ਪੰਨਾ:Alochana Magazine April, May and June 1967.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਇਸਤਰੀਤਵ ਦੀ ਉਸ ਅੰਤਰ ਪੀੜਾ ਨੂੰ ਪ੍ਰਗਟ ਕਰਨ ਦਾ ਜਤਨ ਕੀਤਾ ਹੈ ਜਿਸਦੀ ਉਹ ਸਦੀਆਂ ਤੋਂ ਵਿਚਰ ਰਹੇ ਭੂਪਵਾਦੀ ਪ੍ਰਬੰਧ ਵਿਚ ਭੋਇ ਵਾਂਗ ਮਰਦ ਦੀ ਮਲਕੀਅਤ ਬਣਕੇ ਭਾਗੀ ਹੋ ਗਈ ਹੈ । ਈਸਾਈ ਧਰਮ ਨੇ ਇਸਤਰੀ ਦੀ ਇਸ ਦੁਰਗਤੀ ਵਿਚ ਮਰਦ ਦਾ ਸਾਥ ਦਿੱਤਾ ਹੈ ਕਿਉਂਕਿ ਇਹ ਮੂਲ ਰੂਪ ਵਿਚ ਕੁਪਵਾਦ ਦੀ ਆਤਮਿਕ ਪੱਧਰ ਤੇ ਵਿਆਖਿਆਂ ਹੀ ਕਰਦਾ ਹੈ । ਬੜੀ ਯੋਗਤਾ ਨਾਲ ਨਾਟਕਕਾਰ ਨੇ ਲੋਕ-ਬਿੰਬਾਵਲੀ ਅਤੇ ਲੋਕ-ਗੀਤਾਂ ਰਾਹੀਂ ਇਕ ਅਜਿਹੀ ਆਂਤਿਕ ਬਣਤਰ ਉਸਾਰੀ ਹੈ ਜੋ ਇਸਤਰੀ ਦੇ ਮਨ ਦੀ ਪੀੜਾ ਦੀ ਇਕ ਦਰਦਨਾਕ ਤਸਵੀਰ ਖਿੱਚ ਦਿੰਦੀ ਹੈ । ਗਾਰਗੀ ਨੇ ਲੋਰਕਾ ਦੀ ਪ੍ਰਾਪਤੀ ਤੋਂ ਪ੍ਰਭਾਵਤ ਹੋ ਕੇ ਉਸਦੀ ਰੀਸ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸਦੀ ਕੋਸ਼ਿਸ਼ ਰੀਸ ਦੇ ਪੱਧਰ ਤੋਂ ਅੱਗੇ ਨਹੀਂ ਜਾ ਸਕੀ । ਉਸਨੇ ਮੌਲਿਕ ਨਜ਼ਰ ਆਉਣ ਲਈ ਲੋਰਕਾ ਦੀ ਕਹਾਣੀ ਵਿਚ ਪਰਿਵਰਨ ਵੀ ਲਿਆਂਦਾ ਹੈ ਪਰ ਇਹ ਪਰਿਵਰਤਨ ਬਾਹਰੀ ਹੈ ਆਂਤਿਕ ਨਹੀਂ ਅਤੇ ਨਤੀਜੇ ਵਜੋਂ ਪੰਜਾਬੀ ਸਭਿਆਚਾਰ ਅਤੇ ਨਾਟਕ ਵਿਚ ਚਿਤਰਿਆ ਸਾਮਾਜਿਕ ਯਥਾਰਥ ਇਕਸਰ ਨਹੀਂ ਹੁੰਦੇ । ਮਿਸਾਲ ਦੇ ਤੌਰ ਤੇ ਲੋਰਕਾ ਵਾਂਗ ਗਾਰਗੀ ਵੀ ਲੋਕ-ਬਿੰਬਾਵਲੀ ਤੇ ਲੋਕ-ਗੀਤਾਂ ਤੇ ਆਧਾਰਤ ਆਂਤਿਕ ਬਣਤਰ ਉਸਾਰਣ ਦਾ ਜਤਨ ਕਰਦਾ ਹੈ ਅਤੇ ਸਾਰਾ ਨਾਟਕ ਲੋਕ-ਗੀਤਾਂ ਵਿੱਚ ਲਏ ਹੇਠ ਲਿਖੇ ਟੋਟਕੇ ਦੇ ਦੁਆਲੇ ਘੁੰਮਦਾ ਨਜ਼ਰ ਆਉਂਦਾ ਹੈ : “ਬੱਲੀਏ ਕਣਕ ਦੀਏ . . ਤੈਨੂੰ ਖਾਣਗੇ ਨਸੀਬਾਂ ਵਾਲੇ ! ਜੇ ਨੀਝ ਨਾਲ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਇਹ ਆਂਤਿਕ ਬਣਤਰ ਅਸਲ ਵਿਚ ਆਂਕੂ ਨਹੀਂ ਸਗੋਂ ਬਾਹਰੀ ਹੀ ਹੈ ਕਿਉਂਕਿ ਇਸ ਵਿਚੋਂ ਉਗਮਦੀ ਬਿੰਬਾਵਲੀ ਨਾਟਕੀ ਵਾਤਾਵਰਣ ਹੀ ਉਸਾਰਦੀ ਹੈ । ਲੋਰਕਾ ਦੇ ਨਾਟਕ ਦੀ ਆਂ ਬਣਤਰ ਦੇ ਇਸ ਤਰਾਂ ਕੇਵਲ ਬਾਹਰੀ ਰਹਿ ਜਾਣ ਦਾ ਵੀ ਇਕ ਕਾਰਨ ਹੈ ਅਤੇ ਉਹ ਇਹ ਕਿ ਗਾਰਗੀ ਇਸਤਰੀਤਵ ਦੇ ਸੰਕਟ ਤੋਂ ਪ੍ਰਭਾਵਵਾਦੀ ਪੱਧਰ ਤੱਕ ਹੀ ਪ੍ਰਭਾਵਤ ਹੈ ਜਦ ਕਿ ਲੋਰਕਾ ਇਸ ਸੰਕਟ ਨੂੰ ਅਨੁਭਵਸ਼ੀਲ ਢੰਗ ਨਾਲ ਇਸਦੀ ਇਤਿਹਾਸਕ ਸਹਕਤਾ ਦੇ ਪਕਰਣ ਵਿਚ ਭਾਂਪਦਾ ਹੈ । ਨਤੀਜੇ ਵਜੋਂ ਤਾਰੋ ਲੋਰਕਾ ਦੇ ਪਾਤਰ ਦੁਲਹਣ ਵਾਂਗ ਭਾਵੇਂ ਦਾ ਸਾਕਾਰ ਰੂਪ ਨਹੀਂ | ਅਸਲ ਵਿਚ ਉਹ ਇਸ ਤਰ੍ਹਾਂ ਦਾ ਸਾਕਾਰ ਰੂਪ ਹੋ ਵੀ ਨਾ ਸਕਦੀ ਕਿਉਂਕਿ ਉਹ ਉਸ ਸ਼ਰੇਣੀ ਵਿਚੋਂ ਹੈ ਜਿਸ ਦਾ ਭੋਇ ਨਾਲ, ਭੋਇ ਉਪਰ ਪੈਦਾਇਸ਼ ਕਰਨ ਵਾਲੇ ਸੰਦ ਵਾਲਾ ਨਾਤਾ ਹੈ । ਉਸ ਵਿਚ ਭੋਇ ਦੀ ਮਲਕੀਅਤ ਦੀ ਭਾਵਨਾ ਹਾ ਨਹੀਂ ਅਤੇ ਨਾਟਕ ਵਿਚ ਕਾਵਿ-ਨਾਟ ਬਣਨ ਦੀ ਅੰਤੀਵ ਸ਼ਕਤੀ ਵੀ ਨਹੀਂ । ਇਸ ਵਿੱਚ ਅੰਤੀਵ ਸ਼ਕਤੀ ਹੈ, ਕਰੁਣਾਮਈ ਕਿਰਤੀਵਾਦੀ ਨਾਟਕ ਬਣਨ ਦੀ ਅਤੇ ਅਜੇਹਾ ਇਹ ਹੈ ਵੀ ਉਹਨਾਂ ਥਾਵਾਂ ਤੇ ਜਿਥੇ ਇਸ ਵਿਚ ਸੱਚਮੁਚ ਹੀ ਨਾਟਕੀ ਅੰਸ਼ ਪ੍ਰਧਾਨ ਹੈ । ਬਾਕੀ ਥਾਵਾਂ ਤੇ ਜਿਥੇ ਵਾਰਤਾਲਾਪ ਵਿਚ ਕਾਵਿਕ ਬਿੰਬਾਵਲੀ ਦੀ ਵਰਤੋਂ ਕੀਤੀ ਗਈ ਹੈ ਜਾਂ 30