ਸਮੱਗਰੀ 'ਤੇ ਜਾਓ

ਪੰਨਾ:Alochana Magazine April, May and June 1967.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਪੰਜ ਵਿਕਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਔਗੁਣਾਂ ਤੇ ਵਿਕਾਰਾਂ ਤੋਂ ਵਰਜਿਆ ਗਿਆ ਹੈ, ਨਾਲ ਹੀ ਸ਼੍ਰੇਸ਼ਟ ਗੁਣ ਧਾਰਨ ਦੀ ਤਾਕੀਦ ਕੀਤੀ ਗਈ ਹੈ । ਇਹ ਵੀ ਸਪਸ਼ਟ ਕਿਹਾ ਗਿਆ ਹੈ ਕਿ ਇਹ ਅੰਦਰ ਹੀ ਹਨ ਕੇਵਲ ਗੁਰੂ ਕ੍ਰਿਪਾ ਦੁਆਰਾ ਡਣ ਦੀ ਲੋੜ ਹੈ । | ਸ੍ਰੀ ਗੁਰੂ ਗ੍ਰੰਥ ਦੇ ਸਦਾਚਾਰ ਸ਼ਾਸਤ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਕੇਵਲ ਵਿਅੱਕਤੀਗਤ ਵਿਕਾਸ ਤਕ ਹੀ ਨਜ਼ਰ ਨਹੀਂ ਰਖਦਾ ਸਗੋਂ ਸਮੁੱਚੇ ਸਮਾਜਕ ਵਿਕਾਸ ਦਾ ਆਯੋਜਨ ਕਰਦਾ ਹੈ । ਸਮਾਜਕ ਵਿਕਾਸ ਅਜਹਾ ਮੰਦਰ ਹੈ ਜਿਸ ਨੂੰ ਲਗਣ ਵਾਲੀ ਹਰ ਇੱਟ ਪੱਕੀ ਤੇ ਸਾਵੀਂ ਪੱਧਰੀ ਚਾਹੀਦੀ ਹੈ, ਇਸ ਕਰਕੇ ਜਿਥੇ ਵਿਅੱਕਤੀ ਵਿਕਾਸ ਦਾ ਪੂਰਾ ਧਿਆਨ ਰੱਖਿਆ ਗਿਆ ਹੈ, ਉਥੇ ਵਿਸ਼ਵ, ਵਿਕਾਸ ਲਈ ਵੀ ਸਤਿਸੰਗ ਟਕਸਾਲ ਦੀ ਸਥਾਪਨਾ ਕੀਤੀ ਗਈ ਹੈ : ਸਿਖ ਸਦਾਚਾਰ ਸ਼ਾਸਤ ਦੇ ਪ੍ਰਮੁੱਖ ਅੰਗ ਇਹ ਹਨ :1. ਗੁਣਾਂ ਜਾਂ ਚੰਗਿਆਈ ਦਾ ਸੰਚਯ ਕਰਨਾ । 2. ਔਗੁਣਾਂ ਜਾਂ ਬੁਰਿਆਈਆਂ ਤੋਂ ਮਨ ਨੂੰ ਸਾਫ ਕਰਨਾ । 3. ਨਾਮ, ਦਾਨ, ਇਸ਼ਨਾਨ ਦੁਆਰਾ ਆਤਮਕ, ਮਾਨਸਿਕ ਤੇ ਸਰੀਰਕ ਸ਼ੁੱਧੀ ਕਰਨਾ । 4. ਪਰਮ ਜੋਤਿ ਦੀ ਅੰਸ਼ ਹੋਣ ਨਾਤੇ ਚੜ੍ਹਦੀ ਕਲਾ ਵਿਚ ਰਹਿਣਾ । 5. ਸਦਾ ਸਰਬਤ ਦੇ ਭਲੇ ਵਿਚ ਵਿਚਰਨਾ, ਸੇਵਾ ਭਾਵ ਨਿਭਾਉਣਾ । 6. ਸਹਿਜ ਅਵਸਥਾ ਵਿਚ ਜੀਵਨ ਬਤੀਤ ਕਰਨਾ । 7. ਇਸ ਸ਼੍ਰੇਸ਼ਟ ਮਾਰਗ ਤੇ ਚਲਦਿਆਂ ਤੇ ਉਚੀਆਂ ਸਿਖਰਾਂ ਛੂਹਦਿਆਂ ਹੋਇਆਂ ਵੀ ਸਦਾ ਨਿਰਮਾਣ ਰਹਿਣਾ । ‘ਗੁਰੁ-ਸਿਧਾਂਤ' ਵਿਚ ਇਹ ਮੰਨਿਆ ਗਿਆ ਹੈ ਕਿ ਸਿਮਰਨ ਤੇ ਸਤਿਸੰਗ ਦੁਆਰਾ ਇਹ ਸੇਸ਼ਟ ਗੁਣ ਵਧਦੇ ਫੁਲਦੇ ਤੇ ਔਗੁਣ ਆਪਣੇ ਆਪ ਨਸ਼ਟ ਹੁੰਦੇ ਜਾਂਦੇ ਹਨ । ਇਸ ਕਰਕੇ ਇਸ ਆਚਾਰ ਸ਼ਾਸਤ ਦਾ ਧੁਰਾ ਪਰਮ ਸੱਚ ਵਿਚ ਵਿਸ਼ਵਾਸ ਯਾ ਰੱਬੀ ਸਿਦਕ ਹੈ ਅਰਥਾਤ ਅਧਿਆਤਮਵਾਦ ਹੈ । ਇਸ ਤੋਂ ਬਿਨਾਂ ਸਦਾਚਾਰਕ ਕੀਮਤਾਂ ਦੀ ਪਕੜ ਸਾਰਥਿਕ ਤੇ ਸਥਾਈ ਨਹੀਂ ਹੁੰਦੀ । ਗੁਰਵਾਕ ਹੈ : “ਸਚਹੁ ਓਰੈ ਸਭ ਕੇ, ਉਪਰਿ ਸਚੁ ਆਚਾਰੁ' (ਸਿਰੀ 1) | 00 55