ਤਸੱਵਰ ਕੀਤਾ ਜਾ ਸਕਦਾ ਹੈ । ਇਸ ਤਰ੍ਹਾਂ ਦਾ ਤਸੱਵਰ ਉਤਪੰਨ ਕਰਨਾ ਹੀ ਉਪਰੋਕਤ ਲਕਸ਼ਾਂ ਦਾ ਪ੍ਰਥਮ ਮੰਤਵ ਹੈ । ਦੇਸ਼-ਕਾਲ ਦੇ ਪਰਿਵਰਤਨਸ਼ੀਲ ਪ੍ਰਬੰਧ ਵਿਚ ਨਿਰਪੇਖ ਅਨੰਤਤਾ ਨੂੰ ਵਿਚਰਦੇ ਤਸੱਵਰ ਕਰਨਾ ਅਸੰਭਵ ਹੈ ਕਿਉਂਕਿ ਅਜੇਹਾ ਕਰਨ ਲਈ ਇਸ ਗਤੀਸ਼ੀਲ ਪ੍ਰਬੰਧ ਵਿਚੋਂ ਕਾਲ ਨੂੰ ਪੂਰਨ ਤੌਰ ਤੇ ਖਾਰਜ ਕਰਨਾ ਪੈਂਦਾ ਹੈ । ਇਸਦੇ ਉਲਟ ਸਾਪੇਖ ਅਨੰਤਤਾ ਨੂੰ ਤਸੱਵਰ ਕੀਤ' ਜਾ ਸਕਦਾ ਹੈ ਕਿਉਂਕਿ ਅਜੇਹਾ ਕਰਨ ਲਈ ਇਤਿਹਾਸ ਨੂੰ ਹੀ ਜੀਵਨ ਵਿਚੋਂ ਖਾਰਜ ਕਰਨਾ ਪੈਂਦਾ ਹੈ । ਇਸ ਪ੍ਰਸੰਗ ਵਿਚ ਕਾਲ ਦੀ ਪਰਿਭਾਸ਼ਾ ਨੂੰ ਇਤਹਾਸ ਦੀ ਪਰਿਭਾਸ਼ਾ ਨਾਲੋਂ ਵਖਰਾ ਕੇ ਸਮਝਣ ਦੀ ਜ਼ਰੂਰਤ ਹੈ । ਕਾਲ ਉਹ ਪਰਿਵਰਤਨ ਹੈ ਜੋ ਬ੍ਰਹਿਮੰਡ ਦੀ ਸਮੁੱਚੀ ਰਚਨਾ ਵਿਚ ਵਿਆਪਕ ਹੈ । ਇਸ ਦੇ ਉਲਟ ਇਤਿਹਾਸ ਉਹ ਵਿਕਾਸ ਹੈ ਮਨੁੱਖੀ ਜੀਵਨ ਵਿਚ ਜਿਸਦਾ ਪ੍ਰਵੇਸ਼ ਸਿਰਜਨਾ ਤੇ ਉਤਪਾਦਨ ਦੀਆਂ ਪ੍ਰਕ੍ਰਿਆਵਾਂ ਰਾਹੀਂ ਹੁੰਦਾ ਹੈ । ਦੂਜੇ ਸ਼ਬਦਾਂ ਵਿਚ ਇਤਿਹਾਸ ਕਾਲ ਦਾ ਮਾਨਵੀਕਰਣ ਹੀ ਨਹੀਂ ਕਰਦਾ ਸਗੋਂ ਇਸਦਾ ਸਮਾਜੀਕਰਣ ਵੀ ਕਰਦਾ ਹੈ । | ਨਿਰਸੰਦੇਹ ਇਤਿਹਾਸ ਕਦੇ ਵੀ ਮਨੁੱਖੀ ਜੀਵਨ ਵਿਚੋਂ ਗੈਰ-ਹਾਜ਼ਰ ਨਹੀਂ ਰਿਹਾ ਪਰ ਪੂਰਵ-ਇਤਿਹਾਸ ਕਾਲ ਵਿਚ, ਇੱਥੋਂ ਤਕ ਕਿ ਪਾਸ਼ਾਨਿਕ ਤੇ ਨਵ-ਪਾਸ਼ਾਨਿਕ ਯੁਗਾਂ ਵਿਚ, ਮਾਨਵੀਕਰਣ ਤੇ ਸਮਾਜੀਕਰਣ ਦੀ ਪ੍ਰਕ੍ਰਿਆਵਾਂ ਦੀ ਗਤੀ ਐਨੀ ਧੀਮੀ ਸੀ ਕਿ ਸਾਪੇਖ ਨੁਕਤਾ-ਏਨਿਗਾਹ ਤੇ ਇਤਿਹਾਸ ਉਸ ਕਾਲ ਵਿਚੋਂ ਗੈਰ-ਹਾਜ਼ਰ ਹੀ ਤੀਤ ਹੁੰਦਾ ਹੈ । ਇਤਿਹਾਸ ਦੇ ਇਸ ਤਰ੍ਹਾਂ ਗੈਰ-ਹਾਜ਼ਰ ਹੋਣ ਕਾਰਣ ਜਾਂ ਮਨੁੱਖਤਾ ਦੇ ਇਤਿਹਾਸਿਕ ਤੌਰ ਤੇ ਕਿਆਸ਼ੀਲ, ਉਤਪਾਦਿਕ ਤੇ ਸਿਰਜਨਸ਼ੀਲ ਨਾ ਹੋਣ ਰਣ ਸਿਰ ਤਨਾ ਤੇ ਉਤਪਾਦਨ ਦੀਆਂ ਕ੍ਰਿਆਵਾਂ ਉਸ ਤਰ੍ਹਾਂ ਪ੍ਰਬੱਲ ਨਹੀਂ ਸਨ ਜਿਵੇਂ ਕਿ ਇਹ ਇਤਿਹਾਸ ਕਾਲ ਵਿਚ ਕਿਰਤ ਦੀ ਵੰਡ ਤੋਂ ਮਗਰੋਂ ਹੋਈਆਂ ਹਨ । ਕੁਦਰਤੀ ਤੌਰ ਤੇ ਉਸ ਕਾਲ ਵਿਚ ਮਨੁੱਖੀ ਜੀਵਨ ਅਹਿੱਲ ਜਿਹਾ ਸੀ ਅਤੇ ਇਸ ਅਹਿੱਲਤਾ ਤੇ ਫਲਸਰੂਪ ਮਨੁੱਖੀ ਜੀਵਨ ਤੇ ਤੀ ਇਕੋ ਹੀ ਗਤੀ ਦੇ ਸੂਚਕ ਸਨ । ਕੇਵਲ ਪ੍ਰਪਾਸ਼ਨਿਕ ਤੇ ਵਿਸ਼ੇਸ਼ ਕਰਕੇ ਨਵ-ਪਾਸ਼ਨਿਕ ਯੁਗਾਂ ਵਿਚ ਆ ਕੇ ਹੀ ਮਨੁੱਖੀ ਜੀਵਨ ਕਿਤੀ ਨਾਲੋਂ ਵਿਲੱਖਣ ਹੋਣਾ ਆਰੰਭ ਹੋਇਆ ਹੈ । ਇਸ ਤਰ੍ਹਾਂ ਸਮੁੱਚ-ਪੂਰਵ-ਇਤਿਹਾਸ ਵਾਲ ਅਭੇਦਤਾ ਤੋਂ ਵਿਲੱਖਣਤਾ ਦਾ ਪੰਧ ਹੈ । ਇਸ ਪੰਧ ਦੀ ਗਾਥਾ ਮਿਥਕ-ਕਥਾ ਦੇ ਨਕਾਸ ਤੇ ਵਿਕਾਸ ਤੋਂ ਉਪਲੱਬਧ ਹੁੰਦੀ ਹੈ, ਜਿਸਨੂੰ ਮਿਥੋ-ਕਾਵਿਕ ਵਿਧੀ ਅਨੁਸਾਰ ਨਾਰੰਭ ਦੀ ਸਰਲਤਾ, ਸ਼ਬਦਾਂ ਦੇ ਮੌਲਿਕ ਪ੍ਰਤੀਕਾਂ ਦੀ ਭਾਸ਼ਾ, ਅਤਾਰਕਿਕ ਤੇ ਸਿੱਧ ਧਰਾ ਜੀਵਨ ਬੋਧ, ਆਰੰਭਿਕ ਸਮੇਂ ਦੇ ਅਨੰਤ ਹੋਣ ਦਾ ਮੌਲਿਕ ਝਲਕਾਰਾ, ਤੇ ਸਾਰੇ ਗਤ ਦੇ ਅਵੰਡ ਬਣ ਜਾਣ ਦੀ ਕ੍ਰਿਆ ਆਖਿਆ ਗਿਆ ਹੈ । ਪਰਤੱਖ ਹੈ ਕਿ ਮਿਥੇ-ਕਾਵਿਕ ਵਿਧੀ ਮਿਥਕ-ਕਥਾ ਨੂੰ ਨਿਰਪੇਖ ਅਨੰਤਤਾ ਦੀ ਚੱਕ ਠਹਿਰਾਉਂਦੀ ਹੈ । ਵਾਸਤਵ ਵਿਚ ਨਿਰਪੇਖ ਅਨੰਤਤਾ ਦਾ ਵਿਚਰਣ ਅਸੰਭਵ ਹੈ 59
ਪੰਨਾ:Alochana Magazine April, May and June 1967.pdf/61
ਦਿੱਖ