ਪੰਨਾ:Alochana Magazine April, May and June 1968.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ । ਬੁੱਧ ਧਰਮ ਦੀ ਮੂਲ ਪ੍ਰੇਰਣਾ ਹੀ ਮੌਤ ਅਤੇ ਦੁੱਖ ਦਾ ਭੈ ਅਤੇ ਇਸ ਭੈ ਤੋਂ ਮੁਕਤੀ ਅਥਵਾ ਨਿਰਵਾਣ ਦੀ ਪ੍ਰਾਪਤੀ ਦੇ ਸਾਧਨਾਂ ਦੀ ਭਾਲ ਸੀ । ਹਿੰਦੂ ਪੌਰਾਣਿਕ) ਮੱਤ ਵਿਚ ਨਰਕ ਦਾ ਭੈ ਤੇ ਇਸਲਾਮ ਵਿਚ ਦੋ ਜ਼ਖ਼ ਦੀ ਅੱਗ ਦਾ ਭੈ ਮੌਜੂਦ ਹੈ । ਇਸਲਾਮ ਵਿਚ ਤਾਂ ਰੱਬ ਦਾ ਸੰਕਲਪ ‘ਜੱਬਾਰ’ (ਜਬਰ ਵਾਲਾ) ਤੇ 'ਕੱਹਾਰ (ਕਹਿਰ ਵਾਲਾ) ਵਾਲਾ ਵੀ ਮਿਲਦਾ ਹੈ, ਜੋ ਇਕ ਭੈ ਜਗਾਉਣ ਵਾਲਾ ਸੰਕਲਪ ਹੈ । ਉਚੇਰੀ ਪੱਧਰ ਉੱਤੇ ਧਾਰਮਿਕ ਭੈ ਦਾ ਸੰਬੰਧ ਮਨੁੱਖੀ 'ਜ਼ਮੀਰ' ਨਾਲ ਜੁੜਦਾ ਹੈ ਤੇ ਉਹ ਕਰਮ-ਕੁਕਰਮ, ਪਾਪ-ਪੁੰਨ ਤੋਂ ਡਰਦਾ ਹੈ । ਫਿਰ ਜਦੋਂ ਮਨੁੱਖੀ ਜ਼ਮੀਰ ਕਰਮ-ਧਰਮ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਪਣਾ ਸੰਬੰਧ ਸਿੱਧਾ ਆਪਣੇ ਇਸ਼ਟ ਨਾਲ ਜੋੜ ਲੈਂਦੀ ਹੈ ਤਾਂ, ਜਿਵੇਂ ਇੰਜੀਲ ਵਿਚ ਆਉਂਦਾ ਹੈ, 'ਉੱਚਤਮ ਪਿਆਰ ਸਭ ਤਰ੍ਹਾਂ ਦੇ ਡਰਾਂ ਤੋਂ ਮੁਕਤ ਕਰ ਦੇਂਦਾ ਹੈ, ( i ਜਾਨ ੪.੧੮)) ਤੇ ਓਦੇ ਮਾਲਕ ਦਾ ਭੈ ਸਗਲ ਸਿਆਣਪਾਂ ਦਾ ਸੋਮਾ ਬਣ ਜਾਂਦਾ ਹੈ (ਸਾਮਜ਼-੧੧੧-੧੦) ਤੇ ਮਨੁਖ, ਜਿਵੇਂ ਗੁਰੂ ਨਾਨਕ ਨੇ ਕਿਹਾ ਹੈ, ਕਿਆ ਡਰੀਐ ਡਰ ਡਰਹਿ ਸਮਾਨਾ ?" ਦੀ ਅਵਸਥਾ ਮਾਣਦਾ ਹੈ ! ਗੁਰਬਾਣੀ ਵਿਚ 'ਭਉ' ਇਸ ਪਿਛੋਕੜ ਨਾਲ ਹੁਣ ਅਸੀਂ ਗੁਰਬਾਣੀ ਵਿਚ 'ਭਉ' ਦੇ ਸਰੂਪ ਨੂੰ ਵਿਚਾਰਦੇ ਹਾਂ । ਗੁਰਬਾਣੀ ਵਿਚ ਇਸ ਭਾਵਕ ਅਨੁਭਵ ਦੀਆਂ ਕਈ ਵੰਨਗੀਆਂ ਆਈਆਂ ਹਨ, ਜਿਨ੍ਹਾਂ ਲਈ ਡਰ, ਅੰਦੇਸਾ, ਤਾਸ, ਭੈ, ਭਉ ਆਦਿ ਸ਼ਬਦ ਵਰਤੇ ਰਾਏ ਹਨ । ਇਨ੍ਹਾਂ ਨੂੰ ਸਮਝਣ ਲਈ (ਤੇ ਇਸ ਨਾਤੇ ਗੁਰਬਾਣੀ ਵਿਚਲੇ ਕਿਸੇ ਵੀ ਸਿੱਧਾਂਤਿਕ ਵਿਸ਼ੇ ਨੂੰ ਸਮਝਣ ਲਈ, ਇਕ ਬੁਨਿਆਦੀ ਗੱਲ ਨੂੰ ਸਮਝਣਾ ਤੇ ਚੇਤੇ ਰੱਖਣਾ ਬੜਾ ਜ਼ਰੂਰੀ ਹੈ । ਗੁਰਬਾਣੀ ਕਿਤੇ ਵੀ ਕੋਈ ਨੁੱਕਿਆ-ਘੜਿਆ ਸਿਧਾਂਤ ਜਾਂ ਦਰਸ਼ਨ ਪੇਸ਼ ਕਰਨ ਦਾ ਯਤਨ ਨਹੀਂ ਕਰਦੀ, ਸਗੋਂ ਇਸ ਦੀ ਮੂਲ ਵਿਧੀ ਭਗਤੀ ਦੇ ਅਨੂਠੇ ਭਾਵਾਂ ਨੂੰ ਕਵਿਤਾ ਦੇ ਅਨੁਭਵੀ ਭਾਂਡੇ ਵਿਚ ਪਾ ਕੇ ਉਸ ਦੀ ਪੇਸ਼ਕਾਰੀ ਇਕ ਰਸਿਕ ਪੱਧਰ ਉੱਤੇ ਕਰਨ ਦੀ ਵਿਧੀ ਹੈ । ਇਸ ਲਈ ਗੁਰਬਾਣੀ ਵਿਚ ਵਰਤੇ ਗਏ ਸ਼ਬਦ ਦਾਰਸ਼ਨਿਕ ਗ੍ਰੰਥਾਂ ਦੀ ਪਰਿਭਾਸ਼ਾਵਲੀ ਦੇ ਗੁਣਾਂ ਦੇ ਧਾਰਨੀ ਨਹੀਂ । ਦਾਰਸ਼ਨਿਕ ਪਰਿਭਾਸ਼ਾਵਲੀ ਵਿਚ ਤਾਂ ਇਕ ਸ਼ਬਦ ਦਾ ਇੱਕੋ ਹੀ ਗਿਣਿਆ ਮਿੱਥਿਆ ਅਰਥ ਨਿਕਲਨਾ ਚਾਹੀਦਾ ਹੈ । ਪਰ ਗੁਰਬਾਣੀ ਬਨਿਆਦੀ ਤੌਰ ਉੱਤੇ ਦਰਸ਼ਨ ਨਹੀਂ, ਕਵਿਤਾ ਹੈ । ਤੇ ਕਵਿਤਾ ਵਿਚ ਇੱਕ ਸ਼ਬਦ ਨੂੰ ਕਈ ਕੋਈ Perfect love casteth out fear-i. JOHN IV. 18. 2Fear of the lord is the beginning of wisdom--Psalms CXI-0. ੬