ਪੰਨਾ:Alochana Magazine April, May and June 1968.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਰਥਾਂ ਵਿਚ ਵਰਤ ਕੇ ਇਕ ਕਾਵਿਕ ਪ੍ਰਭਾਵ · ਪੈਦਾ ਕਰਨਾਂ ਕਵੀ ਦੀ ਪ੍ਰਤਿਭਾ ਦਾ ਇਕ ਖ਼ਾਸਾ ਹੁੰਦਾ ਹੈ । ਕਿਸੇ ਵੀ ਕਾਵਿ-ਕਿਰਤ ਵਿੱਚੋਂ (ਤੇ ਇਸ ਨਾਤੇ ਗੁਰਬਾਣੀ ਵਿੱਚੋਂ ਕੋਈ ਦਾਰਸ਼ਨਿਕ ਸਿੱਧਾਂਤ ਖੋਜਣ ਲਗਿਆਂ ਸਾਨੂੰ ਸ਼ਬਦਾਂ ਦੇ ਅੱਖਰੀ ਅਰਥਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਕਿਉਂਕਿ ਕਵਿਤਾ ਦੇ ਸੱਚੇ ਵਿਚ ਢਲ ਕੇ ਉਨਾਂ ਦੇ ਅੱਖਰੀ ਅਰਥ ਖ਼ਲਤ-ਮਲਤ ਹੋ ਗਏ ਹੁੰਦੇ ਹਨ ; ਸਗੋਂ ਉਨ੍ਹਾਂ ਦੇ ਪ੍ਰਕਰਣਕ ਜਾਂ , ਭਾਵ-ਵਾਚਕ (implied) ਅਰਥਾਂ ਵੱਲ ਧਿਆਨ ਦੇਣਾ ਚਾਹੀਦਾ ਹੈ । , ਗੁਰਬਾਣੀ ਵਿਚ ਭੇ ਦੇ ਅਨੁਭਵ ਦੀਆਂ ਵੱਖ ਵੱਖ ਵੰਨਗੀਆਂ ਲਈ ਵਰਤੇ ਗਏ ਸ਼ਬਦ ਅੱਖਰੀ ਅਰਥਾਂ ਵਿਚ ਤਾਂ ਖ਼ਲਤ ਮਲਤ ਹੋ ਗਏ ਜਾਪਦੇ ਹਨ, ਪਰ ਗਹੁ ਨਾਲ ਵਿਚਾਰਿਆਂ ਇਨ੍ਹਾਂ ਸ਼ਬਦਾਂ ਵਿਚਲੇ ਭਾਵਾਂ ਦੀ ਵੰਨਗੀ ਪਛਾਣੀ ਜਾ ਸਕਦੀ ਹੈ । ਮਿਸਾਲ ਦੇ ਤੌਰ ਉੱਤੇ ਇਨ੍ਹਾਂ ਤੁਕਾਂ ਨੂੰ ਵੀਚਾਰੋ : ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥ ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ...... ਡਰੀਐ ਜੇ · ਡਰੁ ਹੋਵੈ ਹੋਰੁ ॥ ਡਰਿ ਡਰਿ ਡਰਣਾ ਮਨ ਕਾ ਸੋਰੁ ॥ (ਗਉੜੀ ਗੁਆਰੇਰੀ ਮ: ੧). ਇਨ੍ਹਾਂ ਤੁਕਾਂ ਵਿਚ ਕੇਵਲ 'ਡਰ' ਸ਼ਬਦ ਹੀ ਬਾਰ ਬਾਰ ਆਇਆ ਹੈ। ਪਰ ਇਹ ਸਪਸ਼ਟ ਹੈ ਕਿ ਇਸ ਦਾ ਭਾਵ ਕਿਤੇ ਦੁਨਿਆਵੀ 'ਡਰ' ਹੈ ਤੇ ਕਿਤੇ ਈਰ ਦਾ ‘ਭਉ' । ਅਸਾਂ ਦੁਨਿਆਵੀ ਡਰਾਂ ਲਈ ਸ਼ਬਦ 'ਡਰ' ਵਰਤਿਆ ਹੈ ਤੇ ਈਸ਼ਰ ਦੇ ਡਰ ਲਈ ਸ਼ਬਦ 'ਭਉ' । , ਇਨ੍ਹਾਂ ਦੋ ਤਰ੍ਹਾਂ ਦੇ ਭਾਵਾਂ ਦਾ ਨਿਖੇੜਾ ਕੇਵਲ ਪ੍ਰਕਰਣਕ ਅਰਥ ਵਾਚਿਆਂ ਹੀ ਹੋ ਸਕਦਾ ਹੈ, ਅੱਖਰੀ ਅਰਥ ਵਾਚਿਆਂ ਨਹੀਂ । ਪਰ ਇਸ ਨਿਖੇੜੇ ਨੂੰ ਆਪਣੇ ਇਸ ਵਿਚਾਰ ਵਿਚ, ਨਿਖਰਿਆ ਰੱਖਣ ਲਈ, ਅਸੀਂ 'ਡਰ' ਤੇ 'ਭਉ' ਸ਼ਬਦਾਂ ਨੂੰ ਉਪਰੋਕਤ ਖੋਲੇ ਨਿਖੇੜੇ ਅਨੁਸਾਰ ਹੀ ਵਰਤਣਾ ਜ਼ਰੂਰੀ ਸਮਝਦੇ ਹਾਂ ਤਾਂ ਜੋ ਸਪੱਸ਼ਟਤਾ ਕਾਇਮ ਰੱਖੀ ਜਾਂ ਸਕੇ । ਕਵਿਤਾ ਲਈ ਸਪੱਸ਼ਟਤਾ ਕੋਈ ਜ਼ਰੂਰੀ ਗੁਣ ਨਹੀਂ, ਪਰ ਸਿੱਧਾਂਤਕ ਵਿਚਾਰ (ਉਸ ਈਸ਼ਵਰ ਦੇ) ਡਰ ਨੂੰ ਇਸ ਸਰੀਰ ਰੂਪੀ) ਘਰ ਵਿਚ (ਵਸਾ ਲਊ) ਨਹੀਂ ਸਗੋਂ ਇਸੀ ਡਰ ਵਿਚ ਹੀ (ਆਪਣਾ) ਘਰ (ਜਾਂ ਟਿਕਾਣਾ ਕਾਇਮ ਕਰ ਲਉ । ਤਾਂ ਜੋ ਨਿੱਤ ਦੇ) ਡਰਾਂ ਦਾ ਡਰ ਮੁੱਕ ਜਾਏ । ਉਹ ਕਿਹਾ ਭਉ ਹੈ ਜਿਸ ਦੇ ਹੁੰਦਿਆਂ (ਹੋਰ ਡਰ ਬਣੇ ਰਹਿਣ ਤੇ ਬੰਦਾ) ਡਰ ਡਰਕੇ (ਮਰਦਾ) ਰਹੇ ? ਹੋਰ ਡਰ ਤਾਂ ਤਦ ਮੰਨੀਏ ਜੇਕਰ ਕੋਈ ਹੋਰ ਹੋਵੇ ਜਿਸ ਤੋਂ ਡਰਨਾ (ਬਣਦਾ ਹੋਵੇ), (ਫਿਰ ਤਾਂ ਇਹ ਮੇਰਾ) ਤਰਾਂ ਤਰਾਂ ਦੇ ਡਰਾਂ ਤੋਂ ਡਰਦੇ ਫਿਰਨਾ ਕੇਵਲ ਮੇਰੇ ਆਪਣੇ) ਮਨ ਦਾ ਹੀ ਸ਼ੋਰ ਹੈ ।