ਪੰਨਾ:Alochana Magazine April, May and June 1967.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਫੇਰ ਧਰਮ-ਪੁੱਤਰੀ ਕੁਸਮ ਜਿਹੜੀ ਕਿ ਸਮਾਜਕ ਤੌਰ ਤੇ ਉਸਦੀ ਪਤਨੀ ਬਣ ਜਾਂਦੀ ਹੈ, ਨੂੰ ਮਾਡਲ ਬਣਾ ਕੇ ਯਸ਼ੋਧਰਾ ਦਾ ਚਿਤਰ ਸੰਪੂਰਨ ਕਰਦਾ ਹੈ । ਇਸਦੇ ਨਾਲ ਨਾਲ ਹੀ ਉਸਦੀ ਆਤਮਾ ਉਤੇ ਗੁਰੂ ਨਾਨਕ ਦੀ ਬਾਣੀ ਦਾ ਵੀ ਅਸਰ ਹੁੰਦਾ ਹੈ ਇਨ੍ਹਾਂ ਅਸਰਾਂ ਦਾ ਸਦਕਾ ਉਸ ਦੀ ਜਿਹੋ ਜਿਹੀ ਤਿਆਗਮਈ ਆਸਤਕ ਅਤੇ ਅਹਿੰਸਾਮਈ ਆਤਮਾ ਬਣਦੀ ਹੈ, ਉਸਨੂੰ ਨਾਨਕ ਸਿੰਘ ਚੰਗੇਰੀ ਕਲਾ ਦੀ ਸਭ ਤੋਂ ਪਹਿਲੀ ਲੋੜ ਸਮਝਦਾ ਹੈ । ਨਿਰਪੇਖ ਰੂਪ ਵਿਚ ਵਿਚਾਰ ਕੀਤਿਆਂ ਸਵੱਛ ਆਤਮਾ ਹੀ ਉਚ ਕਲਾ ਦੀ ਸਿਰਜਨਾ ਕਰ ਸਕਦੀ ਹੈ ਪਰ ਨਾਨਕ ਸਿੰਘ ਦਾ ਆਤਮਾ ਦੀ ਸਵੱਛਤਾ ਦਾ ਆਧਾਰ ਪੁਰਾਤਨਵਾਦੀ ਹੈ, ਨਵੀਨ ਹਾਲਾਤ ਵਿਚੋਂ ਉਪਜਿਆ ਹੋਇਆ ਨਹੀਂ । ਪ੍ਰਭਾਕਰ ਨੂੰ ਕਲਾ ਦਾ ਮਾਡਲ ਪੁਰਾਣੀਆ ਕਲਾ-ਕਿਰਤੀਆਂ ਅਥਵਾ ਸ਼ਖਸੀਅਤਾਂ ਵਿਚੋਂ ਲੱਭਦਾ ਹੈ । ਓਨਾਂ ਸ਼ਖਸੀਅਤਾਂ ਦੇ ਲੋੜੀਂਦੇ ਗੁਣਾਂ ਦਾ ਪਰਕਾਸ਼ ਉਸਨੂੰ ਇਤਿਹਾਸਿਕ ਏਜੰਡੇ ਤੇ ਆ ਚੁੱਕੀ ਲੋਕ-ਸ਼ਖਸੀਅਤ ਵਿਚ ਨਹੀਂ ਦਿਸਦਾ । ਇਉਂ ਪ੍ਰਭਾਕਰ ਦੀ ਕਲਾਤਮਕ ਸਨਕ ਸਮਾਜਾਂ ਟੱਟੀ ਪਹਾੜੀ ਗੁਫਾਵਾਂ ਵਿਚ ਬੰਦ ਮਨੁੱਖੀ ਸ਼ਖਸੀਅਤ ਦੀ ਸ਼ਕਤੀ ਨਾਲ ਜੁੜਕੇ ਰਹਿ ਜਾਂਦੀ ਹੈ ਹਾਲਾਂਕਿ ਇਹ ਈਹੋ ਸਕ ਸਚ ਹੈ ਕਿ ਉਕਤ ਗੁਫਾਵਾਂ ਦੀ ਕਲਾ ਅਤੇ ਸ਼ਖਸੀਅਤਾਂ ਦੀ ਖਾਸੀਅਤ ਆਪਣੇ ਸਮੇਂ ਦੀ ਹਾਲਾਤ ਵਿਚੋਂ ਪੈਦਾ ਹੋਈ ਸੀ ਤੇ ਪੈਦਾ ਹੋਕੇ ਇਸਨੇ ਇਨਸਾਨੀਅਤ ਦਾ ਪੰਥ ਪੂਰਿਆਂ ਸੀ । ਪ੍ਰਭਾਕਰ ਆਪਣੇ ਪ੍ਰੇਰਣਾ-ਸੋਮਿਆਂ ਦਾ ਵਿਸ਼ਲੇਸ਼ਣ ਇਸ ਰੂਪ ਵਿਚ ਕਰਨ ਤੋਂ ਅਸਮਰਥ ਹੈ ਕਿਉਂਕਿ ਪ੍ਰਭਾਕਰ ਦਾ 'ਪਿਤਾ' ਨਾਨਕ ਸਿੰਘ ਅਜੇਹਾ ਕਰਨੇ I ਅਸਮਰੱਥ ਹੈ । ਸਮੁੱਚੇ ਰੂਪ ਵਿਚ ਨਾਨਕ ਸਿੰਘ ਦੇ ਅਜ਼ਾਦੀ ਅਤੇ ਵੰਡ ਬਾਬਤ ਲਿਖੇ ਉਪਨਿਆਸ ਬਾਰੇ ਆਖਿਆ ਜਾ ਸਕਦਾ ਹੈ ਕਿ ਇਹ ਉਪਨਿਆਸ ਭਾਰਤ ਨੂੰ ਮਿਲੀ ਆਜ਼ਾਦੀ ਦਾ ਸੰਸਾ-ਗੱਤ ਨਹੀਂ ਸਗੋਂ ਆਜ਼ਾਦੀ ਸਮੇਂ ਦੀ ਵੰਡ ਕਾਰਨ ਹੋਈ ਤਬਾਹੀ ਦਾ ਦਰਦ ਚਿਤਰ ਹਨ । ਨਾਨਕ ਸਿੰਘ ਇਸਦਾ ਖੰਡਨ ਸੰਪਰਦਾਇਕ ਫਸਾਦਾਂ ਦੀ ਤਬਾਹੀ ੧੦ ਸਦਾਚਾਰਕ ਗਿਰਾਵਟ ਕਾਰਨ ਕਰਦਾ ਹੈ । ਦੂਸਰੇ ਨਾਨਕ ਸਿੰਘ ਇਨਾ ਉਪਨਾ" ਵਿਚ ਮਨੁੱਖ ਭਾਈਚਾਰੇ ਦਾ ਮਹਾਨ ਆਦਰਸ਼ ਲੋਕਾਂ ਅੱਗੇ ਰਖਦਾ ਹੈ । ਇਸ ਆਦਰਸ਼ ਕਾਰਨ ਨਾਨਕ ਸਿੰਘ ਆਦਰਸ਼ਵਾਦੀ ਨਹੀਂ ਬਣਦਾ ਕਿਉਂਕਿ ਇਹ ਆਦਰਸ਼ਵਾਦ ਦੇ ਸਮਾਜ ਵਿਚ ਅਮਲਯੋਗ ਹੋ ਚੁੱਕਿਆ ਹੈ । ਉਹ ਆਦਰਸ਼ਵਾਦੀ ਇਕ ਤਾਂ ਇਸ " ਲਈ ਹੈ ਕਿ ਮਨੁੱਖੀ ਭਾਈਚਾਰੇ ਦੀਆਂ ਕੀਮਤਾਂ ਨੂੰ ਉਹ ਹਾਲਾਤ ਦੀ ਭੱ ਵਿਚ 9 ਨਿਰਪੇਖ ਰੂਪ ਵਿਚ ਵੇਖਦਾ ਹੈ । ਦੂਸਰੇ ਇਨਾਂ ਕੀਮਤਾਂ ਨੂੰ ਅਜੇਹੇ ਵਿਅਕਤੀਆਂ ਦੇ ਮਨ ਵਿਚ ਟਿਕਾਉਂਦਾ ਹੈ ਜਿੱਥੇ ਇਹ ਟਿਕ ਨਹੀਂ ਸਕਦੀਆਂ ਅਤੇ ਤੀਸਰੇ ਉਹ ਸੰਘਰਸ਼ਮਈ ਨਾਲੋਂ ਸ਼ਾਂਤਮਈ ਰਾਹ ਨੂੰ ਤਰਜੀਹ ਦਿੰਦਾ ਹੈ, ਅਜੇਹਾ ਕਰਨ ਨਾਲ ਭਾਵੇਂ ਉਹ ਆਪਣੇ ਆਦਰਸ਼ ਵਿਚ ਕਾਮਯਾਬ ਨਾ ਵੀ ਹੋਵੇ । ਨਾਨਕ ਸਿੰਘ ਦਾ ਇਹ ਆਦਰਸ਼ਵਾਦ ਭਾਰਤੀ ਆਦਰਸ਼ਵਾਦੀ ਸੰਸਕ੍ਰਿਤੀ ਦੀ ਹੀ ਉਪਜ ਹੈ, ਜਿਸ ਤੋਂ ਅਲਗ ਹੋ ਕੇ ਸੋਚਣਾ ਸ਼ਾਇਦੇ ਨਾਨਕ ਸਿੰਘ ਨੂੰ ਦੇਸ਼-ਧਰੋਹ ਜਾਪਦਾ ਹੈ । 00 26