ਪੰਨਾ:Alochana Magazine April, May and June 1967.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਉਹ ਸਾਡੇ ਦਿਲਾਂ ਦੀਆਂ ਧੜਕਣਾਂ ਨੂੰ ਰਜਾਉਂਦਾ ਹੀ ਨਹੀਂ ਸਗੋਂ ਸਮਾਜ ਦੀ ਨੈਤਿਕ ਉਨਤੀ ਦਾ ਖਾਸ ਧਯਮ ਵੀ ਹੁੰਦਾ ਹੈ । | ਆਰਿਸਤਫਾਨੀਸ ਆਦਿ ਪ੍ਰਸਨਕਾਰਾਂ ਦਾ ਇਹ ਦਾਅਵਾ ਸੀ ਕਿ ਹਾਸਰਸ ਰਾਹੀਂ ਸਮਾਜ ਦੀਆਂ ਬੁਰਾਈਆਂ ਦਾ ਸ਼ਮਨ ਸ਼ਾਂਤੀ) ਹੁੰਦਾ ਹੈ । ਇਹ ਗਲ ਉਨ੍ਹਾਂ ਦੀ Frogs ਨਾਂ ਦੇ ਸੁਖਾਂਤ ਤੋਂ ਸਪਸ਼ਟ ਹੈ । ਪਰ ਯੂਨਾਨੀ ਦਰਸ਼ਨ ਦੇ ਵਿਕਾਸ ਨਾਲ ਕਵੀ ਦੇ ਇਸ ਦਾਅਵੇ ਤੇ ਭਾਰੀ ਸਟ ਵਜੀ ਅਤੇ ਪਲੈਟੋ ਨੇ ਆਪਣੇ ਗ੍ਰੰਥਾਂ ਵਿਚ ਇਸ ਵਿਚਾਰਧਾਰਾ ਦਾ ਵਿਰੋਧ ਕੀਤਾ । ਉਨ੍ਹਾਂ ਆਪਣੇ ਗ੍ਰੰਥ 'ਰਿਪਬਲਿਕ' ਵਿਚ ਇਹ ਵਿਚਾਰ ਪ੍ਰਗਟਾਇਆ ਕਿ ਕਾਵਿ ਅਤੇ ਕਲਾ ਅਨੈਤਿਕਤਾ ਦੇ ਪ੍ਰਚਾਰ ਦਾ ਸਾਧਨ ਬਣਦੀ ਹੈ ਕਿਉਂ ਜੋ ਹਮਰ’ ਆਦਿ ਕਵੀਆਂ ਨੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਮ ਮਨੁੱਖਾਂ ਵਾਂਗ ਦਰਸਾ ਕੇ ਮਰਯਾਦਾ ਦਾ ਉਲੰਘਨ ਕੀਤਾ ਹੈ ਅਤੇ ਧਾਰਮਿਕ ਭਾਵਨਾਂ ਤੇ ਸਟ ਮਾਰੀ ਹੈ । ਇਸ ਲਈ ਕਾਵਿ ਧਾਰਮਿਕ ਭਾਵਨਾ ਦਾ ਵਿਰੋਧੀ ਹੈ । | ਮਨੁੱਖ ਦੀ ਆਤਮਾ ਇਕ ਰਥ ਵਾਂਗ ਹੈ ਜਿਸ ਵਿਚ ਦੋ ਘੋੜੇ ਜੁੜੇ ਹੋਏ ਹਨ, ਇਕ ਚਿਟਾ ਅਤੇ ਦੂਜਾ ਕਾਲਾ । ਇਕ ਮਨੁੱਖੀ ਮਨ ਦੀਆਂ ਸਾਤਵਿਕ ਪ੍ਰਵਿਰਤੀਆਂ ਨੂੰ ਪ੍ਰਗਟਾਉਂਦਾ ਹੈ ਤੇ ਦੂਜਾ ਰਾਜਸੀ ਅਤੇ ਤਾਮਸੀ ਪਰਵਿਰਤੀਆਂ ਦਾ ਲਖਾਇਕ ਹੈ । ਨੈਤਿਕ ਉਨਤੀ ਲਈ ਚਿਟੇ ਘੜੇ ਨੂੰ ਹੱਲਾਸ਼ੇਰੀ ਅਤੇ ਕਾਲੇ ਨੂੰ ਕਾਬੂ ਵਿਚ ਰੱਖਣ ਦੀ ਲੋੜ ਪੈਂਦੀ ਹੈ । ਕਾਵਿ ਅਤੇ ਨਾਟਕ ਕਾਲੇ ਘੜੇ ਜਾਂ ਭਾਵ-ਸੰਵੇਗਾਂ ਨੂੰ ਹੀ ਭੜਕਾਉਂਦੇ ਹਨ ਕਿਉਂ ਜੋ ਮਨ ਦੇ ਇਸੇ ਪੰਖ ਦਾ ਅਨੁਕਰਣ ਸਹਿਜੇ ਹੀ ਹੁੰਦਾ ਹੈ । ਨਤੀਜਾ ਇਹ ਨਿਕਲਦਾ ਹੈ ਕਿ ਚੰਗੇ ਵਿਚਾਰਾਂ ਵਾਲੇ ਲੋਕੀ ਵੀ ਅਸਭਿਅ ਦਰਸ਼ਕਾਂ ਨਾਲ ਭਾਵ-ਆਵੇਸ਼ ਵਿਚ ਆ ਕੇ ਅਥਰੂ ਵਗਾਉਣ ਲਗ ਪੈਂਦੇ ਹਨ ਅਤੇ ਭੱਦ ਕਿਸਮ ਦੇ ਪ੍ਰਸ਼ਨਾਂ ਨੂੰ ਵੇਖ ਕੇ ਠਾਹਕੇ ਮਾਰਨ ਲਗ ਜਾਂਦੇ ਹਨ । ਇਸ ਵਿਚਾਰ ਵਿਵੇਚਨ ਤੋਂ ਪਤਾ ਲਗਦਾ ਹੈ ਕਿ ਕਾਵਿ ਜਾਂ ਨਾਟਕ ਭਾਵਾਂ ਅਤੇ ਮਨੋਵਿਕਾਰਾਂ ਨੂੰ ਭੜਕਾਉਂਦੇ ਹਨ ਜਦੋਂ ਕਿ ਨੈਤਿਕ ਉਨੱਤੀ ਲਈ ਇਨ੍ਹਾਂ ਨੂੰ ਦਬਾਉਣਾ ਜ਼ਰੂਰੀ ਹੋ ਜਾਂਦਾ ਹੈ । ਕਾਵਿ ਮਨ ਦੇ ਨੈਤਿਕ ਸੰਤੁਲਨ ਨੂੰ ਵਿਗਾੜਦਾ ਹੈ ਅਤੇ ਮਾੜੇ ਵਿਚਾਰਾਂ ਨੂੰ ਉਭਾਰਦਾ ਹੈ ਇਸ ਲਈ ਗਣਤੰਤਰ ਦੇ ਕਲਿਆਣ ਲਈ ਕਵੀ ਨੂੰ ਉਸ ਵਿਚੋਂ ਬਾਹਰ ਕਰਨਾ ਜ਼ਰੂਰੀ ਹੋ ਜਾਂਦਾ ਹੈ । ਤਾਂ ਜੋ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਨਾ ਖੇਡ ਸਕੇ । | ਕਾਵਿ ਦਾ ਜੀਵਨ ਦੀਆਂ ਸੱਚਾਈਆਂ ਜਾਂ ਅਸਲੀਅਤਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ ਕਿਉਂ ਜੋ ਉਸ ਵਿਚ ਅਸੀਂ ਸੰਸਾਰ ਦੀਆਂ ਤੱਤਹੀਨ ਚੀਜ਼ਾਂ ਦਾ ਬਿੰਬਮਾਤਰ ਹੀ ਵੇਖ ਸਕਦੇ ਹਾਂ ਜਿਸ ਵਿਚ ਅਮਲੀਅਤ ਦਾ ਭਰਮ ਪੈਦਾ ਕਰਕੇ ਕਵੀ ਮੂਰਖਾਂ ਦਾ ਦਿਲ ਬਹਲਾਵਾ ਕਰਦਾ ਹੈ ਜਿਵੇਂ ਬੱਚੇ ਤਸਵੀਰ ਵਿਚ ਅੰਕਿਤ ਸਪ ਨੂੰ ਵੇਖ ਕੇ ਡਰਣ ਲਗ ਜਾਂਦੇ ਹਨ ਜਾਂ ਜੀਵਨ ਦੀ ਉਸ ਛਾਇਆ ਵਿਚ ਸਚਾਈ ਦਾ ਅਰੋਪ ਕਰਦੇ ਹਨ । ਕਾਵਿਕ ਜੀਵਨ ਅਨੁਕਰਣ ਹੋਣ ਵਜੋਂ ਸਮਾਜ ਨੂੰ ਛਲਦਾ ਰਹਿੰਦਾ ਹੈ । 35