ਪੰਨਾ:Alochana Magazine April, May and June 1967.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਬਾਵਜੂਦ ਉਨ੍ਹਾਂ ਦੀ ਡਾਕ ਵਿਚ ਅਜੇਹੇ ਖਤਾਂ ਦਾ ਵਾਧਾ ਹੁੰਦਾ ਗਿਆ । ਸੱਤਾ-ਪ੍ਰਾਪਤੀ ਲਈ ਪਰਸਪਰ ਵਿਰੋਧ ਪੈਦਾ ਹੁੰਦੇ ਗਏ ਅਤੇ ਆਜ਼ਾਦੀ ਦੀ ਲੜਾਈ ਦੌਰਾਨ ਪੈਦਾ ਹੋਈਆਂ ਮਨੁੱਖੀ ਖਾਸੀਅਤਾਂ ਫਲ ਮਿਲਦੇ ਹੀ ਬਦਲਨੀਆਂ ਸ਼ੁਰੂ ਹੋ ਗਈਆਂ । ਸੱਤਾਧਾਰੀਆਂ ਦੀ ਇਸੇ ਪਤਨਮੁਖੀ ਅਵਸਥਾ ਨੂੰ ਵੇਖਕੇ ਮਹਾਤਮਾ ਗਾਂਧੀ ਨੇ ਪੁਰਾਣੀ ਕਾਂਗਸ ਤੌੜ ਕੇ ਉਸਦੀ ਥਾਂ ਤੇ ਲੋਕ-ਸੇਵਕ-ਸੰਘ ਬਣਾਉਣ ਦਾ ਸੁਝਾ ਦਿੱਤਾ ਜਿਹੜਾ ਪ੍ਰਵਾਨ ਨਾ ਹੋਇਆ। ਬਿਲਕੁਲ ਇਸੇ ਭਾਂਤ ਦੇ ਪਤਨ ਦੀ ਤਸਵੀਰ ਨਾਨਕ ਸਿੰਘ ਨੇ ਡਾ: ਆਨੰਦ, ਪੰਡਤ ਸ਼ੁਕਲ ਅਤੇ ਹੋਰ ਬਹੁਤ ਸਾਰੇ ਪਤਵੰਤਿਆਂ ਦੀ ਸ਼ਖਸੀਅਤ ਰਾਹੀ (ਮੰਝਧਾਰ' ਵਿਚ ਪੇਸ਼ ਕੀਤੀ ਹੈ । ਇਸ ਪਤਨ ਦਾ ਸ਼ਿਕਾਰ, ਲਾਜ਼ਮੀ, ਆਮ ਜਨਤਾ ਨੇ ਹੋਣਾ ਸੀ । ਆਮ ਜਨਤਾ ਦਾ ਪ੍ਰਤੀਨਿਧ ਸ਼ਰਨਾਰਥੀ, ਨਵਲ ਕਿਸ਼ੋਰ ਹੈ ਜਿਹੜਾ ਪੰਡਤ ਸਕਲ ਦੇ ਪ੍ਰੈਸ ਵਿਚ ਕੰਪੋਜ਼ੀਟਰ ਦੇ ਤੌਰ ਤੇ ਕੰਮ ਕਰਦਾ ਹੈ ਅਤੇ ਜਿਸਨੂੰ ਪੰਡਤ ਸ਼ੁਕਲ, ਡਾ: ਆਨੰਦ (ਕਸਟੋਡੀਅਨ) ਦੀ ਭਾਈਵਾਲੀ ਨਾਲ ਸ਼ਰਨਾਰਥੀਆਂ ਦੀ ਜਾਇਦਾਦ ਆਪਣੇ ਨਾਂ ਕਰਾਉਣ ਦਾ ਵਸੀਲਾ ਬਣਾਉਂਦਾ ਹੈ । ਗੱਲ ਸਾਫ ਹੈ...ਜਦ ਤਕ ਸਮਾਜਿਕ ਢਾਂਚਾ ਨਿਜੀ ਜਾਇਦਾਦ ਤੇ ਆਧਾਰਿਤ ਰਹੇਗਾ 'ਨਿਜੀ' ਅਤੇ 'ਸਹ' ਦਾ ਵਿਰੋਧ ਵਖ ਵਖ ਰੂਪ ਧਾਰਨ ਕਰਕੇ ਫੁੱਟਦਾ ਰਹੇਗਾ । ਸ਼ਖਸੀਅਤ ਦਾ ਸਦਾਚਾਰਕ ਪੈਟਰਨ ਸਥਾਈ ਸਮੂਹੀ ਨਹੀਂ ਬਣ ਸਕੇਗਾ | ਖਾਸ ਹਾਲਾਤ ਦੇ ਪਭਾਵਾਂ ਅਧੀਨ ਭਾਵੇਂ ਕੁਝ ਵਿਅਕਤੀ ਆਪੇ' ਨੂੰ 'ਸਹ' ਵਿਚ ਲੀਨ ਕਰ ਸਕਣਗੇ ਪਰ ਇਕ ਤਾਂ ਮੁੜ ਉਨਾਂ ਦੇ 'ਖੁਦਗਰਜ਼ੀ ਦੇ ਹਵਾਲੇ ਹੋਣ ਦਾ ਚੌਖਲਾ ਬਣਿਆ ਰਹੇਗਾ, ਦੂਸਰੇ ਇਹ ਸਮੁੱਚੇ ਸਮਾਜ ਦੀ ਕੀਮਤ ਨਹੀਂ ਬਣ ਸਕੇਗਾ ਕਿਉਂਕਿ ਸ਼ਖਸੀਅਤ ਦੀ ਉਸਾਰੀ ਸਮਾਜ ਤੋਂ ਅੱਡਰੀ ਨਹੀ ਹੋ ਸਕਦੀ । ਸਮਾਜ ਦਾ ਸਿਰਕੱਢ ਮਨੋਰਥ ਸ਼ਖਸੀਅਤ ਨੂੰ ਆਪਣੇ ਰਖ ਢਾਲਦਾ ਹੈ ਅਤੇ ਸ਼ਖਸੀਅਤ ਸਮਾਜਕ ਦਸ਼ਾ ਵਿਚ ਢਲਕੇ ਸਮਾਜ ਨੂੰ ਉਵੇਂ ਬਣਾਈ ਰਖਦੀ ਅਥਵਾ ਅਗਾਂਹ ਤੋਰਦੀ ਹੈ । ਸਮਾਜਿਕ ਤੌਰ ਨਾਲੋਂ ਨਿਖੜੀ ਸ਼ਖਸੀਅਤ ਦੀ ਕਲਪਨਾ ਕਰਨਾ ਹੀ ਅਸਲ ਵਿਚ ਆਦਰਸ਼ਵਾਦ ਹੈ । ਪਰ ਸ਼ਾਇਦ ਇਹੀ ਗੱਲ ਨਾਨਕ ਸਿੰਘ ਨੂੰ ਸਮਝ ਨਹੀਂ ਆਈ । ਨਾਨਕ ਸਿੰਘ ਆਪਣੇ ਨਾਵਲ ਦੀ ਨਾਇਕਾ ਪੁੰਨਿਆ ਰਾਹੀਂ ਡਾ: ਆਨੰਦ ਦਾ ਕਾਇਆ-ਕਲਪ ਕਰਦਾ ਹੈ ਅਤੇ ਸਮਝਦਾ ਹੈ ਕਿ ਅਜੇਹਾ ਕਰਨ ਨਾਲ ਹੀ ਕੰਮ ਸਿਰੇ ਚੜ ਜਾਏਗਾ । | ਮੰਝਧਾਰ ਦੀ ਨਾਇਕਾ ਪੁੰਨਿਆ, ਨਾਨਕ ਸਿੰਘ ਦੀਆਂ ਹੋਰ ਨਾਇਕਾਵਾਂ ਵਾਂਗ, ਸਰਵ-ਗਣ-ਸੰਪੰਨ ਹੈ ਪਰ ਇਸ ਵਿਚ ਹੋਰ ਨਾਇਕਾਵਾਂ ਨਾਲੋਂ ਇਕ ਵਿਸ਼ੇਸ਼ਤਾ ਵੀ ਹੈ। ਇਹ ਵਿਸ਼ੇਸ਼ਤਾ ਇਸਤੀ-ਸੁੱਚਮਤਾ ਦੇ ਸੰਕਲਪ ਸੰਬੰਧੀ ਹੈ । ਨਾਨਕ ਸਿੰਘ ਦੀਆਂ ਨਾਇਕਾਵਾ ਦਾ ਆਦਰਸ਼ ਆਰੰਭ ਤੋਂ ਹੀ 'ਸੰਪੂਰਨ ਸੁੱਚਮਤਾ ਦਾ ਰਿਹਾ ਹੈ । ‘ਸਰੀਰਕ ਸੰਭਰੀ ਨੂੰ ਉਹ ਉਦੋਂ ਹੀ ਇਕ ਕੀਮਤ ਦੇ ਤੌਰ ਤੇ ਸਵੀਕਾਰ ਕਰਦੀਆਂ ਹਨ ਜਦੋਂ ਇਹ ਪਰਸਪਰ ਪਿਆਰ ਤੇ ਆਧਾਰਤ ਹੋਵੇ । ਜਿਨ੍ਹਾਂ ਉਪਨਿਆਸਾਂ ਵਿਚ ਇਨ੍ਹਾਂ ਨੂੰ ਅਜੇਹਾ ਕਿਸੇ ਮਜਬੂਰੀ