ਪੰਨਾ:Alochana Magazine April, May and June 1967.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲੇ ਨਿਰੋਲ 'ਜੀ ਪਰਚਾਵਾ ਨਹੀਂ ਸੀ ਪਰ ਮੁਸਲਮਾਨ ਰਾਜ ਦੇ ਪੱਤਣ ਨਾਲ ਇਸ ਦੀ ਸਮਾਜਕ ਸਾਰਥਕਤਾ ਸਾਮਿਅਕ ਰਹਿ ਗਈ ਤੇ ਦੇਸ਼-ਕਾਲਿਕੀ ਨਾ ਰਹੀ । ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਇਸਦਾ ਦੇਸ਼-ਕਾਲਕੀ ਮਹਤੱਵ ਇਕ ਵਰਗ ਵਿਸ਼ੇਸ਼ ਦੀ ਅਧੋਗਤੀ ਸਦਕਾ ਸਾਮਿਅਕ ਮਹਤੱਵ ਵਾਲਾ ਹੀ ਰਹਿ ਗਿਆ। ਪਰ ਤੁਸਫ ਦਾ ਸਾਰਥਕ ਮਹਤੱਵ ਕਿਵੇਂ ਇਤਿਹਾਸਕ ਤਬਦੀਲੀ ਸਦਕਾ ਅਕਾਰਥ ਮਹਤੱਵ ਬਣ ਗਿਆਂ, ਸੇਖੋਂ ਨੇ ਇਸਦਾ ਕਾਰਨ ਯਾਤ੍ਰਿਕ ਢੰਗ ਨਾਲ ਮੁਸਲਮਾਨ ਹਾਕਮ ਸ਼੍ਰੇਣੀ ਦੇ ਪਤਨ ਨਾਲ ਤੇ ਇਨ੍ਹਾਂ ਕਵੀਆਂ ਵਿੱਚੋਂ ਆਈਆਂ ਕੁਝ ਟੂਕਾਂ ਤੇ ਆਧਾਰਤ ਕੀਤਾ ਹੈ (ਭੁਰਿਆਂ ਵਾਲੇ ਗਾਜੇ ਕੀਤੇ ਆਦਿ) । ਪਰ ਇਨ੍ਹਾਂ ਕਵੀਆਂ ਦੀ ਰਚਨਾ ਕਿਵੇਂ ਚੇਤੰਨ ਪੱਧਰ ਤੇ ਹਾਕਮ ਸ਼੍ਰੇਣੀ ਦੇ ਪਤਨ ਪ੍ਰਤੀ ਚਿੰਤਾ ਪ੍ਰਗਟ ਕਰਦੀ ਹੋਈ ਤੇ ਆਪਣੇ ਸਮਕਾਲੀ ਸਮਾਜੀ ਢਾਂਚੇ ਦੇ ਦੰਦ ਨੂੰ ਸਾਕਾਰ ਕਰਦੀ ਹੋਈ ਸਾਰਥਕ ਕੀਮਤਾਂ ਜਾਂ ਪ੍ਰਤੀਮਾਨਾਂ ਵਲ ਸੰਕੇਤ ਕਰਦੀ ਹੈ, ਸੇਖੋਂ ਨੇ ਇਸ ਗਲ ਨੂੰ ਸਪਸ਼ਟ ਨਹੀਂ ਕੀਤਾ। | ਸੁਖੋਂ ਨੇ ਹੀਰ ਵਾਰਸ ਸ਼ਾਹ ਨੂੰ ਉਸ ਸਮੇਂ ਦੀ ਉਪਰਾਮਤਾ ਦੀ ਨੀਂਦੀ ਜਾਗਦੀ ਤੱਸਵੀਰ ਕਿਹਾ ਹੈ । ਇਸ ਉਪਰਾਮਤਾ ਦਾ ਬੀਜ ਸੇਖੋਂ ਨੇ ਵਾਰਸ, ਬੁਲੇਸ਼ਾਹ ਦੀ, ਉਪਰਾਮਤਾ ਤੇ "ਹਾਰੂ ਰੁਚੀਆਂ ਦਾ ਕਾਰਨ ਮੁਸਲਮਾਨ ਹਕੂਮਤ ਦੀ ਅਧੋਗਤੀ ਵਿੱਚ ਮੰਨਿਆ ਹੈ ਤੇ ਇਸ ਤਰ੍ਹਾਂ ਉਨ੍ਹਾਂ ਕਵੀਆਂ ਦੇ ਧਾਰਮਿਕ ਵਿਸ਼ਵਾਸ ਜਾਂ ਸੰਪਰਦਾਇਕ ਸਾਂਝ ਨੂੰ ਉਨ੍ਹਾਂ ਦੀ ਮਾਨਸਿਕ ਰੁਚੀ ਨਾਲ ਜੋੜਿਆ ਹੈ । ਆਰਥਕਤਾ ਨੂੰ ਸੱਭਿਆਚਾਰਕ ਉਸਾਰ ਦੇ ਸਿੱਧੇ ਯਾਂਤਰਿਕ ਕਾਰਨ ਮੰਨਣ ਵਾਂਗ ਧਾਰਮਕ ਵਿਸ਼ਵਾਸ ਜਾਂ ਸੰਪਰਦਾਇਕ ਸੰਬੰਧਾਂ ਨੂੰ ਸਾਹਿਤ ਵਿੱਚ ਪ੍ਰਗਾਮੀ ਪ੍ਰਤੀਬੱਧਤਾ ਦਾ ਸਿੱਧਾ ਕਾਰਨ ਮੰਨਣਾ ਸੂਫੀ/ਕਿੱਸਾ ਸਾਹਿਤ ਪ੍ਰਤੀ ਸਹੀ ਸੇਧ ਨਹੀਂ ਦੇਂਦਾ ਤੇ ਇਸ ਤਰ੍ਹਾਂ ਸਾਹਿਤ ਵਲ ਲਗਦੇ ਸਮਾਜਕ ਅਰਥਾਂ ਨੂੰ ਗ਼ਲਤ ਸੰਦਰਭ ਦੇਣ ਦਾ ਭਾਗੀ ਵੀ ਬਣਦਾ ਹੈ ਇਸ ਸਿੱਧੇ ਯਾਂਤਰਿਕ ਸੰਬੰਧ ਦੇ ਆਧਾਰ ਤੇ ਲੇਖ ਮੱਧਕਾਲੀ ਯੁਗ ਵਿੱਚ ਵੀ ਫੀਆਂ ਵਲੋਂ ਇਸ ਗਲ ਦੀ ਆਸ ਰਖਦਾ ਹੈ ਕਿ ਉਹ ਕਿੱਸਿਆਂ ਵਿਚੋਂ ਅਧਿਆਤਮਕ ਅਰਥ ਲੱਭਣ ਦੀ ਥਾਂ ਸਮਾਜਕ ਅਰਥ ਲੱਭਣ8 । ਮੱਧਕਾਲੀ ਸਾਹਿਤ ਵਿੱਚ ਆਧੁਨਿਕ ਨਿਆਇਸ਼ਾਲੀ ਸਮਾਜਕ ਅਰਥ ਲੱਭਣ ਦੀ ਚੇਸ਼ਟਾ ਮੱਧਕਾਲ ਦੇ ਸਭਿਆਚਾਰਕ ਮੁਹਾਵਰੇ ਦੇ ਸਹੀ ਸਰੂਪ ਨੂੰ ਨਾ ਪਛਾਣਨ ਤੁਲ ਹੈ । ਇਹੀ ਕਾਰਨ ਹੈ ਕਿ ਸੋਖੋਂ” ਹੀਰ ਵਾਰਸ ਸ਼ਾਹ ਨੂੰ ਉਸ ਸਮੇਂ ਦੀ ਉਪਰਾਮਤਾ ਦੀ ਨੀਂਦੀ ਜਾਗਦੀ ਤਸਵੀਰ ਆਖਦਾ ਹੈ । (7) ਉਕਤ, ਪੰਨਾ, - 16 (8) “ਇਸ ਵਿਕਾਰ ਦਾ ਸਦਕਾ ਪੰਜਾਬ ਵਿੱਚ ਇਸ਼ਕੀਆ ਕਵਿਤਾ ਦਾ ਦੌਰ ਚਲਿਆ ! ਅਲੀ ਹੈਦਰ, ਮੁਕਬਲ ਤੇ ਵਾਰਸ ਸ਼ਾਹ, ਆਦਿ, ਨੇ ਹੀਰ ਰਾਂਝੇ ਦੀ ਕਹਾਣੀ ਨੂੰ ਸਫੀ ਰੰਗ ਦੇ ਕੇ ਇਸ ਵਿੱਚ ਸਮਾਜਕ ਦੀ ਥਾਉਂ ਅਧਿਆਤਮਕ ਅਰਥ ਪੜੇ ਤੇ ਪਰਗਟ ਕੀਤੇ । ਉਕਤ, ਪੰਨਾ - 13 10