ਸਮੱਗਰੀ 'ਤੇ ਜਾਓ

ਪੰਨਾ:Alochana Magazine April, May and June 1967.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੀਰ ਸਾਹਿਤ ਦੀ ਸਮਾਜਵਾਦੀ ਵਿਆਖਿਆ ਪ੍ਰਣਾਲੀ (ਸੇਖ ਆਲੋਚਨਾ ਦੇ ਸੰਦਰਭ ਵਿਚ) ਅਮਰਜੀਤ ਸਿੰਘ (ਡਾ:) ਹੀਰ ਸਾਹਿਤ ਦੀ ਵਿਆਖਿਆ ਦਾ ਮਹੱਤਵ ਸਿਰਫ਼ ਸਾਹਿਤਕ ਮਹੱਤਵ ਨਹੀਂ ਰਿਹਾ ਸਗੋਂ -ਸਾਹਿਤਕ (ਸਮਾਜ ਸ਼ਾਸਤੀ) ਅਰਥਾਂ ਨਾਲ ਜੁੜ ਗਿਆ ਹੈ । ਸਮਾਜ ਸ਼ਾਸਤਰੀ ਅਰਥਾਂ ਨਾਲ ਹੀ ਸਾਹਿਤ ਦੀ ਸੰਗਤੀ ਕਰਾਉਣ ਵਿਚ ਸਮਾਜਵਾਦੀ-ਯਥਾਰਥਵਾਦੀ ਵਿਆਖਿਆ ਪ੍ਰਣਾਲੀ ਦਾ ਬਹੁਤ ਵੱਡਾ ਹੱਥ ਹੈ । ਇਸ ਦਾ ਇਹ ਭਾਵ ਨਹੀਂ ਕਿ ਸਮਾਜਵਾਦੀ-ਯਥਾਰਥਵਾਦੀ ਵਿਆਖਿਆ ਨਿਰੋਲ ਨਵੇਂ ਅਰਥਾਂ ਰਾਹੀਂ ਕੀਤੀ ਗਈ ਹੈ । ਅਸਲੀਅਤ ਤਾਂ ਇਹ ਹੈ ਕਿ ਲੋਕ ਮਾਨਸ ਵਿਚ ਵੱਸ ਚੁੱਕੇ ਕੁਝ ਕੁ ਅਰਥਾਂ ਨੂੰ ਇਸ ਪ੍ਰਣਾਲੀ ਵਲੋਂ ਜਿਉਂ ਦਾ ਤਿਉਂ ਪਰਵਾਨ ਕਰ ਲਿਆ ਗਿਆ ਹੈ ਕਿਉਂਕਿ ਇਹ ਪ੍ਰਤੀਕ ਜਾਂ ਚਿੰਨ ਅਰਥ ਇਸ ਪ੍ਰਣਾਲੀ ਦੀ ਵਿਆਖਿਆ ਅਤੇ ਕੋਣ ਨਾਲ ਮੇਲ ਖਾਂਦੇ ਹਨ । ਮੇਰਾ ਭਾਵ ਹੀਰ ਸਾਹਿਤ ਦੇ ਪਾਤਰਾਂ ਦੇ ਵਿਦਰੋਹੀ ਜਾਂ ਖਲਨਾਇਕੀ ਅਰਥਾਂ ਤੋਂ ਹੈ । ਇਸ ਲਈ ਇਸ ਪ੍ਰਣਾਲੀ ਵਲੋਂ ਕੀਤੀ ਗਈ ਵਿਆਖਿਆ ਲੋਕ ਮਾਨਸ ਵਿਚ ਵੱਸੇ ਅਰਥਾਂ ਨੂੰ ਆਪਣੇ ਵਿਚ ਸਮੇਂ ਕੇ ਟੁਰਦੀ ਹੈ । ਇਸ ਤਰ੍ਹਾਂ ਇਹ ਵਿਆਖਿਆ ਸਾਹਿਤਕ ਅਤੇ ਲੋਕ ਪ੍ਰਤੀਕ ਨੂੰ ਮਿਲਾ ਕੇ ਇਸ ਦੇ ਦਿਸ਼ਾ ਖੇਤਰ ਨੂੰ ਫੈਲਾਉਂਦੀ ਹੋਈ ਸਾਹਿਤਕ ਪ੍ਰਤੀਕ ਦੀ ਸਮਾਜਿਕ ਸਾਰਥਕਤਾ ਨੂੰ ਦ੍ਰਿੜ ਕਰਵਾਉਂਦੀ ਹੈ । ਨਜਮ ਹੁਸੈਨ ਸਯੱਦ ਵਲੋਂ ਕੀਤੀ ਗਈ ਵਿਆਖਿਆ ਸਮਾਜਵਾਦੀ-ਯਥਾਰਥਾਵਾਦੀ ਵਿਆਖਿਆ ਦੀ ਏਸੇ ਪ੍ਰਣਾਲੀ ਦੀ ਪ੍ਰਤੀਨਿਧਤਾ ਕਰਦੀ ਹੈ । ਸਮਾਜਵਾਦੀ-ਯਥਾਰਥਵਾਦੀ ਵਿਆਖਿਆ ਪ੍ਰਣਾਲੀ ਨੂੰ ਪਰਗਤੀਵਾਦੀ ਲਹਿਰ ਦੀ ਚਤ ਵੇਲੇ ਬਾਹਰੀ ਪ੍ਰਸਥਿਤੀਆਂ ਕਾਰਨ ਸਮਰਥਣ ਅਤੇ ਭਾਵੁਕ ਸਹਾਇਤਾ ਮਿਲੀ । ਇਉਂ ਵੀ ਕਹਿ ਸਕਦੇ ਹਾਂ ਕਿ ਦਾਰਸ਼ਨਿਕ ਅਤੇ ਇਤਿਹਾਸਕ ਪ੍ਰਸਥਿਤੀਆਂ ਨੇ ਇਕ ਦੂਜੇ ਨੂੰ ਪੂਰਕ ਸਹਾਇਤਾ ਦਿੱਤੀ । ਹੀਰ ਸਾਹਿਤ ਵਿਚਲੇ ਪਾਤਰਾਂ ਦੇ ਪ੍ਰਤੀਕ ਅਰਥ ਪਰਗਤੀਵਾਦੀ ਲਹਿਰ ਦੀ ਭਾਵਨਾ/ਸੰਭਾਵਨਾ ਨੂੰ ਸਾਹਿਤਕ/ਸਮਾਜਕ ਸ਼ਕਤੀ ਦੇਂਦੇ ਸਨ । ਇਸ ਸਾਰੀ ਪ੍ਰਕਿਰਿਆ ਪਿੱਛੇ ਪਰਗਤੀਵਾਦੀ ਲਹਿਰ ਵਲੋਂ ਆਪਣੇ ਵਿਰਸੇ ਤਾਈਂ ਉਲਾਰੂ