ਸਮੱਗਰੀ 'ਤੇ ਜਾਓ

ਪੰਨਾ:Alochana Magazine April, May and June 1967.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਿਤ ਹੈ । ਇਹ ਅਵਸਥਾ ਤਾਂ ਹੁੰਦੀ ਹੈ ਜੇਕਰ ਆਦਮੀ ਹਉਮੈ ਦੀ ਕੈਦ ਵਿਚੋਂ ਨਿਕਲ ਕੇ ਸਰਬ-ਵਿਆਪਕ ਪ੍ਰਭੂ ਸੱਤਾ ਨਾਲ ਇਕ ਸੁਰ ਹੋਵੇ । | ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਖ਼ਲਾਕੀ ਗੁਣਾਂ ਦੇ ਵਿਕਾਸ ਲਈ ਰੂਹਾਨੀ ਨਿਸਚੇ ਦੀ ਕਿੰਨੀ ਡਾਢੀ ਲੋੜ ਹੈ । ਸਰਬ-ਵਿਆਪਕ ਪ੍ਰਭੂ ਵਿਚ ਅਮਲੀ ਵਿਸ਼ਵਾਸ, ਮਨੁਖ ਦਾ ਰਿਸ਼ਤਾ ਸਾਰੇ ਬ੍ਰਹਿਮੰਡ ਨਾਲ ਜੋੜਦਾ ਤੇ ਉਸ ਨੂੰ ਸਰਬ-ਕਲਿਆਣ ਲਈ ਯਤਨਸ਼ੀਲ ਬਣਾਉਂਦਾ ਹੈ । ਇਹ ਅਧਿਆਤਮਵਾਦੀ ਸਿਧਾਂਤ ਦੀ ਵਿਸ਼ੇਸ਼ਤਾ ਹੈ ਕਿ ਉਹ ਸਦਾਚਾਰ ਦਾ ਮੂਲ ਆਧਾਰ ਬਣਕੇ ਮਨੁਖ ਨੂੰ ਸੰਸਾਰ-ਭਲਾਈ ਲਈ ਤਿਆਰ ਬਰ-ਤਿਆਰ ਕਰਦਾ ਹੈ । ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸਮਾਜ ਤੇ ਵਿਅੱਕਤੀ ਦੇ ਵਿਕਾਸ ਲਈ ਜੋ ਹਿਤਕਾਰੀ ਹੈ, ਉਹ ਚੰਗਾ ਹੈ, ਜੋ ਹਾਨੀਕਾਰੀ ਹੈ ਉਹ ਮੰਦਾ । ਚੰਗਾ ਕਰਮ ਕਰਨਯੋਗ ਹੈ ਤੇ ਮੰਦਾ ਨਾ ਕਰਨ ਯੋਗ । ਧਰਮ ਸ਼ਾਸਤ੍ਰ ਵਿਚ ਇਨ੍ਹਾਂ ਨੂੰ ਪੁੰਨ, ਪਾਪ ਯਾ ਨੇਕੀ ਬਦੀ ਕਿਹਾ ਜਾਂਦਾ ਹੈ ਸਦਾਚਾਰ ਸ਼ਾਸਤ੍ਰ ਇਨ੍ਹਾਂ ਨੂੰ ਗੁਣ, ਔਗੁਣ ਦਾ ਨਾਮ ਦਿੰਦਾ ਹੈ । ਮਾਨਵ ਸੰਸਕ੍ਰਿਤੀ ਦਾ ਇਤਿਹਾਸ ਦਸਦਾ ਹੈ ਕਿ ਸ਼ੇਸ਼ਟ ਗੁਣਾਂ ਦਾ ਸਮੁੱਚਾ ਪ੍ਰਭਾਵ ਹੀ ਕਿਸੇ ਦੇਸ ਯਾ ਜਾਤੀ ਨੂੰ ਵਿਕਾਸ ਦੀ ਸਿਖਰ ਵਾਲੀ ਮੰਜ਼ਲ ਤੇ ਪਹੁੰਚਾਉਂਦਾ ਰਿਹਾ ਹੈ । ਆਮ ਆਖਿਆ ਜਾਂਦਾ ਹੈ ਕਿ ਮਨ, ਬਾਣੀ, ਕਰਮ, ਕਰਕੇ ਸ਼ੁੱਧ ਰਹਿਣ ਦਾ ਯਤਨ ਕਰੋ । ਮਨ ਨੂੰ ਸ਼ੁਧ ਰੱਖਣ ਦਾ ਭਾਵ ਹੈ ਕਿ ਬੁਰਿਆਈ ਖਿਆਲ ਵਿਚ ਵੀ ਨਾ ਆਵੇ, ਜੋ ਇਸ ਤਰ੍ਹਾਂ ਮਨ ਨੂੰ ਬਦੀ ਤੋਂ ਪਾਕ ਰੱਖ ਸਕਦਾ ਹੈ, ਉਸ ਦੀ ਬੋਲ-ਬਾਣੀ ਕਿਸੇ ਲਈ ਦੁਖਦਾਈ ਯਾ ਹਾਨੀਕਾਰਕ ਨਹੀਂ ਹੁੰਦੀ । ਇਸ ਤਰ੍ਹਾਂ ਜਿਸ ਦੇ ਵਿਚਾਰ ਪਵਿੱਤਰ ਹਨ, ਜ਼ਬਾਨ ਮਨੋਹਰਤਾ ਤੇ ਮਿਠਾਸ ਦੀ ਧਾਰਨੀ ਹੈ, ਉਸ ਦਾ ਵਰਤੋਂ ਵਿਹਾਰ ਵੀ ਚੰਗੇਰਾ ਹੁੰਦਾ ਹੈ । ਐਸੇ ਸੇਸ਼ਟਾਚਾਰ ਵਾਲਾ ਆਦਮੀ ਗੁਣਾਂ ਦਾ ਸੰਗ੍ਰਹਿ ਕਰਕੇ ਆਪਣੇ ਜੀਵਨ ਨੂੰ ਅਮੀਰ ਕਰਦਾ ਤੇ ਔਗੁਣਾਂ ਤੋਂ ਬਚਣ ਦਾ ਯਤਨ ਕਰਦਾ ਹੈ । ਕਿਉਂਕਿ ਔਗੁਣ ਹੀ ਐਸੇ ਹਾਨੀਕਾਰਕ ਹਨ ਜੋ ਵਿਅੱਕਤੀ ਦੇ ਜੀਵਨ ਨੂੰ ਦੂਸ਼ਿਤ ਕਰਦੇ ਤੇ ਸਮਾਜ ਨੂੰ ਹਿਠਾਹ ਸੁਟਦੇ ਹਨ । ਇਸ ਕਰਕੇ ਸੱਚੇ ਸਦਾਚਾਰੀ ਬਣਨ ਲਈ ਔਗੁਣਾਂ ਯਾ ਬੁਰਿਆਈਆਂ ਤੋਂ ਬਚਾਉ ਬਹੁਤ ਜ਼ਰੂਰੀ ਹੈ । ਇਕ ਆਦਮੀ ਚੰਗਾ ਵਿਦਵਾਨ ਹੈ, ਚੰਗੀ ਸ਼ਾਇਸਤਗੀ ਵਾਲੀ ਸ਼ਬਦਾਵਲੀ ਵੀ ਜਾਣਦਾ ਹੈ, ਉਸ ਦੇ ਬੋਲਣ ਦਾ ਅੰਦਾਜ਼ ਵੀ ਰਸ ਭਰਿਆ ਹੈ ਤੇ ਉਹ ਬੋਲਣ ਸਾਰ, ਸਾਡੇ ਦਾ ਮਨ ਮੋਹ ਲੈਂਦਾ ਹੈ ਪਰ ਇਹ ਸਾਰੀਆਂ ਖੂਬੀਆਂ ਕਿਸੇ ਕੰਮ ਨਹੀਂ, ਜੇਕਰ ਉਹ ਕੰਧ ਦਾ ਸ਼ਿਕਾਰ ਹੋ ਕੇ ਸੰਤੁਲਨ ਗੁਆ ਬੈਠੇ । ਇਸ ਲਈ ਧ ਵਰਗੇ ਕਾਲੇ ਔਗੁਣ ਤੋਂ ਬਚਣਾ ਪਹਿਲੀ ਸ਼ਰਤ ਹੈ ਤਾਂ ਹੀ ਬਾਕੀ ਗੁਣ ਸਕਾਰਥੇ ਹੋ ਸਕਦੇ ਹਨ । ਇਸ ਕਰਕੇ ਸੀ ਗੁਰੂ ਗੰਥ ਵਿਚ ਸਦਾਚਾਰ ਦੀਆਂ ਨੀਂਹਾਂ ਪੱਕਿਆਂ ਕਰਨ ਲਈ ਔਗੁਣਾਂ ਦੇ ਤਿਆਗ ਉਤੇ ਉਤਨਾ ਹੀ ਜ਼ੋਰ ਦਿਤਾ ਗਿਆ ਜਿਤਨਾ ਕਿ ਗੁਣਸੰਗਹਿ ਉਤੇ । ਜਿਤਨਾ ਚਿਰ ਮੈਲੇ ਧਬੇ ਉਤਾਰੇ ਨਾਂ ਜਾਣ ਕੋਈ ਕਪੜਾ ਪਹਿਨਣ ਯੋਗ ਨਹੀਂ ਬਣਦਾ, ਇਸ 5.