ਪੰਨਾ:Alochana Magazine April, May and June 1967.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾਤੇ ਨੇ ਵੀ ਆਪਣੀ ‘ਕੰਮੇ ਦੀ' ਦੇ ਬਾਰੇ ਇਹੋ ਕਿਹਾ ਸੀ ਕਿ “ਮੈਂ ਮਨੁੱਖਾਂ ਨੂੰ ਦੁਖ ਵਿਚੋਂ ਕੱਢ ਕੇ ਸੁਖ ਵਿਚ ਸਥਾਪਿਤ ਕਰਨਾ ਚਾਹੁੰਦਾ ਹਾਂ ਕਿਉਂ ਜੋ ਮੇਰਾ ਮੰਤਵ ਹੀ ਨੀਤੀ-ਪ੍ਰਚਾਰ ਹੈ । ਸ਼ਰ ਫਿਲਿਪ ਸਿਡਨੀ : 16ਵੀਂ ਸਦੀ ਦੇ ਉਘੇ ਅੰਗ੍ਰੇਜ਼ੀ ਆਲੋਚਕ ਸਰ ਫਿਲਿਪ ਸਿਡਨੀ ਨੇ ਆਪਣੇ ਗ੍ਰੰਥ 'Apologie for Poetry' ਵਿਚ ਕਾਵਿ ਦੇ ਧਾਰਮਿਕ ਵਿਰੋਧੀਆਂ ਨੂੰ ਜਵਾਬ ਦਿਤਾ ਕਿ ਕਵੀ ਦਾਰਸ਼ਨਿਕ ਅਤੇ ਇਤਿਹਾਸਕਾਰ ਦੋਵਾਂ ਤੋਂ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ । ਉਨ੍ਹਾਂ ਦੀ ਕਾਵਿ ਪਰਿਭਾਸ਼ਾ ਇਸ ਤਰ੍ਹਾਂ ਹੈ ‘ਕਾਵਿ ਅਨੁਕਰਣ ਦੀ ਕਲਾ ਹੈ । ਉਸ ਨੂੰ ਆਲੰਕਾਰਿਕ ਰੂਪ ਵਿਚ ਬੋਲਦੀ ਤਸਵੀਰ ਕਿਹਾ ਜਾ ਸਕਦਾ ਹੈ ਜਿਸ ਦਾ ਉਦੇਸ਼ ਸਿਖਿਆ ਦੇਣਾ ਅਤੇ ਮਨੋਰੰਜਨ ਕਰਨਾ ਹੈ । ਦਾਰਸ਼ਨਿਕ ਗਿਆਨ ਔਖਾ ਅਤੇ ਨੀਰਸ ਹੁੰਦਾ ਹੈ ਅਤੇ ਸਾਰੀ ਉਮਰ ਕੋਸ਼ਿਸ਼ ਕਰਦੇ ਰਹਿਣ ਤੇ ਵੀ ਉਸ ਰਹੱਸਾਂ ਦਾ ਗਿਆਨ ਪ੍ਰਾਪਤ ਕਰਨਾ ਔਖਾ ਹੁੰਦਾ ਹੈ । ਇਸੇ ਤਰ੍ਹਾਂ ਇਤਿਹਾਸਕਾਰ ਦੀ ਸਿਖਿਆ ਵੀ ਅਧੂਰੀ ਹੀ ਹੁੰਦੀ ਹੈ ਕਿਉਂ ਜੋ ਕਾਵਿ ਇਤਿਹਾਸ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ । ਇਤਿਹਾਸ ਵਿਚ ਕਿਸੇ ਖਾਸ ਆਦਮੀ ਦੇ ਭਿੰਨ ਭਿੰਨ ਕਾਰਜਾਂ ਦਾ ਜ਼ਿਕਰ ਹੁੰਦਾ ਹੈ ਪਰ ਕਾਵਿ ਵਿਚ ਸਾਰੀ ਮਨੁੱਖ ਜਾਤਿ ਦੇ ਕਲਿਆਣ ਦੀਆਂ ਭਾਵਨਾਵਾਂ ਅੰਕਿਤ ਹੁੰਦੀਆਂ ਹਨ । “ਕਵੀ ਆਪਣੇ ਉਪਦੇਸ਼ ਨੂੰ ਬੜੇ ਸੁਆਦਲੇ ਢੰਗ ਨਾਲ ਪੇਸ਼ ਕਰਦਾ ਹੈ, ਥਾਂ ਥਾਂ ਸੁਆਦਲੀਆਂ ਕਹਾਣੀਆਂ ਦਰਜ ਕਰਦਾ ਹੈ ਜਿਸ ਨੂੰ ਪੜ੍ਹ ਕੇ ਬੱਚੇ ਆਨੰਦ ਵਿਚ ਡੁੱਬ ਜਾਂਦੇ ਹਨ ਅਤੇ ਖੇਡ ਨੂੰ ਭੁਲਾ ਬੈਠਦੇ ਹਨ ਅਤੇ ਬੁੱਢੇ ਅੰਗ ਦੇ ਨੇੜੇ ਬੈਠੇ ਹੋਏ ਆਪਣੇ ਕੰਮ ਨੂੰ ਭੁਲ ਕੇ ਆਨੰਦ ਦੇ ਸਾਗਰ ਵਿਚ ਡੁੱਬ ਜਾਂਦੇ ਹਨ । ਇਸ ਤਰਾਂ ਸਿਡਨੀ ਨੇ ਯਥਾਰਥ ਰੂਪ ਵਿਚ ਕਾਵਿ ਨੂੰ ਸੰਰਕਸ਼ਣ ਹੀ ਨਹੀਂ ਦਿਤਾ ਸਗੋਂ ਸਦੀਆਂ ਦੇ ਤੁਰੇ ਆਉਂਦੇ ਗਲਤ ਵਿਚਾਰਾਂ ਤੋਂ ਵੀ ਉਸ ਨੂੰ ਮੁਕਤ ਕੀਤਾ । = ਜਾਨ ਡਾਇਡੇਨ : 17ਵੀਂ ਸਦੀ ਦੇ ਉਘੇ ਸਮੀਖਿਆਕਾਰ ਜਾਨ ਡਾਇਡਨ ਨੇ ਆਪਣੇ ਵਿਚਾਰਾਂ ਨਾਲ ਉਕਤ ਵਿਚਾਰਧਾਰਾ ਨੂੰ ਨਵਾਂ ਮੋੜ ਦਿਤਾ ਅਤੇ ਕਿਹਾ ਕਿ ਆਨੰਦ (4) “Poetary is an art of imitation to speak metaphorically a speaking picture with this end to teach and delight." (5) “He cometh to you with words set in delightful proportions, either accompanied with or prepared for the well enchanting skill of music and with a tale forsooth he cometh unto you, with a tale which holdeth children from play, and old men from chimney corner, and pretending me more doth intend the winning of the mind from wickedness to virtue”. 37