ਪੰਨਾ:Alochana Magazine April, May and June 1967.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਮਰਾਜ ਦੀ ਉਪਰੋਕਤ ਕੀਤੀ ਤਾਂ ਹੀ ਕੰਮ ਕਰ ਸਕਦੀ ਸੀ ਜੇ ਸਾਡੀ ਆਜ਼ਾਦੀ ਦੀ ਲੜਾਈ ਇਸ ਨੀਤੀ ਦੇ ਸਫਲ ਹੋਣ ਲਈ ਜ਼ਮੀਨ ਦਿੰਦੀ ਹੋਵੇ । ਇਸ ਲਈ ਇਸ ਲੜਾਈ ਵਿਚ ਜੁਟਣ ਵਾਲੀਆਂ ਤਾਕਤਾਂ ਦਾ ਵਿਸ਼ਲੇਸ਼ਣ ਵੀ ਜ਼ਰੂਰੀ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਸਹੀ ਸਿੱਟਿਆਂ ਤੇ ਪਹੁੰਚਿਆ ਜਾਏ । ਭਾਰਤੀ ਆਜ਼ਾਦੀ ਦੀ ਲੜਾਈ ਵਿਚ ਰਾਜੇ-ਮਹਾਰਾਜਿਆਂ, ਜਾਗੀਰਦਾਰਾਂ, ਵੱਡੇ ਅਫਸਰਾਂ ਅਤੇ ਧਾਰਮਿਕ ਆਗੂਆਂ ਦੀ ਸ਼੍ਰੇਣੀ ਛੱਡ ਕੇ ਬਾਕੀ ਦੀਆਂ ਸਾਰੀਆਂ ਜਮਾਤਾਂ ਆਪਣੇ ਆਪਣੇ ਵਿਤ ਅਨੁਸਾਰ ਹਿੱਸਾ ਪਾ ਰਹੀਆਂ ਸਨ । ਪਰ ਇਸ ਦੀ ਵਾਗ-ਡੋਰ ਕਿਉਂਕਿ ਨਵੀਨ ਮੱਧ-ਸ਼੍ਰੇਣੀ ਦੇ ਹੱਥਾਂ ਵਿਚ ਸੀ ਇਸ ਲਈ ਇਸ ਦੀ ਦਿਸ਼ਾ ਮੱਧ-ਸ਼ੇਣੀ ਦਾ ਮਨੋਰਥ ਨਿਰਧਾਰਿਤ ਕਰਦਾ ਸੀ । ਇਹ ਸ਼੍ਰੇਣੀ ਇਕ ਪਾਸਿਉਂ ਸਾਮਰਾਜ ਨੂੰ ਭਾਂਜ ਦੇਣਾ ਚਾਹੁੰਦੀ ਸੀ, ਦੂਜੇ ਪਾਸਿਉਂ ਜਿੰਨਾਂ ਲੋਕਾਂ ਦੀ ਮਦਦ ਨਾਲ ਸਾਮਰਾਜ ਨੂੰ ਭਾਂਜ ਦੇਣਾ ਚਾਹੁੰਦੀ ਸੀ, ਉਨ੍ਹਾਂ ਨੂੰ, ਆਪਣੇ ਅਧੀਨ ਵੀ ਰੱਖਣਾ ਚਾਹੁੰਦੀ ਸੀ । ਆਪਣੇ ਇਸ ਦੂਹਰੇ ਮਨੋਰਥ ਵਿਚ ਸਫਲ ਹੋਣ ਲਈ 'ਇਸ ਸ਼੍ਰੇਣੀ ਦੇ ਆਗੂਆਂ ਨੇ ਧਾਰਮਿਕ ਪੁਨਰ ਸੁਰਜੀਤੀ ਦਾ ਹਥਿਆਰ ਵਰਤਿਆ । ਦੇਸ਼ ਦੇ ਪੁਰਾਤਨ ਗੌਰਵ ਦੇ ਗੁਣ ਗਾ ਕੇ ਵਿਦੇਸ਼ੀਆਂ ਵਿਰੁੱਧ ਜਨਤਾ ਨੂੰ ਭੜਕਾਇਆ ਅਤੇ ਇਸੇ ਪੁਰਾਤਨਵਾਦ ਦੀ ਸਹਾਇਤਾ ਨਾਲ ਨਵੀਨ ਸਮਾਜਵਾਦੀ ਵਿਚਾਰਾਂ ਤੋਂ ਲੋਕਾਂ ਨੂੰ ਦੂਰ ਰੱਖਣ ਦੀ ਚੇਸ਼ਟਾ ਕੀਤੀ । ਪਰ ਇਸ ਨੀਤੀ ਰਾਹੀਂ ਹੋਇਆ ਮੁਫਾਦ ਦੁਜੇ ਪਾਸਿਉਂ ਭੂਤ ਬਣ ਕੇ ਜਾ ਚੰਬੜਿਆ। ਵਿਕਾਸਸ਼ੀਲ ਮੱਧ-ਸ਼੍ਰੇਣੀ ਦੇ ਆਪਸੀ ਵਿਰੋਧਾਂ ਨੇ ਮਜ਼ਹਬੀ ਦੁਫਾੜ ਦਾ ਰੂਪ ਧਾਰਨ ਕਰ ਲਿਆ । ਦੇਸ਼ ਵਿਚ ਹਿੰਦੂਆਂ ਦੀ ਬਹੁ-ਗਿਣਤੀ ਸੀ, ਮੂਲ ਪਦਾਰਥਕ ਸੋਮਿਆਂ ਉਤੇ ਵੀ ਬਹੁਤ ਕਰਕੇ ਉਨ੍ਹਾਂ ਦਾ ਕਬਜ਼ਾ ਸੀ, ਇਸ ਲਈ ਇਹ ਧਰਮ-ਨਿਰਪੇਖਤਾ ਦਾ ਕਿਸੇ ਹਦ ਤੀਕ ਦਮ ਭਰ ਸਕਦੀ ਸੀ । ਕਾਂਗਸ ਦੇ ਹਿੰਦੂ ਆਗੂਆਂ ਨੇ ਬਹੁਤ ਹਦ ਤੀਕ ਇਸ ਦਾ ਦਮ ਵੀ ਭਰਿਆਂ । ਪਰ ਮੁਸਲਮਾਨ ਹਾਕਮ ਜਮਾਤਾਂ ਜਾਣਦੀਆਂ ਸਨ ਕਿ ਉਨ੍ਹਾਂ ਦੇ ਹਿਤ ਹਿੰਦੂ ਬਹੁ-ਗਿਣਤੀ ਵਾਲੇ ਲੋਕ-ਰਾਜ ਵਿਚ ਸੁਰੱਖਿਅਤ ਨਹੀਂ ਰਹਿ ਸਕਦੇ । ਇਸ ਲਈ ਉਹ ਅੱਡਰੇ ਰਾਜ ਦੀ ਮੰਗ ਕਰਦੇ ਸਨ । | ਪਰ ਸੰਪਰਦਾਇਕ ਵਿਰੋਧਾਂ ਦੇ ਪਿੱਛੇ ਨਿਰਾ-ਪੂਰਾ ਹਿੰਦੂ ਅਤੇ ਮੁਸਲਮਾਨ ਲਹੂ ਜਮਾਤਾਂ ਵਿਚਲਾ ਆਰਥਿਕ-ਸਮਾਜਿਕ ਵਿਰੋਧ ਹੀ ਕੰਮ ਨਹੀਂ ਕਰਦਾ ਸੀ, ਹਿੰਦੂ ਅਤੇ ਮੁਸਲਮਾਨ ਜਨਤਾ ਦੀਆਂ ਵਖ ਵਖ ਆਰਥਿਕ-ਸਮਾਜਕ ਪਰਸਥਿਤੀਆਂ ਵੀ ਕੰਮ ਕਰਦੀਆਂ ਸਨ । ਬੰਗਾਲ ਅਤੇ ਪੰਜਾਬ ਵਿਚ ਹਿੰਦੂ ਆਮ ਕਰਕੇ ਜ਼ਿਮੀਦਾਰ-ਸ਼ਾਹੂਕਾਰ ਸਨ ਅਤੇ ਮੁਸਲਮਾਨ ਕੰਮੀ-ਕਮੀਣ । ਹਥਲੇ ਉਪਨਿਆਸ ਵਿਚ ਭਾਨੇਸ਼ਾਹ ਅਤੇ ਮੁਸਲਮਾਨ ਕੰਮੀਕਮੀਣਾਂ ਵਾਲਾ ਰਿਸ਼ਤਾ ਉਕਤ ਸਚਾਈ ਦਾ ਹੀ ਪ੍ਰਗਟਾ ਹੈ ਜਿਸ ਨੂੰ ਉਪਨਿਆਸਕਾਰ ਨੇ ਕਾਨੇ ਸ਼ਾਹ ਨੂੰ ਆਦਰਸ਼ਵਾਦ ਦੇ ਕਪੜੇ ਪੁਆਕੇ ਲੁਕਣ ਦਾ ਯਤਨ ਕੀਤਾ ਹੈ ਪਰ ਜਿਹੜਾ ਮੁਸਲਿਮ ਲੀਗ ਦੇ ਆਪਣੇ ਹਿਤਾਂ ਮੁਤਾਬਕ ਸਾਰੇ ਕਪੜੇ ਪਾੜ ਕੇ ਉਜਾਗਰ ਹੋਇਆ ਹੈ । 12