ਪੰਨਾ:Alochana Magazine April, May and June 1967.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨੁੱਖ ਰੂਪ ਵਿਚ ਚਿਤਵਣਾ ਅਤੇ ਮਨੁੱਖ ਬਣਿਆ ਵੇਖਣਾ ਉਨ੍ਹਾਂ ਦੇ ਉਚੇ ਮਾਨਵੀ ਆਦਰਸ਼ ਹਨ ਅਤੇ ਇਹ ਆਦਰਸ਼-ਪ੍ਰਾਪਤੀ ਹੀ ਮਨੁੱਖਤਾ ਦੀ ਸਹੀ ਅਤੇ ਅਸਲੀ ਮੰਜ਼ਿਲ ਹੈ । ਪਰ ਮਹਾਤਮਾ, ਨਾਨਕ ਸਿੰਘ ਅਤੇ ਉਨ੍ਹਾਂ ਵਰਗੇ ਹੋਰ ਅਨੇਕਾਂ, ਆਪਣੀਆਂ ਸੱਚੀਆਂ ਅਤੇ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਅਸਫਲ ਰਹੇ । ਇਸਦਾ ਕੀ ਕਾਰਨ ਹੈ ? ਸ਼ਾਇਦ ਇਹ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸੱਚੀਆਂ ਅਤੇ ਅਣਥੱਕ ਤਾਂ ਸਨ, ਸਹੀ ਨਹੀਂ ਸਨ । ਭਾਨੇ ਸ਼ਾਹ ਨੂੰ ਨਾਨਕ ਸਿੰਘ ਨੇ ਅਜੇ ਸ਼ਖਸੀਅਤ ਬਣਾ ਕੇ ਪੇਸ਼ ਕੀਤਾ ਹੈ ਜਿਹੜੀ ਉਸ ਅਨੁਸਾਰ ਉਸਦੇ ਆਦਰਸ਼ਾਂ ਨੂੰ ਸਾਕਾਰ ਕਰਨ ਦੀ ਸਮਰੱਥਾ ਰੱਖਦੀ ਹੈ । ਇਸ ਨਾਵਲ ਵਿਚ ਬੂਟੇ ਸ਼ਾਹ, ਨਸੀਮ, ਅਜ਼ੀਜ ਅਤੇ ਚੌਧਰੀ ਫਜ਼ਲ ਕਰੀਮ ਵਰਗੇ ਜਿੰਨੇ ਵੀ ਮਾਨਵ-ਪੱਖੀ ਪਾਤਰ ਆਏ ਹਨ, ਉਨ੍ਹਾਂ ਸਭਨਾਂ ਵਿਚ ਭਾਨੇ ਸ਼ਾਹ ਦੀ ਸ਼ਖਸੀਅਤ ਦਾ ਪਰਤੋਂ ਹੀ ਕੰਮ ਕਰਦਾ ਹੈ । ਪਰ ਭਾਨੇ ਸ਼ਾਹ ਅਤੇ ਉਸਦੇ ਸਾਥੀ ਆਪਣੇ ਆਦਰਸ਼-ਪਿੰਡ ਨੂੰ ਸੰਪਰਦਾਇਕ ਫਸਾਦਾਂ ਤੋਂ ਬਚਾਉਣਾ ਦੀ ਪ੍ਰਾਪਤੀ ਵਿਚ ਅਸਫਲ ਰਹਿਦੇ ਹਨ । ਇਸ ਅਸਫਲਤਾ ਦੇ ਪ੍ਰਕਾਸ਼ ਵਿਚ ਨਾਨਕ ਸਿੰਘ ਨੂੰ ਫਸਾਦਾਂ ਦੇ ਵਿਗਿਆਨਿਕ ਕਾਰਨ ਨਹੀਂ ਦਿਸਦੇ ਸਗੋਂ ਉਹ ਇਸ ਅੜੀ ਨੂੰ ਫੜੀ ਰਖਦਾ ਹੈ ਕਿ “ਕਾਸ਼ ! ਲੋਕ ਭਾਨੇ ਸ਼ਾਹ ਹੁੰਦੇ ਅਥਵਾ ਬਣ ਜਾਣ।' ਸਮਾਜ ਦਾ ਜਿਹੋ ਜਿਹਾ ਵਿਕਾਸ ਹੋ ਰਿਹਾ ਹੈ, ਉਸ ਵਿਚ ਭਾਨੇ ਸ਼ਾਹ ਵਰਗੇ ਮਨੁੱਖ, ਆਪਣੇ ਸਭ ਮਾਨਵੀ ਗੁਣਾਂ ਦੇ ਬਾਵਜੂਦ, ਵੀ ਹਾਰ ਖਾਣਗੇ-ਇਸ ਸਚਾਈ ਵੱਲ ਨਾਨਕ ਸਿੰਘ ਆਉਂਦਾ ਹੀ ਨਹੀਂ । ਨਾਨਕ ਸਿੰਘ ਦੇ ਆਦਰਸ਼ਵਾਦ ਦਾ ਇਹ ਇਕ ਰੂਪ ਹੈ ਜਿਹੜਾ ਇਸ ਸਿਧਾਂਤ ਵਿਚ ਪ੍ਰਤੱਖ ਹੁੰਦਾ ਹੈ ਕਿ ਬਾਹਰਮੁਖੀ ਵਿਰੋਧੀ ਹਾਲਾਤ ਦੇ ਬਾਵਜੂਦ ਮਨੁੱਖ ਆਪਣੀਅ ਅੰਤਰਮੁਖੀ ਬਿਰਤੀਆਂ ਨੂੰ ਸੁਚੱਜਾ ਬਣਾਕੇ ਸੰਸਾਰ ਵਿਚੋਂ ਦੁਖ ਦੂਰ ਕਰ ਸਕਦਾ ਹੈ । ਭਾਨੇ ਸ਼ਾਹ ਪਿੰਡ ਦਾ ਸ਼ਾਹੂਕਾਰ ਹੈ ਜਿਸਦਾ ਕਿੱਤਾ ਵਣਜ-ਵਪਾਰ ਹੈ । ਪਰ ਨਿਜੀ ਮੁਨਾਫੇ ਦੇ ਮਨੋਰਥ ਨਾਲ ਚੱਲਣ ਵਾਲੇ ਸਮਾਜ ਵਿਚ ਵਣਜ-ਵਪਾਰ ਦਾ ਮਨੁੱਖੀ ਸ਼ਖਸੀਅਤ-ਸਿਰਜਨਾ ਵਿਚ ਕੀ ਹੱਥ ਹੁੰਦਾ ਹੈ ? ਇਸ ਗੱਲ ਦੀ ਸੋਝੀ ਨਾਨਕ ਸਿੰਘ ਨੂੰ ਨਹੀਂ। ਭਾਨੇ ਸ਼ਾਹ ਦੇ ਕਿੱਤੇ ਦਾ ਤਕਾਜ਼ਾ ਹੈ ਕਿ ਉਹ ਹਰੇਕ ਢੰਗ ਨਾਲ ਧਨ ਇਕੱਠਾ ਕਰੇ । ਦੂਜਿਆਂ ਨਾਲ ਉਸਦਾ ਰਿਸ਼ਤਾ ਉਸਦੇ ਕਿੱਤੇ ਦੇ ਉਕਤ ਤਕਾਜ਼ੇ ਨੇ ਨਜਿੱਠਣਾ ਹੈ । ਜਮਾਤੀ ਸਮਾਜ ਵਿਚ ਇਹ ਕਿੱਤਾ ਕਰਨ ਵਾਲਾ ਜਾਂ ਤਾਂ ਆਪਣੇ ਕਿੱਤੇ ਦੀਆਂ ਲੋੜਾ ਪਰੀਆਂ ਕਰੇਗਾ ਜਾਂ ਫੇਰ ਸਮਾਜਕ ਵੇਗ ਉਸਨੂੰ ਧੱਕ ਕੇ ਲਾਂਭੇ ਕਰ ਦੇਵੇਗਾ । ਪਰ ਭਾਨ ਸ਼ਾਹ ਦਾ ਕਿਰਦਾਰ ਆਪਣੇ ਕਿੱਤੇ ਦੀਆਂ ਲੋੜਾਂ ਮੁਤਾਬਕ ਨਹੀਂ, ਸਗੋਂ ਨਾਨਕ ਸਿੰਘ ਦੇ ਆਦਰਸ਼ਵਾਦ ਦੀ ਉਪਜ ਹੈ । ਉਸਦੀ ਤਬਾਹੀ ਵਿਚੋਂ ਗੱਲ ਇਹ ਨਿਕਲਦੀ ਹੈ ਕਿ ਸ਼ਹੂਕਾਰਾ ਅਤੇ ਮਨੁੱਖਤਾ ਦੋਵੇਂ ਇਕੱਠੇ ਨਹੀਂ ਚੱਲ ਸਕਦੇ: ਭਾਵੇਂ ਆਦਰਸ਼ਾਦ ਸ਼ਾਹੂਕਾਰਾਂ ਦੀਆਂ ਵੀ ਇੱਕਾ ਦੁੱਕਾ ਮਿਸਾਲਾਂ ਮਿਲ ਸਕਦੀਆਂ ਹਨ । ਪਰ ਨਾਨਕ ਸਿੰਘ ਇਸ ਸਿੱਟੇ ਤੇ ਨਹੀਂ ਪਹੁੰਚਦਾ । ਮਹਾਤਮਾ ਗਾਂਧੀ ਦੇ ਜੀਵਨ-ਦਰਸ਼ਨ ਵਿਚ ਵੀ ਇਹ ਘਾਟ ਪ੍ਰਤੀਤ 16