ਪੰਨਾ:Alochana Magazine April, May and June 1967.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮੱਸਿਆ ਨਾਲ ਰਿਹਾ ਹੈ ਜਿਨ੍ਹਾਂ ਦੀ ਪ੍ਰਾਪਤੀ ਧਨ ਰਾਹੀਂ ਹੁੰਦੀ ਹੈ । ਦੂਜੇ ਪਾਸੇ ਆਦਰਸ਼ਵਾਦੀ ਭਾਵਨਾ ਅਤੇ ਸੌਂਦਰਾਜਪਰਕ ਵਿਚਾਰਾਂ ਨਾਲ ਹੈ । ‘ਕਾਵਿ ਅਤੇ ਕਲਾ ਜੀਵਨ ਲਈ ਹੈ। ਇਸ ਨਾਹਰੇ ਦੀ ਆੜ ਵਿਚ ਅਨੇਕਾਂ ਪਛਮੀ ਕਾਵਿ ਸ਼ਾਸਤੀਆਂ ਇਹ ਸਿੱਧ ਕੀਤਾ ਹੈ ਕਿ ਕਾਵਿ ਦਾ ਮੰਤਵ ਨੈਤਿਕਤਾ ਅਤੇ ਉਪਯੋਗਿਤਾ ਹੈ । ਪਰ ਇਥੇ ਇਹ ਵਿਚਾਰੇ ਇਕ ਗੰਭੀਰ ਸਮੱਸਿਆ ਪੈਦਾ ਕਰਦਾ ਹੈ ਕਿ ਸਮਾਜ ਨੂੰ ਨੀਤੀ ਤੇ ਧਰਮ ਦਾ ਪਾਠ ਪੜਾਉਣ ਨਾਲ ਕਵੀ ਜਾਂ ਕਲਾਕਾਰ ਨੂੰ ਕੀ ਪ੍ਰਾਪਤ ਹੁੰਦਾ ਹੈ । ਉਹ ਸਮਾਜ ਨੂੰ ਸਿਖਿਆ ਦੇਣ ਦਾ ਹੀ ਕਾਰਜ ਕਿਉਂ ਕਰੇ ? ਕੀ ਜੀਵਨ ਵਿਚ ਧਰਮ ਤੇ ਨੈਤਿਕਤਾ ਹੀ ਸਭ ਕੁਝ ਹੈ ? ਸੌਂਦਰਯਪਰਕ ਵਿਚਾਰਾਂ ਦੀ ਕੋਈ ਮਹੱਤਾ ਨਹੀਂ ? ਇਨ੍ਹਾਂ ਦੋਵਾਂ ਸਮੱਸਿਆਵਾਂ ਨੇ ਦੋ ਤਰਾਂ ਦੇ ਅਤਿਵਾਦੀ ਦ੍ਰਿਸ਼ਟੀਕਣ ਪੇਸ਼ ਕੀਤੇ ਹਨ । ਜੀਵਨਵਾਦੀ ਜਾਂ ਉਪਯੋਗਿਤਾਵਾਦੀ ਕਾਵਿ ਅਤੇ ਕਲਾ ਵਿਚ ਨੈਤਿਕਤਾ ਨੂੰ ਜੀਵਨ ਦੀ ਵਿਆਖਿਆ ਦਾ ਆਰ ਮੰਨਦੇ ਹਨ ਦੂਜੇ ਵਿਚਾਰ ਵਾਲੇ ਸੌਂਦਰਯਵਾਦੀ, ਅਭਿਵਿਅੰਜਨਾਵਾਦੀ ਜਾਂ ਕਲਾਵਾਦੀ ਸੌਂਦਰਯ ਨੂੰ ਹੀ ਸਭ ਕੁਝ ਸਵੀਕਾਰ ਕਰਦੇ ਹਨ । ਇਸ ਤਰ੍ਹਾਂ ਦੇ ਦਿਸ਼ਟੀਕੋਣ ਸਾਹਿਤਿਕ ਸਮੀਖਿਆ ਖੇਤਰ ਵਿਚ ਪ੍ਰਚਲਿਤ ਹਨ । ਇਸ ਨਿਬੰਧ ਵਿਚ ਅਸੀਂ ਉਪਯੋਗਿਤਾਵਾਦੀ ਦ੍ਰਿਸ਼ਟੀਕੋਣ ਦਾ ਵਿਆਖਿਆ ਕਰਾਂਗੇ । ਕਾਵਿ ਦਾ ਵਿਸ਼ੈ ਅਤੇ ਵਸਤੂ ਜੀਵਨ ਹੀ ਹੈ ਤੇ ਯਥਾਰਥ ਜੀਵਨ ਦਾ ਭਮੀ ਤੇ ਆਦਰਸ਼ ਜੀਵਨ ਦੀ ਉਸਾਰੀ ਹੁੰਦੀ ਹੈ । ਜੀਵਨ ਦੀ ਧਰਤੀ ਤਿਆਗਣ ਨਾਲ ਕਾਵਿ ਦਾ ਪ੍ਰਭਾਵ ਹੀ ਮੁਕ ਜਾਂਦਾ ਹੈ । ਇਸ ਲਈ ਇਹ ਸਿੱਧ ਹੈ ਕਿ ਕਾਵਿ ਅਤੇ ਕਲਾ ਜੀਵਨ ਤੇ ਨਿਰਭਰ ਰਹਿ ਕੇ ਉਸ ਦੀ ਉਸਾਰੀ ਵਿਚ ਵਡਮੁਲਾ ਯੋਗਦਾਨ ਦਿੰਦੀ ਹੈ । ( ਕਾਵਿ ਅਤੇ ਕਲਾ ਸਮਾਜ ਦੀ ਸਦੀਵੀਂ ਸ਼ਿਸ਼ਟੀ ਹੈ । ਸਮਾਜ ਦੇ ਦੁਖਾਂ ਸੁਖਾਂ ਦਾ ਕਹਾਣੀ ਉਸ ਵਿਚ ਚਿਰਕਾਲ ਤੋਂ ਅੰਕਿਤ ਹੁੰਦੀ ਰਹੀ ਹੈ । ਮਨੁੱਖ ਪੈਦਾ ਹੁੰਦਾ ਹੈ ਤੇ ਮਰ ਜਾਂਦਾ ਹੈ ਪਰ ਕਾਵਿ ਅਤੇ ਕਲਾ ਪੈਦਾ ਹੋ ਕੇ ਚਿਰਕਾਲ ਤੀਕ ਅਮਰ ਰਹਿੰਦੇ ਹਨ' ਕਾਵਿ ਸਮਾਜ ਦੀ ਸਿਸ਼ਟੀ ਹੁੰਦਾ ਹੋਇਆ ਵੀ ਆਪਣੇ ਨਿੱਜੀ ਸਮਾਜ ਦੀ ਸ਼ਿਸ਼ਟੀ ਕਰਦਾ ਹੈ । ਜੀਵਨ ਦੀ ਸਾਰੀ ਸੁੰਦਰਤਾ ਕਾਵਿ ਵਿਚ ਅੰਕਿਤ ਹੋ ਕੇ ਅਮਰ ਹੋ ਜਾਂਦੀ ਹੈ । ਜੀਵਨ ਕਾਵਿ ਸਿਰਜਨ ਦਾ ਮੁਲ ਪ੍ਰੇਰਕ ਤੱਤ ਹੈ । ਕਾਵਿ ਵਿਚ ਸਮਾਜਿਕ ਤੱਤਾਂ ਦੀ ਅਭਿਵਿਅਕਤੀ ਹੁੰਦੀ ਹੈ । ਕਾਵਿ ਵਿਚ ਸਚਾਈ, ਮਨੁੱਖਤਾ ਦੀ ਭਲਾਈ, ਸੌਂਦਰਯ, ਸੁੰਦਰ ਕਲਪਨਾ ਅਤੇ ਭਾਵੁਕ ਅਨੁਭੂਤੀ ਸੰਚਿਤ ਹੁੰਦੀ ਹੈ । ਕਾਵਿ-ਮੂਲਿਆਂਕਨ ਦੇ ਸਿਧਾਂਤਾਂ ਦੇ ਪ੍ਰਾਚੀਨ ਯੂਨਾਨ ਵਿਚ ਜਨਮ ਲੈਂਦਿਆਂ ਹੀ ਇਸ ਵਿਚਾਰਧਾਰਾ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਸੀ ਕਿ ਕਵੀ ਸਮਾਜ ਦਾ ਗੌਰਵ ਹੁੰਦਾ (1) ਸਰੇ । ਕੀ ਆ ਜੇ ਬਧ ਵੀ, स्वाथिनी करते हैं कला को व्यर्थ ही ।। -SIਟਕਕਿ ਸੈਰੀ ਧਾਰ । 34