ਪੰਨਾ:Alochana Magazine April, May and June 1967.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਿਆ ਹੈ । ਵਰਤਮਾਨ ਸਮਾਜਕ ਢਾਂਚੇ ਵਿਚ ਨਿਜੀ ਜਾਇਦਾਦ' ਜੇ ਸੇਠ ਦੁਆਰਕਾ ਦਾਸ ਨੂੰ ਪਤਨ ਦੀ ਖੱਡ ਵਿਚ ਸੁੱਟ ਸਕਦੀ ਹੈ ਤਾਂ ਵਰਤਮਾਨ ਸਮਾਜਕ ਢਾਂਚੇ ਵਿਚ ਕੀ ਗਾਰੰਟੀ ਹੈ ਕਿ ਇਹੀ ਜਾਇਦਾਦ ਉਸਦੇ ਦੋਹਤੇ ਕੋਲ ਆਕੇ ਪੱਟ ਨਹੀਂ ਪਾਵੇਗੀ ? ਇਸ ਨਾਵਲ ਵਿਚ ਸੁਭਾਸ਼ ਦੇ ਚਰਿੱਤਰ-ਵਿਕਾਸ ਵਿਚ ਕਾਫੀ ਸੰਭਾਵਨਾਵਾਂ ਸਨ ਜੋ ਨਾਨਕ ਸਿੰਘ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਨੂੰ ਉਜਾਗਰ ਕਰਦਾ । ਸੁਭਾਸ਼ ਆਪਣੇ ਵਾਤਾਵਰਨ ਦਾ ਪ੍ਰਭਾਵ ਕਬੂਲ ਕਰਦਾ ਹੋਇਆ ਨਾਸਤਕ, ਚੋਰ ਅਤੇ ਜੇਬ ਕਤਰਾ ਬਣਦਾ ਹੈ ਅਤੇ ਜੇਲ੍ਹ ਯਾਤਰਾ ਕਰਦਾ ਹੈ ਜਿਥੇ ਉਸਨੂੰ ਇਕ ਇਨਕਲਾਬੀ' ਬਬੇ ਦੀ ਸੰਗਤ ਮਿਲਦੀ ਹੈ । ਪਰ ਇਨਕਲਾਬੀ ਬਾਬਾ ਨਾਨਕ ਸਿੰਘ ਦੀ ਆਦਰਸ਼ਕ ਕਲਪਨਾ ਦੀ ਹੀ ਕੋਈ ਕਿਰਤ ਹੈ ਕਿ ਉਹ ਸੁਭਾਸ਼ ਨੂੰ ਮੁੜ ਆਸਤਕਤਾ ਦਾ ਪੱਲਾ ਫੜਾ ਦਿੰਦਾ ਹੈ ਅਤੇ ਉਸ ਵਿਚ ਜਾਗੇ ਰੋਹ ਨੂੰ ਕੋਈ ਵਿਗਿਆਨਿਕ ਸੇਧ ਨਹੀਂ ਦਿੰਦਾ | ਸੁਭਾਸ਼ ਦੀ ਆਤਮਾ ਉਤੇ ਬਾਬੇ ਦੀ ਸੰਗਤ ਦਾ ਪਿਆ ਪ੍ਰਭਾਵ ਇਕ ਵਾਰੀ ਮੁੜਕੇ ਡੋਲਦਾ ਹੈ ਜਦੋਂ ਉਸਨੂੰ ਬੁੱਢੇ ਦੁਆਰਕਾ ਦਾਸ ਦੀ ਆਪਣੀ ਭੈਣ ਨਾਲ ਕੀਤੀ ਵਧੀਕੀ ਦਾ ਪਤਾ ਲਗਦਾ ਹੈ । ਉਹ ਦੁਆਰਕਾ ਦਾਸ ਨੂੰ ਕਤਲ ਕਰਨ ਦੇ ਇਰਾਦੇ ਨਾਲ ਉਸ ਕੋਲ ਜਾਂਦਾ ਹੈ ਪਰ ਚਿਕਾਰ ਪ੍ਰਭਾਕਰ ਦੀ 'ਸਦਾਚਾਰਕ' ਹੱਥ ਉਸਦੇ ਇਸ ਇਰਾਦੇ ਨੂੰ ਸਿਰੇ ਨਹੀਂ ਚੜ੍ਹਨ ਦਿੰਦਾ, ਇਸ ਲਈ ਨਹੀਂ ਕਿ ਵਿਅੱਕਤੀਗਤ ਕਤਲਾਂ ਨਾਲ ਗੱਡੀ ਨੇ ਮੰਜ਼ਿਲ ਤੇ ਨਹੀਂ ਪਹੁੰਚਣਾ ਸਗੋਂ ਇਸ ਇਰਾਦੇ ਨਾਲ ਕਿ ਵਿਅੱਕਤੀਗਤ ਮਨ-ਬਦਲੀਆਂ ਨਾਲ ਗੱਡੀ ਮੰਜ਼ਿਲ ਤੇ ਪਹੁੰਚ ਸਕਦੀ ਹੈ । ਇਹ ਦੋਵੇਂ ਤਰੀਕੇ ਹੀ ਅਸਲ ਵਿਚ ਆਦਰਸ਼ਵਾਦੀ-ਰੋਮਾਂਟਿਕ ਸੋਚ ਦੇ ਲਖਾਇਕ ਹਨ ਜਿਨ੍ਹਾਂ ਵਿਚੋਂ ਨਾਨਕ ਸਿੰਘ ਨੂੰ ਵਿਅੱਕਤੀਗਤ ਸੁਧਾਰਵਾਦ ਦਾ ਤਰੀਕਾ ਪਸੰਦ ਹੈ । ਉਂਜ ਬਣਨਾ ਬਣਾਉਣਾ ਦੂਸਰੇ ਢੰਗ ਨਾਲ ਵੀ ਕੁਝ ਨਹੀਂ। ਅਸਲੀ ਤਰੀਕਾ ਤਾਂ ਲੋੜਵੰਦ ਲੋਕਾਂ ਦੀ ਸਮੂਹਕ ਰਾਇ ਹੈ ਜਿਸਨੇ ਵਰਤਮਾਨ ਨਿਜ਼ਾਮ ਦੇ ਬੁਨਿਆਦੀ ਢਾਂਚੇ ਨੂੰ ਭੰਨ ਕੇ ਨਵੀਨ ਸਮਰਸ ਤੋਂ ਤਿਆਰ ਕਰਨੀ ਹੈ ਜਿਸ ਵਿਚ ਨਾਨਕ ਸਿੰਘ ਦੇ ਆਦਰਸ਼ ਪ੍ਰਫੁੱਲਤ ਹੋ ਸਕਦੇ ਹਨ । ਇਸ ਨਾਵਲ ਵਿਚ ਨਾਨਕ ਸਿੰਘ ਨੇ ਆਜ਼ਾਦੀ ਦੇ ਸਮੇਂ ਹੋਈ ਵੰਡ ਦਾ ਸੰਕਟ ਚਿਤਰਣ ਤੋਂ ਉਪਰੰਤ ਕਲਾ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਹਨ । ਨਾਵਲ ਦਾ ਨਾਇਕ ਪ੍ਰਭਾਕਰ ਚਿਤਕਾਰ ਹੈ । ਪ੍ਰਭਾਕਰ ਆਪਣੀ ਕਲਾ ਨੂੰ ਨਿਰੀ-ਪੂਰੀ ਮੰਡੀ ਦੀ ਵਸਤ ਵੀ ਨਹੀਂ ਬਣਾਉਣਾ ਚਾਹੁੰਦਾ ਪਰ ਇਸ ਗੱਲ ਤੋਂ ਬਹੁਤ ਉਪਰ ਉਠਿਆ ਹੋਇਆ ਵੀ ਨਹੀਂ । ਬੰਬਈ ਪਹੁੰਚਣ ਤੋਂ ਪਹਿਲਾਂ ਉਹ ਆਪਣਾ ਭੁੱਗਾ ਚੌੜ ਕਰਕੇ ਵੀ ਰਿਆਸਤੀ ਨਿਜ਼ਾਮ ਵਿਚ ਅਪਣੀ ਕਲਾ ਰਾਹੀਂ ਰੋਟੀ ਨਹੀਂ ਕਮਾ ਸਕਦਾ। ਪਰ ਬੰਬਈ ਪਹੁੰਚਕੇ ਉਸਦਾ ਕੰਮ ਚੰਗਾ ਚੱਲ ਨਿਕਲਦਾ ਹੈ ਅਤੇ ਉਹ ਤੇ ਉਸਦਾ ਟੱਬਰ ਸੁਖ ਦਾ ਸਾਹ ਲੈਂਦੇ ਹਨ । ਇਥੇ ਹੀ ਓਸਦਾ ਮੇਲ ਪੰਜਾਬ ਦੇ ਇਕ ਹੋਰ ਪ੍ਰਸਿੱਧ ਕਲਾਕਾਰ ਸਵਰਨ ਸਿੰਘ ਨਾਲ ਹੁੰਦਾ ਹੈ । ਸਵਰਨ ਸਿੰਘ ਦਾ ਅਸਰਾਂ ਸਦਕਾ ਪ੍ਰਭਾਕਰ ਆਪਣੇ ਚੱਲੇ ਕੰਮ ਨੂੰ ਲੱਤ ਮਾਰ ਕਲਾ-ਅਧਿਐਨ ਲਈ ਪਹਾੜਾਂ ਵਿਚ ਨਿਕਲ ਤੁਰਦਾ ਹੈ ਅਤੇ ਪਹਿਲਾਂ ਆਪਣੇ ਇਕ ਦੋਸਤ ਦੀ ਧੀ ਦੇਵਿੰਦਰ 25