ਪੰਨਾ:Alochana Magazine April, May and June 1967.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਟਕੀ ਮੌਕਿਆਂ ਤੇ ਆਧੁਨਿਕਤਾਵਾਦੀ ਨਾਟਕੀ ਪ੍ਰਯੋਗਾਂ ਨੂੰ ਵਰਤਿਆ ਗਿਆ ਹੈ ਨਾਟਕ ਬਿਲਕੁਲ ਹੀ ਬਣਾਵਟੀ ਅਤੇ ਓਪਰਾ ਜਿਹਾ ਲਗਦਾ ਹੈ । ‘ਲਹੂ-ਲੁਹਾਣ ਵਿਆਹ' ਵਿਚ ਲੋਰਕ ਨੇ ਇਸਤਰੀਤਵ ਦੇ ਉਸ ਵੇਲੇ ਦੇ ਸੰਕਟ ਨੂੰ ਦਰਸਾਇਆ ਹੈ ਜਦੋਂ ਇਸਤਰੀ ਨੇ ਆਪਣੇ ਪਤੀ ਦੇ ਵੱਸ ਪੈਣਾ ਹੈ ਅਤੇ ਉਸ ਅਨੁਸਾਰ ਇਹ ਸੰਕਟ ਧਰਤੀ ਦੇ ਸੁਆਮੀ ਦੀ ਮਲਕੀਅਤ ਵਿਚ ਆਉਣ ਦੇ ਸੰਕਟ ਦਾ ਸੂਚਕ ਹੈ । ‘ਯਰਮਾ' ਵਿਚ ਲੋਰਕਾ ਨੇ ਇਸਤਰੀਤਵ ਦੇ ਓਪਰੋਕਤ ਸੰਕਟ ਦੀ ਦੂਜੀ ਸਟੇਜ ਨੂੰ ਚਿੱਤਰਿਆ ਹੈ, ਉਸ ਸਟੇਜ ਨੂੰ ਜਦੋਂ ਇਸਤਰੀ ਨੇ ਗਰਭਵਤੀ ਹੋ ਕੇ ਬੱਚੇ ਨੂੰ ਜਨਮ ਦੇਣਾ ਹੁੰਦਾ ਹੈ । ਲੋਰਕਾ ਅਨੁਸਾਰ ਇਹ ਸਟੇਜ ਉਸ ਸੰਕਟ ਦਾ ਸੂਚਕ ਹੈ ਜੋ ਧਰਤੀ ਨੂੰ ਵਾਹੀ ਅਤੇ ਫ਼ਸਲ ਉਗਾਉਣ ਸਮੇਂ ਅਨੁਭਵ ਹੁੰਦੀ ਹੈ । ਜੇ ਇਸਤਰੀ ਬੱਚਾ ਨਾ ਬਣ ਸਕਦੀ ਹੋਵੇ ਤਾਂ ਉਸਦਾ ਇਸਤਰੀਤਵ ਤਬਾਹ ਹੋ ਜਾਂਦਾ ਹੈ, ਬਿਲਕੁਲ ਉਸੇ ਤਰਾਂ ਜਿਵੇਂ ਭੋਇ ਫਸਲ ਨਾਂ ਉਗਾ ਸਕਣ ਦੀ ਹਾਲਤ ਵਿਚ ਬੰਜਰ ਹੋ ਜਾਂਦੀ ਹੈ । ਸੋ ਇਸਤਰੀ ਬੱਚਾ ਜੰਮਣ ਦੇ ਰਾਹ ਵਿਚ ਆਉਂਦੀਆਂ ਸਾਰੀਆਂ ਰੁਕਾਵਟਾਂ ਨੂੰ ਭੰਨ ਦੇਣ ਦਾ ਸਾਹਸ ਰਖਦੀ ਹੈ । ਲੋਰਕਾ ਅਨੁਸਾਰ ਤਾਂ ਉਸਦਾ ਪਤੀ ਵੀ ਜੇ ਉਹ ਕਿਸੇ ਕਾਰਨ ਉਹਦੇ ਰਾਹ ਵਿਚ ਰੋੜਾ ਬਣੇ, ਇਸਤਰੀ ਹੱਥੋਂ ਕਤਲ ਹੋ ਸਕਦਾ ਹੈ ਭਾਵੇਂ ਇਸ ਨਾਲ ਉਸਦੀ ਗਰਭਵਤੀ ਬਣਨ ਦੀ ਆਸ ਵੀ ਕਿਉਂ ਨਾ ਅਪੂਰਨ ਰਹਿ ਜਾਏ । ਲੋਰਕਾ ਇਸਤਰੀ ਦੀ ਜਣਨੀ ਬਣਨ ਦੀ ਪ੍ਰਵਿਰਤੀ ਨੂੰ ਸਰਬ ਵਿਆਪਕ ਤਾਂ ਮੰਨਦਾ ਹੈ ਪਰ ਉਹ ਆਪਣੇ ਆਪ ਨੂੰ ਇਕ ਮਹਾਨ ਨਾਟਕਕਾਰ ਸਿੱਧ ਕਰਦਾ ਹੋਇਆ ਇਸਦਾ ਵਿਸ਼ਲੇਸ਼ਣ ਪੇਡੂ ਸਭਿਆਚਾਰ ਦੇ ਪ੍ਰਸੰਗ ਵਿਚ ਕਰਦਾ ਹੈ ਕਿਉਂਕਿ ਪੇਂਡੂ ਸਭਿਆਚਾਰ ਵਿਚ ਇਸਦਾ ਸਥਾਨ ਭੇਇ ਸਮਾਨ ਹੈ । ਭੋਇ ਦੀ ਸਰਬ-ਵਿਆਪਕ ਮਲਕੀਅਤ ਹੀ ਭੋਇ ਦੀ ਸਰਬ-ਵਿਆਪਕਤਾ ਦੇ ਮੇਚ ਆ ਸਕਦੀ ਹੈ ਨਿਰਸੰਦੇਹ ਪੇਂਡੂ ਸਭਿਆਚਾਰ ਵਿਚ ਵਿਸ਼ੇਸ਼ ਕਰਕੇ ਭੋਇ ਦੀ ਮਲਕੀਅਤ ਦੇ ਸੰਬੰਧ ਵਿਚ ਉਲਾਦ ਵਿਅੱਕਤੀ ਨਾਲੋਂ ਵਧੇਰੇ ਮਹੱਤਵ-ਪੂਰਨ ਹੋ ਨਿਬੜਦੀ ਹੈ । ਲੋਰਕਾ ਦੇ ਦੂਜੇ ਨਾਟਕ ਦੇ ਵਿਸ਼ੇ ਨੇ ਗਾਰਗ ਨੂੰ ਆਪਣੇ ਨਾਟਕ 'ਧੂਣੀ ਦੀ ਅੱਗ ਵਿਚ ਪਿਉਂਦਣ ਲਈ ਉਤਸ਼ਾਹਤ ਕੀਤਾ ਹੈ ਪਰ ਲੋਰਕਾ ਦੇ ਨਾਟਕ ਦੇ ਉਲਟ ਉਹ ਇਸ ਵਿਸ਼ੇ ਨੂੰ ਇਸਦੀ ਤੈ-ਕਾਲਿਕ ਸਭਿਆਚਾਰਕ ਮਹੱਤਤਾ ਦੇ ਪ੍ਰਸੰਗ ਵਿਚ ਭੁੱਪ ਨਹੀਂ ਸਕਿਆ । ਨਤੀਜੇ ਵਜੋਂ ਗਾਰਗੀ ਦੇ ਹੱਥਾਂ ਵਿਚ ਇਹ ਵਿਸ਼ਾ ਲਿੰਗਾਤਮਿਕ ਰੁਚੀ ਦੇ ਬੇਮੁਹਾਰਾਪਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ । ਸ਼ੋਕ ਦੀ ਗੱਲ ਤਾਂ ਇਹ ਹੈ ਕਿ ਉਹ ਲਿੰਗਾਤਮਿਕ ਰੁਚੀ ਦੇ ਬੇਹਾਰੀਪਣ ਨੂੰ ਵੀ ਕੋਈ ਸਭਿਆਚਾਰਕ ਪ੍ਰਸੰਗ ਦਾਨ ਨਹੀਂ ਕਰ ਸਕਿਆ ਜਿਸ ਕਰਕੇ ਗਾਰਗੀ ਦੇ ਹੱਥਾਂ ਵਿਚ ਓਪਰੋਕਤ ਵਿਸ਼ਾ ਵੀ ਸਵੈ-ਵਿਰੋਧੀ ਬਣਕੇ ਰਹਿ ਜਾਂਦਾ ਹੈ । ਰੀਟਾ, ਜੋ ਯੂਰਪ ਦੇ ਪੂੰਜੀਵਾਦੀ ਸਮਾਜ ਦੀ ਜੰਮਪਲ ਹੈ, ਅਜੀਤ ਉਪਰ ਆਪਣੀ ਲਿੰਗਾਤਮਿਕ ਰੁਚੀ ਇਉਂ ਕੇਂਦ੍ਰਿਤ ਕਰੀ ਬੈਠੀ ਹੈ ਜਿਵੇਂ ਉਹ ਕਿਸੇ ਪੈਂਡ 3!