ਵਿਕਸਿਤ ਕਰਨ ਲਈ ਵੰਗਾਰਿਆ ਸੀ ਅਤੇ ਨਾਲ ਹੀ ਚੇਤਾਵਨੀ ਦਿੱਤੀ ਸੀ ਕਿ ਅਜਿਹਾ ਹੋ ਸਕਣਾ ਅਸੰਭਵ ਹੈ । ਦਰਅਸਲ ਤਾਂ ਚ ਦੀ ਵੰਗਾਰ ਤੇ ਚੇਤਾਵਨੀ ਦਾ ਪੂਰਨ ਜਵਾਬ ਗਿਓਰਗੇ ਲੂਕਾਚ ਤੇ ਲੂਸੀਅਨ ਗੋਲਡਮਨ ਤੋਂ ਵੀ ਨਹੀਂ ਦੇ ਹੋਇਆ ਕਿਉਂਕਿ ਉਨ੍ਹਾਂ ਦੀ ਆਲੋਚਨਾਤਮਿਕ ਦ੍ਰਿਸ਼ਟੀ ਵਿਚਲੇ ਮਿਥਕ ਅੰਸ਼ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ । | ਆਪਣੀ ਅਲੋਚਨਾਤਮਿਕ ਦ੍ਰਿਸ਼ਟੀ ਵਿਚਲੇ ਮਿਥਕ ਅੰਸ਼ ਨੂੰ ਸਮੂਰਤ ਕਰਦਾ ਹੋਇਆ ਗਿਓਰਗੀ ਲੂਕਾਚ ਵੀ ਇਤਿਹਾਸਿਕ/ਵਿਆਪਕ ਯਥਾਰਥ ਨੂੰ ਆਰਥਿਕ ਆਧਾਰ ਤੇ ਸਮਾਜਿਕ ਉਸਾਰ ਦਾ ਗਠਜੋੜ ਮੰਨਦਾ ਹੈ । ਵਕਤ-ਬ-ਵਕਤ ਉਹ ਆਰਥਿਕ ਆਧਾਰ ਤੇ ਸਮਾਜਕ ਉਸਾਰ ਨੂੰ ਪ੍ਰਾਰੰਭਿਕ ਠਹਿਰਾਉਂਦਾ ਹੈ। ਸ਼ਾਇਦ ਹੀ ਕਿਤੇ ਉਸਦੀ ਟੀ ਵਿਚ ਆਰਥਿਕ ਆਧਾਰ ਤੇ ਸਮਾਜਕ ਉਸਾਰ ਪਰਿਵਰਤਨਸ਼ੀਲ ਪਾਸਾਰ ਦੇ ਰੂਪ ਵਿਗਸਦੇ ਹਨ । ਇਸੇ ਤਰ੍ਹਾਂ ਲੂਸੀਅਨ ਗੋਲਡਮਨ ਵੀ ਵਾਮਨ ਪਰਿਵਾਰਕਬਣਤਰ ਨੂੰ ਵਰਾਟ ਸਮਾਜਕ-ਬਣਤਰ ਦਾ ਲਘੂ-ਬਿੰਬ ਸਵੀਕਾਰ ਕਰਦਾ ਹੈ ਜਿਵੇਂ ਮਿਥਕ-ਬਿੰਬ ਨੂੰ ਮਿਥਕ-ਕਥਾ ਦਾ ਲਘੂ-ਰੂਪ ਤੇ ਮਿਥਕ-ਕਥਾ ਨੂੰ ਮਿਥਕ-ਬਿੰਬ ਦਾ ਵਿਸ਼ਾਲਤਰ-ਰੂਪ ਮੰਨ ਲਿਆ ਜਾਂਦਾ ਹੈ । ਕੇਵਲ ਵਿਕਸਤ ਮਾਰਕਸਵਾਦ ਤੋਂ ਸਾਹਿਤ ਦਾਰਸ਼ਨਿਕ-ਇਤਿਹਾਸਕ ਆਲੋਚਨਾ ਹੀ ਕਚਿ ਦੀ ਵੰਗਾਰ ਤੇ ਚੇਤਾਵਨੀ ਦਾ ਜਵਾਬ ਦੇਣ ਦਾ ਯਤਨ ਕਰਦੀ ਹੈ ਅਤੇ ਸਚੇਤ ਰੂਪ ਵਿਚ ਮਿਥਕ-ਕਥਾ ਦੀ ਸੈਵਲਗਣ ਤੋਂ ਉਪਰ ਉਠਣ ਦੇ ਸਮਰਥ ਹੈ। ਇਸਦੀ ਸਫਲਤਾ ਦਾ ਕਾਰਣ ਇਹ ਹੈ ਕਿ ਇਸਦਾ ਆਧਾਰ ਉਹ ਦ੍ਰਿਸ਼ਟੀ ਹੈ, ਜਿਸ ਅਨੁਸਾਰ ਪੂਰਨਤਾ ਦੇ ਸਭ ਤੋਂ ਨੇੜੇ ਪਹੁੰਚਣ ਵਾਲੀ ਕਲਾਕਿਰਤ ਆਪਣੇ ਕਾਲ ਤੋਂ ਗਹਿਰ-ਗੰਭੀਰ ਢੰਗ ਨਾਲ ਨਿਰਧਾਰਿਤ ਵੀ ਹੋਈ ਹੁੰਦੀ ਹੈ ਅਤੇ ਇਸ ਤੋਂ ਬਹੁਤ ਹੀ ਜ਼ਿਆਦਾ ਅਗੇਰੇ ਸਦੀਵਤਾ ਵਿਚ ਪ੍ਰਵੇਸ਼ ਵੀ ਕਰਦੀ ਹੈ । ਆਲੋਚਨਾ ਦੀ ਮਿਥੇ-ਕਾਵਿਕ ਵਿਧੀ ਕਲਾ ਤੋਂ ਇਤਿਹਾਸਿਕ ਸਰਵ-ਵਿਆਪਕਤਾ ਹੰਢਾ ਰਹੇ ਮੁਲਾਂ ਦੀ ਸਿਰਜਨਾ ਦੀ ਮੰਗ ਨਹੀਂ ਕਰਦੀ । ਇਹ ਤਾਂ ਇਸ ਤੋਂ ਅਨੰਤਤਾ ਦਾ ਪ੍ਰਭਾਵ ਦੇਣ ਵਾਲੇ ਮੂਲਾਂ ਦੀ ਸਿਰਜਨਾ ਦੀ ਆਸ ਰਖਦੀ ਹੈ । ਅਜੇਹਾ ਕਰਦਿਆਂ ਮਿਥੇ/ ਕਾਵਿਕ ਵਿਧੀ ਉਸ ਸੁਪਨਮਈ ਤਿਪਤੀ ਦਾ ਪੱਖ ਪੂਰਦੀ ਹੈ ਜੋ ਇਤਿਹਾਸਿਕ ਚੇਤਨਾ ਵਿਕਸਤ ਹੋ ਜਾਣ ਦੇ ਬਾਵਜੂਦ ਵੀ ਇਤਿਹਾਸ ਤੋਂ ਨਿਰਾਸ਼ ਹੋ ਗਏ ਲੋਕਾਂ ਦੇ ਮਨਾਂ ਨੂੰ ਟੰਬਦੀ ਹੈ । ਇਸ ਸੁਪਨਮਈ ਪਤੀ ਦੀ ਖੋਜ ਵਿਚ ਇਹ ਲੋਕ ਉਸ ਪੂਰਵ-ਇਤਿਹਾਸ ਕਾਲ ਵਿਚ ਪਹੁੰਚੇ ਅਨੁਭਵ ਕਰਦੇ ਹਨ ਜਿਸ ਕਾਲ ਵਿਚ ਉਤਪਾਦਨ ਦੀ ਪ੍ਰਕ੍ਰਿਆ ਦਾ ਨਿਕਾਸ ਹੀ ਹੋਇਆ ਸੀ । ਉਸ ਕਾਲ ਵਿਚ ਇਸ ਕ੍ਰਿਆ ਨੇ ਅਜੇ ਉਹ ਇਤਿਹਾਸਿਕ ਵਿਕਾਸ ਨਹੀਂ ਕੀਤਾ ਸੀ ਜਿਸ ਸਦਕਾ ਕਿਰਤ ਦੀ ਵੰਡ ਆਰੰਭ ਹੋ ਗਈ, ਲੋਕ ਆਰਥਿਕ ਸ਼੍ਰੇਣੀਆਂ ਵਿਚ ਵੰਡੇ ਗਏ ਅਤੇ ਸ਼੍ਰੇਣੀ-ਸੰਘਰਸ਼ ਦਾ ਆਗਾਜ਼ ਹੋ ਗਿਆ । ਉਸ ਕਾਲ ਵਿਚ ਖਪਤ ਦੀ ਪ੍ਰਕਿਆ ਦਾ ਵੀ ਅਜੇ ਨਿਕਾਸ ਹੀ ਹੋਇਆ ਸੀ ਅਤੇ ਉਤਪਾਦਨ ਤੇ ਖਪਤ ਦੀਆਂ ST
ਪੰਨਾ:Alochana Magazine April, May and June 1967.pdf/59
ਦਿੱਖ