ਪੰਨਾ:Alochana Magazine April, May and June 1967.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਟਕ ਦੀ ਅੰਤ੍ਰੀਵ ਬਣਤਰ ਵਿਚੋਂ ਪੰਜਾਬੀ ਸਭਿਆਚਾਰ ਨਾਲ ਵਿਗਸਤ ਹੋਣ ਵਾਲੀ ਇਕਸੁਰਤਾ ਗੁੰਮ ਹੋ ਜਾਂਦੀ ਹੈ । ਨਾਟਕ ਦੀ ਘਟਨਾ ਨੂੰ ਵੰਡ ਤੋਂ ਪਹਿਲਾਂ ਪੂਰੇ ਪੰਜਾਬ ਦੇ ਪਹਾੜੀ ਇਲਾਕੇ ਵਿਚ ਸਥਿੱਤ ਕਰਕੇ ਨਾਟਕਕਾਰ ਨੇ ਇਹ ਦਰਸਾਉਣ ਦਾ ਜਤਨ ਕੀਤਾ ਹੈ ਕਿ ਪੇਂਡੂ ਸਭਿਆਚਾਰ ਉੱਨਤ ਹੋ ਰਹੇ ਸ਼ਹਿਰੀ ਵਾਤਾਵਰਣ ਲਈ ਤਾਂਘ ਰਿਹਾ ਹੈ ਅਤੇ ਸ਼ਹਿਰੀ ਜੀਵਨ ਸ਼ਹਿਰੀ ਉਪਰਾਮਤਾ ਤੋਂ ਤੰਗ ਆ ਕੇ ਪੇਂਡੂ ਨਿਰਛੱਲਤਾ ਵਲ ਮੁੜਨ ਦੀ ਲਾਲਸਾ ਰਖਦਾ ਹੈ । ਗਾਰਗੀ ਦਾ ਉਪਰੋਕਤ ਦ੍ਰਿਸ਼ਟੀਕੋਣ ਇਕ ਪਰਕਾਰ ਦੀ ਵਿਰਾਗ ਭਾਵਨਾ ਅਧੀਨ ਉਤਪਣ ਹੋਇਆ ਪ੍ਰਤੀਤ ਹੁੰਦਾ ਹੈ । ਵੰਡ ਤੋਂ ਪਹਿਲਾਂ ਪੰਜਾਬ ਵਿਚ ਸ਼ਹਿਰੀ ਜੀਵਨ ਉੱਨਤ ਜ਼ਰੂਰ ਹੋ ਰਿਹਾ ਮ] ਪਰ ਭਾਰੀ ਸਨਅਤ ਦੀ ਅਣਹੋਂਦ ਕਾਰਨ ਇਹ ਨਾ ਤਾਂ ਸ਼ਹਿਰੀ ਜੀਵਨ ਵਿਚ ਉਪਰਾਮਤਾ ਉਤਪਣ ਕਰ ਰਿਹਾ ਸੀ ਅਤੇ ਨਾ ਹੀ ਪੇਂਡੂ ਸਭਿਆਚਾਰ ਵਿਚ ਉਸ ਪੱਧਰ ਦੀ ਲਾਲਸਾ ਸੀ ਕਿ ਪੇਂਡੂ ਵਾਸੀ ਪੇਂਡੂ ਸਭਿਆਚਾਰ ਦਾ ਸਭ ਕੁਝ ਤਿਆਗ ਕੇ ਸ਼ਹਿਰਾਂ ਨੂੰ ਭੱਜ ਉਠਦੇ । ਇਸ ਤਰ੍ਹਾਂ ਨਾਟਕ ਦੀ ਘਟਨਾ -ਪ੍ਰਤੀਨਿੱਧ ਘਟਨਾ ਹੈ ਤੇ ਨਾਟਕਕਾਰ ਨੇ ਇਸਨੂੰ ਪ੍ਰਤੀਨਿੱਧ ਬਣਾਉਣ ਲਈ ਇਸ ਦੁਆਲੇ, ਨਾਟਕੀ ਸੰਭਾਵਨਾਵਾਂ ਦਾ ਤਾਣਾ-ਪੇਟਾ ਉੱਕਾ ਨਹੀਂ ਤਣਿਆ । ਕਿਹਾ ਜਾ ਸਕਦਾ ਹੈ ਕਿ ਨਾਟਕ ਜਾਂ ਕਿਸੇ ਵੀ ਸਾਹਿਤਕ ਕਿਰਤ ਵਿਚ ਲੇਖਕ ਉਹ ਕੁਝ ਹੀ ਨਹੀਂ ਚਿਤਰਦਾ ਜੋ ਵਾਸਤਵ ਵਿਚ ਵਾਪਰ ਰਿਹਾ ਹੈ, ਉਹ ਕੁਝ ਵੀ ਉਹ ਚਿੱਤਰਦਾ ਹੈ ਜਿਸਦੇ ਵਾਪਰਣ ਦੀ ਸੰਭਾਵਨਾ ਹੈ । ਇਸ ਦ੍ਰਿਸ਼ਟੀਕੋਣ ਤੋਂ ਵੀ ਨਾਟਕ ਇਕ ਓਪਰੀ ਜਹੀ ਕਿਰਤ ਹੈ ਕਿਉਂਕਿ ਸ਼ਹਿਰ ਅਤੇ ਪਿੰਡ ਵਿਚਲੇ ਦਵੰਦ ਨੇ ਦੋ ਪ੍ਰਵਿਰਤੀਆਂ ਨੂੰ ਜਨਮ ਦਿੱਤਾ ਹੈ । ਇਕ ਪਿੰਡ ਦੇ ਸ਼ਹਿਰੀਕਰਣ ਦੀ ਪ੍ਰਵਿਰਤੀ ਨੂੰ ਜੋ ਪੂੰਜੀਵਾਦੀ ਦੇਸ਼ਾਂ ਵਿਚ ਉਭਰ ਕੇ ਆਈ ਹੈ ਅਤੇ ਮੂਲ ਰੂਪ ਵਿਚ ਸਵੈ-ਵਿਰੋਧੀ ਹੈ ਅਤੇ ਦੁਖਾਂਤਿਕ ਕਿਰਤ ਦਾ ਸੋਮਾ ਹੈ । ਦੂਸਰੇ ਸ਼ਹਿਰ ਦੇ ਪਿੰਡਾਂ ਵਿਚਲਾ ਦਵੰਦ ਉਸ ਪ੍ਰਵਿਰਤੀ ਨੂੰ ਜਨਮ ਦੇ ਚੁਕਿਆ ਹੈ ਜਿਸ ਅਨੁਸਾਰ ਇਸ ਦਵੰਦ ਤੋਂ ਉਪਰ ਉਠਕੇ ਸੰਜੁਗਤ ਸਭਿਆਚਾਰ ਉਸਾਰਨ ਦੀ ਅਵੱਸ਼ਕਤਾ ਦੀ ਪੂਰਤੀ ਕੀਤੀ ਜਾ ਰਹੀ ਹੈ । ਗਾਰਗੀ ਦਾ ਵਿਰਾਗ-ਗਤ ਦਿਸ਼ਟੀਕੋਣ ਕਿਸੇ ਸਭਿਆਚਾਰ ਵਿਚਲੀ ਸਹਰ ਅਨੁਭਵ ਦੀ ਸਮੱਸਿਆ ਨੂੰ ਸਾਕਾਰ ਨਹੀਂ ਕਰਦਾ ਅਤੇ ਗਾਂਧੀਵਾਦ ਦੀ ਮਨੋਭਾਵਕਤਾ ਦੇ ਬਾਵਜੂਦ ਵਾਸਤਵਿਕ ਨਹੀਂ ਅਖਵਾ ਸਕਦਾ ਆਪਣੇ ਨਾਟਕ ਵਿਚ ਅਚੇਤ ਢੰਗ ਨਾਲ ਗਾਰਗੀ ਨੇ ਸਿੰਜ ਦੇ ਨਾਟਕ ਵਿਚ ਛੁੱਪੇ ਹੋਏ ਦਵੰਦ ਦੀ ਪਿਉਂਦ ਲਾ ਦਿੱਤੀ ਹੈ । 4 ਗਾਰਗੀ ਦੇ ਪੂਰੇ ਨਾਟਕ ਖਾਸ ਕਰਕੇ ਕਣਕ ਦੀ ਬੱਲੀ' ਤੇ 'ਧੂਣੀ ਦੀ ਅੱਗ ਵਿਚ ਵੀ ਉਸਦੀ ਓਪਰੀ ਪਿਉਂਦ ਦੀ ਰੁਚੀ ਪਰਤੱਖ ਹੈ । ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ ਚਰਨਾਂ ਵਿਚ ਪਿਉਂਦ ਸਪੇਨ ਦੇ ਨਾਟਕਕਾਰ ਗਾਰਸ਼ੀਆ ਲੋਰਕਾ ਦੇ ਨਾਟਕਾਂ ਦੀ ਕੀਤੀ ਗਈ ਹੈ । ਕਣਕ ਦੀ ਬੱਲੀ' ਵਿਚ ਲੋਰਕਾ ਦੇ ਸਰਦੀ ਕਾਵਿ-ਨਾਟ 'ਲਹੂ-ਲੁਹਾਣ ਵਿਆਹ' ਦੀ fਪਿਉਂਦ ਹੈ । ਲੋਰਕਾ ਨੇ ਆਪਣੇ ਇਸ ਅਤਿ ਸਰੋਦੀ ਕਾਵਿ-ਨਾਟਕ