ਅਤੇ ਪੂਰਵ-ਇਤਿਹਾਸ ਕਾਲ ਵਿਚ ਸਾਪੇਖ ਅਨੰਤਤਾ ਦੇ ਵਿਚਰ ਚੁਕਣ ਨੂੰ ਹੀ ਪ੍ਰਮਾਣਿਕ ਠਹਿਰਾਇਆ ਜਾ ਸਕਦਾ ਹੈ । ਸੋ ਮਿਥਕ-ਕਥਾ ਸਾਪੇਖ ਅਨੰਤਤਾ ਦੀ ਸੂਚਕ ਹੈ ਅਤੇ ਇਸ ਤਰ੍ਹਾਂ ਦੀ ਸੂਚਕ ਬਣਨ ਲਈ ਇਸਨੂੰ ਹੇਠ ਲਿਖਿਆਂ ਪੜਾਵਾਂ ਵਿੱਚੋਂ ਲੰਘਣਾ ਪਿਆ ਹੈ : ਓ) ਆਕਾਈ-ਪੜਾਅ : ਇਥੇ ਮਿਥਕ-ਕਥਾ ਦੇ ਪਾਤਰ ਨਿਰੋਲ ਵਰਾਟੇ ਪਾਕਿਤਿਕ ਸ਼ਕਤੀਆਂ ਦੇ ਰੂਪ ਵਿਚ ਉਭਰਦੇ ਹਨ । ਯੂਨਾਨੀ ਮਿਥਿਹਾਸ ਵਿਚ ਜ਼ੀਅਸ ਦੀ ਅਗੇਤਰੀ ਕਥਾ ਅਤੇ ਭਾਰਤੀ ਮਿਥਿਹਾਸ ਵਿਚ ਅਵੰਡੇ ਵਰਣ ਦੀ ਕਥਾ ਇਸ ਪੜਾਅ ਵਲ ਸੰਕੇਤ ਕਰਦੇ ਹਨ । ਵਾਸਤਵ ਵਿੱਚ ਇਹ ਪੜਾਅ ਪੁਰਾਬਾਨਿਕ ਯੁਗ ਤੋਂ ਪਹਿਲਾਂ ਦੇ ਯੁਗ ਦਾ ਸੂਚਕ ਹੈ ਜਦ ਮਨੁੱਖੀ ਜੀਵਨ ਦੀ ਪ੍ਰਕ੍ਰਿਤੀ ਨਾਲ ਅਭੇਦਤਾ ਨੇ ਵਿਲੱਖਣਤਾ ਵਿਚ ਤਬਦੀਲ ਹੋਣਾ ਆਰੰਭ ਹੀ ਕੀਤਾ ਸੀ । ਦੈਵੀ ਪੜਾਅ : ਇਥੇ ਮਿਥਕ-ਕਥਾ ਦੇ ਪਾਤਰ ਹਨ ਤਾਂ ਵਰਾਟ ਪ੍ਰਤਿਕ ਸ਼ਕਤੀਆਂ ਹੀ ਪਰ ਬਾਹਰੀ ਤੌਰ ਤੇ ਉਹ ਦੇਵੀ ਦੇਵਤਿਆਂ ਦੇ ਸਰੂਪ ਵਿੱਚ ਢਲ ਗਈਆਂ ਹਨ । ਯੂਨਾਨੀ ਮਿਥਿਹਾਸ ਵਿਚ ਜ਼ੀਅਸ ਦੀ ਪਿਛਲਰਾ ਕਥਾ ਅਤੇ ਭਾਰਤੀ ਮਿਥਿਹਾਸ ਵਿਚ ਵਰਣ ਦੀ ਕਥਾ ਜਦ ਉਹ ਤਨ ਦੇਵਤਿਆਂ ਵਰਣ, ਮਿਤ ਤੇ ਆਰਯਾਮਨ ਵਿਚ ਵੀ ਆ ਜਾਂਦਾ ਹੈ, ਇਸ ਪੜਾਅ ਦੀਆਂ ਪ੍ਰਤੀਕ ਹਨ । ਇਸ ਪੜਾਅ ਦਾ ਸਮਾਂ ਪੂਰਾਪਾਸ਼ਨਿਕ ਯੂਰੀ ਦਾ ਆਰੰਭ ਸੀ । ਦੇਵੀ/ਮਾਨਵੀ ਪੜਾਅ : ਇਸ ਪੜਾਅ ਤੇ ਮਿਥਕ ਕਥਾ ਦੇ ਪਾਤਰ ਆਂਤਿਕ ਤੌਰ ਤੇ ਤਾਂ ਦੇਵੀ ਦੇਵਤੇ ਹੀ ਹਨ ਪਰ ਬਾਹਰੀ ਤੌਰ ਤੇ ਉਹ ਮਨੁੱਖੀ ਆਕਾਰ ਗ੍ਰਹਿਣ ਕਰ ਲੈਂਦੇ ਹਨ । ਭਾਰਤੀ ਮਿਥਿਹਾਸ ਵਿੱਚ ਭਗਵਾਨ ਕਿਸ਼ਨ ਤੇ ਯੂਨਾਨੀ ਮਿਥਿਹਾਸ ਵਿਚ ਮਿਥੀਅਸ ਇਸ ਪੜਾ ਦੀ ਪ੍ਰਤਿਨਿੱਧਤਾ ਕਰਦੇ ਹਨ ਅਤੇ ਇਸਦਾ ਆਗ਼ਾਜ਼ ਨਵ-ਪਾਸ਼ਾ ਨਕ ਰਾ ਨਾਲ ਹੋਇਆ ਸਮਝਿਆ ਜਾ ਸਕਦਾ ਹੈ । ਸ) ਮਾਨਵੀ ਪੜਾਅ : ਇਥੇ ਮਿਥਕ-ਕਥਾ ਦੇ ਪਾਤਰ ਆਂਤਿਕ ਤੇ ਬਾਹਰੀ ਤੌਰ ਤੇ ਅਲੌਕਿਕ ਮਾਨਵ ਹੋ ਨਿਬੜਦੇ ਹਨ । ਯੂਨਾਨੀ ਮਿਥਿਹਾਸ ਵਿਚ ਇਡਸ ਤੇ ਇਲੀਅਡ ਇਸ ਪਰਿਵਰਤਨ ਦੇ ਸੂਚਕ ਹਨ । ਭਾਰਤ ਮਿਥਿਹਾਸ ਇਸ ਪੜਾਅ ਤੱਕ ਵਿਕਸਿਤ ਹੋਇਆ ਨਜ਼ਰ ਨਹੀਂ ਆਉਂਦਾ | ਕਿਉਂਕਿ ਅੰਤ ਵਿਚ ਰਾਮ, ਅਰਜੁਨ ਤੇ ਕਰਨ ਦੈਵੀ/ਮਾਨਵੀ ਪੜਾਅ ਤੇ ਹੀ ਵਿਚਰਣ ਲਗ ਪੈਂਦੇ ਹਨ । ਇਹ ਨਵ-ਪਾਸ਼ਨਿਕ ਯੁਗ ਦੇ ਅੰਤ ਵਲ ਸੰਕੇਤ ਕਰਦਾ ਹੈ । ਜੇ ਮਿਥਕ-ਕਥਾ ਦੇ ਇਨ੍ਹਾਂ ਸਾਰੇ ਪੜਾਵਾਂ ਪ੍ਰਤੀ ਸੁਚੇਤ ਰਹਿ ਕੇ ਇਸਦੇ ਸੰਸਾ 60
ਪੰਨਾ:Alochana Magazine April, May and June 1967.pdf/62
ਦਿੱਖ