ਪੰਨਾ:Alochana Magazine April, May and June 1967.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਲੈਟੋ ਨੇ ਉਕਤ ਵਿਚਾਰ ਹੀ ਨਹੀਂ ਪ੍ਰਗਟਾਏ ਸਗੋਂ ਉਨ੍ਹਾਂ ਆਦਰਸ਼ ਕਾਵਿ ਵਿਚ ‘ਸਤਿਅੰ, ਸ਼ਿਵੰ, ਅਤੇ ਸੁੰਦਰ ਦੀ ਮਹਿਮਾ ਦਾ ਵੀ ਜ਼ਿਕਰ ਕੀਤਾ ਹੈ । ਉਸ ਦੀ ਆਧਿਆਂ ਤਮਿਕ ਸ਼ਕਤੀ ਦਾ ਨਿਰਾਦਰ ਉਹ ਵੀ ਨਾ ਕਰ ਸਕੇ । 'ਟਿਮਾਇਸ ਵਿਚ ਉਨ੍ਹਾਂ ਸਪਸ਼ਟ ਕਿਹਾ ਹੈ ਕਿ ਜਦ ਕਾਲਕਾਰ ਆਪਣੀ ਦ੍ਰਿਸ਼ਟੀ ਕਿਸੇ ਅਲੌਕਿਕ ਭਾਵ ਤੇ ਕੇਤ ਕਰਦਾ ਹੈ ਅਤੇ ਉਸ ਨੂੰ ਨਮੂਨਾ ਮੰਨ ਕੇ ਉਸ ਦੇ ਅਸਲੀ ਰੂਪ ਦਾ ਆਪਣੀਆਂ ਰਚਨਾਵਾਂ ਵਿੱਚ ਮੁੜ ਨਿਰਮਾਣ ਕਰਦਾ ਹੈ ਤਦ ਕਾਵਿ ਦੇ ਸਭ ਅੰਗ ਸੁੰਦਰ ਭਾਰਦੇ ਹਨ । ਪਰ ਜਦ ਵੀ ਨਾਸ਼ਵਾਨ ਸੰਸਾਰ ਦੇ ਸਥਲ ਪਦਾਰਥਾਂ ਦੇ ਅਨੁਕਰਣ ਨਾਲ ਹੀ ਸਬਰ ਕਰ ਲੈਂਦਾ ਹੈ ਤਦ ਉਹ ਸੁੰਦਰਤਾ ਨੂੰ ਨਹੀਂ ਪ੍ਰਗਟਾ ਸਕਦਾ । ਇਸੇ ਤਰਾਂ ਸੰਗੀਤ ਦੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਉਨ੍ਹਾਂ ਪੁਰਾਣੇ ਯੂਨਾਨੀ ਖਿਆਲਾਂ ਦਾ ਹੀ ਸਮਰਥਨ ਕੀਤਾ । ਪਲੈਟੋ ਦੇ ਸਿਆਣੇ ਚੇਲੇ ਅਰਸਤੂ ਨੇ ਆਪਣੇ ਕਾਵਿ ਸ਼ਾਸਤ (ਪੋਇਟਿਕਸ) ਵਿੱਚ ਇਹ ਮੰਨਿਆ ਹੈ ਕਿ ਜੇ ਅਸੀਂ ਕਵਿਤਾ ਦੇ ਉਪਦੇਸ਼ਾਤਮਕ ਗੁਣ ਦੀ ਗਲ ਛਡ ਵੀ ਦੇਵਾ ਤਦ ਵੀ ਉਹ ਸੌਂਦਰਯਾਤਮਕ ਰਚਨਾ ਤਾਂ ਹੈ ਹੀ । ਉਨਾਂ ਪਲੇਟ ਦੇ ਵਿਚਾਰਾਂ ਦਾ ਕੋਈ ਥਾਵਾਂ ਤੇ ਖੰਡਨ ਕਰਦੇ ਹੋਏ ਵੀ ਭਾਵੇਂ ਨਵੇਂ ਵਿਚਾਰ ਪ੍ਰਗਟਾਏ ਤੇ ਕਾਵਿ ਦੇ ਆਨੰਦ ਬਾਰ ਵਿਸਤਾਰ ਨਾਲ ਚਰਚਾ ਕੀਤੀ ਪਰ ਨੈਤਿਕਤਾ ਦਾ ਜਿਹਾ ਜ਼ੋਰਦਾਰ ਵਿਵੇਚਨ ਹਰਮ: ਸਿਸਕੋ ਅਤੇ ਕਿੱਟਿਲਿਅਨ ਆਦਿ ਨੇ ਕੀਤਾ ਤਹਾ ਹੋਰ ਕਿਸ ਆਲੋਚਕ ਨੇ ਨੇਹਾ ਕੀਤਾ ! ਹੋਰੇਸ : ਹੋਰੇਸ ਨੇ ਤਾਂ ਇਸੇ ਗਲ ਤੇ ਆਪਣੇ ਗੰਥ (ਅਰਸ ਪਏਟਿਕਾ' ਵਿਚ ਜ਼ਰ ਦਿੱਤਾ ਹੈ ਕਿ ਕਵੀ ਦਾ ਮੰਤਵ ਹੀ ਸਿਖਿਆ ਦੇਣਾ, ਅਨੰਦ ਦੇਣਾ ਹੈ ਜਾਂ ਦੋਵਾਂ ਦੀ ਲੜੀ ਤੇ ਚਾਨਣਾ ਪਾਉਣਾ2 ਹੈ । “ਆਨੰਦ ਦੇ ਨਾਲ ਉਪਯੋਗਿਤਾ" ਤੇ ਵੀ ਉਨ੍ਹਾਂ ਵਿਚਾਰ ਕੀਤਾ ਤੇ ਉਨ੍ਹਾਂ ਦੀਆਂ ਰਚਨਾਵਾਂ ਨੇ ਤਤਕਾਲੀਨ ਆਲੋਚਕਾਂ ਦੀ ਅਗਵਾਈ ਕੀਤੀ । ਉਨਾਂ ਦਾ ਉਕਤ ਵਿਚਾਰ : 8ਵੀਂ ਸਦੀ ਦੇ ਅੰਤ ਤੀਕ ਚਲਦਾ ਰਿਹਾ, ਭਾਵੇਂ ਬਾਅਦ ਵਿੱਚ ਆਨੰਦਪਖ ਮੁਖ ਹੋ ਗਿਆ ਅਤੇ ਸਿਖਿਆ ਪੰਖ ਗੌਣ ਹੋ ਗਿਆ । ਲੂ ਤਿਅਸ ਨੇ ਇਕ ਰੂਪਕ ਰਾਹੀਂ ਇਸੇ ਵਿਚਾਰਧਾਰਾ ਨੂੰ ਪੇਸ਼ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਹਕੀਮ ਲੋਕਾਂ ਜਿਵੇਂ ਬੱਚਿਆਂ ਨੂੰ ਕੌੜੀ ਦਵਾਈ ਪਿਲਾਉਣ ਵੇਲੇ ਪਿਆਲੇ ਦੇ ਚਹੁੰ ਪਾਸੇ ਸ਼ਹਿਦ ਲਿਪ ਦੇਂਦੇ ਹਨ ਉਸੇ ਤਰ੍ਹਾਂ ਕਵਿਤਾ ਵੀ ਪ੍ਰਗਟ ਰੂਪ ਵਿਚ ਇਨੀ ਮਿਠੀ ਹੋਣੀ ਚਾਹੀਦੀ ਹੈ ਕਿ ਉਸ ਦੀ ਮਿਠਾਸ ਵਜੋਂ ਖਿਚੀ ਕੇ ਲੋਕੀ ਉਸ ਦੇ ਉਪਦੇਸ਼ ਨੂੰ ਵੀ ਪੀ ਜਾਣ (2) **You must either instruct or delight or both” , -G. Saintsbury, History of Critisism and Literary Taste 1 Europe."page.223. (3) Ibid.