ਪੰਨਾ:Alochana Magazine April, May and June 1967.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਨਹੀਂ ਹੁੰਦਾ । ਸਿੱਟੇ ਵਜੋਂ ਕਦਰਾਂ-ਕੀਮਤਾਂ ਦੀ ਅਪੀਲ ਵਿਅੱਕਤੀਗਤ ਕਾਲਪਨਿਕ ਆਦਰਸ਼ਵਾਦ ਬਣ ਕੇ ਰਹਿ ਜਾਂਦੀ ਹੈ । | ਇਨ੍ਹਾਂ ਉਪਨਿਆਸਾਂ ਵਿਚ ਨਾਟਕ ਸਿੰਘ ਨੇ ਕਈ ਇਕ ਬਲਵਾਨ ਕਲਾਤਮਕ ਮੌਕੇ ਪੈਦਾ ਕੀਤੇ ਹਨ । ਮਿਸਾਲ ਵਜੋਂ ‘ਚਕਰੀ' ਪਿੰਡ ਤੇ ਹਮਲਾ ਹੋ ਗਿਆ ਹੈ । ਚੌਧਰੀ ਫਜ਼ਲ ਕਰੀਮ ਭਾਨੇ ਸ਼ਾਹ ਦੀ ਮਦਦ ਕਰਨਾ ਚਾਹੁੰਦਾ ਹੈ, ਭਾਨੇ ਸ਼ਾਹ ਇਕ ਪਾਸਿਉਂ ਚੋਧਰੀ ਲਈ ਖਤਰਾ ਨਹੀਂ ਬਣਨਾ ਚਾਹੁੰਦਾ, ਦੂਜੇ ਪਾਸਿਉਂ ਆਪਣੀ ਰੱਖਿਆ ਲਈ ਦੂਜਿਆਂ ਨੂੰ ਬਲਦੀ ਦੇ ਬੁੱਥੇ ਨਹੀਂ ਛੱਡਣਾ ਚਾਹੁੰਦਾ । ਵਿਚ ਨਸੀਮ ਦੇ ਭਾਨੇਸ਼ਾਹ ਨਾਲ ਮੋਹ ਦੀ ਗੱਲ ਆ ਟਿਕਦੀ ਹੈ ਇਉਂ ਕਈ ਇਕ ਸਦਾਚਾਰਕ ਕੀਮਤਾਂ ਦੇ ਆਪਸੀ ਟਕਰਾ ਵਿਚੋਂ ਇਕ ਪ੍ਰਬਲ ਮੌਕਾ ਪੈਦਾ ਹੁੰਦਾ ਹੈ ਜਿਸ ਵਿਚੋਂ ਪਾਤਰਾਂ ਦੇ ਚਰਿਤਰ ਆਪਣੀ ਪੂਰੀ, ਭਰਵੀਂ ਹਾਰ ਲੈ ਕੇ ਉਘੜਦੇ ਹਨ । ਇਸ ਤਰ੍ਹਾਂ ਆਪਣੇ ਵਤਨ ਦੇ ਮਿੱਠੇ ਅਤੇ ਪਿਆਰੇ ਸਾਹਾਂ ਨੂੰ ਛੱਡਦਿਆਂ ਜਿਹੜੀ ਕਸੀਸ ਨਸੀਮ ਦੇ ਦਿਲ ਵਿਚੋਂ ਉਠਦੀ ਹੈ, ਉਸਦਾ ਚਿਤਰ ਕਲਾਤਮਕਤਾ ਦੀ ਸਿਖਰ ਹੈ । ਆਜ਼ਾਦੀ ਅਤੇ ਵੰਡ ਸੰਬੰਧੀ ਲਿਖੇ ਆਪਣੇ ਤੀਸਰੇ ਉਪਨਿਆਸ 'ਮੰਝਧਾਰ' ਵਿਚ ਨਾਨਕ ਸਿੰਘ ਤਿਆਗਮਈ ਸ਼ਖਸੀਅਤ ਦੇ ਨਿਰਮਾਣ ਤੇ ਜ਼ੋਰ ਦਿੰਦਾ ਹੈ ਇਸਦਾ ਨਾਇਕ ਡਾ: ਆਨੰਦ “ਪੜਿਆ ਲਿਖਿਆ ਡਾਕਟਰ ਹੈ ਜਿਹੜਾ ਹਾਲਾਤ ਦੇ ਅਸਰਾਂ ਅਧੀਨ 'ਨਿਜ' ਤਿਆਗ ਕੇ ਆਪਣੇ ਆਪ ਨੂੰ ਆਜ਼ਾਦੀ-ਲਹਿਰ ਦੇ ਹਵਾਲੇ ਕਰ ਦਿੰਦਾ ਹੈ । ਹਾਲਾਤ ਦਾ ਪ੍ਰਭਾਵ ਉਸਨੂੰ 24 ਘੰਟੇ ਦਾ ਨਿਸ਼ਕਾਮ ਸੇਵਕ ਬਣਾ ਦਿੰਦਾ ਹੈ । ਪਰ ਉਸਦੀ ਸ਼ਖ਼ਸੀਅਤ ਦਾ ਇਹ ਲੱਛਣ ਲੜਾਈ ਦੇ ਦਿਨਾਂ ਵਿਚ ਹੀ ਕਾਇਮ ਰਹਿੰਦਾ ਹੈ, ਬਾਅਦ ਵਿਚ ਨਹੀਂ । ਆਜ਼ਾਦੀ ਮਿਲਣ ਨਾਲ ਜਿਉਂ ਹੀ ਲੋਕਾਂ ਨੂੰ 'ਨਿਜ' ਸੰਵਾਰਨ ਦਾ ਅਵਸਰ ਮਿਲਦਾ ਹੈ ਕਿ ਲੋਕ ਹਰ ਹੀਲੇ ਅਜੇਹਾ ਕਰਨ ਵਿਚ ਲਗ ਜਾਂਦੇ ਹਨ । ਡਾ: ਆਨੰਦ ਵੀ ਆਪਣੀ ਪਾਈ ਘਾਲ ਦਾ ਲਾਭ ਉਠਾਉਂਦਾ ਹੈ ਅਤੇ ਪੰਡਤ ਸ਼ੁਕਲ ਵਰਗੇ ਬੰਦਿਆਂ ਨਾਲ ਮਿਲਕੇ ਆਰਥਿਕ ਅਤੇ ਰਾਜਨੀਤਕ ਸੱਤਾ ਪ੍ਰਾਪਤ ਕਰਨ ਲਈ ਹਰੇਕ ਜਾਇਜ਼-ਨ-ਜਾਇਜ਼ ਵਸੀਲਾ ਵਰਤਦਾ ਹੈ । ਸਾਡੀ ਆਜ਼ਾਦੀ ਦਾ ਇਹ ਦੂਸਰਾ ਦੁਖਾਂਤਕ ਪਹਿਲੂ ਹੈ ਜਿਸਨੂੰ ਬਰਦਾਸ਼ਤ ਕਰਨਾ ਨਾਨਕ ਸਿੰਘ ਵਰਗੇ ਮਾਨਵਵਾਦੀ ਲਈ ਔਖਾ ਹੈ । ਮਹਾਤਮਾ ਗਾਂਧੀ ਦੇ ਵਿਸ਼ਾਦ ਦਾ ਵੀ ਦੂਸਰਾ ਕਾਰਨ ਇਹੀ ਸੀ । ਇਸ ਸੰਬੰਧੀ ਮਹਾਤਮਾਂ ਜੀ ਦੇ ਜੁਲਾਈ, 1946 ਵਿਚ ਲਿਖੇ ਇਹ ਸ਼ਬਦ ਮਿਲਦੇ ਹਨ : “ਮੇਰੀ. ਡਾਕ ਵਿਚ ਅਜੇਹੇ ਬਹੁਤ ਸਾਰੇ ਲੋਕਾਂ ਦੇ ਖਤ ਆਉਂਦੇ ਹਨ ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਬਣਨਾ ਚਾਹੁੰਦੇ ਹਨ ! ਇਹ ਖੜ ਸ਼ਕ ਪੈਦਾ ਕਰਦੇ ਹਨ ਕਿ ਜੇ ਲੋਕਾਂ ਦੀ ਆਮ ਭਾਵਨਾ ਇਸੇ ਭਾਂਤ ਦੀ ਹੈ ਤਾਂ ਸਾਡੇ ਬੁੱਧੀਜੀਵੀ ਭਾਰਤ ਦੀ ਆਜ਼ਾਦੀ ਨਾਲੋਂ ਨਿਜੀ ਤਰੱਕੀ ਲਈ ਬਹੁਤੇ ਉਤਸਕ ਨਜ਼ਰ ਆਉਂਦੇ ਹਨ । ਪਰ ਮਹਾਤਮਾ ਗਾਂਧੀ ਦੀਆਂ ਲਗਾਤਾਰ ਚੇਤਾਵਨੀਆਂ, ਅਤੇ ਸਦਾਚਾਰਕ ਸਿਖਿਆਵਾਂ 21