ਪੰਨਾ:Alochana Magazine April, May and June 1967.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੇਖੋਂ ਨੇ ਹੀਰ ਵਿਚਲੇ ਯਥਾਰਥ ਨੂੰ ਵਾਰਸ ਦੇ ਨਿੱਜੀ ਜੀਵਨ ਨਾਲ ਜੋੜਿਆ ਹੈ :-- 'ਅਸਲ ਵਿੱਚ ਜਿੱਥੇ ਹੀਰ ਉਸ ਸਮੇਂ ਦੀ ਬੇਹਿੰਮਤੀ ਦੀ ਤਸਵੀਰ ਹੈ, ਉਥੇ ਇਹ ਵਾਰਸ ਸ਼ਾਹ ਦੇ ਆਪਣੇ ਭਗੌੜੇ ਇਸ਼ਕ ਦਾ ਅਕਸ ਵੀ ਹੈ11 ਜਿੱਸ ਵਿੱਚ ‘ਵਾਰਸ ਸ਼ਾਹ ਨੇ ਪੰਜਾਬੀ ਕਵਿਤਾ ਦੇ ਵਾਸਤਵਵਾਦ ਉਤੇ ਤਸੱਵਰ ਦੀ ਰੰਗਣ ਚੜਾਣ ਦਾ ਹੀਲਾ ਕੀਤਾ ਹੈ ।12 ‘ਬੇਹਿੰਮਤੀ ਦੀ ਤਸਵੀਰ ਦੀ ਗਲ ਅਸੀਂ ਉਪਰ ਕਰ ਆਏ ਹਾਂ । ਜਿਥੋਂ ਤਕ ਹੀਰ ਦੇ ਵਾਰਸ ਸ਼ਾਹ ਦੇ ਆਪਣੇ ਭਗੋੜ ਇਸ਼ਕ ਦਾ ਅਕਸ ਹੋਣ ਦਾ ਸਬੰਧ ਹੈ ਇਹਦੇ ਬਾਰੇ ਕਾਵਿ-ਰਚਨਾ-ਮਨੋਰਥ ਅਤੇ ਕਾਵਿ-ਰਚਨਾ-ਪ੍ਰਕਿਰਆ ਦੇ ਸੰਦਰਭ ਵਿੱਚ ਵਿਚਾਰ ਹੋਣੀ ਚਾਹੀਦੀ ਹੈ । ਸੇਖੋਂ ਨੇ ਏਸ ਕਥਨ ਨੂੰ ਇਕ ਵਾਰ ਨਹੀਂ ਸਗੋਂ ਵਾਰ ਵਾਰ ਦੁਹਰਾਇਆ ਹੈ । ਜਿਸਤੋਂ ਇਹ ਜਾਪਦਾ ਹੈ ਕਿ ਸੇਖ ਦੇ ਵਾਰਸ ਮੁਲਿਆਂਕਣ ਵਿੱਚ ਇਸ ਧਾਰਨਾ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ । ਕੀ ਸੇਖੋਂ ਇਹ ਕਹਿਣਾ ਚਾਹੁੰਦਾ ਹੈ ਕਿ ਵਾਰਸ ਨੇ ਹੀਰ ਦੀ ਰਚਨਾ ਰਾਹੀਂ ਆਪਣੇ ਮਨੋਭਾਵਾਂ ਦਾ ਵਿਰੇਚਨ ਕੀਤਾ ਹੈ ? ਜਾਂ ਵਾਰਸ ਨੇ ਆਪਣੇ ਇਸ਼ਕ ਨੂੰ ਮਜਾਜ਼ੀ ਮੰਨ ਕੇ ਹੀਰ ਦੀ ਕਥਾ ਰਾਹੀਂ ਇਸਨੂੰ ਤਸਵੁੱਫ ਰੰਗ ਦਿੱਤਾ ਹੈ ਤੇ ਇਸ ਤਰ੍ਹਾਂ ਮੱਧਕਾਲੀ ਸੂਹਜ ਸੰਕਲਪ ਦੇ ਪ੍ਰਸੰਗ ਵਿੱਚ ਇਸ ਦਾ ਉਦਾਤੀਕਰਣ ਹੋਇਆ ਹੈ ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਸਮਾਜਵਾਦੀ ਵਿਆਖਿਆ ਪ੍ਰਣਾਲੀ ਦੇ ਸਹੀ ਸੰਕਲਪ ਨੂੰ ਤਾਂ ਨਹੀਂ ਪਰ ਸੇਖੋਂ ਦੀ ਵਿਸ਼ੇਸ਼ ਆਲੋਚਨਾ ਪੱਧਤੀ ਨੂੰ ਸਪਸ਼ਟ ਕਰ ਸਕਦਾ ਹੈ। ਕੀ ਇਸ ਸੰਕਲਪ ਪਿੱਛੇ ਸਾਹਿਤ ਨੂੰ ਨਿਜੀ ਭਾਵਾਂ ਦੇ ਉਦਾਤੀਕਰਣ ਦਾ ਸਿਧਾਂਤ ਤਾਂ ਕੰਮ ਨਹੀਂ ਕਰ ਰਿਹਾ ? ਕੀ ਇਸ ਤੋਂ ਸਾਹਿਤ ਇਕ ਫ਼ਰਾਰੀ ਕਿਰਿਆ ਦਾ ਰੂਪ ਧਾਰਨ ਨਹੀਂ ਕਰ ਲੈਂਦਾ ? ਕੀ ਇਹ 19ਵੀਂ ਸਦੀ ਦੇ ਹਜ ਸੰਕਲਪ ਦਾ ਬਦਲਵਾਂ ਰੂਪ ਤਾਂ ਨਹੀਂ ਜਿਸ ਉਤੇ ਮਾਰਕਸੀ ਸੇਖੋਂ ਦੀ ਛਾਪ ਲਗੀ ਹੋਈ ਹੈ ? ਇਹ ਅਜੇਹੇ ਪ੍ਰਸ਼ਨ ਹਨ ਜਿਹੜੇ ਹੀਰ ਸਾਹਿਤ ਦੀ ਸਮਾਜਵਾਦੀ ਵਿਆਖਿਆ ਦੀ ਨੁਹਾਰ ਨਿਸਚਿਤ ਕਰਨ ਵਿੱਚ ਤਾਂ ਨਹੀਂ ਪਰ ਮਾਰਕਸਵਾਦੀ ਸਖ ਦੀ ਨਿੱਜੀ ਵਿਸ਼ੇਸ਼ ਵਿਆਖਿਆ ਨੂੰ ਤਖ ਕਰਨ ਵਿੱਚ ਜ਼ਰੂਰ ਸਹਾਈ ਹੁੰਦੇ ਹਨ । 00 ... the popular religious movements of the Middle Ages express the political impotence of ihe broad masses in the face of a limited number of hardened and centralised oppressors. - Antonio Gramsci (11) ਉਕਤ, ਪੰਨਾ - 18 (1 2) ਉਕਤ, ਪੰਨਾ - 20 I 3