ਆਲੋਚਨਾ ਦੀ ਮਿਬੋ-ਕਾਵਿਕ ਵਿਧੀ ਤੇਜਵੰਤ ਸਿੰਘ ਗਿੱਲ (ਡਾ:) ਆਧੁਨਿਕ ਆਲੋਚਨਾ ਦੇ ਖੇਤਰ ਵਿਚ ਮਿਥੇ-ਕਾਵਿਕ ਵਿਧੀ ਦੀ ਗਹਿਰ-ਗੰਭੀਰ ਵਿਸ਼ੇਸ਼ਤਾ ਹੈ । ਇਸਦਾ ਪਰਤੱਖ ਜੇਹਾ ਪ੍ਰਮਾਣ ਇਸ ਗੱਲ ਤੋਂ ਮਿਲ ਜਾਂਦਾ ਹੈ ਕਿ ਇਸਨੇ ਆਧੁਨਿਕ ਆਲੋਚਨਾ ਦੀ ਲਗ ਭਗ ਹਰ ਵਿਧੀ ਨੂੰ ਪ੍ਰਭਾਵਿਤ ਕੀਤਾ ਹੈ । ਰੂਪਕ ਵਿਧੀ ਤਾਂ ਇਸ ਤੋਂ ਪ੍ਰਭਾਵਿਤ ਹੈ ਹੀ ਕਿਉਂਕਿ ਇਸਦਾ ਆਰੰਭ-ਬਿੰਦ ਹੀ ਇਹ ਹੈ ਕਿ ਰਚਨਾ ਵਿਚ ਰੂਪ ਦੀ ਉਹੀ ਨਿਰਪੇਖ ਮਹੱਤਤਾ ਹੈ, ਜੋ ਮਿਥੇ-ਕਾਵਿਕ-ਵਿਧੀ ਵਿਚ ਮਿਥਕ ਕਥਾ, ਮਿਬਕ ਬਿੰਬ, ਮਿਥਕ ਗਤੀ ਜਾਂ ਮਿਥਕ ਹਾਵ-ਭਾਵ ਦੀ ਹੀ ਹੈ । ਇਸੇ ਤਰਾਂ ਇਸ ਵਿਧੀ ਦੇ ਭਾਸ਼ਿਕ ਵਿਧੀ ਉਪਰ ਪਏ ਪ੍ਰਭਾਵ ਨੂੰ ਵੀ ਅੱਖ’ ਉਹਲੇ ਨਹੀਂ ਕੀਤਾ ਜਾ ਸਕਦਾ । ਦਰਅਸਲ ਭਾਸ਼ਿਕ ਵਿਧੀ ਦਾ ਆਰੰਭ-ਬਿੰਦੂ ਵੀ ਉਹ ਨਿਰਪੇਖ ਵਿਰੋਧ ਹੈ ਜੋ ਇਸਦਾ ਪਿਤਾਮਾ ਫਰਦੀਨੰਦ ਸੈਅਰ ਭਾਸ਼ਾ ਤੇ ਬਲੀ ਵਿਚਕਾਰ ਨਿਰਧਾਰਿਤ ਕਰਦਾ ਹੈ । ਜਦੋਂ ਇਸ ਵਿਧੀ ਨੂੰ ਅੱਗੇ ਵਿਕਸਤ ਕਰਨ ਵਾਲਾ ਭਾਸ਼ਾ-ਵਿਗਿਆਨੀ ਰੋਮਨ ਜੈਕਬਸਨ ਸਿਰਜਨ-ਕਿਆ ਦੀ ਅਜੇਹੇ ਸੰਤਨ-ਧਾਂਤ ਨਾਲ ਤੁਲਨਾ ਕਰਦਾ ਹੈ ਜੋ ਚੋਣ ਤੇ ਮੇਲ ਦੇ ਗਠਜੋੜ ਤੇ ਆਧਾਰਿਤ ਹੈ ਤਾਂ ਉਸਦਾ ਚਿੰਤਨ ਵੀ ਮਿਥਕ-ਕਥਾ ਦੀ ਸੈਵਲਗਣ ਤਕ ਸੀਮਤ ਹੋਕੇ ਰਹਿ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਤਿਹਾਸਿਕ ਦ੍ਰਿਸ਼ਟੀ ਨੂੰ ਵਰੋਸਾਣ ਵਾਲੀ ਮਾਰਕਸਵਾਦੀ ਵਿਧੀ ਵੀ ਬਹੁਤ ਵਾਰੀ ਅਚੇਤ ਢੰਗ ਨਾਲ ਇਸਦੀ ਸੀ-ਵਲਗਣ ਦਾ ਅੰਤਰਗਤ ਹੀ ਰਹਿ ਜਾਂਦੀ ਹੈ। ਮਿਸਾਲ ਦੇ ਤੌਰ ਤੇ ਪਲੈਖਾਨੋਵ ਦੀ ਆਲੋਚਨਾ ਵਿਚ ਜੀਵਨ ਦੇ ਆਰਥਿਕ ਆਧਾਰ ਨੂੰ ਨਿਰਪੇਖ ਆਕਾਰ ਪ੍ਰਾਪਤ ਹੋ ਜਾਂਦੇ ਹਨ ਅਤੇ ਕਈ ਵਾਰੀ ਰਾਜਸੀ ਆਰਥਿਕਤਾ ਦੀ ਦ੍ਰਿਸ਼ਟੀ ਤੋਂ ਸੰਕਲਪਿਤ ਲੱਗਣ ਦੀ ਥਾਂ ਇਹ ਰਾਤਨ ਆਰਥਿਕਤਾ ਦੀ ਦ੍ਰਿਸ਼ਟੀ ਤੋਂ ਸੰਕਲਪਿਆ ਨਜ਼ਰ ਆਉਣ ਲੱਗ ਪੈਂਦਾ ਹੈ ਪਲੈਖਾਨੋਵ ਨਾਲੋਂ ਵਧੇਰੇ ਸੁਚੇਤ ਹੋਣ ਦੇ ਬਾਵਜੂਦ ਨਾਚਰਸਕੀ ਵੀ ਆਪਣੀ ਇਤਿਹਾਸਕ ਦਿਸ਼ਟੀ ਨੂੰ ਮਿਥਕ ਆਭਾ ਨਾਲ ਪਰਲਿਤ ਕਰਨਾ ਲੋਚਦਾ ਹੈ | ਸ਼ਾਇਦ Pਨਾਂ ਦੀ ਇਸ ਤਰੁੱਟੀ ਨੂੰ ਮਾਰਕਸਵਾਦ ਦੀ ਬੁਨਿਆਦੀ ਤਰੁੱਟੀ ਸਮਝਕੇ ਆਦਰਸ਼ਵਾਦੀ ਅਤਾਲਵੀ ਦਰਸ਼ਨਵੇਤਾ ਚਿ ਨੇ ਦਰਸ਼ਨਵੇਤਾਵਾਂ ਦੇ 1932 ਵਿਚ ਹੋਏ ਵਿਸ਼ਵਸੰਮੇਲਨ ਵਿਚ ਲੁਨਾਚਰਸਕੀ ਨੂੰ ਮਾਰਕਸਵਾਦ ਦੇ ਆਧਾਰ ਤੇ ਮੌਲਿਕ ਸਹਜ-ਸ਼ਾਸਤ 56
ਪੰਨਾ:Alochana Magazine April, May and June 1967.pdf/58
ਦਿੱਖ