ਸਮੱਗਰੀ 'ਤੇ ਜਾਓ

ਪੰਨਾ:Alochana Magazine April, May and June 1967.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਪਤਾ ਲਗਦਾ ਹੈ ਕਿ ਮਿਥਕ-ਸੰਸਾਰ ਦਾ ਦੇਸ਼ ਤੇ ਕਾਲ ਕੇਵਲ ਇਕਹਿਰੇ ਜੇਹੇ ਵਿਸਥਾਰ ਦਾ ਹੀ ਹੁੰਗਾਰਾ ਭਰਦੇ ਹਨ, ਜੋ ਇਸਨੂੰ ਸੰਜਿਦ ਕਰਦੇ ਦੇਵੀ ਦੇਵਤਿਆਂ ਦੀਆਂ ਗਤੀਆਂ ਅਨੁਸਾਰ ਫੈਲਦਾ ਤੇ ਸੁੰਗੜਦਾ ਰਹਿੰਦਾ ਹੈ । ਇਸ ਵਿਚੋਂ ਦੇਸ਼ ਤੇ ਕਾਲ ਦੇ ਉਹ ਆਕਾਰ ਦ੍ਰਿਸ਼ਟੀਗੋਚਰ ਹੀ ਨਹੀਂ ਹੁੰਦੇ ਜੋ ਵਾਸਤਵਿਕ ਤੌਰ ਤੇ ਦੇਸ਼ ਕਲ ਦੇ ਪਰਿਵਰਤਨਸ਼ੀਲ ਪ੍ਰਬੰਧ ਦੇ ਰੂਪ ਵਿਚ ਵਿਗਸਣ ਵਾਲੇ ਸੰਸਾਰ ਦਾ ਅਨਿੱਖੜਵਾਂ ਅੰਗ ਹਨ । ਉਦਾਹਰਣ ਵਜੋਂ ਇਸ ਵਿਚ ਦੇਸ਼ ਵਰਾਟ ਤੋਂ ਵਰਾਟ ਸਮਲਤਾ ਦਾ ਸੰਕੇਤ ਨਹੀਂ ਦਿੰਦਾ ਜੋ ਹਰ ਪ੍ਰਕਾਰ ਦੀ ਅ-ਸਮਾਨਤਾ ਨੂੰ ਮਿਟਾਉਣ ਦਾ ਯਤਨ ਕਰ ਰਹੀ ਹੋਵੇ ਅਤੇ ਇਸ ਵਿਚਲਾ ਕਾਲ ਵਾਮਨ ਤੋਂ ਵਾਮਨ ਅ-ਸਮਾਨਤਾ ਦਾ ਹੁੰਗਾਰਾ ਨਹੀਂ ਭਰਦੀ ਜੋ ਹਰ ਪ੍ਰਕਾਰ ਦੀ ਸਮਾਨਤਾ ਨੂੰ ਤੜਕੀ ਹੋਈ ਸਿੱਧ ਕਰਨ ਦਾ ਯਤਨ ਕਰ ਰਹੀ ਹੋਵੇ । ਇਸਦੇ ਉਲਟ ਮਿਥਕ ਸੰਸਾਰ ਤਾਂ ਦੇਵੀ ਦੇਵਤਿਆਂ ਦੇ ਤਿੰਨਾਂ ਦਾ ਹੀ ਫੈਲਾਓ ਹੈ ਜਿਸਦੇ ਫਲਸਰੂਪ ਉਹ ਗਤੀਆਂ ਵਿਚ ਵਿਚਰਦੇ ਹੋਏ ਵੀ ਅਨੁਭਵਾਂ ਦਾ ਪ੍ਰਮਾਣ ਨਹੀਂ ਦਿੰਦੇ, ਜੀਵਾਂ ਜੰਤੂਆਂ ਦੇ ਸੰਸਾਰ ਆਪਣੇ ਵਸ ਕਰਕੇ ਵੀ ਉਹ ਇਸ ਉਪਰ ਆਪਣਾ ਨੈਤਿਤਵ ਸਥਾਪਤ ਨਹੀਂ ਕਰਦੇ ਅਤੇ ਜਿਉਂਦੇ ਜਾਗਦੇ ਜੀਵ ਹੋਣ ਦੇ ਬਾਵਜੂਦ ਵੀ ਜੀਵਨ ਵਿਚ ਭਾਗਸ਼ਾਲੀ ਹੋਣ ਦਾ ਦਾਅਵਾ ਨਹੀਂ ਕਰਦੇ । | ਉਹਨਾਂ ਦੇ ਸੰਸਾਰ ਵਿਚੋਂ ਉਸ ਸਮਾਜਕ, ਰਾਜਸੀ, ਬੌਧਿਕ ਤੇ ਆਤਮਿਕ ਗਹਿਰਾਈ ਤੇ ਗੰਭੀਰਤਾ ਦੀ ਕਨਸੋਅ ਤੱਕਨ ਹੀਂ ਮਿਲਦੀ ਜੋ ਵਸਤਵ ਵਿਚ ਦੇਸ਼-ਕਾਲ ਦੇ ਪਰਿਵਰਤਨਸ਼ਲ ਪ੍ਰਬੰਧ ਨੂੰ ਸਜਿਦ ਕਰ ਰਹੇ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ । ਇਸ ਤਰ੍ਹਾਂ ਮਿਥਕ ਸੰਸਾਰ ਦੇ ਲਖਾਇਕ ਦੇਵੀ ਦੇਵਤਿਆਂ ਦੇ ਚਿੰਤਨ-ਖੇਤਰ ਤੇ ਭਾਵ-ਖੇਤਰ ਬਿੰਦੂ-ਰੂਪੀ ਹਨ, ਇਹ ਉਨ੍ਹਾਂ ਦੀਆਂ ਕਾਰਜਾਂ ਤੋਂ ਵਧ ਕੁਝ ਨਹੀਂ, ਉਨ੍ਹਾਂ ਦੇ ਕਾਰਜ ਉਨਾਂ ਦੀਆਂ ਨਿਰੰਤਰ ਗਤੀਆਂ ਦਾ ਹੀ ਬਦਲ ਹਨ ਅਤੇ ਉਨ੍ਹਾਂ ਦਾ ਅਨੁਭਵ-ਖੇਤਰ ਉਨਾਂ ਦੇ ਇੱਕੜ ਦੁਕੜ ਹਾਵਾਂ-ਭਾਵਾਂ ਤਕ ਸੀਮਿਤ ਹੈ । ਇਹ ਚਿੰਤਨ ਤੇ ਕਾਰਜ ਦੇ ਸੰਜੋਗ, ਇਸ ਸੰਜੋਗ ਦੇ ਵਿਯੋਗ ਬਣ ਜਾਣ ਦੀ ਹਾਲਤ ਵਿਚ ਇਸ ਵਿਚੋਂ ਉਤਪੰਨ ਹੁੰ ਦੇ ਕਲੇਸ਼ ਅਤੇ ਇਸ ਕਲੇਸ਼ ਦੇ ਸਮਾਜਕ , ਬੌਧਿਕ ਤੇ ਆਤਮਿਕ ਆਕਾਰਾਂ ਤੋਂ ਬਿਲਕੁਲ ਹੀ ਕੋਰੇ ਹਨ । ਇਹ 'ਜੋ ਹੈ' ਪ੍ਰਤਿ ਹੀ ਸੁਚੇਤ ਹਨ ਸਨ, ਜੋ ਹੋਣਾ ਚਾਹੀਦਾ ਹੈ ਉਨਾਂ ਦੇ ਭਾਵਖੇਤਰ ਦਾ ਅੰਗ ਹੀ ਨਹੀਂ ਸੀ ਬਣਿਆ । ਕੁਦਰਤੀ ਤੌਰ ਤੇ “ਜੋ ਹੋਣਾ ਚਾਹੀਦਾ ਹੈ' ਦੀ ਚੇਤਨਾ ਦੀ ਅਣਹੋਂਦ ਵਿਚ “ਜੋ ਹੈ ਦੀ ਚੇਤਨਾ ਕੇਵਲ ਬਿੰਦੂ-ਰੂਪੀ ਹੀ ਹੋ ਸਕਦੀ ਹੈ । ਇਸ ਤਰ੍ਹਾਂ ਮਿਥਕ ਸੰਸਾਰ ਨੂੰ ਰਚਣ ਵਾਲੀ ਭਾਸ਼ਾ ਉਨ੍ਹਾਂ ਸ਼ਬਦਾਂ ਦਾ ਸਮੂਹ ਹੈ ਜਿਨ੍ਹਾਂ ਦੀ ਜਿੰਦ ਜਾਨ ‘ਫਨੀਮਜ਼' ਹਨ । ਦੂਜੇ ਸ਼ਬਦਾਂ ਵਿਚ ਇਹ ਧੁਨੀ-ਪ੍ਰਧਾਨ ਭਾਸ਼ਾ ਹੈ । ਜਦੋਂ ਰਚਨਾ ਦੇ ਕਾਵਿਕ ਸੰਸਾਰ ਨੂੰ ਅਤੇ ਇਸਨੂੰ ਸਿਰਜ ਰਹੀ ਸ਼ੈਲੀ-ਬੱਧ ਭਾਸ਼ਾ ਨੂੰ ਮਿਥਕ-ਸੰਬਰ ਤੇ ਧੁਨੀ-ਪ੍ਰਧਾਨ ਭਾਸ਼ਾ ਦੇ ਆਧਾਰ ਤੇ ਜਾਂਚਿਆ ਜਾਂਦਾ ਹੈ ਤਾਂ ਜਾਂਚ ਤ , ਵਿਧੀ ਅਜੇਹੇ ਸਰਲੀਕਰਣ ਦਾ ਸ਼ਿਕਾਰ ਹੋ ਜਾਂਦੀ ਹੈ, ਜਿਸਨੂੰ ਕਿਸੇ ਹਾਲਤ 61