਤੀ ਸਿਰਫ ਵਿਸ਼ੇਸ਼ ਸਮਾਜੀ ਅਧੋਗਤੀ ਕਾਰਨ ਹੀ ਢਹਿੰਦੀ ਕਲਾ ਅਤੇ ਅਪਸਾਰ ਦੀ ਲਖਾਇਕ ਨਹੀਂ ਸੀ ਸਗੋਂ ਆਪਣੇ ਸਮੁੱਚੇ ਗੁਣ-ਵਿਧਾਨ ਵਿੱਚ ਇਹ ਬਿਰਤੀ ਗਾਮੀ ਲਛੱਣਧਾਰੀ ਸੀ । ਸ਼ਾਹ ਹੁਸੈਨ ਬਾਰੇ ਸੋਖੇ ਦੇ ਵਿਚਾਰ ਇਸ ਦੀ ਭਲੀ ਭਾਂਤ ਗੁਵਾਹੀ ਦੇਂਦੇ ਹਨ । ਪਰ ਜਦੋਂ ਪਿਛਲੇਰੇ ਮੁਗ਼ਲ ਕਾਲ ਵਿੱਚ ਮੁਸਲਮਾਨੀ ਸਮਾਜ ਦੀ ਅਧੋਗਤੀ ਪਰਤੱਖ ਨਜ਼ਰੀ ਆਉਂਦੀ ਹੈ ਤਾਂ ਸੇਖੋਂ ਲਈ ਇਸ ਨਿਘਾਰ ਨੂੰ ਸੂਆਂ ਦੇ ਸਮਾਜਕ ਭਰਮ ਨਾਲ ਅਤੇ ਕਿੱਸਾਕਾਰਾਂ ਦੀ ਮੂਲ ਭਾਵਨਾ ਨਾਲ ਜੋੜਕੇ ਇਨ੍ਹਾਂ ਦੀ ਗਾਮੀ ਹਾਰ ਨੂੰ ਦ੍ਰਿੜ ਕਰਵਾਉਣਾ ਹੋਰ ਵੀ ਸੁਖਾਲਾ ਹੋ ਜਾਂਦਾ ਹੈ । ‘ਰਾਜਸੀ ਪੱਖ ਤੋਂ ਹਾਰੀ ਹੋਈ ਮੁਸਲਮਾਨ ਜਨਤਾ ਤਬਵੈੱਫ ਨੂੰ ਜੀ ਪਰਚਾਣ ਦੇ ਸਾਧਨ ਦੇ ਰੂਪ ਵਿੱਚ ਹੀ ਲੈ ਰਹੀ ਸੀ । ਇਸ ਤਸਵੁੱਫ ਦਾ ਇਸ਼ਕ ਹਕੀਕੀ ਇਸ਼ਕ ਮਜਾਜ਼ੀ ਨਾਲ ਘੁਲ ਮਿਲ ਕੇ ਹੇਠਾਂ ਨੂੰ ਆ ਰਿਹਾ ਸੀ । ਹੀਰ ਰਾਂਝੇ ਦੀ ਕਹਾਣੀ ਹੁਣ ਤਸਵੁੱਫ ਦਾ ਅਲੰਕਾਰ ਹੋਣ ਦੀ ਥਾਉਂ ਇਸ ਦਾ ਆਧਾਰ ਬਣ ਕੇ ਹੁਣ ਇਨ੍ਹਾਂ ਤਕੀਆਂ ਵਿੱਚ ਰਾਮਾਇਣ ਤੇ ਰਵਾਇਤ ਦਾ ਕੰਮ ਦੇ ਰਹੀ ਸੀ । ਇਸ ਟੂਕ ਤੋਂ ਦੋ ਗੱਲਾਂ ਪਰਗਟ ਹੁੰਦੀਆਂ ਹਨ :(1) ਤਸਵੁੱਫ ਜੀ ਪਰਚਾਣ ਦਾ ਸਾਧਨ ਬਣ ਗਿਆ ਸੀ, (2) ਹੀਰ ਰਾਂਝੇ ਦੀ ਕਹਾਣੀ ਤਸਵੁੱਫ ਦਾ ਅਲੰਕਾਰ ਰਹਿਣ ਦੀ ਥਾਂ ਇਸ ਦਾ ਆਧਾਰ ਬਣ ਗਈ ਸੀ । ਭਾਵ ਹੀਰ ਰਾਂਝੇ ਦੀ ਕਹਾਣੀ ਅਲੰਕਾਰ ਤੋਂ ਵੱਧ ਕੇ ਆਪਣੇ ਆਪ ਵਿੱਚ ਤਸਵੁੱਫ ਮੂਲਕ ਰਚਨਾ ਬਣ ਗਈ ਸੀ ਭਾਵ ਇਸ ਦਾ ਮਜਾਜੀ ਰੂਪ ਹੀ ਹਕੀਕੀ ਅਰਥਾਂ ਦੇ ਤੁਲ ਹੋ ਗਿਆ ਸੀ । ਪਹਿਲੀ ਗੱਲ ਤੋਂ ਇਹ ਸੰਕੇਤ ਮਿਲਦਾ ਹੈ ਕਿ ਤਸਵੁੱਫ ਦਾ ਕਰਤੱਵ ਅਤੇ ਪ੍ਰੇਰਨਾ (6) ਉਕਤ, ਪੰਨਾ -13