ਪੰਨਾ:Alochana Magazine April, May and June 1967.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਦੂਸਰੇ ਦੀ ਪੂਰਤੀ ਬਣ ਜਾਏਗਾ। ਸੋ ਆਪਣੇ ਹੋਰ ਉਪਨਿਆਸਾਂ ਦੀ ਤਰ੍ਹਾਂ ਨਾਨਕ ਸਿੰਘ ਨੇ ਇਸ ਨਾਵਲ ਵਿਚ ਵੀ ਮਨੁੱਖੀ ਆਦਰਸ਼ਾਂ ਨੂੰ ਪਹਿਲ ਦਿੱਤੀ ਹੈ ਅਤੇ ਆਜ਼ਾਦੀ ਮਿਲਣ ਸਾਰ ਜਿਹੜਾ ਪਤਨ ਸਾਡੀ ਕੌਮ ਵਿਚ ਆਉਣਾ ਸ਼ੁਰੂ ਹੋਇਆ ਉਸਦਾ ਯਥਾਰਥਕ ਚਿਤਰ ਪੇਸ਼ ਕਰਨ ਦੇ ਨਾਲ ਨਾਲ ਪੀੜ ਵੀ ਮਨਾਈ ਹੈ । ਪਰ ਇਸ ਸਮਾਜਿਕ ਸਮੱਸਿਆ ਦੇ ਕਾਰਨ ਅਤੇ ਹੱਲ ਉਹ ਇਥੇ ਵੀ ਵਿਅੱਕਤੀਗਤ ਸ਼ਖਸੀਅਤ ਵਿਚੋਂ ਲਭਦਾ ਹੈ । ਪੰਨਿਆਂ ਦੁਆਰਾ ਡਾ: ਆਨੰਦ ਦਾ ਕਾਇਆਂ ਕਲਪ ਕਈ ਅਣਹੋਣੀ ਜਾਂ ਅਣਚਾਹੀ ਗੱਲ ਨਹੀਂ, ਪਰ ਇਸ ਨੂੰ ਸਮਾਜਕ ਤੌਰ ਦੀ ਸੰਧੀ ਵਿਚ ਰੱਖਣ ਨਾਲ ਹੀ ਕੋਈ ਗੱਲ ਨੇਪਰੇ ਚੱੜ ਸਕਦੀ ਹੈ । ਇਸੇ ਵਿਸ਼ੇ ਨਾਲ ਸੰਬੰਧਿਤ ਨਾਨਕ ਸਿੰਘ ਦਾ ਚੌਥਾ ਉਪਨਿਆਸ fਚਿਤਕਾਰ' ਹੈ । ਇਸ ਉਪਨਿਆਸ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਸ ਵਿਚ ਕੀਮਤਾਂ ਦੇ ਪਤਨੇ ਨੂੰ ਲੇਖਕ ਨੇ ਚਿਤਕਾਰ ਦੇ ਟੱਬਰ ਦੀ ਫਸਾਦਾਂ ਕਾਰਨ ਹੋਈ ਦੁਰਦਸ਼ਾ ਦੇ ਪ੍ਰਸੰਗ ਵਿਚ ਚਿਤਰਿਆ ਹੈ । ਚਿਤਕਾਰ ਦੀ ਘਰ ਵਾਲੀ ਪੇਸੇ ਦੀ ਤੰਗੀ ਕਾਰਨ ਨਾ-ਕੇਵਲ ਪੂਜਾ-ਭਗਤੀ ਤੋਂ ਹੀ ਉਪਰਾਮ ਹੁੰਦੀ ਵਿਖਾਈ ਗਈ ਹੈ ਸਗੋਂ ਉਹ ਆਪਣੇ ਪੁੱਤਰ ਸੁਭਾਸ਼ ਦਾ ਚੋਰੀ ਦਾ ਮਾਲ ਜਿਸਨੂੰ ਉਹ ਘਰੇ ਵੜਨ ਦੇਣਾ ਵੀ ਪਾਪ ਖਿਆਲ ਕਰਦੀ ਸੀ, ਵੀ ਹਜ਼ਮ ਕਰਨ ਲਗੇ ਪਈ ਹੈ । ਇਸ ਤੋਂ ਵੀ ਵਧ ਉਹ ਆਪਣੀ ਧੀ ਦਾ ਸਰੀਰ ਵੇਚਕੇ ਕੀਤੀ ਕਮਾਈ ਨਾਲ ਵੀ ਆਪਣੀ ਰਸਾਈ ਕਰ ਲੈਂਦੀ ਹੈ । ਕਦਰਾਂ-ਕੀਮਤਾਂ ਅਤੇ ਹਾਲਾਤ ਦੇ ਪਰਸਪਰ ਸੰਬੰਧਾਂ ਦਾ ਇਹ ਪ੍ਰਬਲ ਯਥਾਰਥਕ ਵਰਨਣ ਹੈ । ਪਰ ਨਾਨਕ ਸਿੰਘ ਇਸ ਵਿਚੋਂ ਸਿੱਟਾ ਉਹੀ ਆਦਰਸ਼ਵਾਦੀ ਕੱਢਦਾ ਹੈ । ਚਿਤਕਾਰ ਪ੍ਰਭਾਕਰ ਅਤੇ ਸੇਠ ਦੁਆਰਕਾ ਦਾਸ ਦੇ ਚਰਿਤਰਾਂ ਦਾ ਮੁਕਾਬਲਾ ਕਰਵਾ ਕੇ ਨਾਨਕ ਸਿੰਘ ਸੇਠ ਸਾਹਿਬ ਨੂੰ 'ਬੰਦਾ' ਬਣਾ ਦਿੰਦਾ ਹੈ । ਪ੍ਰਭਾਕਰ ਦੁਆਰਕਾ ਦਾਸ ਦੀ ਧੀ ਕੁਸਮ ਨਾਲ ਹੋਏ ਅਤਿਆਚਾਰ ਦਾ ਕਲੰਕ ਆਪਣੇ ਸਿਰ ਲੈ ਕੇ ਉਸ ਨਾਲ ਵਿਆਹ ਕਰਦਾ ਹੈ ਪਰ ਵਿਆਹ ਕਰਕੇ ਵੀ ਉਸਨੂੰ ਧੀਆਂ ਵਾਂਗ ਪਾਲਦਾ ਹੈ । ਇਸਦੇ ਉਲਟ ਪ੍ਰਭਾਕਰ ਦੀ ਧੀ ਨੂੰ 'ਬੇਟੀ-ਬੇਟੀ' ਕਹਿਕੇ ਸੱਦਣ ਵਾਲਾ ਬੁੱਢਾ ਦੁਆਰਕਾ ਦਾਸ ਉ ਨਾਲ ਲਾਵਾਂ ਲੈਂਦਾ ਹੈ ਅਤੇ ਆਪਣੀ ਹਿਰਸ-ਪੂਰਤੀ ਕਰਦਾ ਹੈ । ਜਦੋਂ ਦੁਆਰਕਾ ਦਾਸ ਨੂੰ ਚਿਤਕਾਰ ਦੀ ਜ਼ਬਾਨੀ ਉਸਦੇ ਕਾਰਜ ਦਾ ਪਤਾ ਲਗਦਾ ਹੈ ਤਾਂ ਉਸਦੀ ਆਤਮਾ ਦੇ ਮਲੀਨਤਾ ਖਤਮ ਹੋ ਜਾਂਦੀ ਹੈ । ਜਿਸ ਪਰਸਥਿਤੀ ਵਿਚ ਸੇਠ ਦੀ ਇਹ ਮਨੋ-ਬਦ8 ਕਰਵਾਈ ਗਈ ਹੈ, ਉਹ ਕੋਈ ਅਲੰਕਾਰ ਗੱਲ ਨਹੀਂ । ਪਰ ਰੋਗ ਦਾ ਦਾਰੁ ਸੇਠ ਮਨ ਬਦਲੀ ਵਿਚ ਨਹੀਂ ਸਗੋਂ ਉਸ ਸੰਸਥਾ ਨੂੰ ਖਤਮ ਕਰਨ ਵਿਚ ਹੈ ਜਿਸ ਵਿਚ ਰੋਗ ਦੇ ਕਿਰ ਪਲਦੇ ਹਨ । ਉਹ ਸੰਸਥਾ 'ਨਿਜੀ-ਜਾਇਦਾਦ ਦੀ ਹੈ । ਇਸ ਰਾਹੀਂ ਗਰੀਬੀ ਅਤੇ ਅਮੀ ਦਾ ਨਿਤ-ਵਧਦਾ ਪਾੜ ਉਕਤ ਰੋਗਾਂ ਨੂੰ ਜਨਮ ਦਿੰਦਾ ਅਤੇ ਪਾਲਦਾ ਪੋਸਦਾ ਹੈ । ਨਾਨਕ ਸਿੰਘ ਤਾਂ ਸੇਠ ਦੇ ਹੱਥੋਂ ਆਪਣੇ ਦੋਹਤੇ ਨੂੰ ਜਾਇਦਾਦ ਦੁਆਕੇ ਖੁਸ਼ ਹੋ ? ਪਤੀਤ ਹੁੰਦਾ ਹੈ ਜਿਵੇਂ ਸਮਝ ਰਿਹਾ ਹੋਵੇ ਕਿ ਅਜੇਹਾ ਕਰਨ ਨਾਲ ਉਸਨੇ ਪਿੜ " 24