ਪੰਨਾ:Alochana Magazine April, May and June 1967.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਲਵੰਤ ਗਾਰਗੀ ਸਭਿਆਚਾਰਕ ਆਕਾਰ ਧਾਰਨ ਕਰ ਚੁੱਕੀ ਇਸ ਤਰੂਪਕ ਸੰਘਰਸ਼ ਦੀ ਸਮੂਹਕਤਾ ਨੂੰ ਸਮਝਣ ਵਿਚ ਬਿਲਕੁਲ ਹੀ ਅਸਮੱਰਥ ਰਿਹਾ ਹੈ । ਇਸ ਅਸੱਮਰਥਾ ਦੇ ਫਲਸਰੂਪ, ਉਪਰੋਕਤ ਸੰਘਰਸ਼ ਉਸਨੇ ਸਿੰਜ਼ ਦੇ ਜਗਤ ਪ੍ਰਸਿੱਪ ਇਕਾਂਗੀ ਸਾਗਰ ਨੂੰ ਜਾਂਦੇ ਘੋੜ-ਸਵਾਰ ਦੇ ਪ੍ਰਭਾਵ ਅਧੀਨ ਮਾਂ ਅਤੇ ਪੁੱਤਰਾਂ ਵਿਚਕਾਰ ਵਿਗਸਦਾ ਬਣਾ ਦਿੱਤਾ ਹੈ । ਆਇਰਲੈਂਡ ਵਿਚ ਇਹ ਸੰਘਰਸ਼ ਅਵੱਸ਼ ਹੀ ਮਾਂ ਤੇ ਪੁੱਤਰਾਂ ਵਿਚ ਵਿਗਸਦਾ ਸੀ ਕਿਉਂਕਿ ਉਹਨਾਂ ਉਪਰ ਪ੍ਰਕਿਰਤਕ ਨਾਸ਼ਵਾਨਤਾ ਏਨੀ ਕਠੋਰਤਾ ਨਾਲ ਭਾਰੁ ਸੀ ਕਿ ਪਿਉ ਜਲਦੀ ਹੀ ਇਸਦਾ ਸ਼ਿਕਾਰ ਹੋ ਜਾਂਦਾ ਸੀ ਅਤੇ ਫਿਰ ਮਾਂ ਨੂੰ ਹੀ ਟੱਬਰ ਦਾ ਸਮੂਹ ਚਰਿੱਤਰ ਕਾਇਮ ਰੱਖਣਾ ਪੈਂਦਾ ਸੀ । ਪੰਜਾਬੀ ਸਭਿਆਚਾਰ ਅਨੁਸਾਰ ਇਸ ਸੰਘਰਸ਼ ਦੀ ਬਣਤਰ ਵੱਖਰੀ ਪਰਕਾਰ ਦੀ ਬਣਨੀ ਚਾਹੀਦੀ ਸੀ । ਜੇ ਗਰਗੀ ਇਸ ਮੰਘਰਸ਼ ਨੂੰ ਮਾਂ ਅਤੇ ਪੁੱਤਰਾਂ ਵਿਚ ਵਿਚਰਦੀ ਦਰਸਾਉਣ ਤੇ ਹੀ ਤੁਲਿਆ ਸੀ ਤਾਂ ਉਸਨੂੰ ਅਜਿਹੀਆਂ ਸੰਭਾਵਨਾਵਾਂ (ਪਿਉ ਦੀ ਲਿੰਗਾਤਮਿਕ ਨਿਰਬਲਤਾ, ਉਸ ਉਪਰ ਆਪਣੇ ਸਾਲਿਆਂ ਦਾ ਰੋਹਬ ਆਦਿ) ਦੀਆਂ ਨਾਟਕੀ ਟੂਕਾਂ ਵੀ ਦੇਣੀਆਂ ਚਾਹੀਦੀਆਂ ਸਨ ਜਿਨ੍ਹਾਂ ਦੇ ਪ੍ਰਭਾਵ ਅਧੀਨ ਇਹ ਅ-ਪ੍ਰਤੀਨਿੱਧ ਸਥਿੱਤੀ ਪ੍ਰਤੀਨਿੱਧ ਬਣਕੇ ਪੈਦਾ ਹੋ ਸਕਦੀ । ‘ਪੱਤਣ ਦੀ ਬੇੜੀ' ਵਿਚ ਵੀ “ਸਾਗਰ ਨੂੰ ਜਾਂਦੇ ਘੋੜ ਸਵਾਰ’ ਦੀ ਪਿਉਂਦ ਹੋਈ ਹੋਈ ਹੈ । ਗਾਰਗੀ ਦੇ ਇਕਾਂਗੀ ਦੇ ਪਾਤਰ , ਸੁਰਜੀਤ ਤੇ ਸੁੰਦਰ, ਆਪਣੇ ਭਾਵਾਂ ਤੋਂ ਕੇ ਸਿੰਗ ਦੇ ਨਾਟਕ ਤੋਂ ਪ੍ਰਭਾਵਿਤ ਹਨ । ਇਸਦੇ ਪਾਤਰ ਦੀਪੋ, ਸੁਰਜੀਤ ਤੇ ਸੁੰਦਰ ਭਾਵਾਂ ਤੇ ਮਨੋਭਾਵਾਂ ਤੋਂ ਸਿੰਜ਼ ਦੇ ਪਾਤਰਾਂ ਦੇ ਸਾਮਨੰਤਰ ਹਨ ਭਾਵੇਂ ਉਹ ਪੰਜਾਬੀ ਬੋਲਦੇ ਹਨ ਅਤੇ ਨਾਟਕ ਸਾਗਰ ਨਾਲ ਚੁਫੇਰਿਓਂ ਘਿਰੇ ਹੋਏ ਆਇਰਲੈਂਡ ਦੀ ਥਾਂ ਪੰਜਾਬ ਵਿਚ ਸਤਲੁਜ ਦੇ ਕੰਢੇ ਮਥਿੱਤ ਪਿੰਡ ਵਿਚ ਵਾਪਰਦਾ ਵਿਖਾਇਆ ਗਿਆ ਹੈ । ਆਪਣੇ ਭਾਵਾਂ ਅਤੇ ਮਨੋਭਾਵਾਂ ਵਿਚ ਸਿੰਜ਼ ਦੇ ਪਾਤਰ ਪ੍ਰਕਿਰਤੀ ਦਾ ਹੀ ਮਨੁਖੀ ਆਕਾਰ ਰੂਪ ਹਨ ਕਿਉਂਕਿ ਆਇਰਲੈਂਡ ਉਪਰ ਪ੍ਰਕਿਰਤਕ ਕਠੋਰਤਾ ਭਾਰੂ ਹੋਣ ਕਾਰਨ ਪਰੰਪਰਾ ਵਾਦੀ ਪੇਂਡੂ ਸਭਿਆਚਾਰ ਵਿਚ ਮਨੁੱਖ ਇਸ ਤੋਂ ਵਧ ਹੋ ਹੀ ਕੁਝ ਨਹੀਂ ਸਕਦਾ ਸੀ। ਪੰਜਾਬ ਵਿਚ ਪਰੰਪਰਾਵਾਦ ਮਨੁਖ ਕੇਵਲ ਪ੍ਰਕਿਰਤੀ ਦਾ ਹੀ ਸਾਕਾਰ ਰੂਪ ਹੋਣ ਤੱਕ ਸੀਮਤ ਨਹੀਂ ਕਿਉਂਕਿ ਪ੍ਰਕਿਰਤੀ ਪੰਜਾਬੀ ਸਭਿਆਚਾਰ ਉਪਰ ਭਾਰੂ ਨਹੀਂ । ਗਾਰਗੀ ਆਪਣੀ ਪਿਉਂਦ ਦੀ ਪ੍ਰਵਿਰਤੀ ਦੇ ਵੇਗ ਵਿਚ ਏਨਾ ਰੁੜ ਜਾਂਦਾ ਹੈ ਕਿ ਉਸਨੂੰ ਸਤਲੁਜ ਵਿੱਚ ਆਇਆ ਹੜ ਸਾਗਰ ਵਿਚ ਆਇਆ ਹੜ ਪ੍ਰਤੀਤ ਹੁੰਦਾ ਹੈ । ਸਾਗਰ ਦਾ ਹੜ੍ਹ ਮਨੁਖ ਦੀ ਹੋਣੀ ਨੂੰ ਚੁਣੌਤੀ ਦਿੰਦਾ ਹੈ ਜਦਕਿ ਦਰਿਆ ਦਾ ਹੜ ਉਸਦੀ ਕਿਰਤ ਨੂੰ ਚਣਤੀ ਦਿੰਦਾ ਹੈ । ਸੋ ਪੰਜਾਬੀ ਸਭਿਆਚਾਰ ਨਾਲ ਇਕ ਸੁਰ ਹੋਣ ਲਈ ਇਸ ਨਾਟਕ ਵਿਚ ਕਿਰਤ ਦਾ ਦੁਖਾਂਤ ਚਿਤਰਿਆ ਜਾਣਾ ਚਾਹੀਦਾ ਸੀ, ਹੋਣੀ ਦਾ ਦੁਖਾਂਤ ਨਹੀਂ ਜੋ ਗਾਰਗੀ ਨੇ ਸਿੰਚ ਦੇ ਪ੍ਰਭਾਵ ਅਧੀਨ ਚਿਤਰਨ ਦਾ ਜਤਨ ਕੀਤਾ ਹੈ । ‘ਕੁਆਰੀ ਟੀਸੀਂ' ਵਿਚੋਂ ਵੀ ਓਪਰੀ ਪਿਉਂਦ ਦੀ ਪ੍ਰਵਿਰਤੀ ਦੇ ਭਾਰੂ ਹੋ ਜਾਣ ਕਾਰਨ