ਸਮੱਗਰੀ 'ਤੇ ਜਾਓ

ਪੰਨਾ:Alochana Magazine April, May and June 1967.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਖ਼ਤ ਪਿਆਰੇ ਗਿੱਲ, ਤੇਰਾ ਫਿਲਮਾਂ ਬਾਰੇ ਲੇਖ ਹੁਣੇ ਪੜ੍ਹਿਆ ਹੈ । ਜਿੰਨੀ ਬਰੀਕ ਸਮਝ ਤੇ ਗੰਭੀਰਤਾ ਨਾਲ ਤੇ ਫਿਲਮਾਂ ਬਾਰੇ ਲਿਖਿਆ ਹੈ, ਉਸਦੀ ਦਾਦ ਦਿੰਦਾ ਹਾਂ । ਏਸ ਮਾਧਿਅਮ ਬਾਰੇ ਬੀ ਦੇ ਸੋਚਵਾਨਾਂ ਦੀ ਉਦਾਸੀਨਤਾ ਬੜੀ ਦੇਰ ਤੋਂ ਅਖਰਦੀ ਰਹੀ ਹੈ । ਅਕਸਰ ਤੇ ਤਕੜੇ ਮਾਧਿਅਮ ਨੂੰ ਸਿਰਫ ਨਿੰਦ ਕੇ ਗੱਲ ਮੁਕਾ ਦੇਣ ਨਾਲ ਤਾਂ ਬਣਦਾ ਵੀ ਕੁਝ ਨਹੀਂ। ਪਤਾ ਨਹੀਂ ਤੇਰੇ ਲੇਖ ਨੂੰ ਫਿਲਮਾਂ ਵਾਲਿਆਂ ਨੇ ਪੜ੍ਹਣਾ ਤੇ ਫੇਰ ਸਮਝਣਾ) ਵੀ ਹੈ ਕਿ ਨਹੀਂ, ਪਰ ਜੇ ਪੜ੍ਹ, ਸਮਝ ਲੈਣ ਤਾਂ ਸੋਚਣਗੇ, ਜ਼ਰੂਰ । ਹੋਰ ਕੁਝ ਨਹੀਂ ਤਾਂ ਸਾਡੇ ਦਵਾਨ ਲੋਕ ਸਿਆਣੇ ਇਸ ਬਾਰੇ ਕੁਝ ਲਿਖਣ ਲਈ ਤਾਂ ਉਤਸਾਹਿਤ ਹੋਣਗੇ ਹੀ । ਤੇਰਾ, ਗੁਰਦਿਆਲ ਸਿੰਘ ਵਿਸ਼ੇਸ਼ ਸੂਚਨਾ ਆਗਾਮੀਂ ਸਾਲਾਨਾ ਕਾਨਸ ਦੇ ਮੌਕੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਸੀ ਸੰਤ ਸਿੰਘ ਸਿੱਖਾਂ ਨੂੰ “ਫੋਲੋਂ' ਬਣਾਉਣ ਦਾ ਮਾਨ ਪ੍ਰਾਪਤ ਕਰ ਰਹੀ ਹੈ । ਨਤੀਜੇ ਵਜੋਂ ਚਨਾ’ ਦਾ ਅਗਲਾ ਅੰਕ (ਦੁੱਗਣਾ ਆਕਾਰ, ਸਫੇ 128) ਸੰਤ ਸਿੰਘ ਸੇਖੋਂ ਅੰਕ ਹੋਵੇਗਾ ਜਿਸ ਵਿਚ ਉਸਦੇ ਵਿਅੱਕਤਿਤਵ ਉਸਦੀ ਆਲੋਚਨਾ, ਭਾਸ਼ਾ ਸ਼ੈਲੀ, ਕਹਾਣੀ-ਕਲਾ, 1.ਕਲ ਤੇ ਨਾਵਲ-ਕਲਾ ਆਦਿ ਉੱਪਰ ਵਿਸਤ੍ਰਿਤ ਲੇਖ ਹੋਣਗੇ । ਸੰਪਾਦਕ